ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Wednesday, May 27, 2009

ਪਰਨੀਤ ਕੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਬਣੇ

ਮਨਮੋਹਨ ਸਿੰਘ ਸਰਕਾਰ ਵਿਚ ਪੰਜਾਬ ਦੇ ਤਿੰਨ ਮੰਤਰੀ
ਨਵੀਂ ਦਿੱਲੀ : ਡਾ. ਮਨਮੋਹਨ ਸਿੰਘ ਦੇ ਮੰਤਰੀ ਮੰਡਲ ਵਿਚ ਵੀਰਵਾਰ ਨੂੰ ਹੋਏ ਵਾਧੇ ਦੌਰਾਨ ਪੰਜਾਬ ਤੋਂ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੀ ਮਹਾਰਾਣੀ ਪਰਨੀਤ ਕੌਰ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਵੀ ਸ਼ਾਮਲ ਹੋ ਗਏ ਹਨ। ਪਰਨੀਤ ਕੌਰ ਵਿਦੇਸ਼ ਰਾਜ ਮੰਤਰੀ ਬਣੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਪਹਿਲੀ ਵਾਰ ਦੇਸ਼ ਦਾ ਮੰਤਰੀ ਅਹੁਦਾ ਸਾਂਭ ਰਹੇ ਹਨ। ਮਨੋਹਰ ਸਿੰਘ ਗਿੱਲ ਨੂੰ ਖੇਡਾਂ ਅਤੇ ਨੌਜਵਾਨ ਮਾਮਲਿਆਂ ਦਾ ਕੈਬਨਿਟ ਮੰਤਰੀ ਅਹੁਦਾ ਮਿਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਵੀ ਕੈਬਨਿਟ ਮੰਤਰੀ ਲਏ ਗਏ ਹਨ। ਚੰਡੀਗੜ੍ਹ ਤੋਂ ਐਮਪੀ ਪਵਨ ਕੁਮਾਰ ਬਾਂਸਲ ਨੂੰ ਹੁਣ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਉਹ ਪਹਿਲਾਂ ਵਿਤ ਰਾਜ ਮੰਤਰੀ ਸਨ। ਪੰਜਾਬ ਵਿਚੋਂ ਹੁਣ ਤਿੰਨ ਜਣੇ ਭਾਰਤ ਸਰਕਾਰ ਵਿਚ ਮੰਤਰੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਪਰਨੀਤ ਕੌਰ ਦੇ ਨਾਲ ਨਾਲ ਯੂਐਨ ਦੇ ਮੁਖੀ ਅਹੁਦੇ ਲਈ ਚੋਣ ਲੜ ਚੁੱਕੇ ਸ਼ਸ਼ੀ ਥਰੂਰ ਨੂੰ ਵੀ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਹੈ।

ਪੰਜਾਬ ’ਚ ਕਰਫਿਊ ਜਾਰੀ, ਸੈਨਾ ਵਲੋਂ ਫਲੈਗ ਮਾਰਚ

ਜਲੰਧਰ : ਪਿਛਲੇ ਚਾਰ ਦਿਨਾਂ ਤੋਂ ਜਲੰਧਰ ਸਮੇਤ ਪੰਜਾਬ ਦੇ ਚਾਰ ਜਿਲਿਆਂ ਵਿਚ ਕਰਫਿਊ ਜਾਰੀ ਹੈ। ਹਾਲਾਂਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਇਲਾਕੇ ਨੂੰ ਛੱਡਕੇ ਸ਼ਹਿਰ ਦੇ ਬਾਕੀ ਹਿੱਸਿਆਂ ਵਿਚੋਂ ਕਰਫਿਊ ਹਟਾ ਲਿਆ ਗਿਆ ਹੈ। ਜਲੰਧਰ, ਫਗਵਾੜਾ, ਹੁਸ਼ਿਆਰਪੁਰ ਵਿਚ ਕਰਫਿਊ ’ਚ ਕੁਝ ਕੁਝ ਸਮੇਂ ਬਾਅਦ ਢਿੱਲ ਦਿੱਤੀ ਜਾ ਰਹੀ ਹੈ। 25 ਸਾਲਾਂ ਬਾਅਦ ਪੰਜਾਬ ਦੇ ਲੋਕਾਂ ਨੂੰ ਕਰਫਿਊ ਦੀ ਸਥਿਤੀ ਵਿਚੋਂ ¦ਘਣਾ ਪੈ ਰਿਹਾ ਹੈ। ਜਲੰਧਰਵਿਚ ਹਿੰਸਾ ’ਤੇ ਉਤਾਰੂ ਭੀੜ ਨੇ ਬੁਧਵਾਰ ਨੂੰ ਅੱਤਵਾਦ ਦਾ ਪੁਤਲਾ ਫੂਕਿਆ, ਜਿਸ ਦੌਰਾਨ ਸੁਰੱਖਿਆ ਫੋਰਸ ਨੇ ਹਵਾਈ ਫਾਇਰ ਵੀ ਕੀਤੇ। ਮੰਗਲਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਸੱਤਾਧਾਰੀ ਦਲਿਤ ਆਗੂਆਂ ਨਾਲ ਗੱਲਬਾਤ ਕਰਕੇ ਸੂਬੇ ਵਿਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਓਧਰ ਵਿਆਨਾ ਵਿਚ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਣ ਦਾਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਹ ਹਾਲੇ ਵੀ ਜ਼ੇਰੇ ਇਲਾਜ਼ ਹਨ।

Monday, May 25, 2009

ਪੰਜਾਬ 'ਚ ਤਣਾਅ, ਹਿੰਸਾ ਪ੍ਰਦਰਸ਼ਨ ਜ਼ਾਰੀ

ਵਿਆਨਾ ਕਾਂਡ 'ਚ ਹੋਈ ਗੋਲੀਬਾਰੀ ਦਾ ਵਿਰੋਧ, ਜਲੰਧਰ 'ਚ ਕਰਫਿਊ ਲਾਗੂ

ਵਿਆਨਾ ਵਿਖੇ ਹੋਈ ਗੋਲੀਬਾਰੀ ਕਾਰਣ ਪੰਜਾਬ ਦੇ ਕਈ ਸ਼ਹਿਰਾਂ ਵਿਚ ਅਚਾਨਕ ਤਣਾਅ ਫੈਲ ਗਿਆ।ਲੋਕ ਹਿੰਸਾ ਅਤੇ ਪ੍ਰਦਰਸ਼ਨ 'ਤੇ ਉਤਾਰੂ ਹੋ ਗਏ। ਸਥਿੱਤੀ ਕਾਬੂ ਕਰਨ ਲਈ ਜਲੰਧਰ ਸੈਨਾ ਨੂੰ ਬੁਲਾਉਣਾ ਪਿਆ। ਵਿਆਨਾ ਵਿਖੇ ਡੇਰਾ ਸੱਚਖੰਡ ਬਲਾ ਦੇ ਮੁਖੀ ਨਿਰੰਜਨ ਦਾਸ ਅਤੇ ਉਹਨਾਂ ਦੇ ਸਮੱਰਥਕਾਂ 'ਤੇ ਹੋਈ ਗੋਲੀਬਾਰੀ ਦੇ ਕੁੱਝ ਹੀ ਘੰਟਿਆਂ ਮਗਰੋਂ ਪੰਜਾਬ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਪ੍ਰਦਰਸ਼ਨਕਾਰੀ ਹਿੰਸਾ ਅਤੇ ਅੱਗਜਨੀ 'ਤੇ ਉਤਾਰੂ ਹੋ ਗਏ ਸਨ।ਫਗਵਾੜਾ ਅਤੇ ਆਦਮਪੁਰ 'ਚ ਪਥਰਾਅ ਕਾਰਣ ਛੇ ਬੱਸਾਂ ਨੁਕਸਾਣੀਆਂ ਗਈਆਂ ਅਤੇ ਰਾਸ਼ਟਰੀ ਰਾਜਮਾਰਗ ਸੰਖਿਆ ਇੱਕ 'ਤੇ ਟ੍ਰੈਫ਼ਿਕ ਜਾਮ ਲਗਾ ਦਿੱਤਾ ਗਿਆ ਜਿਸ ਦੌਰਾਨ ਇੱਕ ਟਰੱਕ ਨੂੰ ਵੀ ਫੂਕ ਦਿੱਤਾ ਗਿਆ।ਇੱਕ ਬੈਂਕ ਏਟੀਐਮ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਫੂਕ ਦਿੱਤਾ।ਪੁਲਿਸ ਨੇ ਦੱਸਿਆ ਕਿ ਜਲੰਧਰ ਸ਼ਹਿਰ 'ਚ ਸ਼ਾਂਤੀ ਕਾਇਮ ਕਰਨ ਲਈ ਕਰਫ਼ਿਊ ਲਗਾ ਦਿੱਤਾ ਗਿਆ ਹੈ।ਪੁਲਿਸ ਨੇ ਦੱਸਿਆ ਹੈ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਈਐਮਯੂ ਟ੍ਰੇਨ ਅਤੇ ਇੱਕ ਸਵਾਰੀ ਗੱਡੀ ਨੂੰ ਅਪਣਾ ਨਿਸ਼ਾਨਾ ਬਣਾਇਆ। ਪੰਜਾਬ ਦੇ ਮੁੱਖਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇਹਨਾਂ ਹਮਲਿਆਂ ਦੀ ਅਲੋਚਨਾਂ ਕਰਦਿਆਂ ਇਸ ਨੂੰ ਮਨੁੱਖਤਾ ਖਿਲਾਫ਼ ਅੱਤਿਆਚਾਰ ਦੱਸਿਆ।ਮੁੱਖਮੰਤਰੀ ਨੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਯਕੀਨੀ ਬਨਾਉਣ ਲਈ ਵਿਦੇਸ਼ ਵਿਭਾਗ ਨੂੰ ਆਪਣੇ ਆਸਟ੍ਰੀਆਈ ਹਮਰੁੱਤਬਾ ਸਾਹਮਣੇ ਮਾਮਲਾ ਚੁੱਕਣ ਲਈ ਕਿਹਾ ਹੈ।ਦੋਵਾਂ ਨੇਤਾਵਾਂ ਨੇ ਨਾਗਰਿਕਾਂ ਨੂੰ ਸ਼ਾਤੀ ਅਤੇ ਫਿਰਕੂ ਹਮਦਰਦੀ ਬਰਕਰਾਰ ਰੱਖਣ ਦੀ ਵੀ ਅਪੀਲ ਕੀਤੀ ਹੈ।

Sunday, May 24, 2009

ਵਿਆਨਾ ’ਚ ਗੁਰਦੁਆਰੇ ’ਤੇ ਹਮਲਾ, 30 ਜ਼ਖ਼ਮੀ

ਜਲੰਧਰ ਇਲਾਕੇ ਵਿਚ ਹਿੰਸਾ ਦੀਆਂ ਖਬਰਾਂ
ਜਲੰਧਰ : ਵਿਆਨਾ ਵਿਖੇ ਗੁਰਦੁਆਰਾ ਗੁਰੂ ਰਵੀਦਾਸ ਟੈਂਪਲ ’ਤੇ ਅਣਪਛਾਤਿਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਜਲੰਧਰ ਨੇੜਲੇ ਡੇਰਾ ਸੱਚਖੰਡ ਬੱਲਾਂ ਦੇ ਦੋ ਧਾਰਮਿਕ ਆਗੂਆਂ ਸਮੇਤ 30 ਸ਼ਰਧਾਲੂ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਇਸ ਦੇ ਸਬੰਧ ਵਿੱਚ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਅਧਿਕਾਰੀ ਅਤੇ ਪ੍ਰਤੱਖਦਰਸ਼ੀਆਂ ਅਨੁਸਾਰ ਇਸ ਹਮਲੇ ਦਾ ਕਾਰਨ ਪੁਰਾਣੀ ਰੰਜ਼ਿਸ਼ ਮੰਨਿਆ ਜਾ ਰਿਹਾ ਹੈ। ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਗੱਦੀਨਸ਼ੀਨ ਨੂੰ ਵੀ ਗੋਲੀ ਲੱਗੀ ਦੱਸੀ ਜਾ ਰਹੀ ਹੈ। ਇਸ ਦੇ ਪ੍ਰਤੀਕਰਮ ਵਜੋਂ ਘਟਨਾ ਦੀ ਖਬਰ ਮਿਲਦਿਆਂ ਹੀ ਸ਼ਰਧਾਲੂ ਡੇਰੇ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜਲੰਧਰ, ਫਗਵਾੜਾ ਵਿਚ ਰੋਸ ਮੁਜਾਹਰੇ ਕੀਤੇ ਗਏ। ਪ੍ਰਦਰਸ਼ਨਕਾਰੀਆਂ ਵਲੋਂ ਰਸਤੇ ਵਿਚ ਜਾ ਰਹੀਆਂ ਆਮ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਕਈ ਥਾਈ ਇਨਾਂ ਲੋਕਾ ਨੇ ਅੱਗ ਲਗਾ ਦਿੱਤੀ। ਦੇਰ ਸ਼ਾਮ ਤੱਕ ਫਗਵਾੜਾ ਰੋਡ ’ਤੇ ਟਰੈਫਿਕ ਜਾਮ ਲਾਇਆ ਹੋਇਆ ਸੀ।

Saturday, May 23, 2009

ਐਸ ਐਮ ਕ੍ਰਿਸ਼ਨਾ ਬਣੇ ਭਾਰਤ ਦੇ ਨਵੇਂ ਵਿਦੇਸ਼ ਮੰਤਰੀ

ਨਵੀ ਦਿੱਲੀ : ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਕੁਝ ਮੰਤਰੀਆਂ ਨੂੰ ਮਹਿਕਮੇ ਅਲਾਟ ਕਰ ਦਿੱਤੇ ਹਨ। ਪਹਿਲੀ ਸਰਕਾਰ 'ਚ ਵਿਦੇਸ਼ ਮੰਤਰੀ ਰਹੇ ਸੀਨੀਅਰ ਕਾਂਗਰਸ ਆਗੂ ਪ੍ਰਣਬ ਮੁਖਰਜੀ ਨੂੰ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਜਦਕਿ ਪੀ ਚਿੰਦਬਰਮ ਜਿਨ੍ਹਾਂ ਨੂੰ ਮੁੰਬਈ ਹਮਲੇ ਤੋਂ ਬਆਦ ਗ੍ਰਹਿ ਮੰਤਰਾਲਾ ਸੌਪਿਆਂ ਗਿਆ ਸੀ , ਨੂੰ ਇਸ ਵਾਰ ਵੀ ਗ੍ਰਹਿ ਮੰਤਰੀ ਹੀ ਬਣਾਇਆ ਗਿਆ ਹੈ। ਕਾਂਗਰਸ ਦੀ ਭਾਈਵਾਲ ਤ੍ਰਿਣਮੂਲ ਦੀ ਮੁਖੀ ਮਮਤਾ ਬੈਨਰਜੀ ਨੂੰ ਰੇਲ ਮੰਤਰਾਲਾ ਸੌਪਿਆ ਗਿਆ ਹੈ। ਸ਼ਰਦ ਪਵਾਰ ਨੂੰ ਖੇਤੀ ਮਹਿਕਮਾ ਦਿੱਤਾ ਗਿਆ ਹੈ। ਸਭ ਤੋਂ ਹੈਰਾਨੀਜਨਕ ਫੈਸਲਾ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਮਹਾਂਰਾਸਟਰ ਦੇ ਰਾਜਪਾਲ ਐਸ ਐਮ ਕ੍ਰਿਸ਼ਨਾ ਸਬੰਧੀ ਕੀਤਾ ਗਿਆ ਹੈ। ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦਾ ਕੰਮਕਾਜ ਸੌਪਿਆਂ ਗਿਆ ਹੈ। ਜਦਕਿ ਏ ਕੇ ਐਨੰਟੀ ਨੂੰ ਉਨ੍ਹਾਂ ਪੁਰਾਣਾ ਮਹਿਕਮਾ ਰੱਖਿਆਂ ਹੀ ਦਿੱਤਾ ਗਿਆ ਹੈ। ਬਾਕੀ ਮੰਤਰੀਆਂ ਚੋ ਕਮਲ ਨਾਥ , ਅੰਬਿਕਾ ਸੋਨੀ , ਗੁਲਾਮ ਨਬੀ ਆਜ਼ਾਦ , ਜੈਪਾਲ ਰੈਡੀ , ਵਾਇਲਾਰ ਰਵੀ, ਪੀ ਸੀ ਜ਼ੋਸੀ, ਕਪਿਲ ਸਿੱਬਲ ਆਨੰਦ ਸ਼ਰਮਾ ਆਦਿ ਨੂੰ ਅਜੇ ਮਹਿਕਮੇ ਸੌਪੇ ਜਾਣੇ ਹਨ।

ਗ਼ਦਰੀ ਲਹਿਰ ਦੇ ਆਖ਼ਰੀ ਚਿਰਾਗ ਬਾਬਾ ਭਗਤ ਸਿੰਘ ਬਿਲਗਾ ਦਾ ਬਰਮਿੰਘਮ 'ਚ ਦੇਹਾਂਤ

ਜਲੰਧਰ : ਗ਼ਦਰੀ ਬਾਬਿਆਂ ਦੇ ਆਖ਼ਰੀ ਚਿਰਾਗ ਵਜੋਂ ਜਾਣੇ ਜਾਂਦੇ ਉਘੇ ਸੁਤੰਤਰਤਾ ਸੈਨਾਨੀ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦਾ ਬਰਮਿੰਘਮ (ਇੰਗਲੈਂਡ) ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। 102 ਸਾਲਾ ਬਾਬਾ ਭਗਤ ਸਿੰਘ ਬਿਲਗਾ ਪਿਛਲੇ ਕੁਝ ਮਹੀਨਿਆਂ ਤੋਂ ਇੰਗਲੈਂਡ ਰਹਿ ਰਹੇ ਸਨ ਤੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਕੱਲ੍ਹ ਉਨ੍ਹਾਂ ਨੂੰ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਬਰਮਿੰਘਮ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇੰਗਲੈਂਡ ਦੇ ਸਮੇਂ ਮੁਤਾਬਕ ਸਵੇਰੇ 11.00 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਇਹ ਦੁਖਦਾਈ ਖ਼ਬਰ ਉਨ੍ਹਾਂ ਦੇ ਵੱਡੇ ਸਪੁੱਤਰ ਸ. ਕੁਲਬੀਰ ਸਿੰਘ ਨੇ ਟੈਲੀਫ਼ੋਨ 'ਤੇ ਦਿੱਤੀ। ਇਧਰ ਖ਼ਬਰ ਮਿਲਦਿਆਂ ਹੀ ਪੰਜਾਬ ਭਰ 'ਚ ਸੋਗ ਦੀ ਲਹਿਰ ਫੈਲ ਗਈ। ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਨੌ ਨਿਹਾਲ ਸਿੰਘ, ਰਘਬੀਰ ਸਿੰਘ ਛੀਲਾ, ਕਾ. ਰਾਜੇਸ਼ਵਰ ਸਿੰਘ ਚਮਿਆਰੀ, ਕਾਮਰੇਡ ਅਮੋਲਕ ਸਿੰਘ, ਕਾਮਰੇਡ ਗੁਰਮੀਤ, ਕਾਮਰੇਡ ਗੰਧਰਵ ਸੈਨ ਕੋਛਰ, ਕੁਮਾਰੀ ਸੁਰਿੰਦਰਾ, ਦਰਬਾਰਾ ਸਿੰਘ ਢਿੱਲੋਂ ਤੇ ਹੋਰ ਸਾਰੇ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜੇ ਸਾਥੀਆਂ ਨੇ ਇਕੱਠੇ ਹੋ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Friday, May 22, 2009

ਡਾ. ਮਨਮੋਹਨ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ਼ ਲਿਆ

19 ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ, ਪੰਜਾਬ ਤੋਂ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਬਣੀ ਕੈਬਨਿਟ ਮੰਤਰੀ
ਨਵੀਂ ਦਿੱਲੀ : ਡਾ. ਮਨਮੋਹਨ ਸਿੰਘ ਨੇ ਸ਼ੁਕਰਵਾਰ ਸ਼ਾਮ ਸਾਢੇ 6 ਵਜੇ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿਚ ਲਗਾਤਾਰ ਦੂਸਰੀ ਵਾਰ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ ਲੈ ਕੇ ਦੇਸ਼ ਦੀ ਵਾਗਡੋਰ ਅਪਣੇ ਹੱਥਾਂ ਵਿਚ ਲੈ ਲਈ ਹੈ। ਡਾ. ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਸਾਦੇ ਸਮਾਗਮ ਵਿਚ ਮਨਮੋਹਨ ਸਿੰਘ ਦੇ ਸਹੁੰ ਚੁਕਦਿਆਂ ਹੀ ਹਾਲ ਤਾੜੀਆਂ ਨਾਲ ਗੂੰਜ ਉਠਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਡਾ. ਮਨਮੋਹਨ ਸਿੰਘ ਦੇਸ਼ ਦੇ ਦੂਸਰੇ ਅਜਿਹੇ ਪ੍ਰਧਾਨ ਮੰਤਰੀ ਬਣੇ ਹਨ ਜਿਨਾਂ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਕੇ ਲਗਾਤਾਰ ਦੂਸਰੀ ਵਾਰ ਇਹ ਅਹੁਦਾ ਹਾਸਲ ਕੀਤਾ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਂਦੇ ਭਾਰਤ ਦੇ ਉਹ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ ਅਤੇ ਦੂਸਰੀ ਵਾਰ ਫਿਰ ਉਨਾਂ ਨੂੰ ਇਹ ਅਹੁਦਾ ਮਿਲਣ ਕਰਕੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵਿਚ ਵੀ ਖੁਸ਼ੀ ਦੀ ਲਹਿਰ ਹੈ।ਪ੍ਰਧਾਨ ਮੰਤਰੀ ਤੋਂ ਇਲਾਵਾ 19 ਹੋਰ ਆਗੂਆਂ ਨੇ ਕੈਬਨਿਟ ਮੰਤਰੀ ਅਹੁਦੇ ਦਾ ਹਲਫ ਲਿਆ ਹੈ। ਜਿਨਾਂ ਵਿਚ ਕੁਝ ਕੁ ਨੂੰ ਛੱਡਕੇ ਬਾਕੀ ਸਾਰੇ ਪਿਛਲੀ ਸਰਕਾਰ ਵਿਚ ਮੰਤਰੀ ਰਹੇ ਆਗੂ ਹੀ ਸ਼ਾਮਲ ਹਨ। ਸਹੁੰ ਚੁੱਕਣ ਵਾਲੇ ਕੈਬਨਿਟ ਮੰਤਰੀਆਂ ਵਿਚ ਪ੍ਰਣਬ ਮੁਖਰਜੀ, ਸ਼ਰਦ ਪਵਾਰ, ਏਕੇ ਐਂਟਨੀ, ਵਾਇਲਾਰ ਰਵੀ, ਅੰਬਿਕਾ ਸੋਨੀ, ਵੀਰੱਪਾ ਮੋਇਲੀ, ਮਮਤਾ ਬੈਨਰਜੀ, ਐਸ ਐਮ ਕ੍ਰਿਸ਼ਨਾ, ਗੁਲਾਮ ਨਬੀ ਆਜ਼ਾਦ, ਸੀਪੀ ਜੋਸ਼ੀ, ਐਸ ਜੈਪਾਲ ਰੈਡੀ, ਕਪਿਲ ਸਿੱਬਲ, ਕਮਲ ਨਾਥ, ਸੁਸ਼ੀਲ ਕੁਮਾਰ ਸ਼ਿੰਦੇ, ਮੁਰਲੀ ਦੇਵੜਾ, ਆਨੰਦ ਕੁਮਾਰ, ਮੀਰਾ ਕੁਮਾਰ, ਵੀ ਕੇ ਹਾਂਡਿਕ ਸ਼ਾਮਲ ਹਨ। ਕੁਝ ਕੁ ਆਗੂਆਂ ਨੂੰ ਮੰਗਲਵਾਰ ਨੂੰ ਫਿਰ ਮੰਤਰੀ ਅਹੁਦੇ ਦਾ ਹਲਫ ਦਿਵਾਇਆ ਜਾਵੇਗਾ, ਜਿਨਾਂ ਵਿਚ ਜੰਮੂ ਕਸ਼ਮੀਰ ਦੇ ਆਗੂ ਫਾਰੁਖ ਅਬਦੁਲਾ ਵੀ ਸ਼ਾਮਲ ਹਨ। ਪਹਿਲੇ ਹੀ ਕੈਬਨਿਟ ਸਹੁੰ ਚੁਕ ਸਮਾਗਮ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਸ਼੍ਰੀਮਤੀ ਅੰਬਿਕਾ ਸੋਨੀ ਨੂੰ ਨੁਮਾਇੰਦਗੀ ਮਿਲੀ ਹੈ, ਉਹ ਪਿਛਲੀ ਵਾਰ ਵੀ ਸਰਕਾਰ ਵਿਚ ਸੈਰ ਸਪਾਟਾ ਵਿਭਾਗ ਦੇ ਮੰਤਰੀ ਰਹੇ ਹਨ। ਆਉਣ ਵਾਲੇ ਸਮੇਂ ਵਿਚ ਮਨੋਹਰ ਸਿੰਘ ਗਿੱਲ, ਪਰਨੀਤ ਕੌਰ ਅਤੇ ਮਨੀਸ਼ ਤਿਵਾੜੀ ਵਿਚੋਂ ਵੀ ਕਿਸੇ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।

ਸਿੱਖਾਂ ਦਾ ਪ੍ਰਤੀਨਿਧੀਮੰਡਲ ਪਾਕਿਸਤਾਨ ਪਹੁੰਚਿਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ 'ਚ 13 ਮੈਂਬਰਾਂ ਦਾ ਇੱਕ ਦਲ ਅੱਜ ਪਾਕਿਸਤਾਨ ਰਵਾਨਾ ਹੋਇਆ,ਜੋ ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾਂਤ ਪ੍ਰਾਂਤ ਦੇ ਸਵਾਤ ਘਾਟੀ 'ਚ ਤਾਲਿਬਾਨ ਦੁਆਰਾ ਬੇਘ ਕੀਤੇ ਗਏ ਹਿੰਦੂ ਅਤੇ ਸਿੱਖ ਪਰਿਵਾਰਾਂ ਦਾ ਮਸਲਾ।ਪਾਕਿਸਤਾਨ ਜਾਣ ਤੋਂ ਪਹਿਲਾਂ ਸਰਨਾ ਨੇ ਕਿਹਾ ਕਿ ਡੀਐਸਜੀਐਮਸੀ ਦੇ ਸੀਨੀਅਰ ਕਾਰਜਕਾਰੀਆਂ ਦੇ ਨਾਲ ਉਹ ਪਾਕਿਸਤਾਨ ਦੇ ਪ੍ਰਧਾਨਮੰਤਰੀ ਯੁਸੁਫ਼ ਰਜਾ ਗਿਲਾਨੀ ਅਤੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੋਂ ਭੇਂਟ ਕਰਨ ਜਾ ਰਹੇ ਹਨ ਤਾਕਿ ਤਾਲਿਬਾਨ ਦੁਆਰਾ ਬੇਘਰ ਕਰਨ ਦੇ ਬਾਅਦ ਦੋ ਜੂਨ ਦੀ ਰੋਟੀ ਲਈ ਭਟਕ ਰਹੇ ਹਿੰਦੂ ਅਤੇ ਸਿੱਖ ਪਰਿਵਾਰਾਂ ਦਾ ਮਸਲਾ ਉਠਾ ਸਕਣ।

Thursday, May 21, 2009

ਮਨਮੋਹਨ ਬਹੁਤ ਬੁੱਧੀਮਾਨ ਨੇਤਾ ਹਨ : ਬਰਾਕ ਓਬਾਮਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਨਮੋਹਨ ਸਿੰਘ ਨੂੰ ਲਗਾਤਾਰ ਦੂਜੀ ਵਾਰ ਭਾਰਤ ਦਾ ਪ੍ਰਧਾਨਮੰਤਰੀ ਬਣਨ 'ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸਿੰਘ ਬਹੁਤ ਬੁੱਧੀਮਾਨ ਨੇਤਾ ਹਨ ਅਤੇ ਉਹ ਉਹਨਾਂ ਦੀ ਇੱਜਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਭਾਰਤ ਯਾਤਰਾ ਦੀ ਯੋਜਨਾ ਬਣਾ ਰਹੇ ਹਨ।ਓਬਾਮਾ ਨੇ ਇਹ ਗੱਲਾਂ ਅਮਰੀਕਾ ਵਿੱਚ ਭਾਰਤ ਦੀ ਨਵੀਂ ਰਾਜਦੂਤ ਮੀਰਾ ਸ਼ੰਕਰ ਨਾਲ ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ ਵਿੱਚ ਇੱਕ ਮੁਲਾਕਾਤ ਵਿੱਚ ਕਹੀਆਂ। ਮੀਰਾ ਨੇ ਰਾਸ਼ਟਰਪਤੀ ਓਬਾਮਾ ਨੂੰ ਭਾਰਤ ਦੇ ਰਾਜਦੂਤ ਦੇ ਰੂਪ ਵਿੱਚ ਆਪਣਾ ਪਹਿਚਾਣ-ਪੱਤਰ ਸੌਂਪਿਆ। ਇਸ ਮੌਕੇ 'ਤੇ ਓਬਾਮਾ ਨੇ ਭਾਰਤ ਵਿੱਚ ਹੋਈਆਂ ਹਾਲੀਆ ਚੋਣਾਂ 'ਤੇ ਆਪਣੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਸਿੰਘ ਬਹੁਤ ਬੁੱਧੀਮਾਨ ਨੇਤਾ ਹਨ, ਜਿਹਨਾਂ ਦੀ ਉਹ ਇੱਜਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਭਾਰਤ ਯਾਤਰਾ ਦੀ ਯੋਜਨਾ ਬਣਾ ਰਹੇ ਹਨ। ਮੀਰਾ ਨੇ ਭਾਰਤੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨਮੰਤਰੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਰਾਜਦੂਤ ਨੇ ਕਿਹਾ ਕਿ ਉਹ ਭਾਰਤ ਅਮਰੀਕੀ ਸਾਮਰਿਕ ਸਬੰਧਾਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰੇਗੀ। ਮੀਰਾ ਨੇ ਰੋਨੇਨ ਸੇਨ ਦਾ ਸਥਾਨ ਲਿਆ ਹੈ, ਜਿਹਨਾਂ ਦਾ ਕਾਰਜਕਾਲ 31 ਮਾਰਚ ਨੂੰ ਖਤਮ ਹੋ ਗਿਆ। ਮੀਰਾ 26 ਅਪ੍ਰੈਲ ਨੂੰ ਅਮਰੀਕਾ ਪਹੁੰਚੀ। ਇਸ ਤੋਂ ਪਹਿਲਾਂ ਉਹ ਜਰਮਨੀ ਵਿੱਚ ਭਾਰਤ ਦੀ ਰਾਜਦੂਤ ਸੀ।

Wednesday, May 20, 2009

ਮਨਮੋਹਨ ਸਿੰਘ 22 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ

ਰਾਸ਼ਟਰਪਤੀ ਵੱਲੋਂ ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸੱਦਾ
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 15ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ‘ਚ ਸਭ ਤੋਂ ਵੱਡੇ ਗੱਠਜੋੜ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ ਪੀ ਏ) ਦੇ ਨੇਤਾ ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਮਨਮੋਹਨ ਸਿੰਘ 22 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਡਾ. ਮਨਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੁੱਲ 322 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਜਿਹੜਾ ਕਿ 272 ਦੇ ਅੰਕੜੇ ਤੋਂ ਕਾਫ਼ੀ ਜ਼ਿਆਦਾ ਹੈ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਦੱਸਿਆ ਕਿ ਯੂ ਪੀ ਏ ਦੀ ਚੇਅਰਪਰਸਨ ਹੋਣ ਦੇ ਨਾਤੇ ਉਨ੍ਹਾਂ ਰਾਸ਼ਟਰਪਤੀ ਨੂੰ ਚਿੱਠੀ ਸੌਂਪੀ ਕਿ ਮਨਮੋਹਨ ਸਿੰਘ ਅਗਲੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਯੂ ਪੀ ਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਸ਼ਟਰਪਤੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਕੁੱਲ 322 ਸੰਸਦ ਮੈਂਬਰਾਂ ਦੇ ਸਮਰਥਨ ਦਾ ਪੱਤਰ ਸੌਂਪਿਆ, ਜਿਸ ਵਿਚ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਡੀ ਐਮ ਕੇ ਅਹਿਮ ਹਨ। ਸਰਕਾਰ ਵਿਚ ਰਾਸ਼ਟਰੀ ਜਨਤਾ ਦਲ ਵਰਗੇ ਭਾਈਵਾਲਾਂ ਨੂੰ ਚੋਣਾਂ ਤੋਂ ਬਾਅਦ ਸ਼ਾਮਲ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਬਾਰੇ ਛੇਤੀ ਹੀ ਸਭ ਨੂੰ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਚਾਰ ਅਜ਼ਾਦ ਮੈਂਬਰਾਂ ਨੂੰ ਲੈ ਕੇ ਕਾਂਗਰਸ ਕੋਲ 274 ਦਾ ਅੰਕੜਾ ਪਹਿਲਾਂ ਤੋਂ ਹੀ ਹੈ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਵਿਖੇ ਅੱਜ ਹੋਈ ਯੂ ਪੀ ਏ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੂੰ ਸਰਬਸੰਮਤੀ ਨਾਲ ਯੂ ਪੀ ਏ ਦੀ ਚੇਅਰਪਰਸਨ ਚੁਣਿਆ ਗਿਆ। ਕਾਂਗਰਸ ਅਤੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਭਾਈਵਾਲਾਂ ਦੀ ਬੈਠਕ ਵਿਚ ਯੂ ਪੀ ਏ ਦੇ ਚੇਅਰਪਰਸਨ ਦੇ ਅਹੁਦੇ ਲਈ ਡੀ ਐਮ ਕੇ ਆਗੂ ਐਮ ਕਰੁਣਾਨਿਧੀ ਨੇ ਸੋਨੀਆ ਗਾਂਧੀ ਦਾ ਨਾਂ ਪੇਸ਼ ਕੀਤਾ, ਜਦਕਿ ਤ੍ਰਿਣਮੂਲ ਪਾਰਟੀ ਦੀ ਮੁਖੀ ਮਮਤਾ ਬੈਨਰਜੀ ਨੇ ਸਮਰਥਨ ਕੀਤਾ। ਯੂ ਪੀ ਏ ਵਿਚ ਕਾਂਗਰਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ, ਜਿਸ ਦੀਆਂ 19 ਸੀਟਾਂ ਹਨ ਅਤੇ ਉਸ ਤੋਂ ਬਾਅਦ ਡੀ ਐਮ ਕੇ ਕੋਲ 18 ਐਮ ਪੀ ਹਨ। 543 ਮੈਂਬਰੀ ਲੋਕ ਸਭਾ ਵਿਚ ਸਰਕਾਰ ਬਣਾਉਣ ਦਾ ਬਹੁਮਤ ਹਾਸਲ ਕਰਨ ਲਈ 272 ਮੈਂਬਰਾਂ ਦੀ ਲੋੜ ਹੁੰਦੀ ਹੈ। ਇਸੇ ਦੌਰਾਨ ਤ੍ਰਿਣਮੂਲ ਆਗੂ ਮਮਤਾ ਬੈਨਰਜੀ ਨੇ ਸੁਝਾਅ ਦਿੱਤਾ ਕਿ ਕੋਈ ਘੱਟੋ-ਘੱਟ ਸਾਂਝਾ ਏਜੰਡਾ ਤਿਆਰ ਕੀਤਾ ਜਾਵੇ ਅਤੇ ਇਸ ਲਈ ਇਕ ਸੰਮਤੀ ਬਣਾਈ ਜਾਵੇ। ਉਨ੍ਹਾਂ ਰੋਜ਼ਗਾਰ ਦੇ ਅਵਸਰ ਘੱਟ ਹੋਣ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੁਕ ਅਬਦੁੱਲਾ, ਮੁਸਲਿਮ ਲੀਗ ਦੇ ਈ ਅਹਿਮਦ, ਜੇ ਐਮ ਐਮ ਦੇ ਸ਼ਿਬੂ ਸੋਰੇਨ ਅਤੇ ਐਮ ਆਈ ਐਮ ਦੇ ਅਸੱਦੂਦੀਨ ਓਬੇਸੀ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਪ੍ਰਣਬ ਮੁਖਰਜੀ, ਅਹਿਮਦ ਪਟੇਲ, ਰਾਹੁਲ ਗਾਂਧੀ ਅਤੇ ਏ ਕੇ ਐਂਟਨੀ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦ੍ਰਿਵੇਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂ ਪੀ ਏ ਦੇ ਭਾਈਵਾਲਾਂ ਦੇ ਘੋਸ਼ਣਾ ਪੱਤਰਾਂ ਦੇ ਸਾਂਝੇ ਬਿੰਦੂਆਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਵਿਚ ਸ਼ਾਮਲ ਕਰਨ ਲਈ ਇਕ ਸਮੂਹ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਹਾਲਾਂਕਿ ਕਿਹਾ ਕਿ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾਉਣ ਵਰਗੀ ਕੋਈ ਚਰਚਾ ਅਜੇ ਨਹੀਂ ਹੋਈ।

ਇੰਡੋਨੇਸ਼ੀਆ : ਹਵਾਈ ਹਾਦਸੇ ‘ਚ 100 ਮੌਤਾਂ

ਜਕਾਰਤਾ/ਏਜੰਸੀਆਂ : ਇੰਡੋਨੇਸ਼ੀਆ ‘ਚ ਇਕ ਫੌਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਜਾਣ ਦਾ ਖ਼ਦਸ਼ਾ ਹੈ। ਜਹਾਜ਼ ਵਿਚ 100 ਤੋਂ ਵੱਧ ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿਚ ਕਈ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਵੀ ਖ਼ਦਸ਼ਾ ਹੈ। ਸਥਾਨਕ ਟੀ ਵੀ ਚੈਨਲਾਂ ਦੁਆਰਾ ਦਿਖਾਈ ਗਈ ਫੁਟੇਜ਼ ਤੋਂ ਪਤਾ ਚੱਲ ਰਿਹਾ ਹੈ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਅੱਗ ਵਿਚ ਝੁਲਸਣ ਕਾਰਨ ਹੋਈ ਹੈ। ਹਵਾਈ ਫੌਜ ਦੇ ਬੁਲਾਰੇ ਬੈਮਬੈਂਗ ਨੇ ਦੱਸਿਆ ਕਿ ਸੀ-130 ਹਰਕਿਊਲਿਸ ਨਾਂ ਦੇ ਇਕ ਜਹਾਜ਼ ਵਿਚ 112 ਵਿਅਕਤੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਜਹਾਜ਼ ਆਪਣੇ ਨਿਯਮਤ ਪ੍ਰੀਖਣ ਮਿਸ਼ਨ ‘ਤੇ ਸੀ। ਜਦੋਂ ਇਹ ਪੂਰਬੀ ਜਾਵਾ ਪ੍ਰਾਂਤ ਦੇ ਹਵਾਈ ਫੌਜ ਆਧਾਰ ਵਾਲੇ ਕੈਂਪ ਕੋਲ ਪਹੁੰਚਿਆ ਤਾਂ ਉਥੇ ਹਾਦਸਾਗ੍ਰਸਤ ਹੋ ਗਿਆ। ਹਾਦਸਗ੍ਰਸਤ ਹੋਣ ਤੋਂ ਬਾਅਦ ਜਹਾਜ਼ ਉਥੋਂ ਦੇ ਨੇੜਲੇ ਖੇਤਾਂ ਵਿਚ ਡਿੱਗ ਪਿਆ।ਉਥੋਂ ਦੇ ਇਕ ਪੇਂਡੂ ਨੇ ਈ ਐਲ-ਛਿੰਤਾ ਰੇਡੀਓ ਨੂੰ ਦੱਸਿਆ ਕਿ ਉਨ੍ਹਾਂ ਨੇ ਬਹੁਤ ਤੇਜ਼ ਅਵਾਜ਼ ਸੁਣੀ, ਉਸ ਸਮੇਂ ਜਹਾਜ਼ ਹਿੱਲ ਰਿਹਾ ਸੀ ਅਤੇ ਬਾਅਦ ਵਿਚ ਜਹਾਜ਼ ਦੇ ਦੋ ਟੁਕੜੇ ਹੋ ਗਏ। ਦੇਸ਼ ਦੀ ਹਵਾਈ ਫੌਜ ਲੰਮੇ ਸਮੇਂ ਤੋਂ ਖ਼ਜ਼ਾਨੇ ‘ਚ ਕਮੀ ਦੀ ਸ਼ਿਕਾਇਤ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਫੌਜ ਦੇ ਜਹਾਜ਼ਾਂ ਦੀ ਹਾਦਸਾਗ੍ਰਸਤ ਹੋਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਿਛਲੇ ਮਹੀਨੇ ਫੋਕਰ-27 ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 24 ਮੌਤਾਂ ਹੋ ਗਈਆਂ ਸਨ।

