
Wednesday, September 23, 2009
ਕੈਲੀਫੋਰਨੀਆ ਸਰਕਾਰ ਦਾ ਕਿਤਾਬਚਾ ਪੰਜਾਬੀ ’ਚ
ਕੈਲੀਫੋਰਨੀਆ ਰਾਜ ਸਰਕਾਰ ਵੱਲੋਂ ਛਾਪੀ ਗਈ ‘ਕੈਲੀਫੋਰਨੀਆ ਡਰਾਈਵਿੰਗ ਹੈਂਡ ਬੁੱਕ’ ਦੇ ਮੁੱਖ ਪੰਨੇ ’ਤੇ ਸ੍ਰੀ
ਦਰਬਾਰ ਸਾਹਿਬ ਦੀ ਤਸਵੀਰ ਸੁਸ਼ੋਭਿਤ ਹੈ। ਸਥਾਨਕ ਨਿਯਮਾਂ ਅਨੁਸਾਰ ਡਰਾਈਵਿੰਗ ਲਾਇਸੰਸ ਲੈਣ ਤੋਂ ਪਹਿਲਾਂ ਇਸ ਕਿਤਾਬਚੇ ਨੂੰ ਪੜ੍ਹ ਕੇ ਲਿਖਤੀ ਟੈਸਟ ਦੇਣਾ ਲਾਜ਼ਮੀ ਹੁੰਦਾ ਹੈ। ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬਾ ਹੈ, ਜਿਸ ਨੇ ਇਹ ਕਿਤਾਬਚਾ ਪੰਜਾਬੀ ਬੋਲੀ ਵਿਚ ਛਾਪਿਆ ਹੈ, ਜਿਸ ਦੇ ਸਰ-ਵਰਕ ’ਤੇ ਸ੍ਰੀ ਦਰਬਾਰ ਸਾਹਿਬ ਦੀ ਰੰਗਦਾਰ ਤਸਵੀਰ ਛਾਪੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਸਿੱਖ ਦਿੱਖ ਵਾਲਾ ਇਹ ਕਿਤਾਬਚਾ ਸਰਕਾਰੀ ਪੱਧਰ ’ਤੇ ਛਪਵਾਉਣ ਵਾਸਤੇ ਨਾ ਤਾਂ ਕੈਲੀਫੋਰਨੀਆ ਦੇ ਵਸਨੀਕ ਸਿੱਖਾਂ ਜਾਂ ਪੰਜਾਬੀਆਂ ਨੂੰ ‘ਸੰਗਤ ਦਰਸ਼ਨ’ ਵਿਚ ਜਾ ਕੇ ਮੰਗ-ਪੱਤਰ ਦੇਣਾ ਪਿਆ।

Subscribe to:
Post Comments (Atom)
No comments:
Post a Comment