ਚੰਡੀਗੜ੍ਹ : ਇਸ ਵਾਰ ਦਾ ਸਾਹਿਤ ਅਕਾਦਮੀ ਪੁਰਸਕਾਰ ਨਾਟਕਕਾਰ-ਰੰਗਕਰਮੀ ਡਾ. ਆਤਮਜੀਤ ਨੂੰ ਉਨ੍ਹਾਂ ਦੇ ਨਾਟ
ਕ 'ਤੱਤੀ ਤਵੀ ਦਾ ਸੱਚ' ਲਈ ਦਿੱਤਾ ਗਿਆ ਹੈ। ਇਸ ਨਾਟਕ ਵਿਚ ਉਨ੍ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ ਪ੍ਰਸੰਗਾਂ ਬਾਰੇ ਪ੍ਰਚਲਿਤ ਆਮ ਮਿੱਥਾਂ ਤੋੜੀਆਂ ਹਨ। ਨਾਟਕ ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਪਨਪੀ ਧਾਰਮਿਕ ਕੱਟੜਤਾ ਬਾਰੇ ਤਿੱਖੀ ਚਰਚਾ ਕੀਤੀ ਗਈ ਹੈ। ਇਹ ਪੁਰਸਕਾਰ ਅਗਲੇ ਸਾਲ 16 ਫ਼ਰਵਰੀ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿਚ ਦਿੱਤਾ ਜਾਵੇਗਾ।ਡਾ. ਆਤਮਜੀਤ ਦੂਜੀ ਪੀੜ੍ਹੀ ਦੇ ਉਨ੍ਹਾਂ ਚੋਟੀ ਦੇ ਨਾਟਕਕਾਰਾਂ ਵਿਚੋਂ ਹਨ, ਜਿਨ੍ਹਾਂ ਨੇ ਨਾਟਕ ਅਤੇ ਰੰਗਮੰਚ ਦੇ ਰਿਸ਼ਤੇ ਨੂੰ ਪੀਡਾ ਕਰਨ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਸ਼ੁਮਾਰ ਮੰਚ-ਸੂਝ ਵਾਲੇ ਚੋਟੀ ਦੇ ਨਾਟਕਕਾਰਾਂ ਵਿਚ ਹੁੰਦਾ ਹੈ। ਉਹ ਪੰਜਾਬੀ ਦੇ ਸ਼ਾਇਦ ਇਕੱਲੇ ਅਜਿਹੇ ਰੰਗਕਰਮੀ ਹਨ, ਜਿਨ੍ਹਾਂ ਨੇ ਆਪਣੇ ਨਾਟਕਾਂ ਵਿਚ ਸੰਗੀਤ ਦੀ ਇੰਨੀ ਭਰਵੀਂ ਵਰਤੋਂ ਕੀਤੀ। ਸੈਟ ਡਿਜ਼ਾਇਨਿੰਗ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ। ਉਨ੍ਹਾਂ ਨਾਟਕਾਂ ਵਿਚ ਆਧੁਨਿਕ ਸਰੋਕਾਰਾਂ ਬਾਰੇ ਡੱਟ ਕੇ ਗੱਲ ਤੋਰੀ। ਨਾਟਕਕਾਰ ਅਜਮੇਰ ਸਿੰਘ ਔਲਖ ਵਾਂਗ ਡਾ. ਆਤਮਜੀਤ ਨੇ ਵੀ ਸ਼ੁਰੂਆਤ ਭਾਵੇਂ ਯੂਨੀਵਰਸਿਟੀ ਮੁਕਾਬਲਿਆਂ ਲਈ ਤਿਆਰ ਕੀਤੇ ਜਾਂਦੇ ਨਾਟਕਾਂ ਤੋਂ ਕੀਤੀ, ਪਰ ਦੋਹਾਂ ਨੇ ਬਾਅਦ ਵਿਚ ਪੰਜਾਬੀ ਨਾਟਕ ਨੂੰ ਬੁਲੰਦੀਆਂ 'ਤੇ ਪਹੁੰਚਾਇਆ।

No comments:
Post a Comment