Monday, May 18, 2009

ਲਿੱਟੇ ਮੁਖੀ ਪ੍ਰਭਾਕਰਨ ਦੇ ਮਾਰੇ ਜਾਣ ਦੀ ਪੁਸ਼ਟੀ

ਕੋਲੰਬੋ : ਲਿੱਟੇ ਮੁਖੀ ਵੀ ਪ੍ਰਭਾਕਰਨ ਨੂੰ ਸ੍ਰੀਲੰਕਾ ਦੀ ਫੌਜ ਨੇ ਨਾਟਕੀ ਢੰਗ ਨਾਲ ਭੱਜਣ ਦੀ ਕੋਸ਼ਿਸ਼ ਕਰਦਿਆਂ ਮਾਰ ਮੁਕਾਇਆ। ਇਹ ਜਾਣਕਾਰੀ ਫੌਜ ਦੇ ਇਕ ਬੁਲਾਰੇ ਨੇ ਦਿੱਤੀ। ਬੁਲਾਰੇ ਨੇ ਦੱਸਿਆ ਕਿ ਪ੍ਰਭਾਕਰਨ ਅਤੇ ਉਸ ਦੇ ਸੀਨੀਅਰ ਸਹਿਯੋਗੀ ਇਕ ਛੋਟੀ ਵੈਨ ਅਤੇ ਐਂਬੂਲੈਂਸ ‘ਚ ਸਵਾਰ ਹੋ ਕੇ ਯੁੱਧ ਖੇਤਰ ਤੋਂ ਭੱਜਣ ਦੀ ਕੋਸ਼ਿਸ਼ ਵਿਚ ਸਨ ਕਿ ਫੌਜ ਨੇ ਉਸ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਲਿਆ। ਹਾਲਾਂਕਿ ਫੌਜ ਨੇ ਇਸ ਬਾਰੇ ਸਰਕਾਰੀ ਐਲਾਨ ਨੂੰ ਲਾਸ਼ਾਂ ਦੇ ਡੀ ਐਨ ਏ ਪ੍ਰੀਖਣ ਕਰਵਾਏ ਜਾਣ ਤੋਂ ਰੋਕ ਲਿਆ। ਪ੍ਰਭਾਕਰਨ ਦੇ ਸਹਿਯੋਗੀਆਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ ਪਰ ਮੰਨਿਆ ਜਾ ਰਿਹਾ ਹੈ ਕਿ ਮਾਰੇ ਜਾਣ ਵਾਲਿਆਂ ਵਿਚ ਲਿੱਟੇ ਦੀ ਖੁਫ਼ੀਆ ਸ਼ਾਖਾ ਦਾ ਮੁਖੀ ਪੋਤੂ ਅਮਾਨ ਅਤੇ ਸਮੁੰਦਰੀ ਸ਼ਾਖਾ ਦਾ ਮੁਖੀ ਸੋ ਸੂਈ ਸ਼ਾਮਲ ਹਨ।

ਨੋ ਫਾਇਰ ਜ਼ੋਨ ਵਿਚ ਸਵੇਰੇ ਵਿਸ਼ੇਸ਼ ਦਸਤਿਆਂ ਦੀ ਮੁਹਿੰਮ ਦੌਰਾਨ 24 ਸਾਲਾ ਐਂਥਨੀ ਦੀ ਲਾਸ਼ ਮਿਲੀ, ਜੋ ਕਿ ਲਿੱਟੇ ਦੀ ਏਅਰ ਵਿੰਗ ਦਾ ਮੁਖੀ ਸੀ। ਲਿੱਟੇ ਦੇ ਕਬਜ਼ੇ ਵਾਲਾ ਇਹ ਆਖ਼ਰੀ ਖੇਤਰ ਸੀ। ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਨੇ ਆਖ਼ਰਕਾਰ ਲਿੱਟੇ ਦੀ ਸਮਾਪਤੀ ਕਰ ਦਿੱਤੀ ਹੈ। ਪ੍ਰਭਾਕਰਨ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਫੌਜ ਨੇ ਉਸ ਦੇ ਪੁੱਤਰ ਚਾਰਲਸ ਐਂਥਨੀ ਸਮੇਤ ਲਿੱਟੇ ਦੇ ਕਈ ਪ੍ਰਮੁੱਖ ਲੀਡਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਪ੍ਰਭਾਕਰਨ ਦੀ ਮੌਤ ਤੋਂ ਬਾਅਦ ਜਿੱਥੇ ਕਈ ਥਾਈਂ ਸੋਗ ਦੀ ਲਹਿਰ ਸੀ, ਉਥੇ ਸ੍ਰੀਲੰਕਾ ਦੇ ਸਥਾਨਕ ਨਿਵਾਸੀਆਂ ਨੇ ਖੁਸ਼ੀ ਵੀ ਮਨਾਈ। ਸਥਾਨਕ ਲੋਕਾਂ ਨੇ ਆਪਣੀ ਖੁਸ਼ੀ ਦੌਰਾਨ ਬਰਤਾਨੀਆ ਵਿਰੁੱਧ ਰੋਸ ਵੀ ਜਤਾਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਤਾਨੀਆ ਅਜੇ ਵੀ ਲਿੱਟਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਯੁੱਧਬੰਦੀ ਦੀ ਮੰਗ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਸਰਕਾਰ ਨੇ ਲਿੱਟੇ ਖ਼ਿਲਾਫ਼ ਫ਼ੈਸਲਾਕੁੰਨ ਯੁੱਧ ਲੰਘੇ ਨਵੰਬਰ ‘ਚ ਸ਼ੁਰੂ ਕੀਤਾ ਸੀ। ਪ੍ਰਭਾਕਰਨ ਦੀ ਮੌਤ ਦੀ ਖ਼ਬਰ ਉਨ੍ਹਾਂ ਕਾਰਵਾਈਆਂ ਤੋਂ ਬਾਅਦ ਆਈ ਹੈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਲਿੱਟੇ ਦੀਆਂ ਬੰਦੂਕਾਂ ਹੁਣ ਖਾਮੋਸ਼ ਹੋ ਗਈਆਂ ਹਨ। ਸ੍ਰੀਲੰਕਾ ਫੌਜ ਦੇ ਇਕ ਬੁਲਾਰੇ ਨੇ ਪ੍ਰਭਾਕਰਨ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ 26 ਸਾਲਾਂ ਬਾਅਦ ਸ੍ਰੀਲੰਕਾ ਦੀ ਪੂਰੀ ਜ਼ਮੀਨ ਇਕ ਵਾਰ ਫਿਰ ਸ੍ਰੀਲੰਕਾ ਦੇ ਕੰਟਰੋਲ ਹੇਠ ਹੈ। ਫੌਜ ਮੁਖੀ ਜਨਰਲ ਸਰਤ ਫੋਸੈਂਕਾ ਨੇ ਪ੍ਰਭਾਕਰਨ ਦੀ ਮੌਤ ਦੇ ਨਾਲ-ਨਾਲ ਲਿੱਟਿਆਂ ਦੀ ਹਾਰ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਫੌਜ ਨੇ ਦਲੇਰੀ ਨਾਲ ਦੇਸ਼ ਨੂੰ ਦਹਿਸ਼ਤਵਾਦ ਤੋਂ ਮੁਕਤ ਕਰਾਇਆ ਹੈ।

Sunday, May 17, 2009

ਗਗਨਜੀਤ ਸਿੰਘ ਬਰਨਾਲਾ ਅਤੇ ਬਲਦੇਵ ਸਿੰਘ ਮਾਨ ਨੂੰ ਪਾਰਟੀ ਚੋਂ ਕੱਢਿਆ

ਸੁਖਦੇਵ ਸਿੰਘ ਢੀਂਡਸਾ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਸੀ ਬਰਨਾਲਾ ਗਰੁੱਪ ਨੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪੀ.ਏ.ਸੀ ਦੇ ਮੈਂਬਰ ਸ. ਬਲਦੇਵ ਸਿੰਘ ਮਾਨ ਅਤੇ ਪਾਰਟੀ ਦੇ ਮੀਤ ਪ੍ਰਧਾਨ ਗਗਨਜੀਤ ਸਿੰਘ ਬਰਨਾਲਾ ਨੂੰ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵਿਰੋਧੀ ਸਰਗਰਮੀਆਂ ਕਰਨ ਕਰਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਕਿਸੇ ਨੇ ਵੀ ਲੋਕ ਸਭਾ ਚੋਣਾਂ ਦੋਰਾਨ ਪਾਰਟੀ ਉਮੀਦਵਾਰਾਂ ਦੀ ਵਿਰੋਧਤਾ ਕੀਤੀ ਹੈ ਉਹਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਸੀਟ ‘ਤੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਦੀ ਬਰਨਾਲਾ ਗਰੁੱਪ ਨੇ ਖੁੱਲ੍ਹ ਕੇ ਵਿਰੋਧਤਾ ਕੀਤੀ ਸੀ ਅਤੇ ਇੱਥੇ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ, ਜਿਸ ਕਾਰਨ ਇਸ ਸੀਟ ‘ਤੇ ਕਾਫੀ ਹੱਦ ਤੱਕ ਸ੍ਰੀ ਢੀਂਡਸਾ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਿਆ।

ਇਸ ਹਲਕੇ ਵਿੱਚ ਬਰਨਾਲਾ ਤੇ ਢੀਂਡਸਾ ਗਰੁੱਪ ਵਿਚਾਲੇ ਕਾਫੀ ਪੁਰਾਣੇ ਸਮੇਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਸੀ ਜੋ ਕਿ ਚੋਣਾਂ ਦੌਰਾਨ ਖੁੱਲ੍ਹ ਕੇ ਸਾਹਮਣੇ ਆਈ।ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਖ ਵੱਖ ਹਲਕਿਆਂ ਵਿੱਚ ਜਿੱਥੇ ਜਿੱਥੇ ਅਕਾਲੀ ਦਲ ਨੂੰ ਹਾਰ ਮਿਲੀ ਹੈ ਉਥੇ ਉਥੇ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਆਪਣੇ ਪੱਧਰ ‘ਤੇ ਇੱਕ ਟੀਮ ਦਾ ਗਠਨ ਕੀਤਾ ਹੈ ਜਿਹੜੀ ਕਿ ਇਹ ਪਤਾ ਲਗਾਏਗੀ ਕਿ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਿਹੜੇ ਕਿਹੜੇ ਆਗੂਆਂ ਨੇ ਅੰਦਰਖਾਤੇ ਜਾਂ ਖੁੱਲ੍ਹ ਕੇ ਪਾਰਟੀ ਉਮੀਦਵਾਰਾਂ ਦੀ ਵਿਰੋਧਤਾ ਕੀਤੀ। ਇਸ ਤੋਂ ਬਾਅਦ ਹੀ ਪਾਰਟੀ ਦੀ ਵਿਰੋਧਤਾ ਕਰਨ ਵਾਲੇ ਪਾਰਟੀ ਦੇ ਹੀ ਅੰਦਰੂਨੀ ਆਗੂਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਚੋਣਾਂ ਦੌਰਾਨ ਜਿਹੜੇ ਜਿਹੜੇ ਵਰਕਰਾਂ ਤੇ ਆਗੂਆਂ ਨੇ ਪਾਰਟੀ ਉਮੀਦਵਾਰਾਂ ਦੀ ਵਿਰੋਧਤਾ ਕੀਤੀ ਹੈ ਉਨ੍ਹਾਂ ਖਿਲਾਫ਼ ਪੂਰੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਉਮੀਦਵਾਰਾਂ ਦੀ ਵਿਰੋਧਤਾ ਨਹੀਂ ਸਗੋਂ ਉਮੀਦਵਾਰਾਂ ਦੇ ਨਾਲ ਪੂਰੀ ਪਾਰਟੀ ਦੀ ਵਿਰੋਧਤਾ ਮੰਨੀ ਜਾਵੇਗੀ।

ਦੂਜੇ ਪਾਸੇ ਗਗਨਜੀਤ ਬਰਨਾਲਾ ਨੈ ਕਿਹਾ ਕਿ ਅਕਾਲੀ ਦਲ (ਬ) ਦੀ ਹਾਰ ਲਈ ਪਰਮਿੰਦਰ ਸਿੰਘ ਢੀਂਡਸਾ ਵੀ ਬਰਾਬਰ ਦੇ ਜਿੰਮੇਵਾਰ ਹਨ, ਕਿਉਂਕਿ ਉਹ ਵੀ ਪਾਰਟੀ ਦੇ ਸੀਨੀਅਰ ਆਗੂ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਕ ਤਰਫ਼ਾ ਹੈ। 1999 ਵਿਚ ਸੁਖਦੇਵ ਸਿੰਘ ਢੀਂਡਸਾ ਨੇ ਸੁਰਜੀਤ ਸਿੰਘ ਬਰਨਾਲਾ ਦਾ ਵਿਰੋਧ ਕੀਤਾ ਸੀ ਤਾਂ ਫਿਰ ਸ. ਢੀਂਡਸਾ ਨੂੰ ਪਾਰਟੀ ਵਿਚੋਂ ਕਿਉਂ ਨਹੀਂ ਕੱਢਿਆ ਗਿਆ।

Friday, May 15, 2009

ਭਾਰਤ ਵਿਚ ਕਾਂਗਰਸ ਦੀ ਰਿਕਾਰਡ ਤੋੜ ਜਿੱਤ

1991 ਤੋਂ ਬਾਅਦ ਕਾਂਗਰਸ ਨੂੰ ਸਭ ਤੋਂ ਵੱਡੀ ਜਿੱਤ
ਡਾ. ਮਨਮੋਹਨ ਸਿੰਘ ਹੀ ਹੋਣਗੇ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ, ਕਾਂਗਰਸ ਨੇ ਕੀਤਾ ਸਾਫ
ਪੰਜਾਬ ਵਿਚ ਕਾਂਗਰਸ 8, ਅਕਾਲੀ ਦਲ 4 ਅਤੇ ਭਾਜਪਾ ਨੂੰ 1 ਸੀਟ
ਹਰਸਿਮਰਤ ਕੌਰ 1,11,566 ਤੇ ਪ੍ਰਨੀਤ ਕੌਰ 97,389 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਚੰਡੀਗੜ : ਪੰਜਾਬ ਦੇ ਵੋਟਰਾਂ ਵੱਲੋਂ ਪਾਰਲੀਮਾਨੀ ਚੋਣਾਂ ਲਈ ਯੂ. ਪੀ. ਏ. ਅਤੇ ਐਨ. ਡੀ. ਏ. ਨੂੰ ਮਿਲਿਆ- ਜੁਲਿਆ ਹੁੰਗਾਰਾ ਮਿਲਿਆ ਹੈ। 8 ਸੀਟਾਂ ’ਤੇ ਕਾਂਗਰਸ ਅਤੇ 5 ਸੀਟਾਂ ’ਤੇ ਅਕਾਲੀ-ਭਾਜਪਾ ਗਠਜੋੜ ਜੇਤੂ ਰਿਹਾ ਹੈ। ਕਾਂਗਰਸ ਜਿਸ ਨੂੰ ਮਗਰਲੀਆਂ ਸੰਸਦੀ ਚੋਣਾਂ ਦੌਰਾਨ ਕੇਵਲ 2 ਸੀਟਾਂ ਹੀ ਮਿਲੀਆਂ ਸਨ, ਨੂੰ ਚੋਣਾਂ ਦੌਰਾਨ 8 ਸੀਟਾਂ ’ਤੇ ਜਿੱਤ ਹਾਸਲ ਹੋਈ। ਬਠਿੰਡਾ ਦੀ ਵਕਾਰੀ ਸੀਟ ’ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ 1, 11, 566 ਵੋਟਾਂ ਦੇ ਫਰਕ ਨਾਲ ਕਾਂਗਰਸ ਉਮੀਦਵਾਰ ਰਣਇੰਦਰ ਸਿੰਘ ਨੂੰ ਹਰਾ ਕੇ ਜੇਤੂ ਰਹੇ। ਬੀਬੀ ਹਰਸਿਮਰਤ ਕੌਰ ਨੂੰ 5, 9102 ਵੋਟ ਪ੍ਰਾਪਤ ਹੋਏ, ਜਦੋਂ ਕਿ ਰਣਇੰਦਰ ਸਿੰਘ ਨੂੰ 3, 97635 ਵੋਟ ਮਿਲੇ। ਪਟਿਆਲਾ ਦੀ ਵਕਾਰੀ ਸੀਟ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਪਤਨੀ ਮਹਾਰਾਣੀ ਪਰਨੀਤ ਕੌਰ 97389 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ। ਉਨ•ਾਂ ਨੂੰ 4, 74, 170 ਵੋਟਾਂ ਮਿਲੀਆਂ, ਜਦੋਂ ਕਿ ਅਕਾਲੀ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੂੰ 3, 76, 789 ਵੋਟਾਂ ਪ੍ਰਾਪਤ ਹੋਈਆਂ।
ਅੰਮ੍ਰਿਤਸਰ ਦੀ ਪਾਰਲੀਮਾਨੀ ਸੀਟ ਤੋਂ ਸ: ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸ੍ਰੀ ਓ. ਪੀ. ਸੋਨੀ ਨੂੰ 6,858 ਵੋਟਾਂ ਨਾਲ ਹਰਾ ਕੇ ਜੇਤੂ ਰਹੇ, ਜਦੋਂਕਿ ਫ਼ਰੀਦਕੋਟ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ ਕਾਂਗਰਸ ਉਮੀਦਵਾਰ ਸ੍ਰੀ ਐਸ. ਐਸ. ਡੈਨੀ ਨੂੰ 62042 ਵੋਟਾਂ ਨਾਲ ਹਰਾ ਕੇ ਜੇਤੂ ਰਹੇ।ਸੀਨੀਅਰ ਕਾਂਗਰਸੀ ਆਗੂ ਸ: ਜਗਮੀਤ ਸਿੰਘ ਬਰਾੜ ਫ਼ਿਰੋਜ਼ਪੁਰ ਦੀ ਪਾਰਲੀਮਾਨੀ ਸੀਟ ਤੋਂ ਅਕਾਲੀ ਵਿਧਾਨਕਾਰ ਸ: ਸ਼ੇਰ ਸਿੰਘ ਘੁਬਾਇਆ ਤੋਂ 29424 ਵੋਟਾਂ ਦੇ ਫਰਕ ਨਾਲ ਹਾਰ ਗਏ, ਜਦੋਂਕਿ ਸ੍ਰੀ ਅਨੰਦਪੁਰ ਸੀਟ ਤੋਂ ਅਕਾਲੀ ਉਮੀਦਵਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਰਹੇ ਡਾ: ਦਲਜੀਤ ਸਿੰਘ ਚੀਮਾ ਕਾਂਗਰਸ ਉਮੀਦਵਾਰ ਸ: ਰਵਨੀਤ ਸਿੰਘ ਬਿੱਟੂ ਤੋਂ 52873 ਵੋਟਾਂ ਦੇ ਫਰਕ ਨਾਲ ਹਾਰ ਗਏ। ਸੰਗਰੂਰ ਦੀ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਉਮੀਦਵਾਰ ਸ੍ਰੀ ਵਿਜੇਇੰਦਰ ਸਿੰਘ ਸਿੰਗਲਾ ਤੋਂ 40734 ਵੋਟਾਂ ਨਾਲ ਹਾਰ ਗਏ, ਜਦੋਂ ਕਿ ਖਡੂਰ ਸਾਹਿਬ ਦੀ ਸੀਟ ਤੋਂ ਡਾ: ਰਤਨ ਸਿੰਘ ਅਜਨਾਲਾ ਸਾਬਕਾ ਮੈਂਬਰ ਪਾਰਲੀਮੈਂਟ ਰਾਣਾ ਗੁਰਜੀਤ ਸਿੰਘ ਨੂੰ 32260 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ।
ਲੁਧਿਆਣਾ ਦੀ ਪਾਰਲੀਮਾਨੀ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਐਮ. ਪੀ. ਸ: ਗੁਰਚਰਨ ਸਿੰਘ ਗਾਲਿਬ ਕਾਂਗਰਸ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਤੋਂ 104128 ਵੋਟਾਂ ਦੇ ਫਰਕ ਨਾਲ ਹਾਰ ਗਏ, ਜਦੋਂ ਕਿ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਮਹਿੰਦਰ ਸਿੰਘ ਕੇ. ਪੀ. 36445 ਵੋਟਾਂ ਦੇ ਫਰਕ ਨਾਲ ਅਕਾਲੀ ਉਮੀਦਵਾਰ ਅਤੇ ਰਾਜ ਗਾਇਕ ਸ੍ਰੀ ਹੰਸ ਰਾਜ ਹੰਸ ਨੂੰ ਹਰਾ ਕੇ ਜੇਤੂ ਰਹੇ। ਫ਼ਤਹਿਗੜ ਸਾਹਿਬ ਦੀ ਸੀਟ ਤੋਂ ਪਾਰਲੀਮੈਂਟ ਦੇ ਸਾਬਕਾ ਡਿਪਟੀ ਸਪੀਕਰ ਸ: ਚਰਨਜੀਤ ਸਿੰਘ ਅਟਵਾਲ ਕਾਂਗਰਸੀ ਉਮੀਦਵਾਰ ਸ: ਸੁਖਦੇਵ ਸਿੰਘ ਲਿਬੜਾ ਤੋਂ 34299 ਵੋਟਾਂ ਦੇ ਫਰਕ ਨਾਲ ਹਾਰ ਗਏ। ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੰਤਰੀ ਸ: ਪ੍ਰਤਾਪ ਸਿੰਘ ਬਾਜਵਾ ਨੇ ਫਿਲਮ ਅਦਾਕਾਰ ਅਤੇ ਸਾਬਕਾ ਐਮ. ਪੀ. ਭਾਜਪਾ ਉਮੀਦਵਾਰ ਸ੍ਰੀ ਵਿਨੋਦ ਖੰਨਾ ਨੂੰ 6581 ਵੋਟਾਂ ਦੇ ਫਰਕ ਨਾਲ ਹਰਾਇਆ।
ਕਾਂਗਰਸ ਦੀ ਚੋਣ ਮੁਹਿੰਮ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵਾਨ ਕੀਤਾ ਕਿ ਉਹ ਚੋਣ ਨਤੀਜਿਆਂ ਤੋਂ ਖੁਸ਼ ਨਹੀਂ ਹਨ ਕਿਉਂਕਿ ਕੁਝ ਹਲਕਿਆਂ ਤੋਂ ਨਤੀਜੇ ਅੰਦਾਜ਼ਿਆਂ ਅਨੁਸਾਰ ਨਹੀਂ ਆਏ। ਕਿਹਾ ਕਿ ਖਡੂਰ ਸਾਹਿਬ ਅਤੇ ਫ਼ਿਰੋਜ਼ਪੁਰ ਵਿਚਲੀ ਪਾਰਟੀ ਦੀ ਹਾਰ ਹੈਰਾਨੀਕੁੰਨ ਹੈ, ਜਦੋਂ ਕਿ ਫ਼ਰੀਦਕੋਟ ਤੋਂ ਪਾਰਟੀ ਦੀ ਚੰਗੀ ਕਾਰਗੁਜ਼ਾਰੀ ਦੀ ਆਸ ਨਹੀਂ ਸੀ ਅਤੇ ਬਠਿੰਡਾ ਸੀਟ ਨੂੰ ਵੀ ਉਹ ਬਰਾਬਰ ਸਮਝ ਰਹੇ ਸਨ। ਕਿਹਾ ਕਿ ਬਠਿੰਡਾ ਸੀਟ ਤੋਂ ਹੋਈ ਵੱਡੀ ਹਾਰ ਅਤੇ ਕੁਝ ਇਕ ਸੀਟਾਂ ਤੋਂ ਉਨ•ਾਂ ਦੀ ਪਾਰਟੀ ਲਈ ਅਨੁਮਾਨਾਂ ਅਨੁਸਾਰ ਜਿੱਤ ਨਾ ਮਿਲਣ ਦੇ ਕਾਰਨਾਂ ਨੂੰ ਉਹ ਪਾਰਟੀ ਪੱਧਰ ’ਤੇ ਵਿਚਾਰਨਗੇ। ਇਸ ਗੱਲ ਦੀ ਖੁਸ਼ੀ ਹੈ ਕਿ ਪਾਰਟੀ ਨੇ ਇਸ ਚੋਣ ਵਿਚ ਇਕਮੁੱਠ ਹੋ ਕੇ ਲੜਾਈ ਲੜੀ ਹੈ। ਕਿਹਾ ਕਿ ਅਗਰ ਮੇਰਾ ਬੇਟਾ ਬਠਿੰਡਾ ਤੋਂ ਚੋਣ ਨਹੀਂ ਜਿੱਤ ਸਕਿਆ ਤਾਂ ਕੋਈ ਅਜਿਹੀ ਗੱਲ ਨਹੀਂ, ਮੈਂ ਵੀ ਆਪਣੀ ਪਹਿਲੀ ਚੋਣ ਹਾਰ ਗਿਆ ਸੀ। ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਕਿ ਸ: ਜਗਮੀਤ ਸਿੰਘ ਬਰਾੜ ਦੀ ਹਾਰ ਦਾ ਕਾਰਨ ਪਾਰਟੀ ਦੇ ਕੁਝ ਇਕ ਵਿਧਾਨਕਾਰ ਦੀ ਮੁਖ਼ਾਲਫ਼ਤ ਕਰਨਾ ਸੀ। ਦੱਸਿਆ ਕਿ ਸ: ਬਰਾੜ ਸ੍ਰੀ ਸੁਨੀਲ ਜਾਖੜ ਦੇ ਅਬੋਹਰ ਹਲਕੇ ਤੋਂ ਕੋਈ 10 ਹਜ਼ਾਰ ਵੋਟ ਨਾਲ ਜਿੱਤੇ, ਜਦੋਂਕਿ ਰਾਣਾ ਸੋਢੀ ਦੇ ਗੁਰੂ ਸਹਾਏ ਹਲਕੇ ਤੋਂ ਉਹ ਕੇਵਲ ਇਕ ਹਜ਼ਾਰ ਵੋਟਾਂ ਨਾਲ ਹਾਰੇ। ਮੌਜੂਦਾ ਪਾਰਲੀਮਾਨੀ ਚੋਣ ਸਬੰਧੀ ਇਕ ਦਿਲਚਸਪ ਪਹਿਲੂ ਹੋਰ ਇਹ ਵੀ ਹੈ ਕਿ ਕਾਂਗਰਸ ਵਿਧਾਨਕਾਰ ਪਾਰਟੀ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਦੇ ਹਲਕੇ ਲਹਿਰਾਗਾਗਾ ਵਿਚੋਂ ਕਾਂਗਰਸ ਉਮੀਦਵਾਰ ਵਿਜੈ ਇੰਦਰ ਸਿੰਗਲਾ ਕੋਈ 12 ਹਜ਼ਾਰ ਵੋਟਾਂ ਨਾਲ ਹਾਰੇ। ਸੰਗਰੂਰ ਪਾਰਲੀਮਾਨੀ ਹਲਕੇ ਵਿਚੋਂ ਇਹ ਹੀ ਇਕ ਅਜਿਹਾ ਹਲਕਾ ਹੈ, ਜਿੱਥੋਂ ਕਾਂਗਰਸ ਉਮੀਦਵਾਰ ਨੂੰ ਅਜਿਹੀ ਵੱਡੀ ਹਾਰ ਮਿਲੀ। ਹੁਸ਼ਿਆਰਪੁਰ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਸੰਤੋਸ਼ ਚੌਧਰੀ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੋਮ ਪ੍ਰਕਾਸ਼ ਨੂੰ 366 ਵੋਟਾਂ ਦੇ ਫਰਕ ਨਾਲ ਹਰਾਇਆ।

ਭਾਰਤ ਵਿਚ ਚੋਣ ਰੁਝਾਨ
ਕਾਂਗਰਸ + : 261
ਭਾਜਪਾ + : 157
ਤੀਜਾ ਮੋਰਚਾ : 80
ਹੋਰ : 45

ਨਤੀਜਾ ਐਲਾਨਿਆ
ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੇ ਰਣਇੰਦਰ ਸਿੰਘ ਨੂੰ 1, 11, 566 ਵੋਟ ਨਾਲ ਹਰਾਇਆ

ਪਟਿਆਲਾ ਤੋਂ ਪਰਨੀਤ ਕੌਰ ਅਕਾਲੀ ਦਲ ਦੇ ਪ੍ਰੇਮ ਚੰਦੂਮਾਜਰਾ ਤੋਂ 97, 389 ਵੋਟਾਂ ਦੇ ਫਰਕ ਨਾਲ ਜਿੱਤੇ

ਸੰਗਰੂਰ ਤੋਂ ਕਾਂਗਰਸੀ ਵਿਜੇਇੰਦਰ ਸਿੰਗਲਾ ਨੇ ਸੁਖਦੇਵ ਢੀਂਡਸਾ ਨੂੰ 40, 734 ਵੋਟਾਂ ਦੇ ਅੰਤਰ ਨਾਲ ਹਰਾਇਆ

ਜ¦ਧਰ ਤੋਂ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ 36, 445 ਵੋਟ ਦੇ ਫਰਕ ਨਾਲ ਜਿੱਤੇ, ਹੰਸ ਰਾਜ ਹੰਸ ਨੂੰ ਹਰਾਇਆ

ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਨੇ 29, 424 ਵੋਟ ਨਾਲ ਜਗਮੀਤ ਸਿੰਘ ਬਰਾੜ ਨੂੰ ਹਰਾਇਆ

ਫਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ ਨੇ ਕਾਂਗਰਸੀ ਸੁਖਵਿੰਦਰ ਸਿੰਘ ਡੈਨੀ ਨੂੰ 62, 042 ਵੋਟ ਦੇ ਫਰਕ ਨਾਲ ਹਰਾਇਆ

ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ 6858 ਵੋਟ ਦੇ ਅੰਤਰ ਨਾਲ ਜਿੱਤੇ

ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਨੂੰ 6581 ਵੋਟਾਂ ਨਾਲ ਹਰਾਇਆ

ਖਡੂਰ ਸਾਹਿਬ ਤੋਂ ਡਾ. ਰਤਨ ਸਿੰਘ ਅਜਨਾਲਾ ਨੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਨੂੰ 32, 260 ਵੋਟ ਦੇ ਫਰਕ ਨਾਲ ਹਰਾਇਆ

ਲੁਧਿਆਣਾ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ 1, 04, 128 ਵੋਟ ਦੇ ਫਰਕ ਨਾਲ ਜੇਤੂ ਐਲਾਨੇ ਗਏ

ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਨੇ ਚਰਨਜੀਤ ਸਿੰਘ ਅਟਵਾਲ ਨੂੰ 34, 299 ਵੋਟ ਦੇ ਫਰਕ ਨਾਲ ਪਛਾੜਿਆ

ਹੁਸ਼ਿਆਰਪੁਰ ਤੋਂ ਕਾਂਗਰਸੀ ਸੰਤੋਸ਼ ਚੌਧਰੀ ਦੇ 366 ਵੋਟਾਂ ਦੇ ਫਰਕ ਨਾਲ ਜਿੱਤਣ ਦੀ ਖਬਰ

ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 67, 204 ਵੋਟ ਦੇ ਫਰਕ ਨਾਲ ਜੇਤੂ ਐਲਾਨੇ ਗਏ

Thursday, May 14, 2009

ਨਵੀਂ ਸਰਕਾਰ ਬਣਾਉਣ ਲਈ ਲਾਲ ਬੱਤੀਆਂ ਦੀ ਭੱਜ-ਦੌੜ

ਚੋਣ ਸਰਵੇਖਣ ਦੇ ਨਤੀਜਿਆਂ ਵਿਚੋਂ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਅੰਦਾਜ਼ਿਆਂ ਨੂੰ ਵੇਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਰਕਾਰ ਬਣਾਉਣ ਲਈ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਆਪਣੇ ਸਾਥੀਆਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਵਿਰੋਧੀ ਧਿਰ ਦੇ ਖੇਮੇ ‘ਚ ਸੰਨ੍ਹ ਲਾਉਣ ਲਈ ਹਰ ਸੰਭਵ ਹੀਲੇ ਵਰਤੇ ਜਾ ਰਹੇ ਹਨ। ਭਾਵੇਂ ਚੋਣ ਨਤੀਜੇ 16 ਮਈ ਨੂੰ ਸਪੱਸ਼ਟ ਕਰਨਗੇ ਕਿ ਇਸ ਦੇਸ਼ ਦਾ ਅਸਲ ਵਾਰਸ ਕੌਣ ਹੈ ਪਰ ਫਿਰ ਵੀ ਵੱਖ-ਵੱਖ ਪਾਰਟੀਆਂ ਨੇ ਉਪਰੋਕਤ ਚੋਣ ਸਰਵੇਖਣਾਂ ਨੂੰ ਸੱਚ ਮੰਨਦਿਆਂ ਰੁੱਸਿਆਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਵਾਈ ਤਹਿਤ ਜਿੱਥੇ ਅੱਜ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਪੁਰਾਣੇ ਸਾਥੀਆਂ, ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਲੋਕ ਜਨਸ਼ਕਤੀ ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਨਤੀਜਿਆਂ ਦੇ ਬਾਅਦ ਸਬੰਧੀ ਸਿਆਸੀ ਹਾਲਾਤ ਬਾਰੇ ਗੱਲਬਾਤ ਕੀਤੀ, ਉਥੇ ਕੌਮੀ ਲੋਕਤੰਤ੍ਰਿਕ ਗੱਠਜੋੜ (ਐਨ ਡੀ ਏ) ਨੂੰ ਦੁਬਾਰਾ ਸੱਤਾ ‘ਚ ਲਿਆਉਣ ਲਈ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਮੀਟਿੰਗ ਹੋਈ। ਮੀਟਿੰਗ ‘ਚ ਜਿੱਥੇ ਐਨ ਡੀ ਏ ਭਾਈਵਾਲਾਂ ਨੂੰ ਨਾਲ ਰੱਖਣ ਦੀ ਗੱਲ ਸਾਹਮਣੇ ਆਈ, ਉਥੇ ਗੱਠਜੋੜ ਤੋਂ ਟੁੱਟੇ ਆਗੂਆਂ ਨੂੰ ਮੁੜ ਐਨ ਡੀ ਏ ਵਿਚ ਲਿਆਉਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਮੁਖੀ ਨੇ ਸ੍ਰੀ ਪਵਾਰ ਨਾਲ ਬੁੱਧਵਾਰ ਦੀ ਰਾਤ ਨੂੰ 30 ਮਿੰਟ ਤੱਕ ਗੱਲਬਾਤ ਕੀਤੀ, ਜਦੋਂ ਕਿ ਕਾਂਗਰਸੀ ਆਗੂ ਨੇ ਲਾਲੂ ਪ੍ਰਸਾਦ ਤੇ ਸ੍ਰੀ ਪਾਸਵਾਨ ਨਾਲ ਵੀ ਟੈਲੀਫ਼ੋਨ ‘ਤੇ ਲੰਮੀ ਗੱਲਬਾਤ ਕੀਤੀ। ਸੋਨੀਆ ਗਾਂਧੀ ਦੀ ਉਪਰੋਕਤ ਆਗੂਆਂ ਨਾਲ ਮੁਲਾਕਾਤ ਨੂੰ ਇਸ ਕਰਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਾ ਤਾਂ ਉਪਰੋਕਤ ਆਗੂਆਂ ਨੇ ਚੋਣਾਂ ਦੌਰਾਨ ਸੋਨੀਆ ਗਾਂਧੀ ਖ਼ਿਲਾਫ਼ ਕੋਈ ਬਿਆਨ ਦਿੱਤਾ ਸੀ ਅਤੇ ਨਾ ਹੀ ਸੋਨੀਆ ਨੇ ਇਨ੍ਹਾਂ ਨੂੰ ਭੰਡਿਆ ਸੀ।

ਸੱਚਾ ਸੌਦਾ ਸਬੰਧੀ ਫ਼ੈਸਲਾ

ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਹੋਵੇਗੀ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਹੁਕਮਨਾਮੇ ਦੀ ਉਲੰਘਣਾ ਕਰਕੇ ਸੱਚਾ ਸੌਦਾ ਸਾਧ ਨਾਲ ਮੇਲ ਜੋਲ ਰੱਖਣ ਵਾਲੇ ਸਿੱਖ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਮੀਟਿੰਗ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਤੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਸ਼ਮੂਲੀਅਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹੁਕਮਨਾਮੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਵਿਚੋਂ ਇਕ ਸਿੱਖ ਕੋਲੋਂ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੇ ਦਸਮ ਗ੍ਰੰਥ ਦੀ ਪੁਰਾਤਨ ਬੀੜ ਮਿਲੀ ਹੈ, ਉਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਇਸ ਤਰ੍ਹਾਂ ਲਿਆ ਗਿਆ।

