
Saturday, January 16, 2010
ਬਜ਼ੁਰਗ ਕਮਿਊਨਿਸਟ ਆਗੂ ਜੋਤੀ ਬਾਸੂ ਨਹੀਂ ਰਹੇ

Thursday, January 7, 2010
ਗੁਰਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਪਣੀ ਪਾਕਿਸਤਾਨੀ ਮਹਿਲਾ ਦੋਸਤ ਨੂੰ ਬਿਨਾ ਵੀਜ਼ਾ ਜੈਪੁਰ ਠਹਿਰਾਉਣ ਦੇ ਮਾਮਲੇ `ਚ ਉਲਝੇ
ਜੈਪੁਰ : ਬਿਨ੍ਹਾਂ ਵੀਜ਼ੇ ਤੋਂ

Friday, January 1, 2010
ਸੱਜਣ ਕੁਮਾਰ ਨੂੰ ਚਾਰਜਸ਼ੀਟ ਕਰਨ ਦੀ ਪ੍ਰਵਾਨਗੀ
ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਦਿੱਲੀ ਦੇ ਉਪ ਰਾਜਪਾਲ ਵਲੋਂ ਸੀਬੀਆਈ ਨੂੰ ਮਨਜੂਰੀ
ਨਵੀਂ ਦਿੱਲੀ : ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਤੈਅ ਕੀਤੀ ਸਮਾਂ ਸੀਮਾ ਦੇ ਅਨੁਰੂਪ ਦਿੱਲੀ ਦੇ ਉਪ ਰਾਜਪਾਲ ਤੇਜਿੰਦਰ ਖੰਨਾ ਨੇ ਸੀਬੀਆਈ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਕੇਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਚਾਰਜਸ਼ੀਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸ੍ਰੀ ਖੰਨਾ ਵਲੋਂ ਸੀਬੀਆਈ ਨੂੰ ਸੱਜਣ ਕੁਮਾਰ ਖਿਲਾਫ ਮੁਕੱਦਮਾ ਚਲਾਉਣ ਦੀ ਮਨਜੂਰੀ ਦਿੱਤੀ ਗਈ ਹੈ। 25 ਸਾਲ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਦੇ ਇਕ ਕੇਸ ਵਿਚ ਇਸ ਕਾਂਗਰਸ ਆਗੂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਉਸਦੇ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ 153-ਏ (ਦੋ ਫਿਰਕਿਆਂ ਵਿਚਕਾਰ ਵੈਰ ਭਾਵਨਾ ਫੈਲਾਉਣ) ਦੇ ਦੋਸ਼ ਆਇਦ ਕੀਤੇ ਗਏ ਸਨ।ਅਦਾਲਤੀ ਕਾਰਵਾਈ ਲਈ ਮਨਜੂਰੀ ਦੀ ਇਹ ਖਬਰ ਉਸ ਵੇਲੇ ਆਈ ਜਦੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਇੱਥੇ ਆਪਣੀ ਮਾਸਿਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਅਦਾਲਤੀ ਕਾਰਵਾਈ ਲਈ ਮਨਜ਼ੂਰੀ ਸਬੰਧੀ ਉਨ੍ਹਾਂ 16 ਦਸੰਬਰ, 2009 ਨੂੰ ਕੁਝ ਹਦਾਇਤਾਂ ਕੀਤੀਆਂ ਸਨ। ਇਸੇ ਮਹੀਨੇ ਦੇ ਸ਼ੁਰੂ ਵਿਚ ਉਹਨਾਂ ਰਾਜ ਸਭਾ ਵਿਚ ਆਖਿਆ ਸੀ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਸੱਜਣ ਕੁਮਾਰ ਖਿਲਾਫ ਮੁਕੱਦਮਾ ਚਲਾਉਣ ਲਈ ਸੀ ਬੀ ਆਈ ਦੀ ਬੇਨਤੀ ਬਾਰੇ ਮਹੀਨੇ ਦੇ ਅੰਤ ਤੱਕ ਫੈਸਲਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸੀ ਬੀ ਆਈ ਨੇ ਸੱਜਣ ਕੁਮਾਰ ਅਤੇ ਮਰਹੂਮ ਧਰਮਦਾਸ ਸ਼ਾਸਤਰੀ ਖਿਲਾਫ ਕੇਸਾਂ ਸਮੇਤ ਕੁੱਲ ਸੱਤ ਕੇਸਾਂ ਦੀ ਦੁਬਾਰਾ ਜਾਂਚ ਕੀਤੀ ਸੀ। ਚਾਰ ਕੇਸਾਂ ਵਿਚ ਸੀਬੀਆਈ ਨੇ ਮੁਲਜ਼ਮਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਉਪ ਰਾਜਪਾਲ ਤੋਂ ਆਗਿਆ ਮੰਗੀ ਸੀ।ਫਰਵਰੀ 2005 ਵਿਚ ਜੀ ਟੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਸੀ ਬੀ ਆਈ ਨੇ 1 ਨਵੰਬਰ, 1984 ਨੂੰ ਸੁਲਤਾਨਪੁਰੀ ਤੇ ਮੰਗੋਲਪੁਰੀ ਇਲਾਕਿਆਂ ਵਿਚ ਹੋਏ ਦੰਗਿਆਂ ਦੇ ਚਾਰ ਕੇਸਾਂ ਵਿਚ ਮੁਕੱਦਮਿਆਂ ਲਈ ਮਨਜੂਰੀ ਮੰਗੀ ਸੀ। ਸੀਬੀਆਈ ਨੇ ਇਕ ਹੋਰ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਖਿਲਾਫ ਕੇਸ ਬੰਦ ਕਰਨ ਲਈ ਅਦਾਲਤ ਵਿਚ ਰਿਪੋਰਟ ਦਾਖਲ ਕਰਵਾਈ ਹੋਈ ਹੈ।
ਨਾਨਕਸ਼ਾਹੀ ਕੈਲੰਡਰ ਮਾਮਲੇ `ਤੇ ਸਿੰਘ ਸਾਹਿਬਾਨ ਦੇ ਹੱਥ ਖੜ੍ਹੇ
ਮਾਮਲਾ ਹੁਣ ਸ਼ੋ੍ਮਣੀ ਗੁਰਦੁਆਰਾ ਕਮੇਟੀ ਹਵਾਲੇ
ਅੰਮ੍ਰਿਤਸਰ: ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਿਸੇ ਸਿੱਟੇ `ਤੇ ਨਹੀਂ ਪੁੱਜ ਸਕੀ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ ਸੋਧਾਂ ਦੇ ਮਾਮਲੇ `ਤੇ ਕੀਤੇ ਵਿਰੋਧ ਦੇ ਚਲਦਿਆਂ ਸਿੰਘ ਸਾਹਿਬਾਨ ਦੀ ਕੋਈ ਇਕ ਰਾਏ ਨਾ ਬਣ ਸਕੀ। ਬੁਧਵਾਰ ਦੀ ਬੈਠਕ ਮੌਕੇ ਸਿੰਘ ਸਾਹਿਬਾਨ ਨੇ ਇਹ ਮਾਮਲਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਵਾਲੇ ਕਰ ਦਿੱਤਾ ਹੈ।
ਕੁਝ ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੁੰਮਾ `ਤੇ ਆਧਾਰਿਤ ਦੋ-ਮੈਂਬਰੀ ਕਮੇਟੀ ਵਲੋਂ ਦਿੱਤੀ ਰਿਪੋਰਟ ਨੂੰ ਆਧਾਰ ਬਣਾ ਕੇ ਇਸ `ਤੇ ਵਿਚਾਰ ਕੀਤਾ ਗਿਆ ਅਤੇ ਸੰਗਰਾਂਦਾਂ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਬਿਕਰਮੀ ਕੈਲੰਡਰ ਅਨੁਸਾਰ ਕੀਤੇ ਜਾਣ `ਤੇ ਸਹਿਮਤੀ ਬਣਾਉਣ ਦੇ ਯਤਨ ਹੋਏ ਪਰ ਦੋ ਜਥੇਦਾਰ ਅਜਿਹਾ ਕਰਨ `ਤੇ ਸਹਿਮਤ ਨਹੀਂ ਹੋਏ। ਇਹ ਕਿਹਾ ਗਿਆ ਕਿ ਅਜਿਹਾ ਹੋਣ ਨਾਲ ਇਹ ਨਾਨਕਸ਼ਾਹੀ ਕੈਲੰਡਰ ਨਹੀਂ ਰਹੇਗਾ।