ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, June 18, 2009

ਇਕੱਲੇ ਜਲੰਧਰ ਸ਼ਹਿਰ ‘ਚ ਕੁੱਲ 8 ਬੱਚੇ ਸਵਾਈਨ ਫਲੂ ਨਾਲ ਪੀੜਤ

ਪਾਲ ਸਿੰਘ ਨੌਲੀ
ਜਲੰਧਰ : ਅਮਰੀਕਾ ਤੋਂ ਪਰਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਸਿਵਲ ਹਸਪਤਾਲ ‘ਚ ਦਾਖ਼ਲ 9 ਸ਼ੱਕੀ ਬੱਚਿਆਂ ‘ਚੋਂ 7 ਬੱਚਿਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ ਹਨ ਇਨ੍ਹਾਂ ਬੱਚਿਆਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਨਾਲ ਪੰਜਾਬ ਦੇ ਇਕੱਲੇ ਜਲੰਧਰ ਸ਼ਹਿਰ ‘ਚ ਕੁੱਲ 8 ਬੱਚੇ ਸਵਾਈਨ ਫਲੂ ਨਾਲ ਪੀੜਤ ਹੋ ਗਏ ਹਨ।ਅੱਜ ਇੱਥੇ ਸਿਵਲ ਹਸਪਤਾਲ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਜੀਤ ਸਿੰਘ ਪਨੂੰ, ਸਿਵਲ ਸਰਜਨ ਡਾ. ਐਸ ਐਸ ਵਾਲੀਆ ਤੇ ਦਿੱਲੀ ਤੋਂ ਆਈ ਚਾਰ ਮੈਂਬਰੀ ਡਾਕਟਰਾਂ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਸੂਬਾ ਸਰਕਾਰ ਵੱਲੋਂ ਵੀ ਦੋ ਮਾਹਿਰ ਡਾਕਟਰ ਭੇਜੇ ਗਏ ਹਨ। ਸਿਵਲ ਹਸਪਤਾਲ ‘ਚ ਡਾਕਟਰਾਂ ਦੀਆਂ 6 ਟੀਮਾਂ ਬਣਾਈਆਂ ਗਈਆਂ ਹਨ। ਅਮਰੀਕਾ ਤੋਂ ਪਰਤੀ ਟੀਮ ਤੇ ਮਾਪਿਆਂ, ਰਿਸ਼ਤੇਦਾਰਾਂ ‘ਚੋਂ ਡਾਕਟਰਾਂ ਵੱਲੋਂ ਕੁੱਲ 196 ਵਿਅਕਤੀਆਂ ਦਾ ਮੈਡੀਕਲ ਨਿਰੀਖਣ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨ ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਬੱਚੇ ਅਮਰੀਕਾ ਤੋਂ ਆਏ ਹਨ, ਉਹ ਘਰੋਂ ਬਾਹਰ ਨਾ ਜਾਣ ਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲੇ ਨੂੰ ਘਰ ਆਉਣ ਦੇਣ। ਸਿਵਲ ਸਰਜਨ ਡਾ. ਵਾਲੀਆ ਨੇ ਪੰਜਾਬ ਦੇ ਉਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਸਕੂਲਾਂ ਦੇ ਬੱਚੇ ਉਨ੍ਹਾਂ ਦੇਸ਼ਾਂ ਨੂੰ ਨਾ ਭੇਜਣ। ਉਨ੍ਹਾਂ ਦੱØਸਆ ਕਿ ਲੋਕਾਂ ਦੀ ਸਹੂਲਤ ਲਈ ਦੋ ਹੈਲਪ ਲਾਈਨਾਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਦਾ ਨੰਬਰ 98153-69515 ਤੇ 98140-90818 ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੀ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਅਮਰੀਕਾ ਤੋਂ ਆਏ ਬੱਚਿਆਂ ‘ਚੋਂ 7 ਨੂੰ ਸਵਾਈਨ ਫਲੂ ਦੇ ਲੱਛਣਾਂ ਦੀ ਸ਼ੱਕ ਹੋਣ ‘ਤੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਬੀਤੀ ਦੇਰ ਰਾਤ ਤੋਂ ਦੋ ਹੋਰ ਬੱਚੇ ਸਿਵਲ ਹਸਪਤਾਲ ਦਾਖ਼ਲ ਕਰਵਾਏ ਗਏ ਹਨ। ਸਿਵਲ ਹਸਪਤਾਲ ‘ਚ ਹੁਣ ਤੱਕ 9 ਬੱਚੇ ਦਾਖਲ ਹੋ ਚੁੱਕੇ ਹਨ। ਇਨ੍ਹਾਂ ‘ਚੋਂ 7 ਬੱਚਿਆਂ ਨੂੰ ਟੈਸਟ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਅਮਰੀਕਾ ਤੋਂ ਪਰਤੇ 31 ਮੈਂਬਰੀ ਬੱਚਿਆਂ ਦੀ ਟੀਮ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਾ ਤਾਂ ਘਰੋਂ ਬਾਹਰ ਜਾਣ ਤੇ ਨਾਂ ਹੀ ਕਿਸੇ ਰਿ²ਸ਼ਤੇਦਾਰ ਨੂੰ ਘਰ ਸੱਦਣ। ਉਨ੍ਹਾਂ ਕਿਹਾ ਛਿੱਕ ਆਉਣ ਤੇ ਤੁਰੰਤ ਹੱਥ ਧੋਣ ਤੇ ਸਿਵਲ ਹਸਪਤਾਲ ਨਾਲ ਤੁਰੰਤ ਸੰਪਰਕ ਕਰਨ। ਡਾ. ਵਾਲੀਆ ਤੇ ਡੀ ਸੀ ਸ੍ਰੀ ਪੰਨੂੰ ਨੇ ਕਿਹਾ ਕਿ ਪ੍ਰਹੇਜ ਰੱਖਣ ਨਾਲ ਹੀ ਸਵਾਈਨ ਫਲੂ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਸਵਾਈਨ ਫਲੂ ਦੇ ਚਾਰ ਲੱਛਣ ਹਨ ਜਿਨ੍ਹਾਂ ‘ਚ ਬੁਖਾਰ ਰਹਿਣਾ, ਨੱਕ ਵੱਗਣਾ, ਖਾਂਸੀ ਤੇ ਗਲੇ ‘ਚ ਖਾਰਸ਼ ਹੋਣੀ ਸ਼ਾਮਲ ਹਨ। ਦਿੱਲੀ ਤੋਂ ਆਈ ਚਾਰ ਮੈਂਬਰੀ ਟੀਮ ਨੇ ਬੱਚਿਆਂ ਦੇ ਨਿਰੀਖਣ ਕੀਤੇ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਵੀ ਟ੍ਰੇਨਿੰਗ ਦਿੱਤੀ। ਸਿਹਤ ਵਿਭਾਗ ਦੇ ਸਕੱਤਰ ਏ ਆਰ ਤਲਵਾੜ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਦਿੱਲੀ ਤੋਂ ਆਈ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਕੀਤੀ।ਡ. ਵਾਲੀਆ ਨੇ ਦੱਸਿਆ ਕਿ ਹੰਗਾਮੀ ਹਾਲਤਾਂ ਨਾਲ ਸਿੱਝਣ ਲਈ ਰੈਪੇਵਿਕਸ਼ਨ ਟੀਮ ਵੀ ਬਣਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਖਾਂਸੀ ਜਾਂ ਜ਼ੁਕਾਮ ਹੋਣ ਤੋਂ ਨਾ ਘਬਰਾਉਣ। ਸਵਾਈਨ ਫਲੂ ਤੋਂ ਕਾਬੂ ਪਾਉਣ ਲਈ ਜਲੰਧਰ ਸ਼ਹਿਰ ਦੇ ਸਾਰੇ ਸੂਰ ਬਾਹਰ ਕੱਢੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਵਾਈਨ ਫਲੂ ਸੂਰਾਂ ਤੋਂ ਫੈਲਣ ਵਾਲੀ ਬੀਮਾਰੀ ਹੈ।

