ਗੁਰਮੀਤ ਰਾਮ ਰਹੀਮ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਮੁਆਫੀ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਣ ਦੀ ਗੱਲ ਆਖੀ
ਚੰਡੀਗੜ/ਗੌਤਮ ਰਿਸ਼ੀ
ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਲੋਂ ਸਿੱਖ ਜਗਤ ਤੋਂ ਮੁਆਫੀ ਮੰਗਣ ਦੇ ਤਾਜ਼ਾ ਐਲਾਨ ਤੋਂ ਬਾਅਦ ਇਕ ਵਾਰ ਫਿਰ ਭਖਦੇ ਮੁੱਦੇ ’ਤੇ ਬਹਿਸ ਸ਼ੁਰੂ ਹੋ ਗਈ ਹੈ। ਡੇਰਾ ਮੁਖੀ ਵਲੋਂ ਇਕ ਸ਼ਰਤ ਤਹਿਤ ਸ੍ਰੀ ਅਕਾਲ ਤਖਤ ਸਾਹਿਬ ’

ਦੱਸਿਆ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਸਮੇਤ ਸਾਰੇ ਤਖਤ ਸਾਹਿਬਾਨ ਦੇ ਜਥੇਦਾਰਾਂ ਤੋਂ ਇਲਾਵਾ ਸੱਤਾਧਾਰੀ ਗਠਜੋੜ ਦੀ ਪਹਿਲੀ ਕਤਾਰ ਦੇ ਆਗੂਆਂ ਵਲੋਂ ਵੀ ਪਾਰਲੀਮੈਂਟ ਚੋਣਾਂ ਦੇ ਮੱਦੇਨਜ਼ਰ ਕੁਝ ਹੀ ਦਿਨਾਂ ਵਿਚ ਪਹਿਲਕਦਮੀ ਕੀਤੀ ਜਾ ਸਕਦੀ ਹੈ। ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਪੰਜਾਬ ਸਰਕਾਰ ਵਲੋਂ ਪੁਖਤਾ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਮੁਖੀ ਰਾਮ ਰਹੀਮ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਹਨੇਰੇ ਸਵੇਰੇ ਕਿਸੇ ਵੀ ਵੇਲੇ ਪੇਸ਼ ਹੋ ਕੇ ਮੁਆਫੀਨਾਮਾ ਸੌਂਪ ਸਕਦਾ ਹੈ। ਸੂਤਰ ਦੱਸਦੇ ਹਨ ਕਿ ਡੇਰਾ ਮੁਖੀ ਨੂੰ ਸੱਤਾਧਾਰੀ ਧਿਰ ਨੇ ਵਿਸ਼ਵਾਸ਼ ਦੁਆਇਆ ਹੈ ਕਿ ਉਹ ਅਪਣੀ ਜ਼ਿੰਮੇਵਾਰੀ ’ਤੇ ਡੇਰਾ ਮੁਖੀ ਨੂੰ ਅਕਾਲ ਤਖਤ ’ਤੇ ਲੈਜਾਣਗੇ, ਜਿਸ ’ਤੇ ਡੇਰਾ ਮੁਖੀ ਸਹਿਮਤ ਹੋਇਆ ਦੱਸਿਆ ਜਾ ਰਿਹਾ ਹੈ। ਪਹਿਲਾਂ ਡੇਰਾ ਮੁਖੀ ਨੇ ਇਹ ਬਿਆਨ ਦਿੱਤਾ ਸੀ ਕਿ ਉਹ ਕਿਤੇ ਵੀ ਜਾਣ ਸਮੇਂ ਅਪਣੇ ਸ਼ਰਧਾਲੂਆਂ ਦੇ ਹਜ਼ੂਮ ਨੂੰ ਨਹੀਂ ਰੋਕ ਸਕਦਾ। ਡੇਰੇ ਨੇ ਅਪਣੇ ਪੱਤੇ ਉਦੋਂ ਖੋਲੇ ਹਨ ਜਦੋਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਅਪਣਾ ਵਕਾਰ ਦਾਅ ’ਤੇ ਲਗਾ ਕੇ ਚੋਣਾਂ ਲੜ ਰਹੀਆਂ ਹਨ ਅਤੇ ਡੇਰਾ ਫਿਲਹਾਲ ਕਿਸੇ ਵੀ ਧਿਰ ਨੂੰ ਸਮਰਥਨ ਦੇਣ ਦੇ ਮਾਮਲੇ ’ਤੇ ਚੁੱਪ ਨਜ਼ਰ ਆ ਰਿਹਾ ਸੀ। ਸਮਝਿਆ ਜਾ ਰਿਹਾ ਹੈ ਕਿ ਮਾਲਵੇ ਦੀਆਂ ਮਹੱਤਵਪੂਰਨ 6 ਸੀਟਾਂ ’ਤੇ ਡੇਰੇ ਦਾ ਪ੍ਰਭਾਵ ਹੈ ਅਤੇ ਇਹੀ ਹਲਕਿਆਂ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ

ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ• ਦਾ ਕਹਿਣਾ ਹੈ ਕਿ ਰਾਮ ਰਹੀਮ ਸਿੱਖ ਸਿਧਾਂਤਾ ਦੇ ਅਨੁਸਾਰ ਮੁਆਫੀ ਮੰਗੇ ਤਾਂ ਉਸਦੇ ਮੁਆਫੀਨਾਮੇ ’ਤੇ ਵਿਚਾਰ ਹੋ ਸਕਦਾ ਹੈ। ਜਦਕਿ ਤਖਤ ਸ੍ਰੀ ਕੇਸਗੜ• ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਤਰਲੋਚਨ ਸਿੰਘ ਦਾ ਕਹਿਣਾ ਸੀ ਕਿ ਸ਼ਰਤਾਂ ਤਹਿਤ ਮੁਆਫੀ ਨਹੀਂ ਹੋਣੀ ਚਾਹੀਂਦੀ। ਕਿਉਕਿ ਸ਼ਰਤਾਂ ਦੇ ਆਧਾਰ ’ਤੇ ਮੁਆਫੀਨਾਮਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਜਦੋਂ ਪੁਛਿਆ ਗਿਆ ਕਿ ਕੀ ਰਾਮ ਰਹੀਮ ਨੂੰ ਮੁਆਫੀ ਮਿਲ ਜਾਵੇਗੀ? ਤਾਂ ਉਨਾਂ ਹਾਂ ਪੱਖੀ ਕਿ ਜਵਾਬ ਵਿਚ ਕਿਹਾ ਕਿ ਜਥੇਦਾਰਾਂ ਨੇ ਮਿਲ ਕੇ ਹੀ ਕਰਨਾ ਹੁੰਦਾ ਹੈ ਅਤੇ ਸਿੰਘ ਸਾਹਿਬਾਨ ਹੀ ਇਸ ’ਤੇ ਨਿਰਣਾ ਕਰਨਗੇ। ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਡੇਰੇ ਦੀ ਪਹਿਲ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਅਸੀਂ ਖੁਦ ਸੂਬੇ ਵਿਚ ਸ਼ਾਂਤੀ ਚਾਹੁੰਦੇ ਹਾਂ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਡੇਰੇ ਨੂੰ ਅਪੀਲ ਕੀਤੀ ਕਿ ਉਸ ਦੇ ਪੈਰੋਕਾਰ ਕਾਂਗਰਸ ਨੂੰ ਵੋਟ ਦੇਣ ਕਿਉਂਕਿ ਡੇਰੇ ਨੇ ਪਿਛਲੇ ਦੋ ਸਾਲ ਵਿਚ ਬਾਦਲ ਸਰਕਾਰ ਵਲੋਂ ਉਨਾਂ ਨਾਲ ਕੀਤੇ ਸਲੂਕ ਨੂੰ ਦੇਖ ਲਿਆ ਹੈ ਅਤੇ ਬੇਇਨਸਾਫੀ ਨੂੰ ਉਨਾਂ ਨੇ ਪਿੰਡੇ ’ਤੇ ਹੰਢਾਇਆ ਹੈ।
