ਨਵੀਂ ਦਿੱਲੀ : ਨਾਗਪੁਰ ਵਿ
ਖੇ ਖੇਡਿਆ ਗਿਆ ਦੂਜਾ ਇੱਕ ਰੋਜਾ ਕ੍ਰਿਕਟ ਮੈਚ ਭਾਰਤੀ ਟੀਮ ਦੇ ਲਈ ਬੇਹੱਦ ਨੁਕਸਾਨਦੇਹ ਸਾਬਿਤ ਹੋਇਆ, ਇੱਕ ਤਾਂ ਇਸ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਦੂਜਾ ਇਸ ਮੈਚ ਦੌਰਾਨ ਧੀਮੀ ਗਤੀ ਦੇ ਨਾਲ ਓਵਰ ਕਰਨ ਦੇ ਚੱਲਦਿਆਂ ਭਾਰਤੀ ਟੀਮ ਦੇ ਕੈਪਟਨ ਮਹਿੰਦਰ ਸਿੰਘ ਧੋਨੀ ਨੂੰ ਦੋ ਮੈਚਾਂ ਦੀ ਰੋਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੈਚ ਰੋਕ ਦੇ ਬਾਅਦ ਟੀਮ ਕਪਤਾਨ ਧੋਨੀ ਕਟਕ ਅਤੇ ਕੋਲਕਾਤਾ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਪਾਉਣਗੇ। ਸੂਤਰਾਂ ਦੇ ਮੁਤਾਬਿਕ ਹੁਣ ਧੋਨੀ 27 ਦਸੰਬਰ ਨੂੰ ਦਿੱਲੀ ਵਿਖੇ ਹੋਣ ਵਾਲਾ ਸੀਰੀਜ਼ ਦਾ ਅੰਤਿਮ ਮੈਚ ਹੀ ਖੇਡ ਸਕਣਗੇ। ਧੋਨੀ ਉੱਤੇ ਇਹ ਰੋਕ ਮੈਚ ਰੈਫ਼ਰੀ ਕ੍ਰੋ ਨੇ ਲਗਾਈ ਹੈ।ਯਾਦ ਰਹੇ ਕਿ ਨਾਗਪੁਰ ਵਿੱਚ ਦੂਜਾ ਵਨਡੇ ਆਪਣੇ ਨਿਰਧਾਰਿਤ ਸਮੇਂ ਤੋਂ 45 ਮਿੰਟ ਦੇਰੀ ਦੇ ਨਾਲ ਖ਼ਤਮ ਹੋਇਆ। ਉਹਨਾਂ ਦੀ ਗੈਰ ਮੌਜੂਦਗੀ ਵਿੱਚ ਭਾਰਤੀ ਟੀਮ ਦੀ ਕਮਾਨ ਹੁਣ ਗੌਤਮ ਗੰਭੀਰ ਦੇ ਹੱਥ ਵਿੱਚ ਆ ਗਈ ਹੈ ਜਦਕਿ ਵਿਕਟ ਕੀਪਰ ਦੀ ਜਿੰਮੇਦਾਰੀ ਸੰਭਾਲਣ ਦੇ ਲਈ ਦਿਨੇਸ਼ ਕਾਰਤਿਕ ਨੂੰ ਟੀਮ ਵਿੱਚ ਬੁਲਾਇਆ ਗਿਆ ਹੈ।

No comments:
Post a Comment