ਚੰਡੀਗੜ੍ਹ : ਹਰਿਆਣਾ ਦੇ ਸਾਬਕਾ
ਪੁਲਿਸ ਮੁਖੀ ਰਾਠੌਰ ਨੂੰ ਆਖਰ 19 ਸਾਲਾਂ ਬਾਅਦ ਆਪਣੇ ਗੁਨਾਹ ਦਾ ਫਲ ਚੱਖਣਾ ਹੀ ਪਿਆ। 1990 ਵਿਚ ਟੈਨਿਸ ਖਿਡਾਰੀ ਰੂਚਿਕਾ ਆਤਮ ਹੱਤਿਆ ਮਾਮਲੇ ਵਿਚ ਸੀਬੀਆਈ ਦੀ ਅਦਾਲਤ ਨੇ ਉਹਨਾਂ ਨੂੰ ਸਿਰਫ਼ 6 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਹਰਿਆਣਾ ਦਾ ਇਹ ਹਾਈ ਪ੍ਰੋਫਾਈਲ ਸਾਬਕਾ ਪੁਲਿਸ ਅਧਿਕਾਰੀ 1990 ਵਿਚ ਆਈ ਜੀ ਰੈਂਕ 'ਤੇ ਅਤੇ ਹਰਿਆਣਾ ਲਾਅਨ ਟੈਨਿਸ ਐਸੋਸੀਏਸ਼ਨ ਦਾ ਮੁਖੀ ਸੀ। ਉਸ 'ਤੇ ਰੂਚਿਕਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਸੀ। 14 ਸਾਲਾ ਰੂਚਿਕਾ ਇਕ ਪ੍ਰਤਿਭਾਸ਼ਾਲੀ ਟੈਨਿਸ ਖਿਡਾਰਨ ਸੀ। ਛੇੜਛਾੜ ਦੇ ਮਾਮਲੇ ਵਿਚ ਇਨਸਾਫ ਵਿਚ ਦੇਰੀ ਦੇ ਸਿੱਟੇ ਵਜੋਂ ਪ੍ਰੇਸ਼ਾਨ ਰੂਚਿਕਾ ਨੇ 1993 ਵਿਚ ਆਤਮ ਹੱਤਿਆ ਕਰ ਲਈ ਸੀ। ਸਜ਼ਾ ਤੋਂ ਇਲਾਵਾ ਰਾਠੌਰ ਨੂੰ ਨਾਂਮਾਤਰ ਇਕ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ।

No comments:
Post a Comment