ਪਾਲ ਸਿੰਘ ਨੌਲੀ
ਜਲੰਧਰ : ਅਮਰੀਕਾ ਤੋਂ ਪਰਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਸਿਵਲ ਹਸਪਤਾਲ ‘ਚ ਦਾਖ਼ਲ 9 ਸ਼ੱਕੀ ਬੱਚਿਆਂ ‘ਚੋਂ 7 ਬੱਚਿਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਨਾਲ ਪੰਜਾਬ ਦੇ ਇਕੱਲੇ ਜਲੰਧਰ ਸ਼ਹਿਰ ‘ਚ ਕੁੱਲ 8 ਬੱਚੇ ਸਵਾਈਨ ਫਲੂ ਨਾਲ ਪੀੜਤ ਹੋ ਗਏ ਹਨ।ਅੱਜ ਇੱਥੇ ਸਿਵਲ ਹਸਪਤਾਲ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਜੀਤ ਸਿੰਘ ਪਨੂੰ, ਸਿਵਲ ਸਰਜਨ ਡਾ. ਐਸ ਐਸ ਵਾਲੀਆ ਤੇ ਦਿੱਲੀ ਤੋਂ ਆਈ ਚਾਰ ਮੈਂਬਰੀ ਡਾਕਟਰਾਂ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਸੂਬਾ ਸਰਕਾਰ ਵੱਲੋਂ ਵੀ ਦੋ ਮਾਹਿਰ ਡਾਕਟਰ ਭੇਜੇ ਗਏ ਹਨ। ਸਿਵਲ ਹਸਪਤਾਲ ‘ਚ ਡਾਕਟਰਾਂ ਦੀਆਂ 6 ਟੀਮਾਂ ਬਣਾਈਆਂ ਗਈਆਂ ਹਨ। ਅਮਰੀਕਾ ਤੋਂ ਪਰਤੀ ਟੀਮ ਤੇ ਮਾਪਿਆਂ, ਰਿਸ਼ਤੇਦਾਰਾਂ ‘ਚੋਂ ਡਾਕਟਰਾਂ ਵੱਲੋਂ ਕੁੱਲ 196 ਵਿਅਕਤੀਆਂ ਦਾ ਮੈਡੀਕਲ ਨਿਰੀਖਣ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਬੱਚੇ ਅਮਰੀਕਾ ਤੋਂ ਆਏ ਹਨ, ਉਹ ਘਰੋਂ ਬਾਹਰ ਨਾ ਜਾਣ ਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਨੂੰ ਘਰ ਆਉਣ ਦੇਣ। ਸਿਵਲ ਸਰਜਨ ਡਾ. ਵਾਲੀਆ ਨੇ ਪੰਜਾਬ ਦੇ ਉਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲਾਂ ਦੇ ਬੱਚੇ ਉਨ੍ਹਾਂ ਦੇਸ਼ਾਂ ਨੂੰ ਨਾ ਭੇਜਣ। ਉਨ੍ਹਾਂ ਦੱØਸਆ ਕਿ ਲੋਕਾਂ ਦੀ ਸਹੂਲਤ ਲਈ ਦੋ ਹੈਲਪ ਲਾਈਨਾਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਦਾ ਨੰਬਰ 98153-69515 ਤੇ 98140-90818 ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਅਮਰੀਕਾ ਤੋਂ ਆਏ ਬੱਚਿਆਂ ‘ਚੋਂ 7 ਨੂੰ ਸਵਾਈਨ ਫਲੂ ਦੇ ਲੱਛਣਾਂ ਦੀ ਸ਼ੱਕ ਹੋਣ ‘ਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਬੀਤੀ ਦੇਰ ਰਾਤ ਤੋਂ ਦੋ ਹੋਰ ਬੱਚੇ ਸਿਵਲ ਹਸਪਤਾਲ ਦਾਖ਼ਲ ਕਰਵਾਏ ਗਏ ਹਨ। ਸਿਵਲ ਹਸਪਤਾਲ ‘ਚ ਹੁਣ ਤੱਕ 9 ਬੱਚੇ ਦਾਖਲ ਹੋ ਚੁੱਕੇ ਹਨ। ਇਨ੍ਹਾਂ ‘ਚੋਂ 7 ਬੱਚਿਆਂ ਨੂੰ ਟੈਸਟ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਅਮਰੀਕਾ ਤੋਂ ਪਰਤੇ 31 ਮੈਂਬਰੀ ਬੱਚਿਆਂ ਦੀ ਟੀਮ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਤਾਂ ਘਰੋਂ ਬਾਹਰ ਜਾਣ ਤੇ ਨਾਂ ਹੀ ਕਿਸੇ ਰਿ²ਸ਼ਤੇਦਾਰ ਨੂੰ ਘਰ ਸੱਦਣ। ਉਨ੍ਹਾਂ ਕਿਹਾ ਛਿੱਕ ਆਉਣ ਤੇ ਤੁਰੰਤ ਹੱਥ ਧੋਣ ਤੇ ਸਿਵਲ ਹਸਪਤਾਲ ਨਾਲ ਤੁਰੰਤ ਸੰਪਰਕ ਕਰਨ। ਡਾ. ਵਾਲੀਆ ਤੇ ਡੀ ਸੀ ਸ੍ਰੀ ਪੰਨੂੰ ਨੇ ਕਿਹਾ ਕਿ ਪ੍ਰਹੇਜ ਰੱਖਣ ਨਾਲ ਹੀ ਸਵਾਈਨ ਫਲੂ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਸਵਾਈਨ ਫਲੂ ਦੇ ਚਾਰ ਲੱਛਣ ਹਨ ਜਿਨ੍ਹਾਂ ‘ਚ ਬੁਖਾਰ ਰਹਿਣਾ, ਨੱਕ ਵੱਗਣਾ, ਖਾਂਸੀ ਤੇ ਗਲੇ ‘ਚ ਖਾਰਸ਼ ਹੋਣੀ ਸ਼ਾਮਲ ਹਨ। ਦਿੱਲੀ ਤੋਂ ਆਈ ਚਾਰ ਮੈਂਬਰੀ ਟੀਮ ਨੇ ਬੱਚਿਆਂ ਦੇ ਨਿਰੀਖਣ ਕੀਤੇ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਵੀ ਟ੍ਰੇਨਿੰਗ ਦਿੱਤੀ। ਸਿਹਤ ਵਿਭਾਗ ਦੇ ਸਕੱਤਰ ਏ ਆਰ ਤਲਵਾੜ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਦਿੱਲੀ ਤੋਂ ਆਈ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਕੀਤੀ।ਡ. ਵਾਲੀਆ ਨੇ ਦੱਸਿਆ ਕਿ ਹੰਗਾਮੀ ਹਾਲਤਾਂ ਨਾਲ ਸਿੱਝਣ ਲਈ ਰੈਪੇਵਿਕਸ਼ਨ ਟੀਮ ਵੀ ਬਣਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਖਾਂਸੀ ਜਾਂ ਜ਼ੁਕਾਮ ਹੋਣ ਤੋਂ ਨਾ ਘਬਰਾਉਣ। ਸਵਾਈਨ ਫਲੂ ਤੋਂ ਕਾਬੂ ਪਾਉਣ ਲਈ ਜਲੰਧਰ ਸ਼ਹਿਰ ਦੇ ਸਾਰੇ ਸੂਰ ਬਾਹਰ ਕੱਢੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਵਾਈਨ ਫਲੂ ਸੂਰਾਂ ਤੋਂ ਫੈਲਣ ਵਾਲੀ ਬੀਮਾਰੀ ਹੈ।