ਤੀ ਦੇ ਹੁਕਮ ਕੇਂਦਰੀ ਗ੍ਰਹਿ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ। ਜਸਟਿਸ ਬਰਾੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਪਹਿਲੇ ਚੇਅਰਮੈਨ ਜਸਟਿਸ ਜੇ. ਸੀ. ਵਰਮਾ ਵਲੋਂ ਆਪਣੇ ਅਹੁਦੇ ਤੋਂ 16 ਨਵੰਬਰ ਨੂੰ ਦਿੱਤਾ ਅਸਤੀਫ਼ਾ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਨ ਕਰਨ ਤੋਂ ਬਾਅਦ ਜਸਟਿਸ ਹਰਫ਼ੂਲ ਸਿੰਘ ਬਰਾੜ ਨੂੰ ਨਵਾਂ ਚੇਅਰਮੈਨ ਲਾਉਣ ਦਾ ਫ਼ੈਸਲਾ ਲਿਆ ਹੈ। ਜਸਟਿਸ ਵਰਮਾ ਦੀ ਨਿਯੁਕਤੀ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਉਨ੍ਹਾਂ ਦੇ ਗੈਰ-ਸਿੱਖ ਹੋਣ ਕਰਕੇ ਇਤਰਾਜ਼ ਉਠਾਏ ਜਾ ਰਹੇ ਸਨ। ਇਤਰਾਜ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਹੁਣ ਤੱਕ ਇਸ ਕਮਿਸ਼ਨ ਦਾ ਚੇਅਰਮੈਨ ਹਮੇਸ਼ਾ ਕਿਸੇ ਸਿੱਖ ਜੱਜ ਨੂੰ ਨਿਯੁਕਤ ਕੀਤਾ ਜਾਂਦਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਸਟਿਸ ਜੇ. ਸੀ. ਵਰਮਾ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਸਤੀਫ਼ਾ ਦੇਣ ਦੀ ਰਾਏ ਦਿੱਤੀ ਗਈ ਸੀ, ਤਾਂ ਜੋ ਇਸ ਮੁੱਦੇ 'ਤੇ ਚੱਲ ਰਿਹਾ ਵਿਵਾਦ ਖਤਮ ਕਰਕੇ ਗੁਰਦੁਆਰਾ ਚੋਣਾਂ ਲਈ ਰਾਹ ਪੱਧਰਾ ਕੀਤਾ ਜਾ ਸਕੇ। ਪੰਜਾਬ ਸਰਕਾਰ ਵਲੋਂ ਜਸਟਿਸ ਹਰਫੂਲ ਸਿੰਘ ਦੇ ਨਾਂ ਦੀ ਸਿਫਾਰਿਸ਼ ਲਿਖਤੀ ਤੌਰ 'ਤੇ ਕੁਝ ਦਿਨ ਪਹਿਲਾਂ ਭੇਜੀ ਗਈ ਸੀ, ਜਿਸ ਨੂੰ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਨ ਕਰਦਿਆਂ ਉਨ੍ਹਾਂ ਦੀ ਨਿਯੁਕਤੀ ਸਬੰਧੀ ਬਾਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ।
Saturday, November 21, 2009
ਜਸਟਿਸ ਹਰਫੂਲ ਸਿੰਘ ਬਰਾੜ ਬਣੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੇਅਰਮੈਨ
ਤੀ ਦੇ ਹੁਕਮ ਕੇਂਦਰੀ ਗ੍ਰਹਿ ਵਿਭਾਗ ਵਲੋਂ ਜਾਰੀ ਕਰ ਦਿੱਤੇ ਗਏ ਹਨ। ਜਸਟਿਸ ਬਰਾੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਹਨ। ਗੁਰਦੁਆਰਾ ਚੋਣ ਕਮਿਸ਼ਨ ਦੇ ਪਹਿਲੇ ਚੇਅਰਮੈਨ ਜਸਟਿਸ ਜੇ. ਸੀ. ਵਰਮਾ ਵਲੋਂ ਆਪਣੇ ਅਹੁਦੇ ਤੋਂ 16 ਨਵੰਬਰ ਨੂੰ ਦਿੱਤਾ ਅਸਤੀਫ਼ਾ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਨ ਕਰਨ ਤੋਂ ਬਾਅਦ ਜਸਟਿਸ ਹਰਫ਼ੂਲ ਸਿੰਘ ਬਰਾੜ ਨੂੰ ਨਵਾਂ ਚੇਅਰਮੈਨ ਲਾਉਣ ਦਾ ਫ਼ੈਸਲਾ ਲਿਆ ਹੈ। ਜਸਟਿਸ ਵਰਮਾ ਦੀ ਨਿਯੁਕਤੀ 'ਤੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਉਨ੍ਹਾਂ ਦੇ ਗੈਰ-ਸਿੱਖ ਹੋਣ ਕਰਕੇ ਇਤਰਾਜ਼ ਉਠਾਏ ਜਾ ਰਹੇ ਸਨ। ਇਤਰਾਜ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਹੁਣ ਤੱਕ ਇਸ ਕਮਿਸ਼ਨ ਦਾ ਚੇਅਰਮੈਨ ਹਮੇਸ਼ਾ ਕਿਸੇ ਸਿੱਖ ਜੱਜ ਨੂੰ ਨਿਯੁਕਤ ਕੀਤਾ ਜਾਂਦਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਸਟਿਸ ਜੇ. ਸੀ. ਵਰਮਾ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਅਸਤੀਫ਼ਾ ਦੇਣ ਦੀ ਰਾਏ ਦਿੱਤੀ ਗਈ ਸੀ, ਤਾਂ ਜੋ ਇਸ ਮੁੱਦੇ 'ਤੇ ਚੱਲ ਰਿਹਾ ਵਿਵਾਦ ਖਤਮ ਕਰਕੇ ਗੁਰਦੁਆਰਾ ਚੋਣਾਂ ਲਈ ਰਾਹ ਪੱਧਰਾ ਕੀਤਾ ਜਾ ਸਕੇ। ਪੰਜਾਬ ਸਰਕਾਰ ਵਲੋਂ ਜਸਟਿਸ ਹਰਫੂਲ ਸਿੰਘ ਦੇ ਨਾਂ ਦੀ ਸਿਫਾਰਿਸ਼ ਲਿਖਤੀ ਤੌਰ 'ਤੇ ਕੁਝ ਦਿਨ ਪਹਿਲਾਂ ਭੇਜੀ ਗਈ ਸੀ, ਜਿਸ ਨੂੰ ਕੇਂਦਰੀ ਗ੍ਰਹਿ ਵਿਭਾਗ ਵਲੋਂ ਪ੍ਰਵਾਨ ਕਰਦਿਆਂ ਉਨ੍ਹਾਂ ਦੀ ਨਿਯੁਕਤੀ ਸਬੰਧੀ ਬਾਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਪਿੱਛੇ ਸਿਆਸੀ ਉਦੇਸ਼ : ਪ੍ਰੋ. ਦਰਸ਼ਨ ਸਿੰਘ
ਰਨ ਪਿੱਛੇ ਸਿਆਸੀ ਉਦੇਸ਼ ਕੰਮ ਕਰ ਰਹੇ ਹਨ, ਪਰ ਫ਼ਿਰ ਵੀ ਉਹ 5 ਦਸੰਬਰ ਨੂੰ ਤਖ਼ਤ 'ਤੇ ਪੇਸ਼ ਹੋਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਵਿਰੁੱਧ ਸਾਰੀ ਸਾਜ਼ਿਸ਼ ਪਿੱਛੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਹੱਥ ਹੈ। ਸਾਬਕਾ ਜਥੇਦਾਰ ਨੇ ਕਿਹਾ ਕਿ ਉਹ ਇਕ ਨਿਮਾਣੇ ਸਿੱਖ ਵਜੋਂ ਨਿਯਤ ਸਮੇਂ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨਗੇ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ 5 ਦਸੰਬਰ ਨੂੰ ਉਹ ਸਿੰਘ ਸਾਹਿਬਾਨ ਅੱਗੇ ਕਿਸੇ ਬੰਦ ਕਮਰੇ 'ਚ ਪੇਸ਼ ਨਹੀਂ ਹੋਣਗੇ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਦੀ ਹਾਜ਼ਰੀ ਵਿਚ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਅਮਰੀਕਾ 'ਚ ਸਮਾਗਮ ਦੌਰਾਨ ਜੋ ਕਿਹਾ ਸੀ ਉਹ ਠੀਕ ਕਿਹਾ ਸੀ ਤੇ ਡਾ. ਜੋਧ ਸਿੰਘ ਵਲੋਂ ਦਸਮ ਗ੍ਰੰਥ ਦੇ ਕੀਤੇ ਉਲਥੇ 'ਚ ਇਹ ਗੱਲ ਦਰਜ ਹੈ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਸੰਤ ਸਮਾਜ ਤੇ ਡੇਰੇਦਾਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਉਨ੍ਹਾਂ ਦੀਆਂ ਵੋਟਾਂ ਹਾਸਲ ਕੀਤੀ ਜਾ ਸਕਣ। ਦੂਜੇ ਪਾਸੇ ਲੁਧਿਆਣਾ ਸਮੇਤ ਪੰਜਾਬ ਭਰ ਵਿਚ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਵਲੋਂ ਪ੍ਰੋ. ਦਰਸ਼ਨ ਸਿੰਘ ਵਿਰੁੱਧ ਰੋਸ ਵਿਖਾਵੇ ਕੀਤੇ ਗਏ, ਜਿਸ ਵਿਚ ਉਨ੍ਹਾਂ ਦੇ ਪੁਤਲੇ ਵੀ ਸਾੜੇ ਗਏ। Thursday, November 19, 2009
ਕੈਨੇਡਾ ਦੇ ਪ੍ਰਧਾਨ ਮੰਤਰੀ ਹਾਰਪਰ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ
ਆ ਤੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ। ਸ੍ਰੀ ਹਾਰਪਰ ਸਵੇਰੇ ਕਰੀਬ 12 ਵਜੇ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਪੁੱਜੇ, ਜਿਥੇ ਉਨ੍ਹਾਂ ਦਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਲੋਕ ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਅਤੇ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀ ਸ੍ਰੀ ਹਾਰਪਰ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ। ਬਾਅਦ ਦੁਪਹਿਰ 1 ਵਜੇ ਸ੍ਰੀ ਹਾਰਪਰ ਘੰਟਾ ਘਰ ਵਾਲੇ ਪਾਸਿਓਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਦਾਖ਼ਲ ਹੋਏ। ਇਸ ਤੋਂ ਬਾਅਦ ਉਨ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਮੁੱਖ ਗ੍ਰੰਥੀ ਜਸਵਿੰਦਰ ਸਿੰਘ ਨੇ ਸ੍ਰੀ ਹਾਰਪਰ ਨੂੰ ਸਿਰੋਪਾ ਦਿੱਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਫ਼ੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। ਸ੍ਰੀ ਹਾਰਪਰ ਕਰੀਬ ਪੌਣਾ ਘੰਟਾ ਸ੍ਰੀ ਦਰਬਾਰ ਸਾਹਿਬ ਵਿਖੇ ਰਹੇ। ਇਸ ਤੋਂ ਬਾਅਦ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿਚ ਨਿੱਘਾ ਸਵਾਗਤ ਕੀਤਾ ਗਿਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਨਮਾਨ ਚਿੰਨ੍ਹ ਭੇਟ ਕਰਕੇ ਨਿਵਾਜ਼ਿਆ ਗਿਆ। ਸ੍ਰੀ ਹਾਰਪਰ ਨੇ ਸ੍ਰੀ ਦਰਬਾਰ ਸਾਹਿਬ ਦੀ ਵਿਜ਼ਿਟਿੰਗ ਬੁੱਕ 'ਚ ਆਪਣੇ ਵਿਚਾਰ ਦਰਜ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਅੱਜ ਰੂਹਾਨੀਅਤ ਦੇ ਇਸ ਕੇਂਦਰ ਵਿਚ ਆ ਕੇ ਅਜਿਹਾ ਸਕੂਨ ਤੇ ਰੂਹਾਨੀ ਆਨੰਦ ਮਿਲਿਆ ਹੈ, ਜਿਹੜਾ ਉਨ੍ਹਾਂ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ, ਭਾਈਚਾਰਕ ਸੰਦੇਸ਼ ਉਨ੍ਹਾਂ ਦੇ ਚੇਤੇ 'ਚ ਸਦੀਵੀ ਯਾਦ ਬਣ ਕੇ ਰਹਿਣਗੇ।ਦੂਜੇ ਪਾਸੇ ਕਾਮਾਗਾਟਾਮਾਰੂ ਕਾਂਡ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਮੁਆਫ਼ੀ ਦੀ ਮੰਗ ਕਰਨ ਵਾਲੇ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਵਲੋਂ ਜੱਲ੍ਹਿਆਂ ਵਾਲੇ ਬਾਗ 'ਚ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਅੱਜ ਸਵੇਰ ਤੋਂ ਹੀ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ 'ਚ ਸੰਗਤਾਂ ਦੀ ਆਮਦ ਘੱਟ ਸੀ। ਐਚ. ਕੇ. ਦੂਆ ਰਾਜ ਸਭਾ ਦੇ ਮੈਂਬਰ ਨਾਮਜ਼ਦ
ਡ ਦੇ ਸਾਬਕਾ ਚੇਅਰਮੈਨ ਏ. ਕੇ. ਗਾਂਗੁਲੀ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਦੇ ਨਾਂਅ ਪ੍ਰਵਾਨਗੀ ਲਈ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲ ਭੇਜ ਦਿੱਤੇ ਗਏ ਹਨ। ਰਾਸ਼ਟਰਪਤੀ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਦੀ ਰਾਏ 'ਤੇ ਰਾਜ ਸਭਾ ਲਈ 8 ਨਾਮਜ਼ਦਗੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਪੱਤਰਕਾਰ, ਕਲਾਕਾਰ, ਸਾਇੰਸਦਾਨ ਅਤੇ ਅਰਥ ਸ਼ਾਸਤਰੀਆਂ ਤੋਂ ਇਲਾਵਾ ਮੈਡੀਕਲ ਖੇਤਰ ਦੇ ਮਾਹਿਰ ਅਤੇ ਨਾਮੀ ਖਿਡਾਰੀ ਵੀ ਸ਼ਾਮਿਲ ਹੋ ਸਕਦੇ ਹਨ, ਸਬੰਧੀ ਮਿਲੀ ਸੂਚਨਾ ਅਨੁਸਾਰ ਜੋ ਸਿਫ਼ਾਰਸ਼ਾਂ ਮੌਜੂਦਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਵੱਲੋਂ ਰਾਸ਼ਟਰਪਤੀ ਨੂੰ ਭੇਜੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਸ੍ਰੀ ਐਚ.