Friday, August 28, 2009
ਸ਼ਮੀਲ ਦੀ ਨਵੀ ਕਾਵਿ ਪੁਸਤਕ ਓ ਮੀਆਂ ਰਿਲੀਜ਼
ਭਾਜਪਾ ਦੇ ਦੋ ਮੰਤਰੀਆਂ ਦੀ ਛੁੱਟੀ ਹੋਣ ਦੀ ਸੰਭਾਵਨਾ
ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੀ ਮੌਤ
Friday, August 7, 2009
ਅਕਾਲੀ ਦਲ ਨੇ ਜ਼ਿਮਨੀ ਚੋਣਾਂ ਜਿੱਤੀਆਂ
ਸੁਖਬੀਰ 80662, ਸੇਖਵਾਂ 12044 ਤੇ ਬਨੀ 19,809 ਵੋਟਾਂ ਦੇ ਫ਼ਰਕ ਨਾਲ ਜੇਤੂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 3 ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਬਾਜ਼ੀ ਮਾਰਦੇ ਹੋਏ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਸਾਹਮਣੇ ਆਏ ਚੋਣ ਨਤੀਜਿਆਂ ‘ਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਚੋਣ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਮੈਡਮ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦਾ ਕੰਮ ਸ਼ਾਂਤੀਪੂਰਨ ਨੇਪਰੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਤਿੰਨੇ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਦੇ ਤਿੰਨੇ ਉਮੀਦਵਾਰਾਂ ਜਿਨ੍ਹਾਂ ‘ਚ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਤੋਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਹੰਸ ਰਾਜ ਜੋਸਨ ਨੂੰ 80,662 ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਬਨੂੰੜ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਜਸਜੀਤ ਸਿੰਘ ਬਨੀ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ 19,809 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਕਾਹਨੂੰਵਾਨ ਹਲਕੇ ‘ਚੋਂ ਅਕਾਲੀ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਨੂੰ 12044 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।ਚੋਣ ਅਧਿਕਾਰੀ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਤੋਂ ਸੁਖਬੀਰ ਬਾਦਲ ਨੂੰ 107120 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਹੰਸ ਰਾਜ ਜੋਸਨ ਨੂੰ ਕੁੱਲ 26458 ਵੋਟਾਂ ਪਈਆਂ। ਇਨ੍ਹਾਂ ਤੋਂ ਇਲਾਵਾ ਜਲਾਲਾਬਾਦ ਤੋਂ ਹੀ ਖੜ੍ਹੇ ਹੋਏ ਉਮੀਦਵਾਰਾਂ ਜਿਨ੍ਹਾਂ ਵਿੱਚ ਅਕਾਲੀ ਦਲ 1920 ਦੇ ਕੁਲਵਿੰਦਰ ਸਿੰਘ ਨੂੰ ਸਿਰਫ 363 ਵੋਟਾਂ, ਜਨਤਾ ਦਲ ਦੇ ਦਰਸ਼ਨ ਸਿੰਘ ਨੂੰ 261, ਅਖਿਲ ਭਾਰਤੀਯ ਸ਼ਿਵ ਸੈਨਾ ਰਾਸ਼ਟਰਵਾਦੀ ਦੇ ਮਨੋਜ ਕੁਮਾਰ ਨੂੰ 69, ਆਜ਼ਾਦ ਉਮੀਦਵਾਰਾਂ ਅਮਰਿੰਦਰ ਸਿੰਘ ਨੂੰ 76, ਹੰਸ ਰਾਜ ਨੂੰ 105, ਕੁਲਵਿੰਦਰ ਸਿੰਘ ਨੂੰ 201, ਜਗਦੀਸ਼ ਕੁਮਾਰ ਨੂੰ 353 ਅਤੇ ਬਲਦੇਵ ਸਿੰਘ ਨੂੰ 584 ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਹਲਕੇ ਵਿੱਚ ਕੁੱਲ 135590 ਵੋਟਾਂ ਪੋਲ ਹੋਈਆਂ ਸਨ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਾਹਨੂੰਵਾਨ ਹਲਕੇ ਤੋਂ ਅਕਾਲੀ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ 53853 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਨੂੰ 41809 ਵੋਟਾਂ ਪਈਆਂ। ਇਨ੍ਹਾਂ ਤੋਂ ਇਲਾਵਾ 3 ਆਜ਼ਾਦ ਉਮੀਦਵਾਰਾਂ ਜਿਨ੍ਹਾਂ ਵਿੱਚੋਂ ਅਵਤਾਰ ਸਿੰਘ ਨੂੰ 459, ਸੁਰਿੰਦਰ ਸਿੰਘ ਨੂੰ 261 ਅਤੇ ਖੁਸ਼ਹਾਲ ਸਿੰਘ ਨੂੰ 441 ਵੋਟਾਂ ਪਈਆਂ। ਉਨ੍ਹਾਂ ਕਿਹਾ ਕਿ ਕਾਹਨੂੰਵਾਨ ਹਲਕੇ ਵਿੱਚ ਕੁੱਲ 96823 ਵੋਟਾਂ ਪੋਲ ਹੋਈਆਂ ਸਨ। ਬਨੂੰੜ ਹਲਕੇ ਦੇ ਚੋਣ ਨਤੀਜਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਮੈਡਮ ਸਿੱਧੂ ਨੇ ਦੱਸਿਆ ਕਿ ਅਕਾਲੀ ਦਲ ਦੇ ਉਮੀਦਵਾਰ ਜਸਜੀਤ ਸਿੰਘ ਬਨੀ ਨੂੰ ਕੁੱਲ 74167 ਵੋਟਾਂ ਪਈਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ 54358 ਵੋਟਾਂ ਪਈਆਂ। ਇਨ੍ਹਾਂ ਤੋਂ ਇਲਾਵਾ ਰਾਸ਼ਟਰੀ ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਮਦਨ ਗੋਪਾਲ ਸ਼ਰਮਾ ਨੂੰ 561, ਬਹੁਜਨ ਸੰਘਰਸ਼ ਪਾਰਟੀ, ਕਾਂਸ਼ੀ ਰਾਮ ਦੇ ਉਮੀਦਵਾਰ ਨੂੰ 334 ਵੋਟਾਂ ਪਈਆਂ। ਜਦੋਂ ਕਿ 2 ਆਜ਼ਾਦ ਉਮੀਦਵਾਰਾਂ ਹਰਪ੍ਰੀਤ ਸਿੰਘ ਸੋਨੂ ਨੂੰ 443 ਅਤੇ ਗੁਰਚਰਨ ਸਿੰਘ ਨੂੰ 814 ਵੋਟਾਂ ਪਈਆਂ।ਤਿੰਨੇ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ਇੱਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸੁੂਬੇ ਦੇ ਲੋਕਾਂ ਨੇ ਅਕਾਲੀ ਦਲ-ਭਾਜਪਾ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਲਾਲਾਬਾਦ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਦੂਰ ਦ੍ਰਿਸ਼ਟੀ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ। ਇਸੇ ਤਰ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਨੇ ਇਸ ਜਿੱਤ ਨੂੰ ਵੱਡੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ ਮੂੰਹ ਦੀ ਖਾਦੀ ਹੈ।
