ਇਪੋਹ : ਭਾਰਤ ਦੀ ਹਾਕੀ ਟੀਮ ਨੇ ਖੁਸ਼ਗਵਾਰ ਪਲਾਂ ਵਿਚ 18ਵੇਂ ਸੁਲਤਾਨ ਅਜਲਾ
ਨ ਸ਼ਾਹ ਹਾਕੀ ਕੱਪ ਨੂੰ ਅਪਣੇ ਨਾਂ ਕਰ ਲਿਆ ਹੈ। ਭਾਰਤ ਨੇ ਇਹ ਖਿਤਾਬ ਚੌਥੀ ਵਾਰ ਜਿੱਤਿਆ ਹੈ। ਇਸ ਤੋਂ ਪਹਿਲਾਂ 1995 ਵਿਚ ਇਹ ਖਿਤਾਬ ਭਾਰਤ ਨੇ ਹਾਸਲ ਕੀਤਾ ਸੀ। ਪਿਛਲੇ ਸਾਲ ਚੇਨਈ ਵਿਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਨੇ ¦ਮੇਂ ਸਮੇਂ ਬਾਅਦ ਇਹ ਖਿਤਾਬ ਜਿੱਤਿਆ ਹੈ। ਫਾਈਨਲ ਮੁਕਾਬਲੇ ਵਿਚ ਭਾਰਤ ਨੇ ਮਲੇਸ਼ੀਆ ਨੂੰ 3-1 ਦੇ ਫਰਕ ਨਾਲ ਹਰਾਇਆ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪ੍ਰਮੁੱਖ ਹਸਤੀਆਂ ਨੇ ਭਾਰਤੀ ਹਾਕੀ ਟੀਮ ਦੀ ਇਸ ਅਹਿਮ ਉਪਲਬਧੀ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

No comments:
Post a Comment