ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਨੇ, ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

Friday, April 10, 2009

ਬੰਨੀ ਨੇ ਅਕਾਲੀ ਦਲ ਛੱਡਣ ਦਾ ਫ਼ੈਸਲਾ ਵਾਪਸ ਲਿਆ

ਜਸਜੀਤ ਸਿੰਘ ਬੰਨੀ ਦੀ ਅਕਾਲੀ ਦਲ ’ਚ ਵਾਪਸੀ ਮਗਰੋਂ ਵੀ ਸਿਆਸੀ ਹਲਚਲ ਜਾਰੀ
ਚੰਡੀਗੜ : ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਚੰਦ ਦਿਨਾਂ ਵਿਚ ਹੀ ਅਕਾਲੀ ਦਲ ਵਿਚੋਂ ਬਾਗੀ ਹੋ ਕੇ ਆਜ਼ਾਦ ਚੋਣ ਲੜਣ ਦਾ ਫੈਸਲਾ ਵਾਪਸ ਲੈ ਲਿਆ। ਜਸਜੀਤ ਸਿੰਘ ਬੰਲੀ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਨਾ ਹੀ ਅਕਾਲੀ ਦਲ ਛੱਡੇਗਾ ਅਤੇ ਨਾ ਹੀ ਪਟਿਆਲੇ ਲੋਕ ਸਭਾ ਹਲਕੇ ਤੋਂ ਆਜ਼ਾਦ ਚੋਣ ਲੜੇਗਾ। ਉਸ ਨੇ ਇਹ ਵੀ ਕਿਹਾ ਹੈ ਕਿ ਉਹ ਅਕਾਲੀ ਦਲ ਅਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਹਰ ਹੁਕਮ ਮੰਨੇਗਾ ਅਤੇ ਜੋ ਵੀ ਉਹ ਕਹਿਣਗੇ, ਉਸ ਅਨੁਸਾਰ ਹੀ ਚੱਲੇਗਾ। ਉਸ ਨੇ ਇਹ ਵੀ ਕਿਹਾ ਕਿ ਬਨੂੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਵੀ ਜੋ ਪਾਰਟੀ ਫ਼ੈਸਲਾ ਕਰੇਗੀ, ਉਹੀ ਉਹ ਅਤੇ ਉਸ ਦਾ ਪਰਿਵਾਰ ਮੰਨੇਗਾ। ਇਸ ਫੈਸਲੇ ਦਾ ਸ. ਬਾਦਲ ਨੇ ਸਵਾਗਤ ਕੀਤਾ ਹੈ। ਹਾਲਾਂਕਿ ਬੰਨੀ ਵਲੋਂ ਚੰਡੀਗੜ ਦੇ ਪ੍ਰੈਸ ਕਲੱਬ ਵਿਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਜਾਦ ਚੋਣ ਲੜਣ ਦੇ ਐਲਾਨ ਤੋਂ ਅਗਲੇ ਦਿਨ ਹੀ ਉਸਦੇ ਠੰਢੇ ਪੈਣ ਦੇ ਚਰਚੇ ਸ਼ੁਰੂ ਹੋ ਗਏ ਸਨ ਪਰ ਜਸਜੀਤ ਸਿੰਘ ਨੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿਚ ਮੁੜ ਅਪਣੇ ਐਲਾਨ ’ਤੇ ਕਾਇਮ ਰਹਿਣ ਦੇ ਕੀਤੇ ਐਲਾਨ ਨਾਲ ਸਿਆਸਤ ਵਿਚ ਉਬਾਲ ਆ ਗਿਆ ਸੀ।
ਆਪਣੀ ਰਿਹਾਇਸ਼ ’ਤੇ ਲਗਭਗ 100 ਦੇ ਕਰੀਬ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਉਸ ਨੇ ਇਹ ਐਲਾਨ ਕੀਤਾ ਕਿ ਉਹ ਸੰਗਤ ਦੇ ਫ਼ੈਸਲੇ ਨੂੰ ਮੰਨਦਿਆਂ ਅਕਾਲੀ ਦਲ ਤੋਂ ਬਾਗੀ ਹੋਣ ਦਾ ਆਪਣਾ ਨਿਰਣਾ ਵਾਪਸ ਲੈਂਦੇ ਹਨ। ਇਸ ਮੌਕੇ ਉਸ ਦੇ ਸਮਰਥਕਾਂ ਨੇ ‘ਬੰਨੀ ਜਿੰਦਾਬਾਦ ਅਤੇ ਕੈਪਟਨ ਕੰਵਲਜੀਤ ਸਿੰਘ ਅਮਰ ਰਹੇ’ ਦੇ ਨਾਅਰੇ ਵੀ ਲਾਏ। ਇਸ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬੰਨੀ ਨੇ ਕਿਹਾ ਕਿ ਉਸ ਨੇ ਪਹਿਲਾਂ ਅਜ਼ਾਦ ਚੋਣ ਲੜਨ ਅਤੇ ਪਾਰਟੀ ਛੱਡਣ ਦਾ ਫ਼ੈਸਲਾ ਆਪਣੀ ਅੰਤਰ-ਆਤਮਾ ਦੀ ਅਵਾਜ਼ ’ਤੇ ਲਿਆ ਸੀ, ਜਦੋਂਕਿ ਹੁਣ ਸੰਗਤ ਦਾ ਹੁਕਮ ਮੰਨਿਆ ਹੈ। ਉਸ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੇ ਸਮਰਥਕ ਸੰਗਤ ਦੇ ਰੂਪ ਵਿਚ ਉਸ ਕੋਲ ਆਏ ਸਨ। ਬਉਸਦੀ ਦੀ ਇਹ ਭਾਵਨਾ ਸੀ ਕਿ ਮੈਂ ਪਾਰਟੀ ਵਿਚ ਹੀ ਰਹਿਕੇ ਕੰਮ ਕਰਾਂ। ਸਿੱਟੇ ਵਜੋਂ ਮੈਂ ਸੰਗਤ ਦੇ ਹੁਕਮ ਅੱਗੇ ਆਪਣਾ ਸਿਰ ਝੁਕਾਇਆ। ਕਿਹਾ ਕਿ ਬਾਦਲ ਸਾਹਿਬ ਮੇਰੇ ਪਿਤਾ ਦੇ ਸਮਾਨ ਹਨ। ਪਾਰਟੀ ਦੀ ਸ਼ਾਨ ਬਰਕਰਾਰ ਰਹੇ, ਇਹੀ ਮੇਰੀ ਇੱਛਾ ਹੈ। ਜਦੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਪਾਰਟੀ ਵਿਚ ਕਿਸੇ ਸ਼ਰਤ ਅਧੀਨ ਸ਼ਾਮਲ ਹੋ ਰਹੇ ਹਨ ਤਾਂ ਉਸ ਨੇ ਕਿਹਾ ਕਿ ਉਹ ਬਿਨਾਂ ਸ਼ਰਤ ਹੀ ਅਕਾਲੀ ਦਲ ਵਿਚ ਵਾਪਸ ਜਾ ਰਿਹਾ ਹੈ।

No comments:

Post a Comment