ਦਿੱਲੀ ਏਅਰਪੋਰਟ ਦਾ ਹੁਣ ਸਾਲਾਨਾ ਲਗਭਗ ਸਾਢੇ ਤਿੰਨ ਕਰੋੜ ਤੋਂ ਵੱਧ ਮੁਸਾਫ਼ਰ ਫਾਇਦਾ ਲੈ ਸਕਦੇ ਹਨ। ਏਅਰਪੋਰਟ ਦੇ ਤੀਸ
ਰੇ ਟਰਮੀਨਲ ਦੇ ਸ਼ੁਰੂ ਹੋਣ ਨਾਲ ਇਹ ਮੁਮਕਿਨ ਹੋ ਜਾਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਲੋਂ ਦੁਨੀਆ ਦੇ ਇਸ ਛੇਵੇਂ ਸਭ ਤੋਂ ਵੱਡੇ ਟਰਮੀਨਲ ਦਾ ਉਦਘਾਟਨ ਕੀਤਾ ਗਿਆ। ਇਸ `ਤੇ 9000 ਕਰੋੜ ਰੁਪਏ ਖਰਚ ਹੋਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਮਹਿਮਾਨਾਂ ਦਾ ਭਾਰਤ ਆਉਣ `ਤੇ ਪਹਿਲਾ ਸੁਆਗਤ ਏਅਰਪੋਰਟ `ਤੇ ਹੁੰਦਾ ਹੈ। ਇਸ ਤਰ੍ਹਾਂ ਇਕ ਵਧੀਆ ਏਅਰਪੋਰਟ ਨਾਲ ਇਕ ਚੰਗੇ ਭਾਰਤ ਦੀ ਤਸਵੀਰ ਉਭਰਦੀ ਹੈ।
ਇਹ ਨਵਾਂ ਟਰਮੀਨਲ (ਟੀ-3) ਚਾਰ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਇਸ ਵਿਚ 168 ਚੈਕ ਇਨ ਕਾਊਂਟਰ, 78 ਇਰੋਬ੍ਰਿਜ ਅਤੇ 97 ਟਰੈਵਲੇਟਰ ਬਣੇ ਹੋਏ ਹਨ। ਇਸ ਦਾ 80 ਫੀਸਦੀ ਹਿੱਸਾ ਸੀਸ਼ੇ ਦਾ ਬਣਿਆ ਹੋਇਆ ਹੈ। ਲਗਭਗ 20 ਹਜ਼ਾਰ ਵਰਗ ਕਿਲੋਮੀਟਰ ਦੇ ਇਸ ਕਾਰੋਬਾਰੀ ਖੇਤਰ ਵਿਚ ਕਈ ਤਰ੍ਹਾਂ ਦੇ ਹੋਟਲ, ਬਾਰ, ਕੈਫੇ ਅਤੇ ਫਾਸਟ ਫੂਡ ਜੁਆਇੰਟਸ ਹਨ। ਇਸ ਵਿਚ ਹਰ ਮੌਸਮ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿਚ 4300 ਕਾਰਾਂ ਖੜ੍ਹੀਆਂ ਕੀਤੀਆ ਜਾ ਸਕਦੀਆਂ ਹਨ। ਸਹੂਲਤਾਂ ਦੇ ਹਿਸਾਬ ਨਾਲ ਇਹ ਸਿੰਗਾਪੁਰ ਏਅਰਪੋਰਟ ਤੋਂ ਵੱਡਾ ਅਤੇ ਆਧੁਨਿਕ ਹੈ। ਜੀਐਮਆਰ ਗਰੁੱਪ ਅਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਮਿਲ ਕੇ ਇਸ ਨੂੰ ਬਣਾਇਆ ਹੈ।

No comments:
Post a Comment