ਵਾਹਘਾ : ਰਾਸ਼ਟਰਮੰਡਲ ਖੇਡਾਂ ਦੀ ਮ
ਸ਼ਾਲ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੇ ਰਸਤੇ ਭਾਰਤ ਪੁੱਜੀ। ਵਾਹਘਾ ਬਾਰਡਰ ਤੇ ਮਸ਼ਾਲ ਦਾ ਸਵਾਗਤ ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਕੀਤਾ।ਮਸ਼ਾਲ ਦਾ ਸਫ਼ਰ 29 ਅਕਤੂਬਰ 2009 ਨੂੰ ਸ਼ੁਰੂ ਹੋਇਆ ਸੀ ਅਤੇ ਇਹ 70 ਦੇਸ਼ਾਂ ਤੋਂ ਹੁੰਦੇ ਹੋਏ 1.70 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਪੁੱਜੀ ਹੈ। ਇਹ ਮਸ਼ਾਲ ਤਿੰਨ-ਚਾਰ ਦਿਨ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿਚ ਲਿਜਾਈ ਜਾਏਗੀ। ਫਿਰ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੋਂ ਹੁੰਦੀ ਹੋਈ ਤਿੰਨ ਜੁਲਾਈ ਨੂੰ ਚੰਡੀਗੜ੍ਹ ਪਹੁੰਚੇਗੀ। ਮਸ਼ਾਲ ਭਾਰਤ ਦੇ 28 ਰਾਜਾਂ ਤੋਂ ਹੁੰਦੇ ਹੋਏ 30 ਸਤੰਬਰ ਨੂੰ ਦਿੱਲੀ ਪਹੁੰਚੇਗੀ ਅਤੇ ਇਸ ਲਈ ਰੇਲ ਮੰਤਰਾਲੇ ਨੇ ਕਾਮਨਵੈਲਥ ਐਕਸਪ੍ਰੈਸ ਦੇ ਨਾਂਅ ਦੀ ਇੱਕ ਰੇਲ ਵੀ ਚਲਾਉਣ ਦਾ ਨਿਰਣਾ ਲਿਆ ਹੈ।

No comments:
Post a Comment