ਕੇ. ਦੂਆ, ਸ੍ਰੀ ਗਾਂਗੁਲੀ ਤੋਂ ਇਲਾਵਾ ਉਰਦੂ ਗੀਤਕਾਰ ਜਾਵੇਦ ਅਖ਼ਤਰ, ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ੍ਰੀ ਰੰਗਾਰਾਜਨ ਅਤੇ ਸਾਇੰਸ ਦੇ ਖੇਤਰ ਵਿਚੋਂ 'ਈਸਰੋ' ਦੇ ਚੇਅਰਮੈਨ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਹੈ। ਉਕਤ ਨਾਮਜ਼ਦਗੀਆਂ ਸਬੰਧੀ ਬਕਾਇਦਾ ਐਲਾਨ ਆਉਂਦੇ ਕੁਝ ਦਿਨਾਂ ਦੌਰਾਨ ਹੋ ਜਾਣ ਦੀ ਸੰਭਾਵਨਾ ਹੈ। ਸੰਗਤ ਰਾਗੀ ਦਰਸ਼ਨ ਸਿੰਘ ਨੂੰ ਸਹਿਯੋਗ ਨਾ ਦੇਵੇ : ਮੱਕੜ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਜਥੇਦਾਰ ਸ. ਦਰਸ਼ਨ
ਸਿੰਘ ਵਲੋਂ ਪਿਛਲੇ ਕੁਝ ਸਮੇਂ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿਤਰ 'ਤੇ ਕਿੰਤੂ-ਪ੍ਰੰਤੂ ਕੀਤੇ ਜਾਣ ਸਬੰਧੀ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ ਨਾ-ਕਾਬਲੇ ਮੁਆਫ਼ੀ ਗੁਨਾਹ ਹੈ ਅਤੇ ਸ਼੍ਰੋਮਣੀ ਕਮੇਟੀ ਇਸ ਦੇ ਵਿਰੁਧ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਰਾਗੀ ਦਰਸ਼ਨ ਸਿੰਘ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਖ਼ਸ਼ੀਅਤ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਸਿੱਖ ਸੰਗਤਾਂ ਦੇ ਕੰਨ ਸੁਣ ਨਹੀਂ ਸਕਦੀ ਅਤੇ ਨਾ ਹੀ ਕੋਈ ਸਿੱਖ ਇਸ ਨੂੰ ਬਰਦਾਸ਼ਤ ਕਰ ਸਕਦਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦਾ ਚਰਿਤਰ ਹਨਨ ਕਰਨ ਵਾਲੇ ਸਾਬਕਾ ਜਥੇਦਾਰ ਨੂੰ ਤੁਰੰਤ ਪੰਥ ਵਿਚੋਂ ਛੇਕਿਆ ਜਾਵੇ। ਉਨ੍ਹਾਂ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਗੁਰੂ ਘਰਾਂ ਨੂੰ ਅਪੀਲ ਕੀਤੀ ਕਿ ਰਾਗੀ ਦਰਸ਼ਨ ਸਿੰਘ ਨੂੰ ਕਿਸੇ ਵੀ ਮੰਚ ਤੋਂ ਕਥਾ ਵਿਖਿਆਨ ਜਾਂ ਕੀਰਤਨ ਦਾ ਸਮਾਂ ਨਾ ਦਿੱਤਾ ਜਾਵੇ।
Wednesday, November 18, 2009
ਗ੍ਰਿਫਤਾਰੀ ਦੇ ਡਰੋਂ ਟਾਈਟਲਰ ਲੰਡਨ `ਚ ਨਾ ਵੜ੍ਹਿਆ
ਗਏ ਵਫ਼ਦ ਵਿਚ ਸਿੱਖ ਕਤਲੇਆਮ ਵਿਚ ਕਥਿਤ ਤੌਰ `ਤੇ ਸ਼ਾਮਲ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਸੀ ਪਰ ਐਨ ਆਖ਼ਰੀ ਮੌਕੇ `ਤੇ ਉਸ ਨੂੰ ਨਹੀਂ ਲਿਜਾਇਆ ਗਿਆ, ਕਿਉਂਕਿ ਬ੍ਰਿਟੇਨ ਦੀਆਂ ਸਿੱਖ ਜਥੇਬੰਦੀਆਂ ਨੇ ਸਕਾਟਲੈਂਡ ਯਾਰਡ ਪੁਲਿਸ ਤੋਂ 1984 ਦੇ ਕਤਲੇਆਮ ਵਿਚ ਭੂਮਿਕਾ ਲਈ ਸਾਬਕਾ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।