Wednesday, May 13, 2009

ਪੰਜਾਬ ’ਚ 65 ਫੀਸਦੀ ਤੋਂ ਵੱਧ ਵੋਟਾਂ ਪਈਆਂ

ਫਰੀਦਕੋਟ ’ਚ ਗੋਲੀ ਚੱਲੀ, ਪੱਤਰਕਾਰਾਂ ’ਤੇ ਹਮਲਾ
ਤਰਨਤਾਰਨ ਤੇ ਅੰਮ੍ਰਿਤਸਰ ’ਚ ਅਕਾਲੀ ਡਾਂਗੋ-ਡਾਂਗੀ
ਚੰਡੀਗੜ੍ਹ : ਪੰਜਾਬ ਦੇ 9 ਲੋਕ ਸਭਾ ਹਲਕਿਆਂ ਲਈ ਵੋਟਾਂ ਪੈਣ ਦਾ ਕੰਮ ਇੱਕ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਸੰਪੰਨ ਹੋ ਗਿਆ। ਇਨ੍ਹਾਂ ਕੁੱਲ 9 ਹਲਕਿਆਂ ਵਿੱਚ 65 ਤੋਂ 67 ਫੀਸਦੀ ਦੇ ਕਰੀਬ ਪੋਲਿੰਗ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਸ ਦੌਰਾਨ ਫਰੀਦਕੋਟ ’ਚ ਇੱਕ ਮਾਮੂਲੀ ਝਗੜਾ, ਤਰਨਤਾਰਨ ਵਿੱਚ ਨਿੱਜੀ ਰੰਜਿਸ਼ਬਾਜ਼ੀ ਕਾਰਨ ਲੜਾਈ ਅਤੇ ਅੰਮ੍ਰਿਤਸਰ ਦੇ ਕਾਲਾ ਸਵੀਟਸ ਹਾਊਸ ਵਿੱਚ 2 ਅਕਾਲੀ ਗਰੁੱਪਾਂ ਵਿੱਚ ਡਾਂਗਾਂ ਚੱਲੀਆਂ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਦੇਰ ਸ਼ਾਮ 7:30 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਦੇ 9 ਹਲਕਿਆਂ ਵਿੱਚ ਕੁੱਲ 65 ਫ਼ੀਸਦੀ ਦੇ ਕਰੀਬ ਵੋਟਾਂ ਪੈਣ ਦੇ ਅਨੁਮਾਨਤ ਅੰਕੜੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਆਨੰਦਪੁਰ ਵਿੱਚ 66 ਫੀਸਦੀ, ਅੰਮ੍ਰਿਤਸਰ ਵਿੱਚ 65 ਫੀਸਦੀ, ਲੁਧਿਆਣਾ ਵਿੱਚ 64 ਫੀਸਦੀ, ਫਰੀਦਕੋਟ ਵਿੱਚ 69.5 ਫੀਸਦੀ, ਹੁਸ਼ਿਆਰਪੁਰ ਵਿੱਚ 63 ਫੀਸਦੀ, ਖਡੂਰ ਸਾਹਿਬ ਹਲਕੇ ਵਿੱਚ 69 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 67.4 ਫੀਸਦੀ, ਗੁਰਦਾਸਪੁਰ ਵਿੱਚ 71 ਫੀਸਦੀ ਅਤੇ ਜਲੰਧਰ ਵਿੱਚ 68 ਫੀਸਦੀ ਦੇ ਕਰੀਬ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਕੁਝ ਮਾਮੂਲੀ ਹਿੰਸਾ ਦੀਆਂ ਘਟਨਾਵਾਂ ਨੂੰ ਛੱਡ ਕੇ ਰਾਜ ਅੰਦਰ ਅੱਜ ਦੂਸਰੇ ਗੇੜ ਦਾ ਚੋਣ ਅਮਲ ਵੀ ਅਮਨ ਪੂਰਵਕ ਨੇਪਰੇ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹਰਗੋਬਿੰਦਪੁਰ ਵਿੱਚ ਇੱਕ ਚੋਣ ਅਫਸਰ ਦੀ ਹਾਰਟਅਟੈਕ ਹੋਣ ਕਾਰਨ ਮੰਦਭਾਗੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਰਾਜ ਦੀ ਪੁਲਿਸ ਨੀਮ ਸੁਰੱਖਿਆ ਦਲਾਂ ਅਤੇ ਹੋਰਨਾਂ ਰਾਜਾਂ ਦੀਆਂ ਫੋਰਸਾਂ ਦਰਮਿਆਨ ਸੁਚੱਜੇ ਤਾਲਮੇਲ ਦੇ ਨਾਲ ਨਾਲ ਸਾਰਿਆਂ ਵਲੋਂ ਆਪਣੇ ਫਰਜ਼ਾਂ ਨੂੰ ਮਿਹਨਤ, ਸੰਜੀਦਗੀ ਅਤੇ ਸਮਰਪਣ ਦੀ ਭਾਵਨਾਂ ਨਾਲ ਨਿਭਾਉਣ ਸਦਕਾ ਸੰਭਵ ਹੋ ਸਕਿਆ ਹੈ।ਉਨ੍ਹਾਂ ਦੱਸਿਆ ਕਿ ਅੱਜ ਕੁੱਲ 5 ਮਾਮਲੇ ਜਿਨ੍ਹਾਂ ਵਿੱਚ ਇੱਕ ਇੱਕ ਸ਼ਹੀਦ ਭਗਤ ਸਿੰਘ ਨਗਰ, ਬਟਾਲਾ ਅਤੇ ਖੰਨਾਂ ਵਿਖੇ ਅਤੇ ਦੋ ਮੋਗਾ ਵਿਖੇ ਦਰਜ ਕੀਤੇ ਗਏ ਹਨ ਅਤੇ ਇਹ ਸਾਰੇ ਮਾਮਲੇ ਜਾਂਚ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਸਦਰ ਮੋਗਾ ਵਿਖੇ ਇੱਕ ਟੀਵੀ ਰਿਪੋਰਟਰ ਸੰਦੀਪ ਕੁਮਾਰ ਦੀ ਸ਼ਿਕਾਇਤ ਤੇ 30-35 ਅਣਪਛਾਤੇ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ 382,323,324,336 ਅਤੇ 148 ਅਤੇ 149 ਤਹਿਤ ਐਫ.ਆਈ.ਆਰ. ਨੰਬਰ 43 ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਤਾ ਵਲੋਂ ਦੋਸ਼ ਲਾਇਆ ਗਿਆ ਹੈ ਕਿ ਦੋਸ਼ੀਆਂ ਵਲੋਂ ਉਸ ਤੇ ਤੇਜ਼ਾਬ ਸੁੱਟ ਕੇ ਕੈਮਰਾ ਖੋਹਣ ਤੋਂ ਇਲਾਵਾ ਉਸ ਦੇ ਦੋਸਤ ਤੇ ਗੋਲੀ ਵੀ ਚਲਾਈ ਗਈ।
ਵਿਧਾਇਕ ਜੋਗਿੰਦਰਪਾਲ ਜੈਨ ਅਤੇ ਵਿਧਾਇਕ ਦਰਸ਼ਨ ਸਿੰਘ ਬਾਘਾਪੁਰਾਣਾ ਵਿਰੁਧ ਮੁਕੱਦਮੇ :
ਇਸ ਦੇ ਇਲਾਵਾ ਮੋਗਾ ਵਿਖੇ ਇੱਕ ਹੋਰ ਘਟਨਾਂ ਵਿਚ ਹਲਕਾ ਵਿਧਾਇਕ ਸ਼੍ਰੀ ਜੋਗਿੰਦਰ ਪਾਲ ਜੈਨ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਜੁਗਰਾਜ ਸਿੰਘ ਵਾਸੀ ਗੋਧੇਵਾਲਾ ਦੀ ਸ਼ਿਕਾਇਤ ਤੇ ਆਈ.ਪੀ.ਸੀ. ਦੀਆਂ ਧਾਰਾਵਾਂ 382 ਅਤੇ 323 ਅਤੇ ਐਸ.ਸੀ.ਐਸ.ਟੀ. ਐਕਟ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਵਲੋਂ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਅਤੇ ਉਸ ਦੇ ਦੋਸਤਾਂ ਨੇ ਉਸ ਦੀ ਕੁੱਟ ਮਾਰ ਕੀਤੀ ਅਤੇ ਉਸ ਨੂੰ ਜਾਤੀ ਬੋਲ ਕਬੋਲ ਬੋਲਦਿਆਂ ਉਸ ਦਾ ਕੈਮਰਾ ਵੀ ਖੋਹਿਆ ਗਿਆ। ਮੋਗਾ ਜ਼ਿਲ੍ਹੇ ਵਿੱਚ ਹੀ ਬਾਘਾਪੁਰਾਣਾ ਪੁਲਿਸ ਥਾਣੇ ਵਿਖੇ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਵਲੋਂ ਇੱਕ ਪੋਲਿੰਗ ਬੂਥ ਵਿੱਚ ਜ਼ਬਰੀ ਦਾਖਲ ਹੋਣ ਤੇ ਆਈ.ਪੀ.ਸੀ. ਦੀਆਂ ਧਾਰਾਵਾਂ 188 ਅਤੇ 186 ਅਤੇ ਲੋਕ ਪ੍ਰਤੀਨਿੱਧਤਾ ਐਕਟ ਦੀ ਧਾਰਾ 131 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੋਗਾ ਤੋਂ ਰਿਪੋਰਟ ਮੁਤਾਬਕ ਮੋਗਾ ਦੇ ਵਿਧਾਇਕ ਜੋਗਿੰਦਰਪਾਲ ਜੈਨ ਤੇ ਬਾਘਾ ਪੁਰਾਣੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਖ਼ਿਲਾਫ਼ ਯੁਵਰਾਜ ਸਿੰਘ ਨੇ ਮੋਬਾਇਲ ਖੋਹਣ ਤੇ ਮਾਰਕੁੱਟ ਕਰਨ ਦੀ ਸ਼ਿਕਾਇਤ ਦਰਜ ਕਰਾਈ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਹਲਕੇ ’ਚ ਲੋਕ ਸਭਾ ਚੋਣਾਂ ਦੀ ਕਵਰੇਜ਼ ਕਰਨ ਗਏ ਇਲੈਕਟ੍ਰੋਨਿਕ ਮੀਡੀਆ ਦੇ ਦੋ ਪੱਤਰਕਾਰਾਂ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਕੈਮਰਾ ਖੋਹਣ ਦੀ ਕੋਸ਼ਿਸ਼ ਦਾ ਸਮਾਚਾਰ ਸਾਹਮਣੇ ਆਇਆ ਹੈ। ਉਪਰੋਕਤ ਮਾਮਲੇ ’ਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਲਕਾ ਵਾਰ ਪਈਆਂ ਵੋਟਾਂ ਦੀ ਡਿਟੇਲ
ਹਲਕਾਵਾਰ ਪਈਆਂ ਪੋਲ ਹੋਈਆਂ ਵੋਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਕੁੱਲ 66 ਫੀਸਦੀ ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਗੜ੍ਹਸ਼ੰਕਰ ਵਿੱਚ 65 ਫੀਸਦੀ, ਬੰਗਾ ਵਿੱਚ 69 ਫੀਸਦੀ, ਨਵਾਂਸ਼ਹਿਰ ਵਿੱਚ 60 ਫੀਸਦੀ, ਬਲਾਚੌਰ ਵਿੱਚ 58 ਫੀਸਦੀ, ਆਨੰਦਪੁਰ ਸਾਹਿਬ ਵਿੱਚ 63.2 ਫੀਸਦੀ, ਰੋਪੜ ਵਿੱਚ 67 ਫੀਸਦੀ, ਚਮਕੌਰ ਸਾਹਿਬ ਵਿੱਚ 70 ਫੀਸਦੀ, ਖਰੜ ਵਿੱਚ 67 ਅਤੇ ਮੋਹਾਲੀ ਵਿੱਚ 63.65 ਫੀਸਦੀ ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਕੁੱਲ 65 ਫੀਸਦੀ ਵੋਟਾਂ ਪਈਆਂ। ਅੰਮ੍ਰਿਤਸਰ ਦੇ ਅਜਨਾਲਾ ਵਿੱਚ 60 ਫੀਸਦੀ, ਰਾਜਾਸਾਂਸੀ ਵਿੱਚ 65 ਫੀਸਦੀ, ਮਜੀਠਾ ਵਿੱਚ 66 ਫੀਸਦੀ, ਅੰਮ੍ਰਿਤਸਰ ਨਾਰਥ ਵਿੱਚ 65 ਫੀਸਦੀ, ਅੰਮ੍ਰਿਤਸਰ ਵੈਸਟ ਵਿੱਚ 66 ਫੀਸਦੀ, ਅੰਮ੍ਰਿਤਸਰ ਸੈਂਟਰਲ ਵਿੱਚ 62 ਫੀਸਦੀ, ਅੰਮ੍ਰਿਤਸਰ ਈਸਟ ਵਿੱਚ 64 ਫੀਸਦੀ, ਅੰਮ੍ਰਿਤਸਰ ਸਾਊਥ ਵਿੱਚ 58 ਫੀਸਦੀ ਅਤੇ ਅਟਾਰੀ ਵਿੱਚ 75 ਫੀਸਦੀ ਵੋਟਾਂ ਪੋਲ ਹੋਈਆਂ। ਲੋਕ ਸਭਾ ਹਲਕਾ ਲੁਧਿਆਣਾ ਵਿੱਚ ਕੁੱਲ 64 ਫੀਸਦੀ ਵੋਟਾਂ ਪੋਲ ਹੋਈਆਂ। ਜਿਨ੍ਹਾਂ ਵਿੱਚੋਂ ਲੁਧਿਆਣਾ ਦੇ ਗਿੱਲ ’ਚ 65 ਫੀਸਦੀ, ਦਾਖਾ ਵਿੱਚ 71 ਫੀਸਦੀ, ਜਗਰਾਓਂ ਵਿੱਚ 68 ਫੀਸਦੀ, ਲੁਧਿਆਣਾ ਈਸਟ ਵਿੱਚ 61 ਫੀਸਦੀ, ਲੁਧਿਆਣਾ ਸਾਊਥ ਵਿੱਚ 55.12 ਫੀਸਦੀ, ਆਤਮਨਗਰ ਵਿੱਚ 60 ਫੀਸਦੀ, ਲੁਧਿਆਣਾ ਸੈਂਟਰਲ ਵਿੱਚ 65 ਫੀਸਦੀ, ਲੁਧਿਆਣਾ ਵੈਸਟ ਵਿੱਚ 62 ਫੀਸਦੀ, ਲੁਧਿਆਣਾ ਨਾਰਥ ਵਿੱਚ 65.63 ਫੀਸਦੀ ਵੋਟਾਂ ਪੋਲ ਹੋਈਆਂ ਹਨ। ਉਧਰ ਲੋਕ ਸਭਾ ਹਲਕਾ ਫਰੀਦਕੋਟ ਵਿੱਚ ਕੁੱਲ 69.5 ਫੀਸਦੀ ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਨਿਹਾਲ ਸਿੰਘਵਾਲਾ ਵਿੱਚ 68 ਫੀਸਦੀ, ਬਾਘਾਪੁਰਾਣਾ ਵਿੱਚ 65 ਫੀਸਦੀ, ਮੋਗਾ ਵਿੱਚ 70 ਫੀਸਦੀ, ਧਰਮਕੋਟ ਵਿੱਚ 67 ਫੀਸਦੀ, ਗਿੱਦੜਬਾਹਾ ਵਿੱਚ 80 ਫੀਸਦੀ, ਫਰੀਦਕੋਟ ਵਿੱਚ 63 ਫੀਸਦੀ, ਕੋਟਕਪੂਰਾ ਵਿੱਚ 71 ਫੀਸਦੀ, ਜੈਤੋ ਵਿੱਚ 69 ਫੀਸਦੀ ਅਤੇ ਰਾਮਪੁਰਾਫੂਲ ਵਿੱਚ 73 ਫੀਸਦੀ ਵੋਟਾਂ ਪਈਆਂ। ੍ਯਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ 63 ਫੀਸਦੀ ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ ਸ੍ਰੀ ਹਰਗੋਬਿੰਦਪੁਰ ਵਿਖੇ 65 ਫੀਸਦੀ, ਭੁਲੱਥ ਵਿੱਚ 65 ਫੀਸਦੀ, ਫਗਵਾੜਾ ਵਿੱਚ 63.5 ਫੀਸਦੀ, ਮੁਕੇਰੀਆ ਵਿੱਚ 64 ਫੀਸਦੀ, ਦਸੂਹਾ ਵਿੱਚ 62 ਫੀਸਦੀ, ਉਮੜਟਾਂਡਾ ਵਿੱਚ 64 ਫੀਸਦੀ, ਸ਼ਾਮ ਚੁਰਾਸੀਆ ਵਿਖੇ 62 ਫੀਸਦੀ, ਹੁਸ਼ਿਆਰਪੁਰ ਵਿਖੇ 60 ਫੀਸਦੀ, ਚੱਬੇਵਾਲ ਵਿਖੇ 61.5 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਹਲਕਾ ਖਡੂਰ ਸਾਹਿਬ ਵਿਖੇ ਕੁੱਲ 69 ਫੀਸਦੀ ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ ਜੰਡਿਆਲਾ ’ਚ 67 ਫੀਸਦੀ, ਬਾਬਾ ਬਕਾਲਾ ਵਿੱਚ 60 ਫੀਸਦੀ, ਤਰਨਤਾਰਨ ਵਿੱਚ 71 ਫੀਸਦੀ, ਖੇਮਕਰਨ ਵਿੱਚ ਵੀ 71 ਫੀਸਦੀ, ਪੱਟੀ ਵਿੱਚ 69, ਖਡੂਰ ਸਾਹਿਬ ਵਿੱਚ 69 ਫੀਸਦੀ, ਬਾਬਾ ਬਕਾਲਾ ਵਿੱਚ 69 ਫੀਸਦੀ, ਸੁਲਤਾਨਪੁਰ ਲੋਧੀ ਵਿਖੇ 67 ਫੀਸਦੀ, ਜ਼ੀਰਾ ਵਿਖੇ 78 ਫੀਸਦੀ, ਕਪੂਰਥਲਾ ਵਿੱਚ 70 ਫੀਸਦੀ ਦੇ ਕਰੀਬ ਵੋਟਾਂ ਪਈਆਂ। ਇਸੇ ਤਰ੍ਹਾਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਕੁੱਲ 67.4 ਫੀਸਦੀ ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ ਬਸੀ ’ਚ 68 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 65 ਫੀਸਦੀ, ਅਮਲੋਹ ਵਿੱਚ 65 ਫੀਸਦੀ, ਖੰਨਾ ਵਿੱਚ 67 ਫੀਸਦੀ, ਸਮਰਾਲਾ ਵਿੱਚ 65 ਫੀਸਦੀ, ਸਾਹਨੇਵਾਲ ਵਿੱਚ 68 ਫੀਸਦੀ, ਪਾਇਲ ਵਿੱਚ 70 ਫੀਸਦੀ, ਰਾਏਕੋਟ ਵਿੱਚ 70 ਫੀਸਦੀ, ਅਮਰਗੜ੍ਹ ਵਿੱਚ 69 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੁੱਲ 71 ਫੀਸਦੀ ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ ਪਠਾਨਕੋਟ ਵਿੱਚ 69.5 ਫੀਸਦੀ, ਭੋਆ ਵਿੱਚ 59 ਫੀਸਦੀ, ਸੁਜਾਨਪੁਰ ਵਿੱਚ 69.5 ਫੀਸਦੀ, ਕਾਦੀਆ ਵਿੱਚ 67 ਫੀਸਦੀ, ਬਕਾਲਾ ਵਿੱਚ 68.5 ਫੀਸਦੀ, ਫਤਿਹਗੜ੍ਹ ਚੂੜੀਆ ਵਿੱਚ 69 ਫੀਸਦੀ, ਡੇਰਾਬਾਬਾ ਨਾਨਕ ਵਿੱਚ 68 ਫੀਸਦੀ ਅਤੇ ਦੀਨਾਨਗਰ ਵਿੱਚ 68 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਜਲੰਧਰ ਵਿੱਚ ਕੁੱਲ 68 ਫੀਸਦੀ ਦੇ ਕਰੀਬ ਵੋਟਾਂ ਪੈਣ ਦਾ ਅਨੁਮਾਨ ਹੈ। ਜਿਨ੍ਹਾਂ ਵਿੱਚੋਂ ਕਰਤਾਰਪੁਰ ਵਿੱਚ 71 ਫੀਸਦੀ, ਜਲੰਧਰ ਨਾਰਥ ਵਿੱਚ 66 ਫੀਸਦੀ, ਆਦਮਪੁਰ ਵਿੱਚ 66 ਫੀਸਦੀ, ਜਲੰਧਰ ਕੈਂਟ ਵਿੱਚ 64 ਫੀਸਦੀ, ਫਿਲੌਰ ਵਿੱਚ 68.50 ਫੀਸਦੀ, ਸ਼ਾਹਕੋਟ ਵਿੱਚ 65 ਫੀਸਦੀ, ਨਕੋਦਰ ਵਿੱਚ 69 ਫੀਸਦੀ, ਜਲੰਧਰ ਸੈਂਟਰ ਵਿੱਚ 70 ਫੀਸਦੀ ਅਤੇ ਜਲੰਧਰ ਵਿੱਚ 69.5 ਫੀਸਦੀ ਵੋਟਾਂ ਪਈਆਂ।

ਮਾਝੇ ’ਚ ਤਣਾਅ ਦਾ ਮਾਹੌਲ
ਇਸੇ ਤਰ੍ਹਾਂ ਤਰਨ ਤਾਰਨ ਤੋਂ ਰਿਪੋਰਟ ਮੁਤਾਬਕ ਹਲਕਾ ਖਡੂਰ ਸਾਹਿਬ ’ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਇਸ ਹਲਕੇ ’ਚ 65 ਫ਼ੀਸਦੀ ਵੋਟਿੰਗ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਹਲਕੇ ਦੇ ਪਿੰਡ ਚੀਮਾ ਕਲਾਂ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪੋਲਿੰਗ ਅਫ਼ਸਰ ਦੀ ਕੁਰਸੀ ’ਤੇ ਬੈਠ ਕੇ ਖ਼ੁਦ ਹੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਪਹਿਲਾਂ ਅਕਾਲੀ ਵਰਕਰਾਂ ਨੇ ਇਕ ਕਾਂਗਰਸੀ ਕਾਰਕੁੰਨ ਦੀ ਗੱਡੀ ਵੀ ਤੋੜ ਦਿੱਤੀ। ਪਿੰਡ ਪੰਡੋਰੀ ਰਣ ਸਿੰਘ ਵਿਖੇ ਅਕਾਲੀ ਦਲ ਬਾਦਲ ਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ਹੋਣ ਕਾਰਨ ਕਈ ਵਿਅਕਤੀ ਜ਼ਖ਼ਮੀ ਵੀ ਹੋਏ।ਅੰਮ੍ਰਿਤਸਰ ਹਲਕੇ ਅੰਦਰ 65 ਫ਼ੀਸਦੀ ਵੋਟਿੰਗ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਵੋਟਿੰਗ ਦੀ ਫ਼ੀਸਦੀ ਸ਼ੁਰੂ ’ਚ ਘੱਟ ਰਹੀ ਜਦੋਂ ਕਿ ਢਾਈ ਵਜੇ ਤੋਂ ਬਾਅਦ ਇਹ ਇਕਦਮ ਵਧ ਗਈ। ਅੰਮ੍ਰਿਤਸਰ ਹਲਕੇ ਅੰਦਰ ਪੇਂਡੂ ਖੇਤਰਾਂ ’ਚ ਵੋਟਾਂ ਪਾਉਣ ਦਾ ਰੁਝਾਨ ਘੱਟ ਹੀ ਵੇਖਿਆ ਗਿਆ। ਇਸ ਹਲਕੇ ਅੰਦਰ ਕਈ ਥਾਈਂ ਭਾਜਪਾ ਆਗੂਆਂ ਅਤੇ ਕਾਂਗਰਸੀ ਆਗੂਆਂ ਦਰਮਿਆਨ ਝੜਪਾਂ ਹੋਣ ਦੀਆ ਖ਼ਬਰਾਂ ਵੀ ਹਨ।
ਲੁਧਿਆਣਾ ਤੋਂ ਰਿਪੋਰਟ ਮੁਤਾਬਕ ਇਸ ਹਲਕੇ ਅੰਦਰ ਲਗਭਗ 64 ਫ਼ੀਸਦੀ ਵੋਟਿੰਗ ਹੋਣ ਦੀ ਸੂਚਨਾ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸਵੇਰੇ 11 ਵਜੇ ਤੱਕ 26 ਫ਼ੀਸਦੀ, ਦੁਪਹਿਰ ਇਕ ਵਜੇ ਤੱਕ 41 ਅਤੇ ਤਿੰਨ ਵਜੇ ਤੱਕ 52 ਫ਼ੀਸਦੀ ਪੋਲਿੰਗ ਹੋਈ। ਜਲੰਧਰ ਤੋਂ ਰਿਪੋਰਟ ਮੁਤਾਬਕ ਇਸ ਹਲਕੇ ’ਚ 67 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟਾਂ ਪੈਣ ਦਾ ਕੰਮ ਜਿਉਂ ਹੀ ਸਵੇਰੇ 7 ਵਜੇ ਸ਼ੁਰੂ ਹੋਇਆ ਤਾਂ ਪਿੰਡਾਂ ਦੇ ਲੋਕ ਵੋਟਾਂ ਪਾਉਣ ਲਈ ਲਾਈਨਾਂ ’ਚ ਲੱਗ ਗਏ। ਪੇਂਡੂ ਹਲਕਿਆਂ ਨਾਲ ਸਬੰਧਤ ਵੋਟਰਾਂ ਨੇ ਸਵੇਰੇ ਸਵੇਰੇ ਵੋਟ ਭੁਗਤਾਈ ਜਦੋਂ ਕਿ ਸ਼ਹਿਰੀ ਹਲਕਿਆਂ ’ਚ ਲੋਕਾਂ ਨੇ ਦਿਨ ਚੜ੍ਹੇ ਵੋਟਾਂ ਪਾਈਆਂ। ਕਪੂਰਥਲਾ ਤੋਂ ਰਿਪੋਰਟ ਮੁਤਾਬਕ ਇੱਥੇ 65 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਫਤਿਹਗੜ੍ਹ ਸਾਹਿਬ ਤੋਂ ਰਿਪੋਰਟ ਮੁਤਾਬਕ ਹਲਕਾ ਫਤਿਹਗੜ੍ਹ ਸਾਹਿਬ ’ਚ 68 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਜਦੋਂ ਕਿ ਰੂਪਨਗਰ ਤੋਂ ਰਿਪੋਰਟ ਮੁਤਾਬਕ 66.42 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ।

