ਇਕ ਸਿੱਖ ਵਿਦਿਆਰਥਣ ਨੂੰ ਧਾਰਮਿਕ ਚਿੰਨ ‘ਕੜਾ
’ ਪਾਉਣ ਤੋਂ ਰੋਕਣਾ ਸਕੂਲ ਨੂੰ ਕਾਫ਼ੀ ਮਹਿੰਗਾ ਪੈ ਗਿਆ। ਅਦਾਲਤ ਨੇ ਸਕੂਲ ਨੂੰ ਹੁਕਮ ਦਿਤੇ ਹਨ ਕਿ ਉਹ ਲੀਗਲ ਬਿਲ ਅਤੇ ਵਿਦਿਆਰਥਣ ਨੂੰ ਮਾਨਸਿਕ ਪੀੜਾ ਪਹੁੰਚਾਉਣ ਬਦਲੇ 2 ਲੱਖ ਪੌਂਡ ਦੇਵੇ। ਬਰਤਾਨੀਆ ਦੇ ਅਖ਼ਬਾਰ ‘ਸੰਡੇ ਐਕਸਪ੍ਰੈਸ’ ਵਲੋਂ ਪ੍ਰਕਾਸ਼ਿਤ ਖ਼ਬਰ ਅਨੁਸਾਰ 15 ਸਾਲਾਂ ਦੀ ਸਿੱਖ ਵਿਦਿਆਰਥਣ ਸਾਰਿਕ ਵਾਟਕਿਨਜ਼ ਸਿੰਘ ਦਾ ਕੇਸ ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ‘ਲਿਬਰਟੀ’ ਨੇ ਲੜਿਆ। ਹਾਈਕੋਰਟ ਨੇ ਐਬਰਡੇਅਰ ਗਰਲਜ਼ ਸਕੂਲ ਵੇਲਜ਼ ਨੂੰ ਹੁਕਮ ਦਿੱਤੇ ਕਿ ਉਹ ਵਿਦਿਆਰਥਣ ਦਾ ਧਾਰਮਿਕ ਵਿਸ਼ਵਾਸ ਤੋੜਨ ਬਦਲੇ ਦੋ ਲੱਖ ਪੌਂਡ ਅਦਾ ਕਰੇ।

No comments:
Post a Comment