ਮਨਮੋਹਨ ਸਿੰਘ ਸਰਕਾਰ ਵਿਚ ਪੰਜਾਬ ਦੇ ਤਿੰਨ ਮੰਤਰੀਨਵੀਂ ਦਿੱਲੀ : ਡਾ. ਮਨਮੋਹਨ ਸਿੰਘ

ਦੇ ਮੰਤਰੀ ਮੰਡਲ ਵਿਚ ਵੀਰਵਾਰ ਨੂੰ ਹੋਏ ਵਾਧੇ ਦੌਰਾਨ ਪੰਜਾਬ ਤੋਂ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੀ ਮਹਾਰਾਣੀ ਪਰਨੀਤ ਕੌਰ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਵੀ ਸ਼ਾਮਲ ਹੋ ਗਏ ਹਨ। ਪਰਨੀਤ ਕੌਰ ਵਿਦੇਸ਼ ਰਾਜ ਮੰਤਰੀ ਬਣੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਪਹਿਲੀ ਵਾਰ ਦੇਸ਼ ਦਾ ਮੰਤਰੀ ਅਹੁਦਾ ਸਾਂਭ ਰਹੇ ਹਨ। ਮਨੋਹਰ ਸਿੰਘ ਗਿੱਲ ਨੂੰ ਖੇਡਾਂ ਅਤੇ ਨੌਜਵਾਨ ਮਾਮਲਿਆਂ ਦਾ ਕੈਬਨਿਟ ਮੰਤਰੀ ਅਹੁਦਾ ਮਿਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਵੀ ਕੈਬਨਿਟ ਮੰਤਰੀ ਲਏ ਗਏ ਹਨ। ਚੰਡੀਗੜ੍ਹ ਤੋਂ ਐਮਪੀ ਪਵਨ ਕੁਮਾਰ ਬਾਂਸਲ ਨੂੰ ਹੁਣ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਪਹਿਲਾਂ ਵਿਤ ਰਾਜ ਮੰਤਰੀ ਸਨ। ਪੰਜਾਬ ਵਿਚੋਂ ਹੁਣ ਤਿੰਨ ਜਣੇ ਭਾਰਤ ਸਰਕਾਰ ਵਿਚ ਮੰਤਰੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪਰਨੀਤ ਕੌਰ ਦੇ ਨਾਲ ਨਾਲ ਯੂਐਨ ਦੇ ਮੁਖੀ ਅਹੁਦੇ ਲਈ ਚੋਣ ਲੜ ਚੁੱਕੇ ਸ਼ਸ਼ੀ ਥਰੂਰ ਨੂੰ ਵੀ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਹੈ।
No comments:
Post a Comment