ਵਿਗਿਆਨੀਆਂ ਨੇ ਅੱਜ ਘੋਸ਼ਣਾ ਕੀਤੀ ਕਿ ਭਾਰਤ ਦੇ ਪਹਿਲੇ ਚੰਨ ਮਿਸ਼ਨ 'ਚੰਦਰ ਯਾਨ 1' ਨੇ ਚੰਨ ਦੀ ਧਰਾਤਲ ਉੱਤੇ ਪਾਣੀ ਦੀ ਮੌਜੂਦ

ਗੀ ਦੇ ਨਤੀਜੇ ਖੋਜ ਲਏ ਹਨ।'ਚੰਦਰਯਾਨ-1' ਦੇ ਨਾਲ ਭੇਜੇ ਗਏ ਨਾਸਾ ਦੇ ਉਪਕਰਨ 'ਮੂਨ ਮਿਨਰਲੋਜੀ ਮੈਪਰ : ਐੱਮ 3' ਨੇ ਪਰਿਵਰਤਨਸ਼ੀਲ ਪ੍ਰਕਾਸ਼ ਦੀ ਤਰੰਗ : ਵੇਵਲੈਂਥ ਦਾ ਪਤਾ ਲਗਾਇਆ ਜੋ ਉੱਪਰੀ ਮਿੱਟੀ ਦੀ ਪਤਲੀ ਪਰਤ ਉੱਤੇ ਮੌਜੂਦ ਸਮੱਗਰੀ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦੇ ਵਿਚਕਾਰ ਰਸਾਇਣਕ ਸੰਬੰਧ ਦਾ ਸੰਕੇਤ ਦਿੰਦੀ ਹੈ।ਚੰਦਰਯਾਨ-1 ਦੁਆਰਾ ਜੁਟਾਏ ਗਏ ਵੇਰਵੇ ਦਾ ਵਿਸ਼ਲੇਸ਼ਣ ਕਰਕੇ ਐੱਮ 3 ਨੇ ਚੰਦਰਮਾ ਉੱਤੇ ਪਾਣੀ ਦੇ ਹੋਂਦ ਦੀ ਪੁਸ਼ਤੀ ਕਰ ਦਿੱਤੀ ਹੈ। ਇਸ ਖੋਜ ਨੇ ਚਾਰ ਦਹਾਕਿਆਂ ਤੋਂ ਚੱਲੇ ਆ ਰਹੇ ਇਹਨਾਂ ਕਿਆਸਾਂ ਉੱਤੇ ਵਿਰਾਮ ਲਗਾ ਦਿੱਤਾ ਹੈ ਕਿ ਚੰਦਰਮਾ ਉੱਤੇ ਪਾਣੀ ਹੈ ਜਾਂ ਨਹੀਂ।ਵਿਗਿਆਨੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਚੰਨ ਉੱਤੇ ਲਗਭਗ 40 ਸਾਲ ਪਹਿਲਾਂ ਪਾਣੀ ਮੌਜੂਦ ਸੀ।
No comments:
Post a Comment