Saturday, June 6, 2009

ਕੈਲੇਫੋਰਨੀਆ ਦੀ ਅਸੈਂਬਲੀ ਵਲੋਂ ਸਿੱਖਾਂ ਦੀ ਪਛਾਣ ਬਾਰੇ ਬਿੱਲ ਪਾਸ

ਅਮਰੀਕਾ ਦੀ ਸਟੇਟ ਕੈਲੇਫੋਰਨੀਆ ਦੀ ਅਸੈਂਬਲੀ ਵਲੋਂ ਸਿੱਖਾਂ ਦੀ ਗਲਤ ਪਛਾਣ ਹੋਣ ਕਰਕੇ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਰਪਾਨ ਅਤੇ ਸਿੱਖਾਂ ਦੇ ਹੋਰ ਕਕਾਰਾਂ ਦੀ ਪਛਾਣ ਬਾਰੇ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਜਾਣਕਾਰੀ ਦੇਣ ਸਬੰਧੀ ਬਿੱਲ ਪਾਸ ਕੀਤਾ ਗਿਆ ਹੈ ਅਤੇ ਇਹ ਬਿੱਲ ਅੱਗੇ ਸੈਨੇਟ ਨੂੰ ਭੇਜ ਦਿੱਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੈਲੇਫੋਰਨੀਆ ਦੀ ਅਸੈਂਬਲੀ ਵਲੋਂ ਅਮਰੀਕਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਮੁਸਲਮਾਨਾਂ ਕਾਰਨ ਸਿੱਖਾਂ ਦੇ ਹੋਏ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਬਿੱਲ ਪਾਸ ਕੀਤਾ ਗਿਆ। ਕੈਲੇਫੋਰਨੀਆ ਦੇ 59 ਅਸੈਂਬਲੀ ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਦਸਤਖਤ ਕੀਤੇ। ਸਿੱਖਾਂ ਉੱਪਰ ਹੋਏ ਹਮਲਿਆਂ ਤੋਂ ਬਾਅਦ ਉੱਥੋਂ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਸੁਰੱਖਿਆ ਏਜੰਸੀਆਂ ਨੂੰ ਸਿੱਖਾਂ ਦੀ ਪਛਾਣ ਬਾਰੇ ਦੱਸਣ ਲਈ ਕਦਮ ਚੁੱਕੇ ਜਾਂਦੇ ਸਨ ਪਰ ਹੁਣ ਅਸੈਂਬਲੀ ਵਲੋਂ ਬਿਲ ਪਾਸ ਕਰਕੇ ਏਜੰਸੀਆਂ ਨੂੰ ਕਾਨੂੰਨੀ ਤੌਰ 'ਤੇ ਕਿਰਪਾਨ ਅਤੇ ਹੋਰ ਕਕਾਰਾਂ ਬਾਰੇ ਜਾਣਕਾਰੀ ਦਿੱਤੀ ਜਾਇਆ ਕਰੇਗੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬਾਹਰਲੇ ਦੇਸ਼ ਦੀ ਸਟੇਟ ਵਲੋਂ ਅਜਿਹਾ ਬਿੱਲ ਪਾਸ ਕੀਤਾ ਗਿਆ ਹੈ। ਕੈਲੇਫੋਰਨੀਆ ਵਿਚ ਸਿੱਖਾਂ ਦੀ ਪਛਾਣ ਬਾਰੇ ਕੰਮ ਕਰਦੇ ਆ ਰਹੇ ਸਿੱਖ ਕੁਲੀਸ਼ਨ ਬੋਰਡ ਦੇ ਚੇਅਰਮੈਨ ਪ੍ਰਭਜੋਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਵਲੋਂ ਸਿੱਖਾ ਦੀ ਕਿਰਪਾਨ ਅਤੇ ਹੋਰ ਧਾਰਮਿਕ ਚਿੰਨ੍ਹਾਂ ਬਾਰੇ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸਮੇਂ ਸਮੇਂ 'ਤੇ ਜਾਣਕਾਰੀ ਦਿੱਤੀ ਜਾਂਦੀ ਸੀ ਤਾਂ ਜੋ ਕਿਸੇ ਵੀ ਕਾਰਨ ਕਰਕੇ ਸਿੱਖਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ ਕਿ ਸਾਰੇ ਸਿੱਖਾਂ ਨੇ ਮਿਲ ਕੇ ਇਸ ਬਿਲ ਨੂੰ ਪਾਸ ਕਰਵਾਉਣ ਲਈ ਹੰਭਲਾ ਮਾਰਿਆ ਹੈ। ਸਿੱਖਾਂ ਦੇ ਹਿੱਤਾਂ ਦੀ ਰਖਵਾਲੀ ਲਈ ਹੀ ਇਹ ਬੋਰਡ ਬਣਾਇਆ ਗਿਆ ਸੀ। ਉਹਨਾਂ ਦੱਸਿਆ ਕਿ ਅਸੈਂਬਲੀ ਵਿਚ ਅਸੈਂਬਲੀ ਮੈਂਬਰ ਵਾਰਨ ਫੁਰਤੀਨ ਨੇ ਬਿੱਲ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਬਿੱਲ ਫਰਵਰੀ 2009 ਵਿਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਉਸ ਨੂੰ ਮਨਜੂਰੀ ਦਿੱਤੀ ਗਈ ਹੈ। ਅਮਰੀਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ ਨੇ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਲੇਫੋਰਨੀਆ ਅਸੈਂਬਲੀ ਵਲੋਂ ਕੀਤਾ ਗਿਆ ਇਹ ਫੈਸਲਾ ਬਹੁਤ ਇਤਿਹਾਸਕ ਹੈ। ਉਹਨਾਂ ਕਿਹਾ ਕਿ ਅਮਰੀਕਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਮੁਸਲਮਾਨਾਂ ਦੇ ਭੁਲੇਖੇ ਨਾਲ ਕਈ ਸਿੱਖਾਂ ਦੀਆਂ ਜਾਨਾਂ ਗਈਆਂ ਸਨ। ਉਹਨਾਂ ਕਿਹਾ ਕਿ ਪਛਾਣ ਦੀ ਗਲਤੀ ਕਾਰਨ ਸਿੱਖਾਂ ਨੂੰ ਲੰਮਾ ਸਮਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਹੁਣ ਕਾਨੂੰਨ ਬਣਨ ਨਾਲ ਸੁਰੱਖਿਆ ਏਜੰਸੀਆਂ ਨੂੰ ਸਿੱਖਾਂ ਦੇ ਪੰਜ ਕਰਾਰਾਂ ਬਾਰੇ ਕਾਨੂੰਨੀ ਤੌਰ 'ਤੇ ਜਾਣਕਾਰੀ ਮਿਲਿਆ ਕਰੇਗੀ। ਉਹਨਾਂ ਕਿਹਾ ਕਿ ਦੂਸਰੇ ਦੇਸ਼ਾਂ ਵਿਚ ਅਜਿਹੇ ਕਾਨੂੰਨ ਲਾਗੂ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਿੱਖਾਂ ਦੀ ਗਲਤ ਪਛਾਣ ਨਾ ਹੋਵੇ।