ਅਕਾਲੀ ਵਰਕਰਾਂ ਵੱਲੋਂ ਪੱਤਰਕਾਰਾਂ ’ਤੇ ਹਮਲਾ, ਦੋ ਜ਼ਖਮੀਂ

ਮੋਗਾ : ਮੋਗਾ ਸ਼ਹਿਰ ਨਾਲ ਲੱਗਦੇ ਦੁਨੇਕੇ ਪਿੰਡ ਵਿਚ ਵੱਖ ਵੱਖ ਟੀਵੀ ਚੈਨਲਾਂ ਦੇ ਦੋ ਪੱਤਰਕਾਰ ਸੱਤਾਧਾਰੀ ਅਕਾਲੀ ਦਲ ਦੇ ਵਰਕਾਂ ਵਲੋਂ ਕੀਤੇ ਹਮਲੇ ’ਚ ਜ਼ਖਮੀਂ ਹੋ ਗਏ। ਇਹ ਪੱਤਰਕਾਰ ਅਪਣੇ ਕੈਮਰਿਆਂ ਰਾਹੀਂ ਉਹ ਅਕਾਲੀ ਵਰਕਰਾਂ ਦੀਆਂ ਤਸਵੀਰਾਂ ਲੈ ਰਹੇ ਸਨ ਜਿਹੜੇ ਪਾਬੰਦੀ ਦੇ ਬਾਵਜੂਦ ਅਪਣੇ ਵਹੀਕਲਾਂ ’ਚ ਹਥਿਆਰ ਲੈ ਜਾ ਰਹੇ ਸਨ। ਪੱਤਰਕਾਰਾਂ ਵਲੋਂ ਲਗਾਏ ਦੋਸ਼ਾਂ ਮੁਤਾਬਕ ਸਾਬਕਾ ਮੰਤਰੀ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਦੀ ਅਗਵਾਈ ’ਚ ਅਕਾਲੀਆਂ ਨੇ ਹਵਾਈ ਫਾਇਰ ਕੀਤਾ ਅਤੇ ਇਕ ਪੱਤਰਕਾਰ ਦੇ ਸ਼ਰੀਰ ’ਤੇ ਕੈਮੀਕਲ ਵੀ ਸੁਟਿਆ। ਇਕ ਪ੍ਰਾਈਵੇਟ ਚੈਨਲ ਦੇ ਪੱਤਰਕਾਰ ਦੀਪਕ ਸਿੰਘ ਦੇ ਪੈਰ ਅਤੇ ਛਾਤੀ ’ਤੇ ਜਖਮ ਹੋਏ ਹਨ ਅਤੇ ਉਹ ਸਿਵਲ ਹਸਪਤਾਲ ਵਿਚ ਭਰਤੀ ਹੈ। ਓਧਰ ਐਸਐਸਪੀ ਅਸ਼ੋਕ ਕੁਮਾਰ ਬਾਠ ਨੇ ਫਾਇਰ ਕੀਤੇ ਜਾਣ ਦੀ ਘਟਨਾ ਵਾਪਰਨ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਪੱਤਰਕਾਰ ’ਤੇ ਕੋਈ ਕੈਮੀਕਲ ਨਹੀਂ ਸੁਟਿਆ ਗਿਆ। ਪੁਲਿਸ ਮੁਖੀ ਨੇ ਕਿਹਾ ਕਿ ਡਾਕਟਰ ਨੇ ਵੀ ਸਪੱਸ਼ਟ ਕੀਤਾ ਹੈ ਕਿ ਪੀੜਤ ਪੱਤਰਕਾਰ ’ਤੇ ਕੋਈ ਕੈਮੀਕਲ ਨਹੀ ਸੁਟਿਆ।ਵੈਸੇ ਪੱਤਰਕਾਰਾਂ ਦੇ ਕੈਮਰੇ ਖੋਹਣ ਅਤੇ ਕੈਸੇਟ ਨਸ਼ਟ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

Monday, May 11, 2009

ਪਾਕਿ ਅੰਦਰ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵਾਂਗੇ : ਮਨਮੋਹਨ ਸਿੰਘ

ਅੰਮ੍ਰਿਤਸਰ, ਲੁਧਿਆਣਾ, ਖਡੂਰ ਸਾਹਿਬ
ਪਾਕਿਸਤਾਨ ਵਿਚ ਘੱਟ ਗਿਣਤੀਆਂ (ਖ਼ਾਸ ਕਰਕੇ ਸਿੱਖਾਂ) ‘ਤੇ ਕੀਤੇ ਜਾ ਰਹੇ ਧੱਕੇ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਿੱਖਾਂ ਕੋਲੋਂ ਜਜ਼ੀਆ ਵਸੂਲਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਨਾਲ ਲੱਗਦੀ ਖੁੱਲ੍ਹੀ ਗਰਾਊਂਡ ਵਿਚ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਅੰਦਰ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੂਟਨੀਤਕ ਪ੍ਰਕਿਰਿਆ ਅਪਣਾਵੇਗੀ । ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਾਂਦਿਆਂ ੁਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਰੇਗਾ ਸਕੀਮ ਲਿਆ ਕੇ 100 ਦਿਨ ਦੇ ਰੁਜ਼ਗਾਰ ਨੂੰ ਯਕੀਨੀ ਬਣਾਇਆ ਹੈ ਜਦੋਂ ਕਿ ਐਨ ਡੀ ਏ ਸਰਕਾਰ ਨੇ ਲੋਕਾਂ ਦਾ ਰੁਜ਼ਗਾਰ ਖੋਹਿਆ ਹੈ। ਡਾ. ਸਿੰਘ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸਾਨਾਂ ਦੀ ਮੁਦੱਈ ਰਹੀ ਹੈ, ਜਦੋਂ ਕਿ ਐਨ ਡੀ ਏ ਸਿਰਫ਼ ਮਗਰਮੱਛ ਦੇ ਹੰਝੂ ਵਹਾਉਾਂਦੀ । ਪੰਜਾਬ ਨੂੰ ਅਮੁੱਲ ਸੰਪਤੀ ਕਰਾਰ ਦਿੰਦਿਆਂ ਡਾ. ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਜਿੱਥੇ 3150 ਕਰੋੜ ਰੁਪਏ ਦੀਆਂ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਥੇ ਪੰਜਾਬ ਦੇ ਹਰ ਖੇਤਰ ਨੂੰ ਲੋੜ ਅਨੁਸਾਰ ਸਹੂਲਤਾਂ ਮੁਹੱਈਆ ਕਰਾਉਣ ਲਈ ਕਾਰਵਾਈਆਂ ਵੀ ਜਾਰੀ ਹਨ।
ਡਾ. ਸਿੰਘ ਨੇ ਕਿਹਾ ਕਿ ਅਜ਼ਾਦੀ ਦੇ ਸਮੇਂ ਤੋਂ ਪਹਿਲਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਜੋ ਹੁਣ ਤੱਕ ਕੇਂਦਰ ਸਰਕਾਰ ਦੇ ਅਧੀਨ ਸੀ, ਦੀਆਂ ਚਾਬੀਆਂ ਸੂਬਾ ਸਰਕਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਸਿੱਖਿਆ ਸਬੰਧੀ ਗੱਲ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੇ ਖ਼ਰਚੇ ‘ਤੇ ਪੰਜਾਬ ਅੰਦਰ ਬਠਿੰਡਾ ਤੇ ਅੰਮ੍ਰਿਤਸਰ ‘ਚ ਦੋ ਯੂਨੀਵਰਸਿਟੀਆਂ ਖੋਲ੍ਹੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਵੀ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਅੰਤ ‘ਚ ਡਾ. ਸਿੰਘ ਨੇ ਪੰਜਾਬ ‘ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ, ਪੀਰਾਂ-ਪੈਗੰਬਰਾਂ, ਰਿਸ਼ੀਆਂ-ਮੁਨੀਆਂ ਤੇ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਸਾਡਾ ਪ੍ਰਧਾਨ ਮੰਤਰੀ ਪੰਜਾਬ ਤੋਂ ਹੈ। ਉਨ੍ਹਾਂ ਕਿਹਾ ਕਿ ਯੂ ਪੀ ਏ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਹਨ, ਜਦੋਂ ਕਿ ਅਕਾਲੀ ਹਰ ਰੋਜ਼ 50 ਤੋਂ ਵਧੇਰੇ ਵਾਅਦੇ ਕਰਦੇ ਹਨ ਅਤੇ ਅਗਲੇ ਦਿਨ ਹੀ ਉਨ੍ਹਾਂ ਨੂੰ ਭੁੱਲ ਜਾਂਦੇ ਹਨ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਅਤੇ ਸਿੱਖਾਂ ਦੀ ਆਨ ਤੇ ਸ਼ਾਨ ਹਨ, ਜਦਕਿ ਐਨ ਡੀ ਏ ਕੋਲ ਉਨ੍ਹਾਂ ਦੇ ਮੁਕਾਬਲੇ ਦਾ ਕੋਈ ਉਮੀਦਵਾਰ ਹੀ ਨਹੀਂ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਮਲਾਵਰ ਅੰਦਾਜ਼ ‘ਚ ਭਾਜਪਾ ਤੇ ਇਸ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਚੰਗੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ਬਾਦਲ (ਦੋਵੇਂ ਪਿਉ-ਪੁੱਤਰ) ਨਿੱਜੀ ਸਮਝੌਤੇ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਪੰਜਾਬ ਦੇ ਹਿੱਤ ਲਈ ਪਾਣੀਆਂ ਸਬੰਧੀ ਕਾਨੂੰਨ ਪਾਸ ਕੀਤਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਪ੍ਰਦੇਸ ਕਾਂਗਰਸ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਲਾਲ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਮੋਹਸਿਨਾ ਕਿਦਵਈ ਤੇ ਹੋਰ ਆਗੂ ਹਾਜ਼ਰ ਸਨ।
ਇਸ ਤੋਂ ਬਾਅਦ ਡਾ. ਸਿੰਘ ਨੇ ਲੁਧਿਆਣਾ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਡਾ. ਸਿੰਘ ਨੇ ਦਰਿਆਈ ਪਾਣੀ, ਫ਼ਿਰਕਾਪ੍ਰਸਤੀ, ਦਹਿਸ਼ਤਵਾਦ ਤੇ ਕਿਸਾਨੀ ਦੇ ਮੁੱਦੇ ‘ਤੇ ਐਨ ਡੀ ਏ ਨੂੰ ਘੇਰਿਆ। 1984 ਦੇ ਸਿੱਖ ਦੰਗਿਆਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਡਾ. ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਹਮੇਸ਼ਾ ਜਿਉਂਦਾ ਨਹੀਂ ਰੱਖਿਆ ਜਾ ਸਕਦਾ। ਦਰਿਆਈ ਪਾਣੀਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਮਸਲਾ ਸੁਪਰੀਮ ਕੋਰਟ ‘ਚ ਵਿਚਾਰ ਅਧੀਨ ਹੈ ਅਤੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।
ਇਸ ਤੋਂ ਇਲਾਵਾ ਡਾ. ਸਿੰਘ ਨੇ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੇ ਹੱਕ ‘ਚ ਤਰਨ ਤਾਰਨ ਵਿਖੇ ਇਕ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਡਾ. ਸਿੰਘ ਨੇ ਰਾਣਾ ਗੁਰਜੀਤ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਗੜਬੜੀ ਕਰਨ ਵਾਲੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

Sunday, May 10, 2009

ਲੁਧਿਆਣਾ ਰੈਲੀ ਵਿਚ ਐਨਡੀਏ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਭਾਜਪਾ ਅਤੇ ਸਹਿਯੋਗੀਆਂ ਦੀ ਸਰਕਾਰ ਵਾਲੇ ਸਾਰੇ ਮੁੱਖ ਮੁੰਤਰੀ ਅਤੇ ਆਡਵਾਨੀ ਸਮੇਤ ਪ੍ਰਮੁੱਖ ਆਗੂ ਪਹੁੰਚੇ
ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਨੇ ਐਤਵਾਰ ਨੂੰ ਲੁਧਿਆਣਾ ਵਿਚ ਇਕ ਮਹਾਰੈਲੀ ਰਾਹੀਂ ਪੂਰੇ ਮੁਲਕ ਅੱਗੇ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਰੈਲੀ ਵਿਚ ਜਿਥੇ ਹਰ ਵਾਰ ਗੁਜਰਾਤ ਦੰਗਿਆਂ ਲਈ ਨਰੇਂਦਰ ਮੋਦੀ ਨੂੰ ਭੰਡਣ ਵਾਲੇ ਬਿਹਾਰ ਦੇ ਮੁਖ ਮੰਤਰੀ ਨਿਤਿਸ਼ ਕੁਮਾਰ, ਮੋਦੀ ਨੂੰ ਜੱਫੀਆਂ ਪਾਉਂਦੇ ਨਜ਼ਰ ਆਏ, ਉਥੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਇਥੇ ਹੁੰਮ ਹੁਮਾ ਕੇ ਪਹੁੰਚੇ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਇਹ ਆਗੂਆਂ ਨੇ ਕਾਂਗਰਸ ਨੂੰ ¦ਮੇਂ ਹੱਥੀਂ ਲਿਆ ਅਤੇ ਭਾਜਪਾ ਦੀ ਸਰਕਾਰ ਬਣਨ ਦੇ ਦਾਅਵੇ ਕੀਤੇ। ਭਾਜਪਾ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ, ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ, ਐਨ ਡੀ ਏ ਦੇ ਕਨਵੀਨਰ ਸ਼ਰਦ ਯਾਦਵ, ਆਂਧਰਾ ਪ੍ਰਦੇਸ਼ ਦੇ ਸੀਨੀਅਰ ਆਗੂ ਚੰਦਰ ਸ਼ੇਖਰ ਰਾਓ, ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ, ਸਾਬਕਾ ਕੇਂਦਰੀ ਮੰਤਰੀ ਮਨੋਹਰ ਜੋਸ਼ੀ, ਅਸਾਮ ਦੇ ਆਗੂ ਚੰਦਰ ਮੋਹਨ ਪਟਵਾਰੀ, ਚਰਨਜੀਤ ਸਿੰਘ ਅਟਵਾਲ, ਸੁਖਦੇਵ ਸਿੰਘ ਢੀਂਡਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਬੀਰ ਪੁੰਜ, ਸੰਸਦ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ, ਉਮੀਦਵਾਰ ਗੁਰਚਰਨ ਸਿੰਘ ਗਾਲਿਬ ਤੋਂ ਇਲਾਵਾ ਵੱਡੀ ਗਿਣਤੀ ਪੰਜਾਬ ਦੇ ਭਾਜਪਾ ਅਤੇ ਅਕਾਲੀ ਆਗੂ ਵੀ ਮੌਜੂਦ ਸਨ। ਜਿਹੜੇ ਮੌਜੂਦਾ ਮੁੱਖ ਮੰਤਰੀ ਇਸ ਰੈਲੀ ਵਿਚ ਪੁੱਜੇ ਉਨਾ ਵਿਚ ਪੰਜਾਬ ਦੇ ਪ੍ਰਕਾਸ਼ ਸਿੰਘ ਬਾਦਲ, ਹਿਮਾਚਲ ਪ੍ਰਦੇਸ਼ ਦੇ ਪ੍ਰੇਮ ਕੁਮਾਰ ਧੂਮਲ, ਗੁਜਰਾਤ ਦੇ ਨਰਿੰਦਰ ਮੋਦੀ, ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੂਰੱਪਾ, ਛਤੀਸਗੜ੍ਹ ਦੇ ਰਮਨ ਸਿੰਘ, ਮੱਧ ਪ੍ਰਦੇਸ਼ ਦੇ ਸ਼ਿਵਰਾਜ ਚੌਹਾਨ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ ਨਾਲ ਮਿਲ ਕੇ ਸ ਅਡਵਾਨੀ ਸਮੇਤ ਐਨਡੀਏ ਗਠਜੋੜ ਦੀ ਸਮੁੱਚੀ ਲੀਡਰਸ਼ਿਪ ਦਾ ਪੰਜਾਬ ਦੀ ਧਰਤੀ ’ਤੇ ਆਉਣ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ, ਦੋਸ਼ਾਲਾ, ਸਿਰੋਪਾ ’ਤੇ ਸਿਰੀ ਸਾਹਿਬ ਭੇਟ ਕਰਕੇ ਸਨਮਾਨ ਕੀਤਾ। ਸੁਖਬੀਰ ਬਾਦਲ ਨੇ ਇਸ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਰੌਸ਼ਨੀ ਪਾਈ।

ਪੰਜਾਬ ਵਿਚ ਰੈਲੀਆਂ ਦੌਰਾਨ ਰਾਹੁਲ ਗਾਂਧੀ ਨੇ ਮੁੜ ਦਿੱਤਾ ਸਿੱਖ ਪ੍ਰਧਾਨ ਮੰਤਰੀ ਨੂੰ ਸੱਤਾ ਸੌਂਪਣ ਦਾ ਸੱਦਾ

ਲੁਧਿਆਣਾ, ਮੋਗਾ, ਮੋਹਾਲੀ ਅਤੇ ਹੁਸ਼ਿਆਰਪੁਰ ’ਚ ਰੈਲੀਆਂ

ਚੰਡੀਗੜ੍ਹ : ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਪੰਜਾਬ ਵਿਚ ਪੂਰਾ ਤਰ੍ਹਾਂ ਨਾਲ ਸਿੱਖ ਕਾਰਡ ਖੇਡਦੇ ਹੋਏ ਨਜ਼ਰ ਆਏ। ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ’ਤੇ ਜ਼ਬਰਦਸਤ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ੇਰ-ਏ-ਪੰਜਾਬ ਅਤੇ ਪੰਜਾਬ ਦੀ ਸ਼ਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਮਜ਼ੋਰ ਨਜ਼ਰ ਆਉਂਦੇ ਹਨ। ਪੰਜਾਬ ਦੀਆਂ ਬਚੀਆਂ ਨੌ ਸੀਟਾਂ ’ਤੇ 13 ਮਈ ਨੂੰ ਹੋਣ ਵਾਲੀਆਂ ਚੋਣਾਂ ਵਿਚ ਸਿੱਖਾਂ ਨੂੰ ਲਲਕਾਰਦੇ ਹੋਏ ਰਾਹੁਲ ਨੇ ਕਿਹਾ ਕਿ ਮੈਂ ਦੁਨੀਆਂ ਵਿਚ ਕਈ ਥਾਵਾਂ ਅਤੇ ਕਰੀਬ-ਕਰੀਬ ਪੂਰੇ ਭਾਰਤ ਵਿਚ ਘੁੰਮਿਆ ਹਾਂ ਪਰ ਮੈਨੂੰ ਅੱਜ ਤੱਕ ਇਕ ਵੀ ਸਿੱਖ ਅਜਿਹਾ ਨਹੀਂ ਮਿਲਿਆ ਜੋ ਕਮਜ਼ੋਰ ਹੋਵੇ, ਜੋ ਡਰਦਾ ਹੋਵੇ। ਉਨ੍ਹਾਂ ਨੇ ਇੱਥੇ ਕਿਹਾ ਕਿ ਕਾਂਗਰਸ ਮਨਮੋਹਨ ਸਿੰਘ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਦੇ ਨਾਮ ’ਤੇ ਵੋਟ ਮੰਗ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਫਿਰਕਾਪ੍ਰਸਤ ਪਾਰਟੀ ਹੈ, ਜਿਸ ਨੇ ਹਮੇਸ਼ਾ ਹੀ ਆਪਣੇ ਸਿਆਸੀ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਗੁਜਰਾਤ ਅੰਦਰ ਮੁਸਲਮਾਨਾਂ ’ਤੇ ਇੱਕ ਡੂੰਘੀ ਸਾਜ਼ਿਸ਼ ਅਧੀਨ ਹਮਲੇ ਕਰਵਾ ਕੇ ਮੌਤ ਦੇ ਘਾਟ ਉਤਰਵਾਇਆ। ਮੁੰਬਈ ’ਚ ਯੂਪੀ ਤੇ ਬਿਹਾਰ ਨਾਲ ਸਬੰਧਤ ਲੋਕਾਂ ਦੀ ਮਾਰਕੁਟਾਈ, ਉੜੀਸਾ ਅੰਦਰ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਜਿਉਂਦੇ ਹੀ ਸੜ ਦਿੱਤਾ ਗਿਆਂ ਅਤੇ ਪੰਜਾਬ ’ਚ ਅਕਾਲੀਆਂ ਨਾਲ ਮਿਲ ਕੇ ਔਰਤਾਂ ’ਤੇ ਹਮਲੇ ਕਰਵਾਏ ਗਏ।

