ਨਵੀਂ ਦਿੱਲੀ, ਐਤਵਾਰ, 27 ਸਿਤੰਬਰ 2009
ਭਾਜਪਾ ਦੁਆਰਾ ਪਾਰਟੀ ਤੋਂ ਕੱਢੇ ਗਏ ਜਸਵੰਤ ਸਿੰਘ ਨੂੰ ਸੰਸਦ ਦੀ ਲੋਕ ਲੇਖਾ ਸੰ
ਮਤੀ ਦਾ ਅਹੁਦਾ ਛੱਡਣ ਦੀ ਮੰਗ ਕੀਤੇ ਜਾਣ ਦੇ ਦਰਮਿਆਨ ਲੋਕ ਸਭਾ ਪ੍ਰਮੁੱਖ ਮੀਰਾ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਯਮ ਅਨੁਸਾਰ ਉਪਰੋਕਤ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਤਦ ਹੀ ਹਟਾਇਆ ਜਾ ਸਕਦਾ ਹੈ, ਜਦੋਂ ਉਹ ਕਿਸੇ ਕਾਰਣ ਕਰਕੇ ਆਪਣਾ ਕੰਮ ਕਰਨ ਦੀ ਸਥਿਤੀ ਵਿੱਚ ਨਾ ਹੋਵੇ।ਮੀਰਾ ਨੇ ਇੱਕ ਸੁਆਲ ਦੇ ਜੁਆਬ ਵਿੱਚ ਇਹ ਗੱਲ ਆਖੀ। ਉਹਨਾਂ ਨੇ ਕਿਹਾ ਕਿ ਨਿਯਮ ਇਹ ਕਹਿੰਦਾ ਹੈ ਕਿ ਜੇਕਰ ਲੋਕ ਲੇਖਾ ਸੰਮਤੀ ਦਾ ਪ੍ਰਮੁੱਖ ਕਿਸੇ ਕਾਰਣ ਕਰਕੇ ਆਪਣਾ ਕੰਮ ਨਹੀਂ ਕਰ ਪਾ ਰਿਹਾ ਹੈ ਤਾਂ ਉਸਨੂੰ ਹਟਾਇਆ ਜਾ ਸਕਦਾ ਹੈ।ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਜਸਵੰਤ ਸਿੰਘ ਦਾ ਸੁਆਲ ਹੈ, ਉਹ ਤਾਂ ਸੰਮਤੀ ਦੀਆਂ ਦੋ ਬੈਠਕਾਂ ਵੀ ਕਰ ਚੁੱਕੇ ਹਨ। ਭਾਜਪਾ ਨੇ ਜਸਵੰਤ ਨੂੰ ਲੋਕ ਲੇਖਾ ਸੰਮਤੀ ਦਾ ਮੁੱਖ ਅਹੁਦਾ ਛੱਡਣ ਦੀ ਬੇਨਤੀ ਕੀਤੀ ਹੈ।

No comments:
Post a Comment