ਜਲੰਧਰ : ਗ਼ਦਰੀ ਬਾਬਿਆਂ ਦੇ ਆਖ਼ਰੀ ਚਿਰਾਗ ਵਜੋਂ ਜਾਣੇ ਜਾਂਦੇ ਉਘੇ ਸੁਤੰਤਰਤਾ ਸੈਨਾਨੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦਾ ਬਰਮਿੰਘਮ (ਇੰਗਲੈਂਡ) ਦੇ ਹਸਪਤਾਲ 'ਚ ਦੇਹਾਂ
ਤ ਹੋ ਗਿਆ। 102 ਸਾਲਾ ਬਾਬਾ ਭਗਤ ਸਿੰਘ ਬਿਲਗਾ ਪਿਛਲੇ ਕੁਝ ਮਹੀਨਿਆਂ ਤੋਂ ਇੰਗਲੈਂਡ ਰਹਿ ਰਹੇ ਸਨ ਤੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਕੱਲ੍ਹ ਉਨ੍ਹਾਂ ਨੂੰ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਬਰਮਿੰਘਮ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇੰਗਲੈਂਡ ਦੇ ਸਮੇਂ ਮੁਤਾਬਕ ਸਵੇਰੇ 11.00 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਇਹ ਦੁਖਦਾਈ ਖ਼ਬਰ ਉਨ੍ਹਾਂ ਦੇ ਵੱਡੇ ਸਪੁੱਤਰ ਸ. ਕੁਲਬੀਰ ਸਿੰਘ ਨੇ ਟੈਲੀਫ਼ੋਨ 'ਤੇ ਦਿੱਤੀ। ਇਧਰ ਖ਼ਬਰ ਮਿਲਦਿਆਂ ਹੀ ਪੰਜਾਬ ਭਰ 'ਚ ਸੋਗ ਦੀ ਲਹਿਰ ਫੈਲ ਗਈ। ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਨੌ ਨਿਹਾਲ ਸਿੰਘ, ਰਘਬੀਰ ਸਿੰਘ ਛੀਲਾ, ਕਾ. ਰਾਜੇਸ਼ਵਰ ਸਿੰਘ ਚਮਿਆਰੀ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਗੁਰਮੀਤ, ਕਾਮਰੇਡ ਗੰਧਰਵ ਸੈਨ ਕੋਛਰ, ਕੁਮਾਰੀ ਸੁਰਿੰਦਰਾ, ਦਰਬਾਰਾ ਸਿੰਘ ਢਿੱਲੋਂ ਤੇ ਹੋਰ ਸਾਰੇ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜੇ ਸਾਥੀਆਂ ਨੇ ਇਕੱਠੇ ਹੋ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

No comments:
Post a Comment