ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਰਾਜ ਸਰਕਾਰ ਨੂੰ ਭੇਜੀ ਗਈ 185 ਸਿੱਖਾਂ
ਦੀ ਕਾਲੀ ਸੂਚੀ ਵਿਚ ਅਸਲ ਵਿਅਕਤੀਆਂ ਦੀ ਗਿਣਤੀ 160 ਹੈ, ਜਿਹਨਾਂ ਦੀ ਪੰਜਾਬ ਸਰਕਾਰ ਨੇ ਡੂੰਘਾਈ ਨਾਲ ਜਾਂਚ ਕਰਵਾਈ ਹੈ। ਇਸ ਜਾਂਚ ਮੁਤਾਬਕ 30 ਵਿਅਕਤੀਆਂ 'ਤੇ ਕੋਈ ਵੀ ਫੌਜਦਾਰੀ ਕੇਸ ਨਹੀਂ ਹੈ ਅਤੇ 7 ਪੰਜਾਬ ਵਿਚ ਮੌਜੂਦ ਹਨ, ਜਿਨ੍ਹਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਭੇਜੀ ਗਈ ਹੈ। ਉਹਨਾਂ ਕਿਹਾ ਕਿ ਸੂਚੀ ਵਿਚ ਸ਼ਾਮਲ 28 ਵਿਅਕਤੀ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ, 84 ਵਿਅਕਤੀਆਂ ਦੇ ਪਤੇ ਅਧੂਰੇ ਹਨ, 11 ਵਿਅਕਤੀ ਹੋਰ ਰਾਜਾਂ ਨਾਲ ਸਬੰਧਤ ਹਨ। ਉਹਨਾਂ ਕਿਹਾ ਕਿ ਕਾਲੀ ਸੂਚੀ ਵਿਚ ਸ਼ਾਮਿਲ ਜਿਨ੍ਹਾਂ ਵਿਅਕਤੀਆਂ 'ਤੇ ਕੇਸ ਚੱਲ ਰਹੇ ਹਨ, ਉਹਨਾਂ ਨੂੰ ਅਦਾਲਤਾਂ ਵਲੋਂ ਬਰੀ ਕਰਨ ਤੋਂ ਬਾਅਦ ਹੀ ਨਾਂ ਕੱਢਣ ਬਾਰੇ ਕੇਂਦਰ ਨੂੰ ਬੇਨਤੀ ਕੀਤੀ ਜਾ ਸਕਦੀ ਹੈ।
