ਦੁਨੀਆ ਭਰ ਦੀਆਂ ਹਵਾਈ ਅਤੇ ਵਪਾਰਕ ਕੰਪਨੀਆਂ ਨੂੰ ਕਰੋੜਾਂ ਦਾ ਨੁਕਸਾਨ
ਪੈਰਿਸ
: ਆਈਸਲੈਂਡ ਦੇ ਜਵਾਲਾਮੁਖੀ ਦੇ ਫਟਣ ਨਾਲ ਫੈਲੇ ਧੂੰਏ ਨੇ ਕਾਰੋਬਾਰ ਡੋਬ ਦਿੱਤੇ ਹਨ। ਸਭ ਤੋਂ ਜ਼ਿਆਦਾ ਮਾਰ ਹਵਾਈ ਜਹਾਜ਼ ਕੰਪਨੀਆਂ ਨੂੰ ਪੈ ਰਹੀ ਹੈ। ਇਸ ਤੋਂ ਇਲਾਵਾ ਆਯਾਤ ਨਿਰਯਾਤ ਦੇ ਕੰਮ ਨੂੰ ਵੀ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਅਨੁਮਾਨ ਹੈ ਕਿ ਜੇਕਰ ਹਾਲਾਤ ਛੇਤੀ ਨਾ ਸੁਧਰੇ ਤਾਂ ਪੂਰੇ ਯੂਰਪ ਦੀ ਅਰਥ ਵਿਵਸਥਾ ਵਿਚ 1 ਤੋਂ 2 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਭਾਰਤ ਉੱਤੇ ਇਸਦਾ ਸਿੱਧਾ ਪ੍ਰਭਾਵ ਪਵੇਗਾ। ਅੰਤਰਰਾਸ਼ਟਰੀ ਹਾਵਈ ਟਰੈਫਿਕ ਪ੍ਰਸ਼ਾਸਨ (ਆਇਟਾ) ਨੇ ਕਿਹਾ ਹੈ ਕਿ ਪ੍ਰਤੀਦਿਨ 27 ਕਰੋੜ ਡਾਲਰ ਦਾ ਘਾਟਾ ਉਠਾਉਣਾ ਪੈ ਰਿਹਾ ਹੈ। ਯੂਰਪ ਦੇ ਸਭ ਤੋਂ ਵੱਡੇ ਟਰੈਵਲ ਆਪ੍ਰੇਟਰ ਥਾਮਸ ਕੁੱਕ ਅਤੇ ਫਸਟ ਚੁਆਇਸ ਨੂੰ ਹਰ ਰੋਜ਼ 50 ਤੋਂ 60 ਲੱਖ ਪੌਂਡ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਨੇ ਕਿਹਾ ਹੈ ਕਿ ਸਮੱਸਿਆ ਏਨੀ ਗੰਭੀਰ ਹੈ ਕਿ ਹਵਾਈ ਸੇਵਾ ਪ੍ਰਦਾਨ ਕਰ ਰਹੀਆਂ ਕੰਪਨੀਆਂ ਨੂੰ ਆਰਥਿਕ ਮੱਦਦ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

Iceland dian haddan kehre deshan naal lagdian han bhaaa ji?
ReplyDelete