ਲਖਵੀਰ ਕੌਰ ਨੇ ਅਪਣੇ ਬੇਵਫ਼ਾ ਪ੍ਰੇਮੀ ਲਖਵਿੰਦਰ ਨੂੰ ਜ਼ਹਿਰ ਦੇ ਕੇ ਮਾਰਿਆ ਸੀਪੰਜਾਬੀ ਮੂਲ ਦੀ ਲਖਬੀਰ ਕੌਰ ਜਿਸ ਨੂੰ ਆਪਣੇ ਸਾਬਕਾ ਪ੍ਰੇਮੀ ਲਖਵਿੰਦਰ ਸਿੰਘ ਚੀਮਾ ਨੂੰ ਜ਼ਹਿਰ ਦੇ ਮਾਰਨ ਦਾ ਦੋਸ਼ੀ ਕਰਾਰ ਦਿੱਤਾ

ਗਿਆ ਸੀ, ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ। ਉਸ ਨੂੰ ਘੱਟੋ ਘੱਟ 23 ਸਾਲ ਜੇਲ ਵਿਚ ਗੁਜ਼ਾਰਨਗੇ ਹੋਣਗੇ। ਡਿਟੈਕਟਿਵ ਇੰਸਪੈਕਟਰ ਟੋਨੀ ਬਿਸ਼ਪ ਨੇ ਕਿਹਾ, ‘ਅਸੀਂ ਉਨਾਂ ਵਿਗਿਆਨੀਆਂ ਅਤੇ ਮਾਹਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨਾਂ ਨੇ ਹਤਿਆ ਲਈ ਵਰਤੇ ਗਏ ਜ਼ਹਿਰ ਦੇ ਸਰੋਤ ਦਾ ਪਤਾ ਲਗਾਇਆ। ਮੈਂ ਆਪ ਲੋਕਾਂ ਨੂੰ ਵੀ ਅਜਿਹਾ ਕਹਿਣਾ ਚਾਹੁੰਦਾ ਹਾਂ ਕਿ ਅਜਿਹੇ ਮਾਮਲੇ ਬਹਤੁ ਵਿਰਲੇ ਹੁੰਦੇ ਹਨ।’ ਬਰਤਾਨੀਆ ਦੇ ਪਿਛਲੇ 128 ਸਾਲਾਂ ਦੇ ਇਤਿਹਾਸ ਵਿਚ ਇਹ ਆਪਣੀ ਤਰਾਂ ਦਾ ਪਹਿਲਾ ਮਾਮਲਾ ਹੈ। ਜਾਣਕਾਰੀ ਮੁਤਾਬਕ ਲਖਵਿੰਦਰ ਸਿੰਘ ਨਾਲ ਲਖਬੀਰ ਕੌਰ ਦੀ ਕਈ ਵਰੇ ਮੁਹੱਬਤ ਰਹੀ ਪਰ ਲਖਵਿੰਦਰ ਸਿੰਘ ਗੁਰਜੀਤ ਨਾਂ ਦੀ ਕਿਸੇ ਹੋਰ ਕੁੜੀ ਨਾਲ ਪਿਆਰ ਦੇ ਚੱਕਰ ਵਿਚ ਆ ਗਿਆ। ਬੇਵਫਾਈ ਨਾ ਝੱਲਦਿਆਂ ਲਖਬੀਰ ਕੌਰ ਜਦੋਂ ਇੰਡੀਆ ਤੋਂ ਵਾਪਸ ¦ਡਨ ਗਈ ਤਾਂ ਉਹ ਅਪਣੇ ਨਾਲ ਜ਼ਹਿਰ ਲੈ ਗਈ, ਜਿਸਨੂੰ ਉਸ ਨੇ ਲਖਵਿੰਦਰ ਸਿੰਘ ਲਈ ਬਣਾਈ ਚਿਕਨ ਕਰੀ ਵਿਚ ਮਿਲਾ ਦਿੱਤਾ। ਇਸ ਜ਼ਹਿਰੀਲੀ ਕਰੀ ਨੂੰ ਲਖਵਿੰਦਰ ਅਤੇ ਉਸ ਦੀ ਪ੍ਰੇਮਿਕਾ ਗੁਰਜੀਤ ਨੇ ਖਾਧਾ, ਜਿਸ ਦੌਰਾਨ ਲਖਵਿੰਦਰ ਸਿੰਘ ਦੀ ਮੌਤ ਹੋ ਗਈ, ਪਰ ਗੁਰਜੀਤ ਚੂੰਗ ਬਚ ਗਈ।
No comments:
Post a Comment