ਬਰਤਾਨੀਆ ਦੇ ਸੰਸਦ ਮੈਂਬਰ ਅਤੇ ਸਿੱਖਾਂ ਬਾਰੇ ਸਰਬ ਪਾਰਟੀ ਸਮੂਹ ਦੇ ਮੁਖੀ ਰੌਬ ਮੌਰਿਸ ਨੇ ਦਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ 29 ਅਕਤੂਬਰ ਨੂੰ ਟਾਈਟਲਰ ਦੀ ਬਰਤਾਨੀਆ ਫੇਰੀ `ਤੇ ਇਤਰਾਜ਼ ਜ਼ਾਹਰ ਕੀਤਾ ਸੀ। ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਮੌਰਿਸ ਵਲ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੂੰ ਪੱਤਰ ਲਿੱਖਣ ਤੋਂ ਕੁੱਝ ਸਮੇਂ ਬਾਅਦ ਹੀ ਟਾਈਟਲਰ ਨੂੰ ਵਫ਼ਦ ਤੋਂ ਬਾਹਰ ਕਰ ਦਿਤਾ ਗਿਆ। ਓਧਰ ਇਹ ਵੀ ਇਤਲਾਹ ਹੈ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਉਸ ਨੂੰ ਟਾਈਟਲਰ ਦੇ ਭਾਰਤੀ ਵਫ਼ਦ ਵਿਚ ਆਉਣ ਸਬੰਧੀ ਕੋਈ ਜਾਣਕਾਰੀ ਨਹੀਂ ਸੀ।
‘ਆਇਰਸ਼ ਸਨ’ ਅਖ਼ਬਾਰ ਅਨੁਸਾਰ ਡੇਵਿਡ ਮਿਲੀਬੈਂਡ ਨੂੰ ਲਿੱਖੇ ਪੱਤਰ ਵਿਚ ਮੌਰਿਸ ਨੇ ਟਾਈਟਲਰ ਨੂੰ ਭਾਰਤ ਦਾ ਇਕ ਵਿਵਾਦਤ ਸਿਆਸਤਦਾਨ ਕਰਾਰ ਦਿਤਾ ਜੋ ਕਿ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਸ਼ਾਮਲ ਸੀ। ਇਸ ਕਤਲੇਆਮ ਵਿਚੋਂ ਬਚੇ ਕਈ ਸਿੱਖ ਬਰਤਾਨੀਆ ਵਿਚ ਰਹਿ ਰਹੇ ਹਨ ਜਦਕਿ ਉਨ੍ਹਾਂ ਦੇ ਨਜ਼ਦੀਕੀ ਮਾਰੇ ਗਏ ਸਨ। ਮੌਰਿਸ ਨੇ ਲਿਖਿਆ, ‘ਅਜਿਹਾ ਘਿਨੌਣਾ ਜੁਰਮ ਕਰਨ ਵਾਲੇ ਨੂੰ ਬਰਤਾਨੀਆ ਵਿਚ ਦਾਖ਼ਲਾ ਦੇਣਾ ਸਿੱਖ ਬਰਦਾਸ਼ਤ ਨਹੀਂ ਕਰਨਗੇ।’ ਉਨ੍ਹਾਂ ਬਰਤਾਨਵੀ ਸੰਸਦ ਵਿਚ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਸਿੱਖ ਕਤਲੇਆਮ ਦੀ 25ਵੀਂ ਬਰਸੀ ਮਨਾਉਣ ਦਾ ਵੀ ਸੱਦਾ ਦਿਤਾ। ਮੀਟਿੰਗ ਦੌਰਾਨ ਮੌਰਿਸ ਨੇ ਕਿਹਾ, ‘ਤੁਸੀਂ ਮੈਟਰੋਪਾਲੀਟਨ ਪੁਲਿਸ ਕੋਲ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਜਗਦੀਸ਼ ਟਾਈਟਲਰ ਤੋਂ ਪੁਛਗਿਛ ਕਰੋ। ਤੁਹਾਨੂੰ ਉਥੇ ਪੁਖ਼ਤਾ ਸਬੂਤਾਂ ਨਾਲ ਮੌਜੂਦ ਰਹਿਣਾ ਹੋਵੇਗਾ। ਸਾਨੂੰ ਉਥੇ ਸੈਂਕੜੇ ਲੋਕਾਂ ਦੀ ਨਹੀਂ ਸਗੋਂ ਦੋ ਜਾਂ ਤਿੰਨ ਆਗੂਆਂ ਦੀ ਲੋੜ ਹੋਵੇਗੀ ਤਾਕਿ ਜਦੋਂ ਹੀ ਟਾਈਟਲਰ ਬਰਤਾਨੀਆ ਦੀ ਧਰਤੀ `ਤੇ ਕਦਮ ਰੱਖੇ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।’
Saturday, November 14, 2009
ਭਾਈ ਦਲਜੀਤ ਸਿੰਘ ਬਿੱਟੂ ਬਾਇੱਜ਼ਤ ਬਰੀ
