ਮੋਹਾਲੀ ਟਵੰਟੀ 20 ਕ੍ਰਿਕਟ ਮੈਚ : 25 ਗੇਂਦਾਂ ’ਚ ਨਾਬਾਦ 60 ਦੌੜਾਂ ਬਣਾਈਆਂਸਥਾਨਕ ਪੀਸੀਏ ਕ੍ਰਿਕਟ ਮੈਦਾਨ ਉੱਤੇ ਭਾਰਤ ਨੇ ਟਵੈਂਟੀ 20 ਸੀਰੀਜ਼ ਦੇ ਦੂ

ਜੇ ਮੈਚ ਵਿੱਚ ਸ਼੍ਰੀਲੰਕਾ ਨੂੰ ਜ਼ੋਰਦਾਰ ਹਾਰ ਦਿੱਤੀ ਅਤੇ ਇਸ ਜਿੱਤ ਦੇ ਨਾਲ ਹੀ ਭਾਰਤ ਸੀਰੀਜ਼ ਵਿੱਚ 1.1 ਦੀ ਬਰਾਬਰੀ ਉੱਤੇ ਪਹੁੰਚ ਗਿਆ। ਇਸ ਜਿੱਤ ਦੇ ਨਾਇਕ ਯੁਵਰਾਜ ਸਿੰਘ ਨੇ ਜਿੱਥੇ 25 ਗੇਂਦਾਂ ਦੇ ਵਿੱਚ 60 ਦੌੜਾਂ ਬਣਾਈਆਂ, ਉੱਥੇ ਹੀ ਗੇਂਦਬਾਜੀ ਕਰਦਿਆਂ ਤਿੰਨ ਓਵਰਾਂ ਵਿੱਚ 23 ਦੌੜਾਂ ਦੇਕੇ ਤਿੰਨ ਵਿਕਟਾਂ ਵੀ ਪੁੱਟੀਆਂ। 29 ਸਾਲਾਂ ਦੇ ਹੋਏ ਯੁਵਰਾਜ ਦੇ ਇਲਾਵਾ ਇਸ ਜਿੱਤ ਵਿੱਚ ਵਰਿੰਦਰ ਸਹਿਵਾਗ (64) ਅਤੇ ਮਹਿੰਦਰ ਧੋਨੀ (46) ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਭਾਰਤ ਦੇ ਅੱਗੇ ਜਿੱਤ ਲਈ 206 ਦੌੜਾਂ ਦਾ ਟੀਚਾ ਰੱਖਿਆ, ਜਿਸਨੂੰ ਭਾਰਤੀ ਟੀਮ ਨੇ 19ਵੇਂ ਓਵਰ ਦੀ ਪਹਿਲੀ ਗੇਂਦ ਉੱਤੇ ਚਾਰ ਵਿਕਟਾਂ ਗੁਆਉਣ ਪਿੱਛੋਂ 211 ਦੌੜਾਂ ਬਣਾਕੇ ਹਾਸਿਲ ਕੀਤਾ।
ਯੁਵਰਾਜ ਲਈ ਲੱਕੀ ਦਿਨ : ਅੱਜ ਦਾ ਦਿਨ ਯੁਵਰਾਜ ਸਿੰਘ ਦੇ ਲਈ ਉਸ ਵੇਲੇ ਹੋਰ ਵੀ ਖਾਸ ਹੋ ਗਿਆ, ਜਦੋਂ ਉਹਨਾਂ ਨੇ ਰਿਟਰਨ ਗਿਫ਼ਟ ਦੇ ਤੌਰ 'ਤੇ ਆਪਣੇ ਪ੍ਰਸ਼ੰਸਕਾਂ ਦੀ ਝੋਲੀ ਦੇ ਵਿੱਚ ਜਿੱਤ ਪਾਈ। ਜੀ ਹਾਂ, ਇਸ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦਾ ਅੱਜ ਜਨਮ ਦਿਨ ਹੈ ਅਤੇ ਉਹ ਅੱਜ 29 ਵਰ੍ਹਿਆਂ ਦੇ ਹੋ ਗਏ ਹਨ। ਯੁਵਰਾਜ ਸਿੰਘ ਨੇ ਬੱਲੇਬਾਜੀ ਦੇ ਨਾਲ ਨਾਲ ਅੱਜ ਗੇਂਦਬਾਜੀ ਦੇ ਵਿੱਚ ਕਰਾਮਾਤ ਕਰ ਵਿਖਾਈ।
No comments:
Post a Comment