ਭਾਰਤੀ ਹਵਾਈ ਸੈਨਾ ਦਾ ਮਿਗ 21 ਲੜਾਕੂ ਹਵਾਈ ਜਹਾ
ਜ ਮੁਕਤਸਰ ਜਿਲ੍ਹੇ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਅਤੇ ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ।ਮੁਕਤਸਰ ਦੇ ਉਪ ਕਮਿਸ਼ਨਰ ਰਜਤ ਅਗਰਵਾਲ ਨੇ ਭਾਸ਼ਾ ਨੂੰ ਫੋਨ ਉੱਤੇ ਦੱਸਿਆ ਕਿ ਇਹ ਹਵਾਈ ਜਹਾਜ ਨਿਯਮਤ ਉਡਾਨ ਉੱਤੇ ਸੀ ਤੇ ਉਸਨੇ ਬਠਿੰਡਾ ਤੋਂ ਉਡਾਨ ਭਰੀ ਸੀ।ਉਹਨਾਂ ਨੇ ਦੱਸਿਆ ਕਿ ਉਹ ਮਿਗ ਇੱਥੋਂ ਕਰੀਬ 20 ਕਿਲੋਮੀਟਰ ਦੂਰ ਮੁਕਤਸਰ ਬਠਿੰਡਾ ਰੋਡ ਉੱਤੇ ਭਲਾਈਆਣਾ ਪਿੰਡ ਵਿੱਚ ਦੁਰਘਟਨਾਗ੍ਰਸਤ ਹੋ ਗਿਆ।ਇਸ ਦੁਰਘਟਨਾ ਵਿੱਚ ਮਿਗ 21 ਦੇ ਪਾਇਲਟ ਲੈਫ਼ਟੀਨੰਟ ਮਨੁ ਅਖੋਰੀ ਦੀ ਮੌਤ ਹੋ ਗਈ। ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪੁੱਜ ਗਏ ਹਨ।

No comments:
Post a Comment