ਜ਼ਿਲ੍ਹਾ ਵਧੀਕ ਤੇ ਸੈਸ਼ਨ ਅਦਾਲਤ ਨੇ ਇਕ ਅਹਿਮ ਫ਼ੈਸਲੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਇਕ ਦੇਸ਼ ਧ੍ਰੋਹ ਤੇ ਬਗ਼ਾਵਤ ਦੇ ਮਾਮਲੇ 'ਚੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਵਿਚ 2006 'ਚ ਟਾਰਈਡੈਂਟ ਕੰਪਨੀ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੌਰਾਨ ਭਾਈ ਬਿੱਟੂ ਵਲੋਂ ਦਿੱਤੇ ਸਮਰਥਨ ਦੌਰਾਨ ਦਰਜ ਕੀਤਾ ਗਿਆ ਸੀ।ਭਾਈ ਬਿੱਟੂ ਦੇ ਵਕੀਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖ਼ਾਲਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਭਾਈ ਬਿੱਟੂ ਨੂੰ ਬਾਇੱਜ਼ਤ ਬਰੀ ਕਰ ਦਿੱਤਾ।
Monday, November 9, 2009
ਮਹਾਰਾਸ਼ਟਰ ਵਿਧਾਨ ਸਭਾ `ਚ ਹਿੰਦੀ ਭਾਸ਼ਾ `ਚ ਸਹੁੰ ਚੁੱਕ ਰਹੇ ਵਿਧਾਇਕ ਅਬੂ ਆਜ਼ਮੀ ਦੀ ਰਾਜ ਠਾਕਰੇ ਦੇ ਹਮਾਇਤੀਆਂ ਵਲੋਂ ਕੁਟਮਾਰ
'ਚ ਸੌਂਹ ਚੁੱਕਣ ਨੂੰ ਲੈ ਕੇ ਐਮਐਨਐਸ ਦੇ ਵਿਧਾਇਕ ਗੁੰਡਾਗਰਦੀ ਕਰਦੇ ਨਜ਼ਰ ਆਏ। ਐਮਐਨਐਸ ਦੇ ਵਿਧਾਇਕਾਂ ਨੇ ਸਪਾ ਵਿਧਾਇਕ ਅਬੂ ਆਜ਼ਮੀ ਦਾ ਮਾਈਕ ਖੋਹਣ ਤੋਂ ਇਲਾਵਾ ਉਨ੍ਹਾਂ ਦੇ ਕਸੁੰਨ ਵੀ ਲਾਏ। ਅਬੂ ਆਜ਼ਮੀ ਦਾ ਗੁਨਾਹ ਇਨ੍ਹਾ ਹੀ ਸੀ ਕਿ ਉਹ ਉਸ ਭਾਸ਼ਾ 'ਚ ਸੌਂਹ ਲੈਣ ਦੀ ਕੋਸ਼ਿਸ ਕਰ ਰਹੇ ਸਨ,ਜੋ ਦੇਸ਼ ਦੇ 35 ਫ਼ੀਸਦੀ ਤੋਂ ਜ਼ਿਆਦਾ ਲੋਕ ਬੋਲਦੇ ਹਨ ਅਤੇ 60 ਤੋਂ 70 ਫ਼ੀਸਦੀ ਤੱਕ ਲੋਕ ਸਮਝਦੇ ਹਨ। ਇਸ ਦੌਰਾਨ ਮੁੱਖ ਮੰਤਰੀ ਅਸ਼ੋਕ ਚੌਹਾਣ ਚੁੱਪਚਾਪ ਸਦਨ 'ਚ ਦੇਖਦੇ ਰਹੇ।ਐਮਐਨਐਸ ਦੇ ਵਿਧਾਇਕਾਂ - ਸ਼ਿਸਰ ਸ਼ਿੰਦੇ ਅਤੇ ਰਾਮ ਕਦਮ ਨੇ ਇਸ ਹੰਗਾਮੇ ਦੀ ਅਗਵਾਈ ਕੀਤੀ।
ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਸ਼ਿਕਾਇਤ ਦਰਜ਼
ਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਅੱਜ ਮਾਮਲਾ ਦਰਜ਼ ਕਰਵਾਇਆ।ਪੁਲਿਸ ਦੇ ਨੇ ਦੱਸਿਆ ਹੈ ਕਿ ਸੀਆਈਡੀ ਨੇ ਜਾਂਚ ਬਾਅਦ ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 304 ਤਹਿਤ ਮਾਮਲਾ ਦਰਜ਼ ਕਰਵਾਇਆ ਹੈ।ਇਨ੍ਹਾ ਚੇਲਿਆਂ ਦੇ ਨਾਮ ਵਿਕਾਸ ਖੇਮਲਾ (ਯੋਗੇਸ਼ ਭਾਟੀ),ਉਦਯ ਸੰਘਨੀ,ਮਿਨਕੇਤਨ ਪਾਟਰਾ,ਪੰਕਜ਼ ਸਕਸੈਨਾ,ਜੈ ਝਾ ਅਤੇ ਕੌਸ਼ਿਕ ਵਾਨੀ ਹਨ।ਵਰਨਣਯੋਗ ਹੈ ਕਿ ਪਿੱਛਲੇ ਸਾਲ ਜੁਲਾਈ 'ਚ ਦੀਪੇਸ਼ ਅਤੇ ਅਭਿਸ਼ੇਕ ਨਾਮਕ ਦੋ ਲੜਕੇ ਗੁਰੂਕੁਲ ਤੋਂ ਲਾਪਤਾ ਹੋ ਗਏ ਸਨ ਅਤੇ ਅਗਲੇ ਦਿਨ ਉਨ੍ਹਾ ਦੀਆਂ ਲਾਸ਼ਾਂ ਆਸ਼ਰਮ ਦੇ ਨਜ਼ਦੀਕ ਸਾਬਰਮਤੀ ਨਦੀ ਦੇ ਕਿਨਾਰੇ 'ਤੇ ਪਾਏ ਗਏ ਸਨ।ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੁਆਰਾ ਇਨ੍ਹਾ ਮੌਤਾਂ ਕਾਰਣ ਜਾਦੂ ਟੂਨਾ ਦੱਸੇ ਜਾਣ ਦੇ ਬਾਅਦ ਇਸ ਦੇ ਖਿਲਾਫ਼ ਕਾਫ਼ੀ ਪ੍ਰਦਰਸ਼ਨ ਹੋਇਆ ਸੀ।ਜਨਤਾ ਦੇ ਗੁੱਸੇ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸੀਆਈਡੀ ਨੂੰ ਸੌਂਪ ਦਿੱਤੀ ਸੀ।ਦੋਨੋ ਬੱਚਿਆਂ ਦੀ ਮੌਤ ਦੀਆਂ ਹਾਲਤਾਂ ਅਤੇ ਪੁਲਿਸ ਦੀ ਜਾਂਚ 'ਤੇ ਨਿਗਰਾਨੀ ਲਈ ਉੱਚ ਅਦਾਲਤ ਦੇ ਰਿਟਾਇਰਡ ਜੱਜ ਦੀ ਪ੍ਰਧਾਨਗੀ 'ਚ ਇੱਕ ਆਯੋਗ ਦਾ ਗਠਨ ਵੀ ਕੀਤਾ ਗਿਆ ਸੀ।
ਸਿੱਖ ਸ਼ਰਧਾਲੂਆਂ ਪਾਕਿਸਤਾਨ ਤੋਂ ਸੁਰੱਖਿਅਤ ਪਰਤੇ
ਨਾ ਕਰਨ ਦੇ ਬਾਅਦ ਅੱਜ ਸਵਦੇਸ਼ ਪਰਤੇ।ਕੇਂਦਰੀ ਗ੍ਰਹਿ ਵਿਭਾਗ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕਰਕੇ 1384 ਸ਼ਰਧਾਲੂਆਂ ਦਾ ਜੱਥਾ ਪਿੱਛਲੀ 31 ਅਕਤੂਬਰ ਨੂੰ ਗੁਰਪੂਰਬ ਮਨਾਉਣ ਗੁਰੂ ਨਾਨਕ ਦੇਵ ਦੇ ਜਨਮ ਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਗਿਆ ਸੀ।ਕੇਂਦਰ ਨੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਤੀਰਥ ਯਾਤਰੀਆਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਸੀ।ਜ਼ਿਆਦਾਤਰ ਤੀਰਥ ਯਾਤਰੀ ਲਾਹੌਰ ਤੋਂ ਦੋ ਵਿਸ਼ੇਸ ਟ੍ਰੇਨਾਂ ਤੋਂ ਅਟਾਰੀ ਪਹੁੰਚੇ।ਅਟਾਰੀ ਦੇ ਨਜ਼ਦੀਕ ਦੇ ਪਿੰਡ ਦੇ ਗੁਰਮੁਖ ਸਿੰਘ ਅਤੇ ਜੰਮੂ ਕਸ਼ਮੀਰ ਦੀ ਪੁੰਛ ਨਿਵਾਸੀ ਬਜ਼ੁਰਗ ਮਹਿਲਾ ਰੰਜੀਤ ਕੌਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਇਹ ਘਟਨਾ ਤੀਰਥ ਯਾਤਰਾ ਦੌਰਾਨ ਹੋਈ।ਗੁਰਮੁਖ ਸਿੰਘ ਦੀ ਲਾਸ਼ ਪਿੱਛਲੇ ਸ਼ੁਕਤਰਵਾਰ ਨੂੰ ਬਾਘਾ ਚੌਕਪੋਸਟ ਮਾਰਗ ਤੋਂ ਭਾਰਤ ਭੇਜੀ ਗਈ ਅਤੇ ਰੰਜੀ ਕੌਰ ਦੀ ਲਾਸ਼ ਬਾਘਾ 'ਚ ਕੱਲ੍ਹ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ।ਦਿੱਲੀ ਦੇ ਇੱਕ ਤੀਰਥ ਯਾਤਰੀ ਅਵਤਾਰ ਸਿੰਘ ਨੇ ਦੱਸਿਆ ਹੈ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾ ਲਈ ਚੰਗਾ ਪ੍ਰਬੰਧ ਕੀਤਾ ਅਤੇ ਕੋਈ ਅਸੁਵਿਧਾ ਨਹੀਂ ਆਉਣ ਦਿੱਤੀ।ਉਹ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਲ ਸਮਝੌਤਾ ਐਕਸਪ੍ਰੈਸ ਤੋਂ ਉੱਤਰੇ