- ਆਡਵਾਨੀ ਨੇ ਕਿਹਾ, ਮਨਮੋਹਨ ਸਭ ਤੋਂ ਨਿਕੰਮਾ ਪ੍ਰਧਾਨ ਮੰਤਰੀ
ਨਵੀਂ ਦਿੱਲੀ : ਕਾਂਗਰਸ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਲਈ ਮਨਮੋਹਨ ਸਿੰਘ ਨੂੰ ਹੀ ਚੁਣਿਆ ਹੈ। ਕਾਂਗਰਸ ਮੁਖੀ ਸੋਨੀਆ ਗਾਂਧੀ

ਓਧਰ ਭਾਜਪਾ ਦੇ ਖੇਮੇ ਵਿਚੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਆਡਵਾਨੀ ਨੇ ਕਿਹਾ ਕਿ ਮਨਮੋਹਨ ਸਿੰਘ ਨੇ ਸਰਕਾਰ ਨਹੀਂ ਚਲਾਈ ਬਲਕਿ ਕਮਾਂਡ ਸੋਨੀਆ ਦੇ ਹੱਥਾਂ ਵਿਚ ਰਿਹਾ ਹੈ। ਮਨਮੋਹਨ ਸਿੰਘ ਹੁਣ ਤੱਕ ਦੇ ਸਭ ਤੋਂ ਨਿਕੰਮੇ ਪ੍ਰਧਾਨ ਮੰਤਰੀ ਸਾਬਤ ਹੋਏ ਹਨ। ਇਸ ਦੇ ਮੋੜਵੇਂ ਜਵਾਬ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਕਮਜ਼ੋਰ ਮੈਂ ਨਹੀਂ ਬਲਕਿ ਆਡਵਾਨੀ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਆਡਵਾਨੀ ਦੇ ਗ੍ਰਹਿ ਮੰਤਰੀ ਰਹਿੰਦਿਆਂ ਗੁਜਰਾਤ ਵਿਚ ਕਤਲੇਆਮ ਹੋਇਆ, ਜਿਸ ਆਡਵਾਨੀ ਨੂੰ ਜਿਨਾਹ ਵਿਵਾਦ ਕਰਕੇ ਪ੍ਰਧਾਨਗੀ ਅਹੁਦੇ ਤੋਂ ਹਟਾ ਦਿੱਤਾ ਗਿਆ, ਉਹ ਆਡਵਾਨੀ ਸਿਰੇ ਦਾ ਕਮਜ਼ੋਰ ਹੈ ਜਾਂ ਮੈਂ। ਮਨਮੋਹਨ ਸਿੰਘ ਇਸ ਵਾਰ ਹਰਕਤ ਵਿਚ ਹਨ ਅਤੇ ਸਿਹਤਯਾਬ ਹੁੰਦਿਆਂ ਹੀ ਉਨਾਂ ਨੇ ਸਿਆਸੀ ਕਮਾਂਡ ਸੰਭਾਲ ਲਈ ਹੈ। ਮੰਗਲਵਾਰ ਨੂੰ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਤੋਂ ਬਾਅਦ ਉਹ ਚੋਣ ਮੈਨੀਫੈਸਟੋ ਰਲੀਜ਼ ਕਰਨ ਲਈ ਦਿੱਲੀ ਪੁੱਜੇ। ਭਾਵੇਂ ਭਾਜਪਾ ਵੱਲੋਂ ਪਹਿਲਾ ਵੀ ਮਨਮੋਹਨ ਸਿੰਘ ਨੂੰ ਨਿਕੰਮਾ ਪ੍ਰਧਾਨ ਮੰਤਰੀ ਕਿਹਾ ਜਾਂਦਾ ਰਿਹਾ ਹੈ ਪਰ ਪਰ ਉਨਾਂ ਨੇ ਪਹਿਲੀ ਵਾਰ ਭਾਜਪਾ ਨੂੰ ਮੋੜਵਾ ਜਵਾਬ ਦਿੱਤਾ ਹੈ।
No comments:
Post a Comment