ਓਧਰ ਦੂਸਰੇ ਪਾਸੇ ਡੇਰੇ ਦੇ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੇ ਆਗੂਆਂ ਮੁਤਾਬਕ ਜੇਕਰ ਡੇਰਾ ਮੁਖੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੁੰਦਾ ਹੈ ਤਾਂ ਸਵਾਂਗ ਨੂੰ ਲੈ ਕੇ ਉਸ ਖਿਲਾਫ ਛੇੜੇ ਸੰਘਰਸ਼ ਦਾ ਮੁੱਦਾ ਖਤਮ ਹੋ ਜਾਵੇਗਾ ਪਰ ਸਾਰੇ ਵਿਵਾਦ ਦੌਰਾਨ ਤਿੰਨ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਇਨਾਂ ਮਾਮਲਿਆਂ ਵਿਚ ਸਿੱਖ ਜਥੇਬੰਦੀਆਂ ਪਿੱਛੇ ਨਹੀਂ ਹਟ ਸਕਦੀਆਂ। ਜਥੇਬੰਦੀ ਦੇ ਇਕ ਆਗੂ ਦਾ ਕਹਿਣਾ ਸੀ ਕਿ ਡੇਰਾ ਮੁਖੀ ਸਿਰਫ ਚੋਣਾਂ ਦੇ ਲਾਹੇ ਨਾਲ ਹੀ ਮਸਲਾ ਨਹੀਂ ਸੁਲਝਾਉਣਾ ਚਾਹੁੰਦਾ ਬਲਕਿ ਸਿੱਖ ਜਥੇਬੰਦੀਆਂ ਵਲੋਂ ਉਸ ਵਿਰੁਧ ਚੱਲ ਰਹੇ ਸੰਘਰਸ਼ ਦੇ ਦਬਾਅ ਹੇਠ ਵੀ ਉਸਨੂੰ ਇਹ ਨਿਰਣਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ ਨੇ ਡੇਰੇ ਦੇ ਬਿਆਨ ਨੂੰ ਚੌਣਾਵੀ ਸਟੰਟ ਕਰਾਰ ਦਿੱਤਾ ਅਤੇ ਕਿਹਾ ਕਿ ਡੇਰਾ ਮੁਖੀ ਮੁਆਫੀ ਮੰਗਣ ਲਈ ਗੰਭੀਰ ਹੀ ਨਹੀਂ ਹੈ ਉਲਟਾ ਉਹ ਸਿੱਖ ਭਾਈਚਾਰੇ ਨੂੰ ਗੁੰਮਰਾਹ ਕਰ ਰਿਹਾ ਹੈ। ਉਨਾਂ ਕਿਹਾ ਕਿ ਸ਼ਰਤਾਂ ਦੇ ਆਧਾਰ ’ਤੇ ਡੇਰਾ ਮੁਖੀ ਨੂੰ ਕਿਸੇ ਵੀ ਹਾਲਤ ਵਿਚ ਮੁਆਫੀ ਨਹੀਂ ਦਿੱਤੀ ਜਾ ਸਕਦੀ।
ਦਿਲਚਸਪ ਗੱਲ ਹੈ ਕਿ ਡੇਰੇ ਦੇ ਸਿਆਸੀ ਵਿੰਗ ਨੇ 3 ਮਈ ਨੂੰ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅਪਣੇ ਵਲੋਂ ਕਿਸੇ ਨਾ ਕਿਸੇ ਦਲ ਨੂੰ ਹਮਾਇਤ ਦਾ ਐਲਾਨ ਕਰਨਾ ਹੈ। ਜਿਸ ਲਈ ਡੇਰੇ ਵਲੋਂ ਉਚ ਪੱਧਰ ’ਤੇ ਵਿਚਾਰ ਵਿਟਾਂਦਰੇ ਚੱਲ ਰਹੇ ਹਨ। ਅਜਿਹੀ ਹਾਲਤ ਵਿਚ ਜਿਥੇ ਸਿੱਖ ਕਾਰਕੁੰਨ ਕਿਸੇ ਵੀ ਹਾਲਤ ਵਿਚ ਡੇਰੇ ਨੂੰ ਸੱਤਾਧਾਰੀ ਪੱਖ ਵਿਚ ਭੁਗਤਦੇ ਵੇਖ ਕੇ ਉਸਦਾ ਡਟਵਾਂ ਵਿਰੋਧ ਕਰ ਸਕਦੇ ਹਨ। ਨਾਲ ਹੀ ਡੇਰੇ ਦੇ ਉਹ ਪੈਰੋਕਾਰ ਵੀ ਇਸ ਵੇਲੇ ਸਮਝੌਤੇ ਦੀ ਚਰਚਾ ਤੋਂ ਹੈਰਾਨੀ ਪ੍ਰਗਟਾ ਰਹੇ ਹਨ, ਜਿਹੜੇ ਪਿਛਲੇ ਦਿਨਾਂ ਵਿਚ ਡੇਰਾ ਸਿੱਖ ਟਕਰਾਅ ਦੌਰਾਨ ਅਪਣਾ ਜਾਨੀ ਮਾਲੀ ਨੁਕਸਾਨ ਝੱਲ ਚੁੱਕੇ ਹਨ।
No comments:
Post a Comment