ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੇ ਮੁੱਦੇ 'ਤੇ ਆਪਣੇ ਸਾਥੀਆਂ ਨੂੰ ਲੈ ਕੇ ਕੁਰੂਕਸ਼ੇਤਰ ਦੇ ਗੁਰਦੁਆਰੇ 'ਤੇ ਕਬਜ਼ਾ ਕਰਨ ਦੀ ਘਟ
ਨਾ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਸੀ। ਅੱਜ 19 ਸਤੰਬਰ, ਸ਼ਨਿੱਚਰਵਾਰ ਵਾਲੇ ਦਿਨ ਜਗਦੀਸ਼ ਸਿੰਘ ਝੀਂਡਾ ਆਪਣੇ ਸਾਥੀਆਂ ਸਣੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਹਨ। ਇਥੇ ਪਹੁੰਚਣ ਮੌਕੇ ਬੇਸ਼ੱਕ ਉਨ੍ਹਾਂ ਸਾਫ਼ ਕਿਹਾ ਕਿ ਉਹ ਇਕ ਨਿਮਾਣੇ ਅਤੇ ਸੱਚੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਤੇ ਪੇਸ਼ ਹੋਣ ਆਏ ਹਨ, ਪਰ ਉਨ੍ਹਾਂ ਨਾਲ ਭਾਰੀ ਗਿਣਤੀ ਵਿਚ ਪਹੁੰਚੇ ਸਮਰਥਕਾਂ ਬਾਰੇ ਝੀਂਡਾ ਨੇ ਕਿਹਾ ਕਿ ਇਹ ਸਭ ਆਪਣੀ ਇੱਛਾ ਨਾਲ ਆਏ ਹਨ, ਮੈਂ ਕਿਸੇ ਨੂੰ ਨਾਲ ਲੈ ਕੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਝੀਂਡਾ ਜਿੱਥੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰਦਿਆਂ ਪੇਸ਼ ਹੋਏ ਉਥੇ ਉਨ੍ਹਾਂ ਪੱਤਰਕਾਰਾਂ ਸਾਹਮਣੇ ਇਹ ਗੱਲ ਆਖੀ ਕਿ ਮੱਕੜ ਅਤੇ ਬਾਦਲ ਤਾਂ ਹਰ ਮੌਕੇ ਗੁਰੂ ਮਰਿਆਦਾ ਨੂੰ ਢਾਹ ਲਾਉਂਦੇ ਰਹਿੰਦੇ ਹਨ, ਤਲਬ ਕਰਨਾ ਤਾਂ ਉਨ੍ਹਾਂ ਨੂੰ ਵੀ ਬਣਦਾ ਹੈ।

No comments:
Post a Comment