ਰਾਹੁਲ ਗਾਂਧੀ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਮੁਨੀਸ਼ ਤਿਵਾੜੀ, ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਸ਼ੁਰੂ ਤੋਂ ਹੀ ਵੱਡੇ ਉਦਯੋਗਿਕ ਤੇ ਵਪਾਰਕ ਘਰਾਣਿਆਂ ਦੀ ਪ੍ਰਫੁੱਲਤਾ ਵਾਲੀਆਂ ਰਹੀਆਂ ਹਨ। ਇਨ੍ਹਾਂ ਦੇ ਰਾਜਕਾਲ ਦੌਰਾਨ ਦੇਸ਼ ਭਰ ਅੰਦਰ ਹਜ਼ਾਰਾਂ ਹੀ ਕਿਸਾਨਾਂ ਨੇ ਆਰਥਕ ਤੰਗੀ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕੀਤੀਆਂ। ਜਦਕਿ ਕਾਂਗਰਸ ਪਾਰਟੀ ਨੇ ਗਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਆਮ ਵਰਗ ਨਾਲ ਸਬੰਧਤ ਲੋਕਾਂ ਦਾ ਜੀਵਨ ਪੱਧਰ ੳੁੱਚਾ ਚੁੱਕਣ ਦਾ ਹਰ ਸੰਭਵ ਉਪਰਾਲਾ ਕੀਤਾ।

ਪਰਮਜੀਤ ਸਿੰਘ ਸਰਨਾ ਛੇਵੀਂ ਵਾਰ ਬਣੇ ਪ੍ਰਧਾਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਹੋਈ ਦੋ ਸਾਲਾ ਚੋਣ ਵਿੱਚ ਪਰਮਜੀਤ ਸਿੰਘ ਸਰਨਾ ਛੇਵੀਂ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਚੁਣੇ ਗਏ ਹਨ। ਮਿਥੇ ਪ੍ਰੋਗਰਾਮ ਅਨੁਸਾਰ ਗਿਆਰਾਂ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈਣ ਤੋਂ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਕਰਨ ਲਈ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਆਰੰਭ ਹੋਈ।ਪਰਮਜੀਤ ਸਿੰਘ ਸਰਨਾ ਨੇ ਪਿਛਲੇ ਦੋ ਸਾਲਾਂ ਤੋਂ ਪ੍ਰਬੰਧ ਦੀ ਜ਼ਿੰਮੇਦਾਰੀ ਸੰਭਾਲੀ ਚਲੇ ਆ ਰਹੇ ਅੰਤ੍ਰਿੰਗ ਬੋਰਡ ਨੂੰ ਭੰਗ ਕਰਦਿਆਂ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਦੇ ਅਹੁਦੇ ਲਈ ਨਾਂ ਪੇਸ਼ ਕਰਨ ਲਈ ਕਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਨੇ ਪਰਮਜੀਤ ਸਿੰਘ ਸਰਨਾ ਦਾ ਨਾਂ ਪੇਸ਼ ਕੀਤਾ। ਉਨ੍ਹਾਂ ਦੇ ਨਾਂ ਦੀ ਤਾਈਦ ਤੇ ਮਾਜ਼ੀਦ ਹੋਣ ਤੋਂ ਬਾਅਦ ਉਨ੍ਹਾਂ ਨੇ ਕੋਈ ਹੋਰ ਨਾਂ ਪੇਸ਼ ਕਰਨ ਲਈ ਕਿਹਾ, ਪ੍ਰੰਤੂ ਮੁਕਾਬਲੇ ‘ਤੇ ਹੋਰ ਨਾਂ ਪੇਸ਼ ਨਾ ਹੋਣ ‘ਤੇ ਪਰਮਜੀਤ ਸਿੰਘ ਸਰਨਾ ਨੂੰੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅੰਤ੍ਰਿੰਗ ਬੋਰਡ ਦੇ ਦਸ ਮੈਂਬਰ, ਹਰਵਿੰਦਰ ਸਿੰਘ ਸਰਨਾ, ਸ਼ਮਸ਼ੇਰ ਸਿੰਘ ਸੰਧੂ, ਦਵਿੰਦਰ ਸਿੰਘ ਕਵਾਤਰਾ, ਜਤਿੰਦਰ ਸਿੰਘ ਸਾਹਨੀ, ਇੰਦਰਜੀਤ ਸਿੰਘ ਮੌਂਟੀ, ਕੰਵਲਜੀਤ ਸਿੰਘ ਸੋਢੀ, ਮਹਾਰਾਜ ਸਿੰਘ, ਜੋਗਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ ਪਿੰਕੀ ਅਤੇ ਹਰਜਿੰਦਰ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ। ਪਰਮਜੀਤ ਸਿੰਘ ਸਰਨਾ ਨੇ, ਛੇਵੀਂ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਹਿਲ, ਸਿੱਖਾਂ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੁੂੰ ਹੱਲ ਕਰਵਾਉਣਾ ਹੋਵੇਗਾ।

Saturday, May 9, 2009

ਅਮਰਿੰਦਰ ਸਿੰਘ ਦਾ ਦਾਅਵਾ, ਚੋਣਾਂ ਤੋਂ ਬਾਅਦ ਬਾਦਲ ਸਰਕਾਰ ਡਿੱਗ ਪਵੇਗੀ

ਕਿਹਾ, ਡੇਢ ਦਰਜਨ ਅਕਾਲੀ-ਭਾਜਪਾ ਵਿਧਾਇਕ ਕਾਂਗਰਸ ਦੇ ਸੰਪਰਕ ’ਚ
ਜ¦ਧਰ : ਲਗਪਗ ਡੇਢ ਦਰਜਨ ਅਕਾਲੀ-ਭਾਜਪਾ ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ ਵਿਚ ਹੋਣ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਚੋਣ ਪ੍ਰਚਾਰ ਮੁਹਿੰਮ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਰਾਜ ਦੀ ਅਕਾਲੀ-ਭਾਜਪਾ ਸਰਕਾਰ ਡਿੱਗ ਜਾਵੇਗੀ। ਰਾਜ ਵਿਚ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਕਾਂਗਰਸ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੇ ਹੱਕ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 14 ਅਤੇ ਭਾਜਪਾ ਦੇ 4-5 ਵਿਧਾਇਕ ਕਾਂਗਰਸ ਦੇ ਸੰਪਰਕ ਵਿਚ ਹਨ। ਕਿਹਾ ਕਿ ਅਸਲ ਵਿਚ ਇਹ ਵਿਧਾਇਕ ਪਿਛਲੇ ਲਗਪਗ ਡੇਢ ਸਾਲ ਤੋਂ ਹੀ ਕਾਂਗਰਸ ਦੇ ਸੰਪਰਕ ਵਿਚ ਹਨ, ਪਰ ਉਹ ਢੁਕਵੇਂ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਦਾਅਵਾ ਕੀਤਾ ਕਿ ਮਾਹੌਲ ਕਾਂਗਰਸ ਦੇ ਪੱਖ ਵਿਚ ਹੈ ਅਤੇ ਕਾਂਗਰਸ ਰਾਜ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗੀ। ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਤਾਂ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਹਿਲੇ ਪੜਾਅ ਵਿਚ 4 ਸੀਟਾਂ ਲਈ ਪਈਆਂ ਵੋਟਾਂ ਵਿਚ ਵਧੇ ਹੋਏ ਵੋਟ ਪ੍ਰਤੀਸ਼ਤ ਨੂੰ ਸਪਸ਼ਟ ਰੂਪ ਵਿਚ ਸਰਕਾਰ ਦੇ ਖਿਲਾਫ਼ ਵੋਟ ਕਰਾਰ ਦਿੰਦਿਆਂ ਅਤੇ ਦੂਜੇ ਪੜਾਅ ਦੀਆਂ 9 ਸੀਟਾਂ ਲਈ ਹੋਣ ਵਾਲੀ ਚੋਣ ਸੰਬੰਧੀ ਰਣਨੀਤੀ ਬਾਰੇ ਪੁੱਛਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਇਕੋ ਹੀ ਰਣਨੀਤੀ ਹੈ, ਮਾਂਜਾ ਫ਼ੇਰਾਂਗੇ।’ ਜਿਸ ਉਤਸ਼ਾਹ ਨਾਲ ਲੋਕ ਬੂਥਾਂ ’ਤੇ ਟੁੱਟ ਕੇ ਪਏ ਹਨ, ਉਸਤੋਂ ਘਬਰਾ ਕੇ ਹੀ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਆਪ ਪੁਲਿਸ ਵਾਲਿਆਂ ਤੋਂ ਏ.ਕੇ. 47 ਲੈ ਕੇ ਗੋਲੀਆਂ ਦਾਗੀਆਂ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਚੰਗੀ ਗੱਲ ਹੈ ਕਿ ਕੁਝ ਏ.ਡੀ.ਜੀ.ਪੀ. ਅਤੇ ਡੀ.ਆਈ.ਜੀ. ਆਦਿ ਪੱਧਰ ਦੇ ਪੁਲਿਸ ਅਧਿਕਾਰੀਆਂ ਨੂੰ ਛੱਡ ਕੇ ਪੁਲਿਸ ਨੇ ਬੀਤੇ ਦਿਨੀਂ ਚਾਰ ਹਲਕਿਆਂ ਵਿਚ ਪਈਆਂ ਵੋਟਾਂ ਸਮੇਂ ਨਿਰਪੱਖ ਭੂਮਿਕਾ ਅਦਾ ਕੀਤੀ।
ਅਕਾਲੀ-ਭਾਜਪਾ ਆਗੂਆਂ ਦੇ ਚੋਣ ਪ੍ਰਚਾਰ ਲਈ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਚ ਸੱਦੇ ਜਾਣ ਬਾਰੇ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਸਿਘ ਨੇ ਕਿਹਾ ਕਿ ਇਹ ਬੜੀ ਅਜੀਬ ਗੱਲ ਹੈ ਕਿ ਦੇਸ਼ ਦੀ ਸੁਪਰੀਮ ਕੋਰਟ, ਜਿਸ ਆਗੂ ਨੂੰ ਦੋਸ਼ੀ ਮੰਨ ਕੇ ਉਸ ’ਤੇ ਮੁਕੱਦਮਾ ਚਲਾਉਣ ਲਈ ਕਹਿ ਰਹੀ ਹੈ ਉਸਨੂੰ ‘ਹੀਰੋ’ ਬਣਾ ਕੇ ਪੰਜਾਬ ਵਿਚ ਪ੍ਰਚਾਰ ਲਈ ਲਿਆਂਦਾ ਜਾ ਰਿਹਾ ਹੈ।

ਬਿਕਰਮ ਸਿੰਘ ਮਜੀਠੀਆ, ਜੀਤ ਮਹਿੰਦਰ ਸਿੰਘ ਸਿੱਧੂ ਤੇ ਸੁੱਚਾ ਸਿੰਘ ਛੋਟੇਪੁਰ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ

ਚੋਣ ਕੇਂਦਰ ’ਤੇ ਗੋਲੀਬਾਰੀ ਦਾ ਮਾਮਲਾ
ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਚੋਣ ਕੇਂਦਰ ’ਤੇ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਜਿੱਥੇ ਬਿਕਰਮ ਸਿੰਘ ਮਜੀਠੀਆ ਤੇ ਸਮਰੱਥਕਾਂ ਉਪਰ ਇਰਾਦਾ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਦੂਜੇ ਪਾਸੇ ਚੋਣ ਬੂਥ ’ਤੇ ਤਾਇਨਾਤ ਇਕ ਪੁਲਿਸ ਮੁਲਾਜ਼ਮ ਅਤੇ ਇਕ ਏਜੰਟ ਦੇ ਬਿਆਨਾਂ ਦੇ ਆਧਾਰ ’ਤੇ ਹਲਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਕਈ ਸਾਥੀਆਂ ਖ਼ਿਲਾਫ਼ ਵੀ ਇਰਾਦਾ ਕਤਲ ਅਤੇ ਹੋਰ ਸੰਗੀਨ ਦੋਸ਼ਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਸ. ਸਿਮਰਜੀਤ ਸਿੰਘ ਬੈਂਸ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਚੋਣ ਏਜੰਟ ਸੀ, ਦੇ ਬਿਆਨ ਦੇ ਆਧਾਰ ’ਤੇ ਪੁਲਿਸ ਥਾਣਾ ਤਲਵੰਡੀ ਸਾਬੋ ਨੇ ਹਲਕਾ ਵਿਧਾਇਕ ਸ: ਜੀਤ ਮਹਿੰਦਰ ਸਿੰਘ ਸਿੱਧੂ, ਸੁੱਚਾ ਸਿੰਘ ਛੋਟੇਪੁਰ, ਬਹਾਦਰ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਬਲਵੰਤ ਸਿੰਘ ਪੁੱਤਰ ਨਿਹਾਲ ਸਿੰਘ ਦੇ ਖਿਲਾਫ਼ ਤਾਜੀਰਾਤ ਹਿੰਦ ਦੀ ਧਾਰਾ 307, 148, 149, 188 ਅਤੇ 171ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਓਧਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਉਸ ਦੇ ਸਾਥੀਆਂ ਵਿਰੁੱਧ ਮੁਕੱਦਮਾ ਨੰ: 41 ਧਾਰਾ 307, 188, 148, 149 ਤਾਜੀਰਾਤ ਹਿੰਦ ਤੇ 25, 54, 59 ਅਸਲਾ ਐਕਟ ਅਧੀਨ ਕੇਸ ਦਰਜ ਕਰ ਲਿਆ। ਪੁਲਿਸ ਨੇ ਇਹ ਕੇਸ ਬਲਵੰਤ ਸਿੰਘ ਪੁੱਤਰ ਨਿਹਾਲ ਸਿੰਘ ਵਸਨੀਕ ਲੇਲੇਵਾਲਾ ਦੇ ਬਿਆਨ ’ਤੇ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ 7 ਮਈ ਨੂੰ ਸ਼ਾਮ 4.30 ਉਹ ਆਪਣੇ ਸਾਥੀਆਂ ਨਾਲ ਵੋਟਾਂ ਪਾ ਕੇ ਪਿੰਡ ਦੇ ਸਕੂਲ ’ਚੋਂ ਬਾਹਰ ਆ ਰਿਹਾ ਸੀ ਤਾਂ ਵਿਧਾਇਕ ਬਿਕਰਮਜੀਤ ਸਿੰਘ ਮਜੀਠੀਆ ਆਪਣੀ ਗੱਡੀ ਨੰਬਰ ਪੀ. ਆਈ. ਏ. 7 ’ਚੋਂ ਉ¤ਤਰਿਆ ਜਦੋਂਕਿ ਉਸ ਨਾਲ ਗੱਡੀ ਨੰਬਰ ਪੀ. ਬੀ. 02, ਏ. ਐਸ. 0033 ਤੇ ਪੀ. ਬੀ. 02 ਏ. ਐਸ. 0001 ਤੇ ਹੋਰ ਗੱਡੀਆਂ ’ਚੋਂ ਹਥਿਆਰਾਂ ਸਮੇਤ 50-60 ਵਿਅਕਤੀ ਉਤਰੇ। ਨਾਲ ਬਲਵੀਰ ਸਿੰਘ ਪੁੱਤਰ ਪੂਰਨ ਸਿੰਘ, ਗੁਰਬਿੰਦਰ ਸਿੰਘ ਪੁੱਤਰ ਸ਼ੇਰ ਸਿੰਘ, ਗੁਰਨਾਮ ਸਿੰਘ ਪੁੱਤਰ ਚੰਦ ਸਿੰਘ, ਨਾਜਮ ਸਿੰਘ ਪੁੱਤਰ ਲਾਲ ਸਿੰਘ ਸਾਰੇ ਵਾਸੀ ਲੇਲੇਵਾਲਾ ਵੀ ਨਾਲ ਰਲ ਗਏ। ਇਹ ਵਿਅਕਤੀ ਆਪਣੇ ਵਿਰੁੱਧ ਵੋਟਾਂ ਪਾਉਣ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਕੋਲ ਖੜ•ੇ ਇਕ ਵਿਅਕਤੀ ਤੋਂ ਏ. ਕੇ.-47 ਰਾਈਫਲ ਨਾਲ ਮਾਰ ਦੇਣ ਦੀ ਨੀਅਤ ਨਾਲ ਸਾਡੇ ’ਤੇ ਗੋਲੀਬਾਰੀ ਕਰ ਦਿੱਤੀ ਤੇ ਅਸੀਂ ਧਰਤੀ ’ਤੇ ਲੇਟ ਕੇ ਆਪਣੀ ਜਾਨ ਬਚਾਈ ਤੇ ਰੌਲਾ ਪਾਉਣ ’ਤੇ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਉਕਤ ਦੋਸ਼ੀ ਮੌਕੇ ਤੋਂ ਭੱਜ ਗਏ। ਇਥੇ ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਨੇ ਸਕੂਲ ਦੇ ਬਾਹਰ ਸ: ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਧਰਨਾ ਦੇ ਦਿੱਤਾ ਸੀ। ਉਹ ਮੰਗ ਕਰ ਰਹੇ ਹਨ ਕਿ ਬਿਕਰਮਜੀਤ ਸਿੰਘ ਮਜੀਠੀਆ ਤੇ ਉਸ ਦੇ ਸਾਥੀਆਂ ਵਿਰੁਧ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ। ਪੋ¦ਿਗ ਖ਼ਤਮ ਹੋਣ ਦੇ ਬਾਵਜੂਦ ਸਟਾਫ਼ ਨੂੰ ਬਾਹਰ ਨਹੀਂ ਸੀ ਆਉਣ ਦਿੱਤਾ ਜਿਸ ਕਰਕੇ ਡਿਪਟੀ ਕਮਿਸ਼ਨਰ, ਐਸ. ਐਸ. ਪੀ. ਬਠਿੰਡਾ, ਐਸ. ਡੀ. ਐਮ. ਤਲਵੰਡੀ ਸਾਬੋ ਤੇ ਚੋਣ ਕਮਿਸ਼ਨਰ ਦੇ ਦਰਸ਼ਕ ਪਹੁੰਚ ਗਏ ਸਨ। ਦੋਵਾਂ ਧਿਰਾਂ ਵਿਚਾਲੇ 11.30 ਰਾਤ ਤੱਕ ਗੱਲਬਾਤ ਚੱਲਦੀ ਰਹੀ। ਅੰਤ ਇਸ ਘਟਨਾ ਦੇ ਸਬੰਧ ’ਚ ਮਜੀਠੀਆ ਦੇ ਖਿਲਾਫ਼ ਮਾਮਲਾ ਦਰਜ ਹੋਣ ਦੇ ਬਾਅਦ ਇਹ ਧਰਨਾ ਚੁੱਕ ਲਿਆ ਗਿਆ। ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਨੇ ਇਨ•ਾਂ ਸਾਰੇ ਦੋਸ਼ਾਂ ਨੂੰ ਇਨਕਾਰ ਕੀਤਾ, ਕਿਹਾ ਕਿ ਉਹ ਤਾਂ ਘਟਨਾ ਵਾਲੇ ਸਮੇਂ ਅੰਮ੍ਰਿਤਸਰ ਸਨ।

