ਨਵੀਂ ਦਿੱਲੀ : ਭਾਰਤ ਦੇ ਐਸਸੀ/ਐਸਟੀ ਕਮਿਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਨੂੰ ਇਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ

ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨੇ ਦੋਸ਼ ਲਾਇਆ ਕਿ ਸਿਆਸੀ ਇਸ਼ਾਰੇ ’ਤੇ ਸੀਬੀਆਈ ਮੈਨੂੰ ਅਤੇ ਮੇਰੇ ਪੁੱਤਰ ਸਰਬਜੋਤ ਸਿੰਘ ਉਰਫ਼ ਸਵੀਟੀ ਨੂੰ ਫਸਾਉਣ ਦੇ ਯਤਨਾਂ ਵਿਚ ਹੈ ਅਤੇ ਸਰਬਜੋਤ ਸਿੰਘ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕੀਤੀ ਗ੍ਰਿਫ਼ਤਾਰੀ ਜਾਂਚ ਏਜੰਸੀ ਵੱਲੋਂ ਰਚੀ ਗਈ ਇਕ ਸਾਜ਼ਿਸ਼ ਹੈ। ਆਪਣੇ ਪੁੱਤਰ ਸਰਬਜੋਤ ਸਿੰਘ ਦੇ ਘਰੋਂ ਪਿਸਤੌਲ ਮਿਲਣ ਬਾਰੇ ਬੂਟਾ ਸਿੰਘ ਨੇ ਕਿਹਾ, ‘ਮੇਰਾ ਪੁੱਤਰ ਨਿਸ਼ਾਨੇਬਾਜ਼ੀ ਵਿਚ ਚੈਂਪੀਅਨ ਰਿਹਾ ਹੈ। ਇਸ ਲਈ ਸਾਰੇ ਪਿਸਤੌਲ ਲਾਇਸੈਂਸੀ ਹਨ ਪਰ ਇਹ ਲਾਇਸੈਂਸ ਕਿੱਥੇ ਹਨ, ਇਹ ਮੇਰਾ ਪੁੱਤਰ ਹੀ ਦੱਸ ਸਕਦਾ ਹੈ।’
ਦੱਸਣਯੋਗ ਹੈ ਕਿ ਸਰਬਜੋਤ ਸਿੰਘ ਉਰਫ ਸਵੀਟੀ, ਅਨੂਪ ਕੁਮਾਰ ਬੇਗੀ, ਮਦਨ ਸਿੰਘ ਸੋਲੰਕੀ ਤੇ ਧੂਖ ਸਿੰਘ ਚੌਹਾਨ ਨੂੰ ਨਾਸਿਕ ਦੇ ਠੇਕੇਦਾਰ ਰਾਮਾ ਰਾਓ ਪਾਟਿਲ ਤੋਂ ਇਕ ਕਰੋੜ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਟਿਲ ਖਿਲਾਫ਼ ਮੁੰਬਈ ਦੀ ਸਹਿਕਾਰੀ ਸੁਸਾਇਟੀ ਤੋਂ 100 ਦਲਿਤਾਂ ਦੇ ਨਾਂਅ ’ਤੇ 10 ਕਰੋੜ ਦਾ ਕਰਜ਼ਾ ਲੈਣ ਦੇ ਦੋਸ਼ ’ਚ ਬੂਟਾ ਸਿੰਘ ਦੇ ਆਦੇਸ਼ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸੀਬੀਆਈ ਅਨੁਸਾਰ ਸਰਬਜੋਤ ਨੇ ਬੇਗੀ ਨੂੰ ਕਿਹਾ ਸੀ ਕਿ 97 ਲੱਖ ਰੁਪਏ ਭੇਜ ਦੇਵੇ ਤੇ 3 ਲੱਖ ਆਪਣੇ ਕੋਲ ਰੱਖ ਲਵੇ। ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਟੈਲੀਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਤੇ ਹੋਰ ਸਬੂਤ ਮੌਜੂਦ ਹਨ।
No comments:
Post a Comment