ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Thursday, April 2, 2009

ਜਗਦੀਸ਼ ਟਾਈਟਲਰ ਸੀਬੀਆਈ ਦੀ ਨਜ਼ਰ ’ਚ ‘ਦੁੱਧ ਧੋਤਾ’

ਕੋਰਟ ਨੂੰ ਮਾਮਲਾ ਬੰਦ ਕਰਨ ਨੂੰ ਕਿਹਾ, ਸਿੱਖਾਂ ਦੇ ਜ਼ਖਮ ਮੁੜ ਹਰੇ ਹੋਏ
ਨਵੀਂ ਦਿੱਲੀ : ਭਾਰਤ ਦੀ ਨਾਮੀਂ ਜਾਂਚ ਏਜੰਸੀ ਸੀਬੀਆਈ ਨੇ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਉਸਦੇ ਖਿਲਾਫ ਦਰਜ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਲੀਨ ਚਿਟ ਦੇ ਦਿੱਤੀ ਹੈ। ਨਾਲ ਹੀ ਸੀਬੀਆਈ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਇਹ ਮਾਮਲਾ ਬੰਦ ਕਰ ਦਿੱਤਾ ਜਾਵੇ। ਸੀਬੀਆਈ ਨੇ ਅਪਣੀ ਆਖਰੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਫੈਸਲੇ ਤੋਂ ਨਾਰਾਜ਼ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਪੀੜਤਾਂ ਵਿਚ ਰੋਸ ਦੀ ਲਹਿਰ ਹੈ। ਪੀੜਤ ਪਰਿਵਾਰਾਂ ਅਤੇ ਜਥੇਬੰਦੀਆਂ ਨੇ ਅਦਾਲਤ ਦੇ ਬਾਹਰ ਰੋਸ ਮੁਜਾਹਰਾ ਕੀਤਾ।
ਇਕ ਪਾਸੇ ਜਿੱਥੇ ਪੀੜਤ ਪਰਿਵਾਰ ਅਤੇ ਸਮਰਥਕ ਕਲੀਨ ਚਿਟ ਦੇ ਮਾਮਲੇ ਦੀ ਆਲੋਚਨਾ ਕਰਦੇ ਹੋਏ ਦੁੱਖ ਜਾਹਰ ਕਰ ਰਹੇ ਸਨ ਅਤੇ ਇਸ ਕਾਰਵਾਈ ਨੂੰ ਸ਼ਰਮਨਾਕ ਦੱਸਿਆ। ਉਥੇ ਜਗਦੀਸ਼ ਟਾਈਟਲਰ ਖੁਸ਼ ਵਿਖਾਈ ਦੇ ਰਿਹਾ ਸੀ ਅਤੇ ਉਸਨੇ ਕਿਹਾ ਕਿ ਸੱਚਾਈ ਇਕ ਵਾਰ ਫਿਰ ਸਾਹਮਣੇ ਆ ਗਈ ਹੈ।

ਬੀਰਦਵਿੰਦਰ ਨੇ ਕਾਂਗਰਸ ਛੱਡੀ

ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਵਿਧਾਨ ਸਭਾ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ 1984 ਦੇ ਕਤਲੇਆਮ ਵਿੱਚ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਦਿੱਤੇ ਜਾਣ ਖਿਲਾਫ਼ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਮੁਹਾਲੀ ਵਿਚ ਇੱਕ ਨਿਜ਼ੀ ਟੈਲੀਵਿਜ਼ਨ ਨਾਲ ਗੱਲਬਾਤ ਦੌਰਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਗਿਆ ਹੈ। ਇਸ ਲਈ ਉਹ ਪਾਰਟੀ ਛੱਡਣ ਦਾ ਐਲਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਥਾਂ ਨਵੀਂ ਦਿੱਲੀ ਵਿਚ ਜਾ ਕੇ ਜਗਦੀਸ਼ ਟਾਈਟਲਰ ਖਿਲਾਫ਼ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਆਪਣੇ ਸਾਥੀਆਂ ਨਾਲ ਉਹ ਦਿੱਲੀ ਪਹੁੰਚ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੇਂਦਰ ਤੱਕ ਪਹੁੰਚਾਉਣਗੇ।

No comments:

Post a Comment