ਕੁਰੂਕਸ਼ੇਤਰ : ਬਗਦਾਦ ਵਿਚ ਬੁਸ਼ ਦੇ ਜੁੱਤਾ ਮਾਰਨ ਤੋਂ ਬਾਅਦ ਲੱਗਦਾ ਹੈ ਅਜਿਹਾ ਰੋਸ ਪ੍ਰਗਟਾਉਣ ਦਾ ਪੈਂਤੜਾ ਭਾਰਤ ਵਿਚ ਹੁਣ ਰੁਕਣ ਵਾਲਾ ਨਹੀਂ ਹੈ। ਜਗਦੀਸ਼ ਟਾਈਟਲਰ ਨੂੰ ਸੀਬੀਆਈ ਵਲੋਂ ਕਲੀਨ ਚਿਟ

ਦਿੱਤੇ ਜਾਣ ਦੇ ਰੋਸ ਵਜੋਂ ਸਿੱਖ ਪੱਤਰਕਾਰ ਜਰਨੈਲ ਸਿੰਘ ਵਲੋਂ ਪੀ ਚਿਦੰਬਰਮ ਵੱਲ ਜੁੱਤਾ ਵਗਾਹ ਮਾਰਨ ਦੀ ਘਟਨਾ ਹਾਲੇ ਮੱਠੀ ਨਹੀਂ ਸੀ ਪਈ ਕਿ ਸ਼ੁਕਰਵਾਰ ਨੂੰ ਹਰਿਆਣਾ ਦੇ ਕਾਂਗਰਸੀ ਐਮਪੀ ਨਵੀਨ ਜਿੰਦਲ ’ਤੇ ਕਿਸੇ ਨੇ ਜੁੱਤਾ ਵਗਾਹ ਮਾਰਿਆ। ਕੁਰੂਕਸ਼ੇਤਰ ਵਿਚ ਜਿੰਦਲ ਨੂੰ ਇਕ ਰਿਟਾਇਰਡ ਪ੍ਰਿੰਸੀਪਲ ਨੇ ਉਸ ਦੀ ਨੌਕਰੀ ਜਾਣ ਦੇ ਰੋਸ ਵਿਚ ਚੋਣ ਸਭਾ ਦੌਰਾਨ ਜੁੱਤਾ ਸੁੱਟ ਦਿੱਤਾ, ਹਾਲਾਂਕਿ ਪਹਿਲਾਂ ਦੀਆਂ ਘਟਨਾਵਾਂ ਵਾਂਗ ਇਹ ਜੁੱਤਾ ਵੀ ਨਵੀਨ ਜਿੰਦਲ ਦੇ ਨਹੀਂ ਵੱਜਿਆ। ਗ੍ਰਿਫਤਾਰ ਕਰਕੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨਸ਼ੇ ਦੀ ਹਾਲਤ ਵਿਚ ਸੀ।
No comments:
Post a Comment