ਵੱਖਰੀ ਗੁਰਦੁਆਰਾ ਪ੍ਰਬੰਧਕ ਬਮੇਣੀ ਬਣਨ ਲਈ ਰਸਤਾ ਸਾਫ਼ ਹੋਣ ਲੱਗਾ
ਪਹਿਲੀ ਨਵੰਬਰ ਤੋਂ ਹੋਂਦ ’ਚ ਆਵੇਗੀ ਵੱਖਰੀ ਕਮੇਟੀ : ਹੁੱਡਾ
ਚੰਡੀਗੜ੍ਹ : ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਸੂਬੇ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੀਤੀ ਬਿਆਨਬਾਜ਼ੀ ਨੇ ਸਿੱਖ ਰਾਜਨੀਤੀ ਵਿਚ ਮੁੜ ਚਰਚਾ ਛੇੜ ਦਿੱਤੀ ਹੈ। ਭੁਪਿੰਦਰ ਸਿੰਘ ਹੁੱਡਾ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਲਾਸਾ ਕੀਤਾ ਕਿ ਵੱਖਰੀ ਐਸਜੀਪੀਸੀ ਬਣਾਉਣ ਲਈ ਮਿਲੀ ਹਰਮਹਿੰਦਰ ਸਿੰਘ ਚੱਠਾ ਕਮੇਟੀ ਦੀ ਰਿਪੋਰਟ ’ਤੇ ਕਾਨੂੰਨੀ ਮਸੌਦਾ ਜਲਦੀ ਤਿਆਰ ਕਰਨ ਲਈ ਮਤਅਧਿਕਾਰ ਕਮੇਟੀ ਨੂੰ ਨਿਰਦੇਸ਼ ਦੇ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕਾਨੂੰਨੀ ਅੜਚਨ ਨਾ ਆਈ ਤਾਂ ਪਹਿਲੀ ਨਵੰਬਰ ਨੂੰ ਹਰਿਆਣਾ ਦਿਵਸ ਮੌਕੇ ਸੂਬੇ ਦੇ ਸਿੱਖਾਂ ਨੂੰ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਹਰਿਆਣੇ ਵਿਚ ਗੁਰਦੁਆਰਿਆਂ ਦਾ ਰੱਖ ਰਖਾਓ ਕਰਨ ਦਾ ਮੌਕਾ ਮਿਲ ਜਾਵੇਗਾ। ਕਾਬਿਲੇਗੌਰ ਹੈ ਕਿ ਇਹ ਮੁੱਦਾ ਉਸ ਵੇਲੇ ਭਖਿਆ ਹੈ ਜਦੋਂ ਹਰਿਆਣਾ ਵਿਚ ਛੇਤੀ ਹੀ ਅਸੰਬਲੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਪੰਜਾਬ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹੋਣ।
ਪੰਜਾਬ ਦੀ ਸੱਤਾਧਾਰੀ ਅਕਾਲੀ ਲੀਡਰਸ਼ਿਪ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਲੱਗਦੇ ਹੱਥ ਬਿਆਨ ਦਾਗੇ ਜਾ ਰਹੇ ਹਨ। ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਉਥੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਸ ਮਾਮਲੇ ’ਤੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਓਧਰ ਦਬਾਅ ਬਣਾਉਣ ਲਈ ਹਰਿਆਣਾ ਦੇ ਸਿੱਖ ਆਗੂਆਂ ਵਲੋਂ ਵੀ ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਨਿਵਾਸ ਸਥਾਨ ਵਿਖੇ ਕੀਤੀ ਇਸ ਮੁਲਾਕਾਤ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਇਸਨੂੰ ਗੁੰਮਰਾਹ ਕਰਨ ਵਾਲਾ ਮਤਾ ਦੱਸਦਿਆਂ ਕਿਹਾ ਕਿ ਇਹ ਨਾ ਕੇਵਲ ਬੁਨਿਆਦੀ ਤੌਰ ’ਤੇ ਗਲਤ ਹੈ ਬਲਕਿ ਕਾਨੂੰਨੀ ਤੌਰ ’ਤੇ ਵੀ ਇਹ ਸਹੀ ਨਹੀਂ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਹ ਨਹਿਰੂ-ਤਾਰਾ ਸਿੰਘ ਸਮਝੌਤੇ ਦੀ ਧਾਰਾ ਤਿੰਨ ਦੀ ਉ¦ਘਣਾ ਹੈ। ਇਸ ਸਮਝੌਤੇ ਦੇ ਤਹਿਤ ਕਿਸੇ ਕਿਸਮ ਦੀ ਸੋਧ ਸ੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਆਗਿਆ ਦੇ ਬਿਨਾ ਨਹੀਂ ਕੀਤੀ ਜਾ ਸਕਦੀ। ਸਮਝੌਤੇ ਲਈ ਦੋ ਤਿਹਾਈ ਸਮਰਥਨ ਚਾਹੀਦਾ ਹੈ। ਬਾਦਲ ਨੇ ਹਰਿਆਣਾ ਸਰਕਾਰ ਵਲੋਂ ਕੀਤੀ ਜਾ ਰਹੀ ਸਰਗਰਮੀ ’ਤੇ ਸਵਾਲ ਕਰਦਿਆਂ ਪ੍ਰਧਾਨ ਮੰਤਰੀ ਨੂੰ ਇਸ ਗੰਭੀਰ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ।
ਦੂਸਰੇ ਪਾਸੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਚੱਠਾ ਕਮੇਟੀ ਨੂੰ ਮਿਲੇ ਤਿੰਨ ਲੱਖ ਤੋਂ ਵੱਧ ਹਲਮਨਾਮਿਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਸੂਬੇ ਦੇ ਸਿੱਖ ਵੱਖਰੀ ਐਸਜੀਪੀਸੀ ਬਣਾਉਣ ਲਈ ਉਤਾਵਲੇ ਹਨ। ਇਨ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਉਹ ਚਾਹੁੰਦੇ ਹਨ ਕਿ ਵੱਖਰੀ ਐਸਜੀਪੀਸੀ ਦੇ ਬਣਨ ਵਿਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਖਤਮ ਕਰਕੇ 1 ਨਵੰਬਰ ਨੂੰ ਹਰਿਆਣਾ ਦਿਵਸ ਮੌਕੇ ਹਰਿਆਣਾ ’ਚ ਵੱਖਰੀ ਐਸਜੀਪੀਸੀ ਦਾ ਤੋਹਫਾ ਓਥੋਂ ਦੇ ਸਿੱਖਾਂ ਨੂੰ ਦਿੱਤਾ ਜਾਵੇ।
ਕਲਗੀ ਮਾਮਲੇ ’ਤੇ ਜਾਂਚ ਕਮੇਟੀ ਦੀ ਮੀਟਿੰਗ ਬੇ-ਨਤੀਜਾ ਰਹੀ
ਯੂਐਨਓ ’ਚ ਪੰਜਾਬੀ ’ਚ ਭਾਸ਼ਣ ਦੇਣ ਵਾਲੀ ਡਾ. ਹਰਸ਼ਿੰਦਰ ਕੌਰ ਸਰਕਾਰੀ ਗੁੱਸੇ ਦੀ ਸ਼ਿਕਾਰ
ਪ੍ਰਾਪਤ ਜਾਣਕਾਰੀ ਅਨੁਸਾਰ ਜਨੇਵਾ ’ਚ 2 ਜੂਨ ਤੋਂ 19 ਜੂਨ 2009 ਤੱਕ ਇੱਕ ਕਾਨਫਰੰਸ ਕੀਤੀ ਗਈ ਸੀ। ਯੁਨਾਈਟਿਡ ਨੈਸ਼ਨਲ ਹਿਊਮਨ ਰਾਈਟਸ ਕੌਂਸਲ (ਯੂਐਨਓ) ਵੱਲੋਂ ਕੀਤੀ ਗਈ ਇਸ ਕਾਨਫਰੰਸ ’ਚ ਡਾ. ਹਰਸਿੰਦਰ ਕੌਰ ਨੂੰ ਭਰੂਣ ਹੱਤਿਆ ਬਾਰੇ ਪਰਚਾ ਪੜ੍ਹਨ ਲਈ ਸੱਦਾ ਮਿਲਿਆ ਸੀ। ਪੰਜਾਬੀ ਵਿੱਚ ਪਰਚਾ ਪੜ੍ਹਨ ਕਰਕੇ ਉਸ ਦੀ ਕਾਫ਼ੀ ਚਰਚਾ ਹੋਈ ਸੀ। ਉਸ ਨੇ ਕਿਹਾ ਸੀ ਕਿ ਸਿੱਖ ਤਾਂ ਦੋ ਫੀਸਦੀ ਹੀ ਹਨ। ਫਿਰ ਪੰਜਾਬ ’ਤੇ ਕੁੜੀ ਮਾਰਾਂ ਦਾ ਇਹ ਦੋਸ਼ ਗਲਤ ਹੈ, ਜਿਸ ਨਾਲ ਕਾਨਫਰੰਸ ’ਚ ਬੈਠੇ ਵਿਦਵਾਨਾਂ ਨੇ ਵੀ ਸਹਿਮਤੀ ਪ੍ਰਗਟਾਈ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਵਿੱਚ ਕਿਸੇ ਵੀ ਕੁੜੀ ਨੂੰ ਮੁਫ਼ਤ ਵਿੱਦਿਆ ਨਹੀਂ ਮਿਲ ਰਹੀ। ਯੂਐਨਓ ਚਾਹੁੰਦੀ ਹੈ ਤਾਂ ਕਿਸੇ ਹੋਰ ਏਜੰਸੀ ਰਾਹੀਂ ਸਹਾਇਤਾ ਭੇਜੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਭੇਜੀ ਜਾਣ ਵਾਲੀ ਸਹਾਇਤਾ ਇੱਥੇ ਤੱਕ ਨਹੀਂ ਪੁੱਜ ਰਹੀ।
ਬੂਟਾ ਸਿੰਘ ਸੀਬੀਆਈ ਦੇ ਸ਼ਿਕੰਜੇ ’ਚ
