ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, July 22, 2010

ਪੱਛਮੀ ਬੰਗਾਲ 'ਚ ਦੋ ਰੇਲਾਂ ਵਿਚਕਾਰ ਟੱਕਰ, 80 ਮੌਤਾਂ

ਪੱਛਮੀ ਬੰਗਾਲ 'ਚ ਦੋ ਰੇਲ ਗੱਡੀਆਂ ਵਿਚਕਾਰ ਭਿਆਨਕ ਟੱਕਰ ਦੌਰਾਨ ਘੱਟੋ-ਘੱਟ 80 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 150 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 1.55 ਵਜੇ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ 'ਚ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਬੀਰਭੂਮ ਜ਼ਿਲ੍ਹੇ ਦੇ ਸੈਂਥੀਆ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ ਚਾਰ 'ਤੇ ਖੜ੍ਹੀ ਭਾਗਲਪੁਰ-ਰਾਂਚੀ ਵਨਾਂਚਲ ਐਕਸਪ੍ਰੈਸ ਨੂੰ ਸਿਆਲਦਹ ਜਾ ਰਹੀ ਉਤਰ ਬੰਗ ਐਕਸਪ੍ਰੈਸ ਨੇ ਪਿੱਛੋਂ ਤੋਂ ਆ ਕੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਰੇਲ ਗੱਡੀ ਦੇ ਤਿੰਨ ਡੱਬੇ ਬੁਰੀ ਤਰ੍ਹਾਂ ਤਬਾਹ ਹੋ ਗਏ ਅਤੇ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਡੱਬਾ ਸਟੇਸ਼ਨ ਦੇ ਓਵਰ ਬਰਿਜ਼ ਤੱਕ ਜਾ ਪਹੁੰਚਿਆ। ਰੇਲ ਮੰਤਰੀ ਮਮਤਾ ਬੈਨਰਜੀ ਨੇ ਇਸ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਜ਼ਾਹਰ ਕਰਦਿਆਂ ਹਾਦਸੇ ਪਿੱਛੇ ਸਾਜ਼ਿਸ਼ ਦਾ ਵੀ ਖ਼ਦਸ਼ਾ ਪ੍ਰਗਟ ਕੀਤਾ ਹੈ।

No comments:

Post a Comment