ਕਸ਼ਮੀਰ ਵਾਦੀ ਵਿਚ ਰਹਿਣ ਵਾਲੇ ਘੱਟ ਗਿਣਤੀ ਪੰਡਿਤ ਪਰਿਵਾਰਾਂ ਨੇ ਲਗਭੱਗ ਦੋ
ਦਹਾਕਿਆਂ ਮਗਰੋਂ ਪਹਿਲੀ ਦਫਾ ਇੱਥੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ।ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਇਸ ਦਾ ਆਯੋਜਨ ਕਰੇਗੀ।ਸੰਮਤੀ ਦੇ ਮਹਾਂਸਕਤੱਰ ਰਤਨ ਚਾਕੂ ਮੁਤਾਬਕ ਇਸ ਪ੍ਰੋਗਰਾਮ ਦਾ ਆਯੋਜਨ ਇੱਥੇ ਟੂਰਿਸਟ ਰਿਸੈਪਸ਼ਨ ਸੈਂਟਰ ਮੈਦਾਨ ਉੱਪਰ 28 ਸਤੰਬਰ ਨੂੰ ਸ਼ਾਮ 5.30 ਵਜੇ ਕੀਤਾ ਜਾਵੇਗਾ।ਸਾਰਿਆਂ ਨੂੰ ਉਤਸਵ ਵਿਹ ਆਉਣ ਦਾ ਸੱਦਾ ਦਿੰਦਿਆਂ ਚਾਕੂ ਨੇ ਕਿਹਾ ਕਿ ਦੁਸ਼ਹਿਰਾ ਬੁਰਾਈ ਉੱਪਰ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।ਜ਼ਿਕਰਯੋਗ ਹੈ ਕਿ ਵਾਦੀ ਵਿਚ ਆਖਰੀ ਦਫਾ ਦੁਸ਼ਹਿਰਾ ਲਗਭੱਗ 20 ਸਾਲ ਪਹਿਲਾਂ ਬਖਸ਼ੀ ਸਟੇਡੀਅਮ ਵਿਖੇ ਮਨਾਇਆ ਗਿਆ ਸੀ।ਬੀਤੇ ਛੇ ਵਰ੍ਹਿਆਂ ਵਿਚ ਵਾਦੀ ਵਿਚ ਇੱਕ ਬਦਲਾਅ ਆਇਆ ਹੈ।ਇੱਥੇ ਦਰਜਨਾਂ ਮੰਦਰ ਸਥਾਨਕ ਲੋਕਾਂ ਦੀ ਮਦੱਦ ਨਾਲ ਮੁੜ ਤੋਂ ਖੁੱਲੇ ਹਨ।

No comments:
Post a Comment