ਪੰਜਾਬ ’ਚ ਰਿਕਾਰਡ 73.53 ਫੀਸਦੀ ਵੋਟਾਂ ਪਈਆਂ

ਚੰਡੀਗੜ : ਪੰਜਾਬ ਦੇ ਚਾਰ ਹਲਕਿਆਂ ਦੀਆਂ 7 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭੁਗਤੀਆਂ ਵੋਟਾਂ ਦੀ ਗਿਣਤੀ ਨੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਚਾਰ ਹਲਕਿਆਂ ਵਿਚ ਔਸਤਨ 73.53 ਫੀਸਦੀ ਵੋਟਾਂ ਭੁਗਤੀਆਂ, ਜੋ ਕਿ ਪੰਜਾਬ ਦੀਆਂ ਹੁਣ ਤੱਕ ਦੀਆਂ ਲੋਕ ਸਭਾ ਚੋਣਾਂ ਵਿਚ ਵੋਟਾਂ ਦੀ ਫੀਸਦੀ ਪੱਖੋਂ ਸਭ ਤੋਂ ਵੱਧ ਹੈ। ਪੰਜਾਬ ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ 1967 ਵਿਚ 71.3 ਫੀਸਦੀ ਅਤੇ 1977 ਵਿਚ 70.14 ਫੀਸਦੀ ਮਤਦਾਨ ਦਰਜ ਕੀਤਾ ਗਿਆ ਸੀ। ਮੁੱਖ ਚੋਣ ਦਫ਼ਤਰ ਪੰਜਾਬ ਵਿਚ ਪੁੱਜੀ ਵੱਖ ਵੱਖ ਹਲਕਿਆਂ ਦੀ ਸੂਚਨਾ ਮੁਤਾਬਕ ਬਠਿੰਡੇ ਲੋਕ ਸਭਾ ਹਲਕੇ ਵਿਚ ਸਭ ਤੋਂ ਵੱਧ 78.75 ਫੀਸਦੀ ਵੋਟਾਂ ਭੁਗਤੀਆਂ। ਸੰਗਰੂਰ ਹਲਕਾ 74.07 ਫੀਸਦੀ ਵੋਟਾਂ ਨਾਲ ਦੂਜੇ ਸਥਾਨ ’ਤੇ, ਫ਼ਿਰੋਜ਼ਪੁਰ 71.43 ਫੀਸਦੀ ਵੋਟਾਂ ਨਾਲ ਤੀਜੇ ਸਥਾਨ ਅਤੇ ਪਟਿਆਲੇ 69.87 ਫੀਸਦੀ ਵੋਟਾਂ ਨਾਲ ਚੌਥੇ ਸਥਾਨ ’ਤੇ ਰਿਹਾ। ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਗੱਠਜੋੜ ਵਿਚਕਾਰ ਸਖਤ ਟੱਕਰ ਵਾਲੀਆਂ ਚਾਰੇ ਸੀਟਾਂ ’ਤੇ ਖ਼ਾਸ ਕਰਕੇ ਬਠਿੰਡੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਦਾ ਘਰੋਂ ਨਿਕਲਕੇ ਪੋ¦ਿਗ ਬੂਥਾਂ ’ਤੇ ਆਉਣਾ ਆਪਣੇ-ਆਪ ਵਿਚ ਜਿਥੇ ਲੋਕਰਾਜ ਲਈ ਇਕ ਹਾਂ-ਪੱਖੀ ਰੁਝਾਨ ਹੈ, ਉਥੇ ਇਸ ਵਰਤਾਰੇ ਨੇ ਚੋਣ ਨਤੀਜਿਆਂ ਬਾਰੇ ਕਈ ਸਵਾਲ ਹਨ। ਇੰਨੀ ਵੱਧ ਵੋਟ ਫੀਸਦੀ ਨੂੰ ਲੈ ਕੇ ਜਿੱਥੇ ਦੋਵਾਂ ਮੁੱਖ ਸਿਆਸੀ ਧਿਰਾਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ, ਉ¤ਥੇ ਸਿਆਸੀ ਹਲਕਿਆਂ, ਮੀਡੀਆ ਅਤੇ ਚੋਣਾਂ ਦੀ ਚੀਰਫਾੜ ਕਰਨ ਵਾਲੇ ਚਿੰਤਕਾਂ ਵੱਲੋਂ ਇਸ ਬਾਰੇ ਤਰਕ ਦਿੱਤੇ ਜਾ ਰਹੇ ਹਨ।

Wednesday, May 6, 2009

ਤਣਾਅ ਦੇ ਮਾਹੌਲ ’ਚ ਪੰਜਾਬ ਵਿਚ ਵੋਟਾਂ ਪੈਣੀਆਂ ਜਾਰੀ

ਫਿਰੋਜ਼ਪੁਰ ’ਚ ਗੋਲੀ ਚੱਲੀ, ਬਠਿੰਡਾ ’ਚ ਟਕਰਾਅ ਦੌਰਾਨ ਕੁਝ ਲੋਕਾਂ ਦੇ ਜ਼ਖਮੀਂ ਹੋਣ ਦੀ ਖਬਰ
ਚੰਡੀਗੜ੍ਹ/ਗੌਤਮ ਰਿਸ਼ੀ
ਪੰਜਾਬ ਦੀਆਂ ਬੇਹਦ ਸੰਵੇਦਨਸ਼ੀਲ ਪਾਰਲੀਮੈਂਟ ਸੀਟਾਂ ’ਤੇ ਵੀਰਵਾਰ ਸਵੇਰੇ ਤਣਾਅ ਦੇ ਮਾਹੌਲ ਵਿਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਬਠਿੰਡਾ, ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਵਿਚ ਪੰਜਾਬ ਦੇ ਪਹਿਲੇ ਪੜਾਅ ਦੀਆਂ ਚੋਣਾ ਹੋ ਰਹੀਆਂ ਹਨ। ਫਿਰੋਜ਼ਪੁਰ ਦੇ ਇਕ ਪਿੰਡ ਵਿਚ ਗੋਲੀ ਚੱਲਣ ਦੀ ਖਬਰ ਹੈ ਜਿੱਥੇ ਇਕ ਵਿਅਕਤੀ ਦੀ ਮੌਤ ਹੋਈ ਵੀ ਦੱਸੀ ਜਾ ਰਹੀ ਹੈ। ਬਰਨਾਲਾ ਇਲਾਕੇ ਵਿਚ ਵੋਟਾਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਕਾਰਕੁਨਾਂ ਵਿਚ ਟਕਰਾਅ ਦੀ ਖਬਰ ਹੈ, ਜਿਸ ਦੌਰਾਨ ਕਈ ਲੋਕ ਜ਼ਖਮੀਂ ਹੋ ਗਈ। ਬਠਿੰਡਾ ਦੇ ਸੈਣੀਵਾਲਾ ਵਿਚ ਵੀ ਦੋਵੇਂ ਧਿਰਾਂ ਵਿਚ ਝੜਪਾਂ ਦੌਰਾਨ ਪੰਜ ਜਣੇ ਜ਼ਖਮੀਂ ਹੋ ਗਏ। ਪੰਜਾਬ ਦੇ ਇਹ ਚਾਰ ਹਲਕਿਆਂ ਵਿਚ ਪਹਿਲਾਂ ਤੋਂ ਹੀ ਹਿੰਸਕ ਝੜਪਾਂ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਪਿੰਡ ਬਾਦਲ ਵਿਚ ਅਪਣੀ ਅਪਣੀ ਵੋਟ ਪਾਈ। ਇਥੇ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦਾ ਸਿੱਧਾ ਮੁਕਾਬਲਾ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨਾਲ ਹੈ। ਓਧਰ ਸੁਖਦੇਵ ਸਿੰਘ ਢੀਡਸਾ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਤਾਰਾਂ ਵਿਚ ਖੜ ਕੇ ਵੋਟ ਪਾਏ। ਤਾਜ਼ਾ ਜਾਣਕਾਰੀ ਮੁਤਾਬਕ ਚਾਰ ਹਲਕਿਆਂ ਵਿਚ ਵੋਟਾਂ ਲਈ ¦ਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।

Monday, May 4, 2009

ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਦਿੱਤਾ ਅਸਤੀਫ਼ਾ

ਕਾਠਮੰਡੂ : ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਉਨ੍ਹਾਂ ਨੇ ਟੀ.ਵੀ. ਰਾਹੀਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕੀਤਾ। ਪ੍ਰਚੰਡ ਨੇ ਫ਼ੌਜ ਨੂੰ ਕਾਨੂੰਨ ਅਤੇ ਦੇਸ਼ ਦਾ ਪ੍ਰਬੰਧਕੀ ਢਾਂਚਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਫ਼ੌਜ ਨੂੰ ਆਪਣੀ ਮਰਜ਼ੀ ਨਾਲ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਪ੍ਰਚੰਡ ਨੇ ਆਖਿਆ ਕਿ ਉਹ ਲੋਕਤੰਤਰ ਦੇ ਹੱਕ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਰਾਮਬਰਨ ਯਾਦਵ ਨੇ ਫ਼ੌਜ ਮੁਖੀ ਨੂੰ ਹਟਾਉਣ ਦੇ ਫ਼ੈਸਲੇ ਨੂੰ ਖ਼ਾਰਜ਼ ਕਰਕੇ ਇਕਪਾਸੜ ਫ਼ੈਸਲਾ ਕੀਤਾ ਹੈ। ਨੇਪਾਲੀ ਪ੍ਰਧਾਨ ਮੰਤਰੀ ਪ੍ਰਚੰਡ ਦੇ ਅਸਤੀਫ਼ੇ ਨਾਲ ਨੇਪਾਲ ਵਿਚ ਪੈਦਾ ਹੋਇਆ ਸੰਕਟ ਹੋਰ ਗੰਭੀਰ ਹੋਣ ਦੇ ਆਸਾਰ ਬਣ ਗਏ ਹਨ।

ਸਿੱਖਾਂ ਵਲੋਂ ਤਾਲਿਬਾਨ ਵਿਰੁਧ ਜੰਮੂ ਅਤੇ ਹੋਰਨਾਂ ਥਾਵਾਂ ’ਤੇ ਰੋਸ ਵਿਖਾਵੇ

ਜੰਮੂ : ਪਾਕਿਸਤਾਨ ਦੇ ਕਬਾਇਲੀ ਖੇਤਰਾਂ ਵਿਚ ਰਹਿੰਦੇ ਸਿੱਖਾਂ ’ਤੇ ਤਾਲਿਬਾਨ ਵਲੋਂ ਲਗਾਇਆ ਜਜ਼ੀਆਅਦਾ ਕਰਨ ਵਿਚ ਅਸਫਲ ਰਹਿਣ ’ਤੇ ਘਰ ਢਾਹੁਣ ਅਤੇ ਦੁਕਾਨਾਂ ’ਤੇ ਕਬਜ਼ੇ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਰੋਹ ਵਿਚ ਆਏ ਸਿੱਖਾਂ ਨੇ ਇਥੇ ਤਾਲਿਬਾਨ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਪੁਤਲੇ ਸਾੜੇ। ਸਿੱਖ ਸੰਗਤ ਯੂਥ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ’ਚ ਸਿੱਖਾਂ ਨੇ ਜੰਮੂ ਸ਼ਹਿਰ ਦਿਆਗੀਆਨਾ ਆਸ਼ਰਮ ਖੇਤਰ ਵਿਚ ਤਾਲਿਬਾਨ ਵਿਰੁਧ ਰੋਸ ਵਿਖਾਵਾ ਕੀਤਾ। ਅਵਤਾਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਤਿੰਨ ਘੰਟਿਆਂ ਤਕ ਜੰਮੂ-ਪਠਾਨਕੋਟ ਕੌਮੀ ਮਾਰਗ ਨੂੰ ਬੰਦ ਰੱਖ ਕੇ ਧਰਨਾ ਦਿਤਾ ਗਿਆ। ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਦੇ ਔਰਾਜ਼ਾਈ ਖੇਤਰ ਸਿੱਖਾਂ ਤੇ ਹਿੰਦੂਆਂ ਉਤੇ ਹੋ ਰਹੇ ਜ਼ੁਲਮ ਵਿਰੁਧ ਆਵਾਜ਼ ਉਠਾਵੇ। ਪਾਕਿਸਾਤਨ ਸਰਕਾਰ ’ਤੇ ਸਿੱਖਾਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਵੀ ਲਗਾਇਆ। ਇਸੇ ਦੌਰਾਨ ਊਧਮਪੁਰ ਦੇ ਨਾਨਕ ਨਗਰ, ਤਲਾਬ ਟਿੱਲੂ, ਪੁਣਛ ਵਿਚ ਵੀ ਸਿੱਖਾਂ ਨੇ ਰੋਸ ਪ੍ਰਦਰਸ਼ਨ ਕੀਤੇ।

ਡੇਰੇ ਨੇ ਹਮਾਇਤ ਬਾਰੇ ਫੈਸਲਾ ਫਿਰ ਅੱਗੇ ਪਾਇਆ

ਸਿਰਸਾ : ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਇੱਕ ਪਾਰਟੀ ਨੂੰ ਹਮਾਇਤ ਦੇਣ ਦਾ ਫੈਸਲਾ ਅੱਜ ਵੀ ਨਾ ਹੋ ਸਕਿਆ। ਇਸ ਨੂੰ 5 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ। ਪਹਿਲਾਂ ਇਹ ਫੈਸਲਾ ਡੇਰੇ ਦੇ ਸਿਆਸੀ ਵਿੰਗ ਨੇ 26 ਅਪ੍ਰੈਲ ਨੂੰ ਕਰਨਾ ਸੀ, ਜਿਸ ਨੂੰ ਮੁਲਤਵੀ ਕਰਕੇ 3 ਮਈ ‘ਤੇ ਪਾ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ, ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਸਿਆਸੀ ਵਿੰਗਾਂ ਦੀਆਂ ਵੱਖੋ-ਵੱਖਰੀਆਂ ਮੀਟਿੰਗਾਂ ਵੀ ਹੋਈਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਕਿਸੇ ਇੱਕ ਸਿਆਸੀ ਪਾਰਟੀ ਦੀ ਹਮਾਇਤ ਬਾਰੇ ਫੈਸਲਾ ਨਾ ਹੋ ਸਕਿਆ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਮੀਟਿੰਗ ਵਿੱਚ ਕਈ ਮੈਂਬਰਾਂ ਦਾ ਰੁਖ਼ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਸੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫੈਸਲਾ ਗੁਪਤ ਰੱਖਿਆ ਜਾਵੇਗਾ ਅਤੇ ਬਲਾਕ ਪੱਧਰ ‘ਤੇ ਕੰਮ ਕਰਦੇ ਡੇਰੇ ਦੇ ਸ਼ਰਧਾਲੂਆਂ ਕੋਲ ਚੋਣਾਂ ਤੋਂ ਇਕ ਦਿਨ ਪਹਿਲਾਂ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀਆਂ ਵੋਟਾਂ ਲੈਣ ਲਈ ਸਿਆਸੀ ਪਾਰਟੀਆਂ ਦੇ ਚੋਟੀ ਦੇ ਆਗੂ ਕਈ ਵਾਰ ਡੇਰਾ ਸੱਚਾ ਸੌਦਾ ਆ ਕੇ ਡੇਰਾ ਮੁਖੀ ਨਾਲ ਮੀਟਿੰਗਾਂ ਕਰ ਚੁੱਕੇ ਹਨ। ਡੇਰੇ ਦੇ ਸਿਆਸੀ ਵਿੰਗ ਦੀ ਅੱਜ ਦੀ ਮੀਟਿੰਗ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਸੀ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਕੱਲ੍ਹ ਦੇਰ ਸ਼ਾਮ ਡੇਰਾ ਸੱਚਾ ਸੌਦਾ ਆਏ ਸਨ ਅਤੇ ਕਈ ਘੰਟੇ ਡੇਰੇ ਵਿਚ ਰਹਿ ਕੇ ਡੇਰੇ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਸਨ। ਡੇਰੇ ਦੇ ਸਿਆਸੀ ਵਿੰਗ ਵੱਲੋਂ 2007 ਦੌਰਾਨ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਹਿਮਾਇਤ ਕੀਤੀ ਗਈ ਸੀ

Friday, May 1, 2009

ਜਜ਼ੀਆ ਨਾ ਦੇਣ ਵਾਲੇ ਸਿੱਖ ਭਾਈਚਾਰੇ ਦੇ ਘਰ ਤਬਾਹ

ਇਸਲਾਮਾਬਾਦ : ਜਜ਼ੀਆ (ਗ਼ੈਰ ਮੁਸਲਮਾਨਾਂ ‘ਤੇ ਲੱਗਣ ਵਾਲਾ ਟੈਕਸ) ਨਾ ਦੇਣ ਵਾਲੇ ਸਿੱਖ ਭਾਈਚਾਰੇ ਦੇ 11 ਘਰਾਂ ਨੂੰ ਤਾਲਿਬਾਨ ਦਹਿਸ਼ਤਗਰਦਾਂ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਪਾਕਿਸਤਾਨ ਦੇ ਅਸ਼ਾਂਤ ਔਰਾਕਜਈ ਕਬਾਇਲੀ ਖੇਤਰ ‘ਚ ਘੱਟ ਗਿਣਤੀ ਭਾਈਚਾਰੇ ਦੇ ਇਹ 11 ਘਰ ਤਹਿਰੀਕ ਏ ਤਾਲਿਬਾਨ ਦਹਿਸ਼ਤਗਰਦ ਜਥੇਬੰਦੀ ਦੇ ਮੁਖੀ ਬੈਤੁੱਲਾ ਮਹਿਸੂਦ ਦੇ ਡਿਪਟੀ ਹਕੀਮੁੱਲਾ ਮਹਿਸੂਦ ਦੇ ਹੁਕਮ ‘ਤੇ ਤਬਾਹ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਜਥੇਬੰਦੀ ਨੇ ਪਾਕਿਸਤਾਨੀ ਸਿੱਖ ਭਾਈਚਾਰੇ ਦੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਛੇਤੀ ਤੋਂ ਛੇਤੀ ਜਜ਼ੀਆ ਦੇਣ। ਮੀਡੀਆ ‘ਚ ਤਾਂ ਇਹ ਵੀ ਖ਼ਬਰਾਂ ਆਈਆਂ ਸੀ ਕਿ ਜਜ਼ੀਆ ਨਾ ਦੇਣ ਦੀ ਸੂਰਤ ‘ਚ ਇਨ੍ਹਾਂ ਵਿਅਕਤੀਆਂ ਨੂੰ ਘਰ ਛੱਡਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਜਥੇਬੰਦੀ ਨੇ ਸਿੱਖ ਭਾਈਚਾਰੇ ਦੇ ਵਿਅਕਤੀਆਂ ਤੋਂ 5 ਕਰੋੜ ਰੁਪਏ ਸਾਲਾਨਾ ਜਜ਼ੀਏ ਦੀ ਮੰਗ ਕੀਤੀ ਸੀ, ਜਿਸ ਦਾ ਇਹ ਵਿਅਕਤੀ ਪ੍ਰਬੰਧ ਨਾ ਕਰ ਸਕੇ। ਇਸ ਤੋਂ ਬਾਅਦ ਤਾਲਿਬਾਨ ਨੇ ਉਪਰੋਕਤ ਭਾਈਚਾਰੇ ਦੇ ਘਰਾਂ ਨੂੰ ਤਬਾਹ ਕਰ ਦਿੱਤਾ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਕਾਰਵਾਈ ਸ਼ਰੀਅਤ ਕਾਨੂੰਨ ਤਹਿਤ ਕੀਤੀ ਹੈ, ਕਿਉਂਕਿ ਸ਼ਰੀਅਤ ‘ਚ ਸਾਰੇ ਗ਼ੈਰ ਮੁਸਲਿਮਾਂ ਨੂੰ ਜਜ਼ੀਆ ਦੇਣ ਲਈ ਕਿਹਾ ਗਿਆ ਹੈ। ਦੱਸਣਾ ਬਣਦਾ ਹੈ ਕਿ ਮੇਰੋਜਈ ਦੇ ਕੋਲ ਫਿਰੋਜ਼ਖੇਲ ਖੇਤਰ ‘ਚ ਵੱਡੀ ਗਿਣਤੀ ‘ਚ ਸਿੱਖ ਪਰਿਵਾਰ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਜਜ਼ੀਆ ਦੇਣ ਲਈ ਦਬਾਅ ਬਣਾਉਣ ਵਾਸਤੇ ਸਿੱਖ ਭਾਈਚਾਰੇ ਦੇ ਵਿਅਕਤੀਆਂ ਦੀਆਂ ਤਿੰਨ ਦੁਕਾਨਾਂ ਤੇ ਦੋ ਮਕਾਨ ਖੋਹ ਲਏ ਸਨ। ਤਾਲਿਬਾਨ ਦੇ ਹਮਲੇ ਦੇ ਖ਼ਦਸ਼ਿਆਂ ਕਾਰਨ ਪਹਿਲਾਂ ਹੀ ਕੁਝ ਪਰਿਵਾਰ ਦੂਜੇ ਜ਼ਿਲ੍ਹਿਆਂ ‘ਚ ਚਲੇ ਗਏ ਹਨ।