ਨਵੀਂ ਦਿੱਲੀ : ਭਾਰਤ ਦੇ ਐਸਸੀ/ਐਸਟੀ ਕਮਿਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਨੂੰ ਇਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸੀਬੀਆਈ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬੂਟਾ ਸਿੰਘ ਸੀਬੀਆਈ ਦੇ ਸ਼ਿਕੰਜੇ ਵਿਚ ਫਸਦੇ ਨਜ਼ਰ ਆ ਰਹੇ ਹਨ। ਬੂਟਾ ਸਿੰਘ ਨੇ ਪੱਤਰਕਾਰਾਂ ਅੱਗੇ ਸਫਾਈ ਦਿੰਦਿਆਂ ਕਿਹਾ ਕਿ ਸਰਬਜੋਤ ਸਿੰਘ ਦੇ ਬਹਾਨੇ ਉਸ ’ਤੇ ਨਿਸ਼ਾਨਾ ਮਿਥਿਆ ਗਿਆ ਹੈ। ਬੂਟਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਨ੍ਹਾਂ ਨੂੰ ਤੱਥ ਪੇਸ਼ ਕਰਨ ਲਈ ਕਿਹਾ ਹੈ ਅਤੇ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣਾ ਪੱਖ ਰੱਖਣਗੇ। ਸਾਬਕਾ ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਗਈ ਹੈ। ਉਹ ਇਸ ਕੇਸ ਨਾਲ ਸਬੰਧਿਤ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।
ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨੇ ਦੋਸ਼ ਲਾਇਆ ਕਿ ਸਿਆਸੀ ਇਸ਼ਾਰੇ ’ਤੇ ਸੀਬੀਆਈ ਮੈਨੂੰ ਅਤੇ ਮੇਰੇ ਪੁੱਤਰ ਸਰਬਜੋਤ ਸਿੰਘ ਉਰਫ਼ ਸਵੀਟੀ ਨੂੰ ਫਸਾਉਣ ਦੇ ਯਤਨਾਂ ਵਿਚ ਹੈ ਅਤੇ ਸਰਬਜੋਤ ਸਿੰਘ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕੀਤੀ ਗ੍ਰਿਫ਼ਤਾਰੀ ਜਾਂਚ ਏਜੰਸੀ ਵੱਲੋਂ ਰਚੀ ਗਈ ਇਕ ਸਾਜ਼ਿਸ਼ ਹੈ। ਆਪਣੇ ਪੁੱਤਰ ਸਰਬਜੋਤ ਸਿੰਘ ਦੇ ਘਰੋਂ ਪਿਸਤੌਲ ਮਿਲਣ ਬਾਰੇ ਬੂਟਾ ਸਿੰਘ ਨੇ ਕਿਹਾ, ‘ਮੇਰਾ ਪੁੱਤਰ ਨਿਸ਼ਾਨੇਬਾਜ਼ੀ ਵਿਚ ਚੈਂਪੀਅਨ ਰਿਹਾ ਹੈ। ਇਸ ਲਈ ਸਾਰੇ ਪਿਸਤੌਲ ਲਾਇਸੈਂਸੀ ਹਨ ਪਰ ਇਹ ਲਾਇਸੈਂਸ ਕਿੱਥੇ ਹਨ, ਇਹ ਮੇਰਾ ਪੁੱਤਰ ਹੀ ਦੱਸ ਸਕਦਾ ਹੈ।’
ਦੱਸਣਯੋਗ ਹੈ ਕਿ ਸਰਬਜੋਤ ਸਿੰਘ ਉਰਫ ਸਵੀਟੀ, ਅਨੂਪ ਕੁਮਾਰ ਬੇਗੀ, ਮਦਨ ਸਿੰਘ ਸੋਲੰਕੀ ਤੇ ਧੂਖ ਸਿੰਘ ਚੌਹਾਨ ਨੂੰ ਨਾਸਿਕ ਦੇ ਠੇਕੇਦਾਰ ਰਾਮਾ ਰਾਓ ਪਾਟਿਲ ਤੋਂ ਇਕ ਕਰੋੜ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਟਿਲ ਖਿਲਾਫ਼ ਮੁੰਬਈ ਦੀ ਸਹਿਕਾਰੀ ਸੁਸਾਇਟੀ ਤੋਂ 100 ਦਲਿਤਾਂ ਦੇ ਨਾਂਅ ’ਤੇ 10 ਕਰੋੜ ਦਾ ਕਰਜ਼ਾ ਲੈਣ ਦੇ ਦੋਸ਼ ’ਚ ਬੂਟਾ ਸਿੰਘ ਦੇ ਆਦੇਸ਼ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਸੀਬੀਆਈ ਅਨੁਸਾਰ ਸਰਬਜੋਤ ਨੇ ਬੇਗੀ ਨੂੰ ਕਿਹਾ ਸੀ ਕਿ 97 ਲੱਖ ਰੁਪਏ ਭੇਜ ਦੇਵੇ ਤੇ 3 ਲੱਖ ਆਪਣੇ ਕੋਲ ਰੱਖ ਲਵੇ। ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਟੈਲੀਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਤੇ ਹੋਰ ਸਬੂਤ ਮੌਜੂਦ ਹਨ।