ਤਾਮਿਲਨਾਡੂ ਦੇ ਜੰਮਪਲ ਵੈਂਕਟਰਾਮਨ ਰਾਮਕ੍ਰਿਸ਼ਨਨ ਨੂੰ ਹੋਰ ਵਿਗਿਆਨੀਆਂ ਸਹਿਤ ਇਸ ਸਾਲ ਰਸਾਇਣ ਸ਼ਾਸਤਰ ਦਾ ਨੋਬਲ ਪੁਰਸ
ਕਾਰ ਦਿੱਤਾ ਗਿਆ। ਇਹ ਐਲਾਨ ਨੋਬਲ ਪੁਰਸਕਾਰ ਕਮੇਟੀ ਨੇ ਕੀਤਾ। ਰਾਮਕ੍ਰਿਸ਼ਨਨ ਕੈਂਬਰਿਜ ਦੀ ਐਮ ਆਰ ਸੀ ਲੈਬਾਰਟਰੀ ਆਫ ਮੌਲੀਕਿਊਲਰ ਬਾਇਓਲੋਜੀ ਦੇ ਸੀਨੀਅਰ ਸਾਇੰਸਦਾਨ ਹਨ।1952 ਵਿਚ ਚਿਦੰਬਰਮ ਵਿਖੇ ਜਨਮੇ ਰਾਮਕ੍ਰਿਸ਼ਨਨ ਅਮਰੀਕਾ ਦੇ ਥਾਮਸ ਈ. ਸਟੀਜ਼ ਅਤੇ ਅਦਾ ਈ. ਯੋਨਥ (ਇਜ਼ਰਾਈਲ) ਦੇ ਨਾਲ ਨੋਬਲ ਪੁਰਸਕਾਰ ਸਾਂਝਾ ਕਰਨਗੇ। ਇਨ੍ਹਾਂ ਨੂੰ ਰਿਬੋਸਮ ਦੇ ਢਾਂਚੇ ਅਤੇ ਕੰਮਕਾਰ ਦੇ ਅਧਿਐਨ ਬਦਲੇ ਇਹ ਪੁਰਸਕਾਰ ਮਿਲਿਆ। ਇਸ ਸਮੇਂ ਉਹ ਅਮਰੀਕੀ ਨਾਗਰਿਕ ਹਨ।ਰਾਮਕ੍ਰਿਸ਼ਨਨ ਨੇ ਬੜੌਦਾ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ 'ਚ ਬੀ ਐਸ ਸੀ (1971) ਅਤੇ ਓਹਾਇਓ ਯੂਨੀਵਰਸਿਟੀ ਤੋਂ (1976) ਭੌਤਿਕ ਵਿਗਿਆਨ ਵਿਚ ਪੀ ਐਚ ਡੀ ਹਾਸਲ ਕੀਤੀ ਸੀ।

No comments:
Post a Comment