ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, January 7, 2010

ਗੁਰਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਪਣੀ ਪਾਕਿਸਤਾਨੀ ਮਹਿਲਾ ਦੋਸਤ ਨੂੰ ਬਿਨਾ ਵੀਜ਼ਾ ਜੈਪੁਰ ਠਹਿਰਾਉਣ ਦੇ ਮਾਮਲੇ `ਚ ਉਲਝੇ

ਨਾਜ਼ਮੀ ਰਿਜ਼ਵੀ ਨਾਂ ਦੀ ਇਹ ਔਰਤ ਹੈ ਅਰੂਸਾ ਆਲਮ ਦੀ ਸਹੇਲੀ
ਜੈਪੁਰ : ਬਿਨ੍ਹਾਂ ਵੀਜ਼ੇ ਤੋਂ ਜੈਪੁਰ ਆ ਕੇ ਹੋਟਲ 'ਚ ਰਹਿਣ ਵਾਲੀ ਪਾਕਿਸਤਾਨੀ ਨਾਗਰਿਕ ਨਜ਼ਮੀ ਰਿਜ਼ਵੀ ਨੂੰ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਰਿਵਾਰਕ ਮੈਂਬਰ ਦੱਸਦਿਆਂ ਹੋਟਲ 'ਚ ਠਾਹਰ ਦਿੱਤੀ ਸੀ। ਨਜ਼ਮੀ, ਵਿਧਾਇਕ ਸੋਢੀ ਦੇ ਨਾਲ ਜੈਪੁਰ ਆਈ ਅਤੇ ਉਸ ਦੇ ਨਾਲ ਹੀ ਪਰਤ ਗਈ। ਮਾਮਲਾ ਬੇਪਰਦ ਹੋਣ 'ਤੇ ਖੁਫ਼ੀਆ ਪੁਲਿਸ ਨੇ ਭਵਿੱਖ 'ਚ ਨਜ਼ਮੀ ਰਿਜ਼ਵੀ ਨੂੰ ਭਾਰਤ ਆਉਣ ਤੋਂ ਰੋਕਣ ਲਈ ਬਲੈਕ ਲਿਸਟ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਲਈ ਰਾਜ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਬਿਨ੍ਹਾਂ ਵੀਜ਼ਾ ਪਾਕਿਸਤਾਨੀ ਮਹਿਲਾ ਨੂੰ ਹੋਟਲ 'ਚ ਪਨਾਹ ਦੇਣ ਦੇ ਦੋਸ਼ 'ਚ ਪੰਜ ਤਾਰਾ ਹੋਟਲ ਜੈ-ਮਹੱਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਮਾਮਲੇ ਦੀ ਜਾਣਕਾਰੀ 31 ਦਸੰਬਰ ਨੂੰ ਹੋਟਲ ਵਲੋਂ ਐਸ.ਪੀ. ਸਾਊਥ ਜੋਸ ਮੋਹਨ ਨੂੰ ਦੇ ਦਿੱਤੀ ਗਈ, ਇਸ ਤੋਂ ਬਾਅਦ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕਾਰਵਾਈ ਨੂੰ ਲੈ ਕੇ ਜੈਡ.ਓ. ਆਫ਼ਿਸ ਦਾ ਮੂੰਹ ਦੇਖਦੇ ਰਹੇ । ਇਸੇ ਦੌਰਾਨ ਮਹਿਲਾ ਸਮੇਤ ਸਾਰੇ ਲੋਕ ਹੋਟਲ ਤੋਂ ਚੈਕ ਆਊਟ ਕਰ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ 2 ਜਨਵਰੀ ਨੂੰ ਜੋਨ ਆਫ਼ਿਸ ਨੇ ਹੋਟਲ ਜੈ-ਮਹੱਲ ਪ੍ਰਬੰਧਕਾਂ ਤੋਂ ਸਪੱਸ਼ਟੀਕਰਨ ਮੰਗਿਆ। ਜਿਸ ਦੇ ਜੁਆਬ 'ਚ ਹੋਟਲ ਦੇ ਜੀ.ਐਮ. ਸਮਰਾਟ ਦੱਤਾ ਵਲੋਂ ਪੁਲਿਸ ਨੂੰ ਲਿਖੇ ਗਏ ਪੱਤਰ ਵਿਚੋਂ ਇਹ ਤੱਥ ਉਭਰ ਕੇ ਸਾਹਮਣੇ ਆਏ ਕਿ ਪੰਜਾਬ ਦੇ ਵਿਧਾਨ ਸਭਾ ਹਲਕਾ ਗੁਰੂ ਹਰਿਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਨੇ ਹੀ ਨਜ਼ਮੀ ਦੇ ਪਾਕਿਸਤਾਨੀ ਹੋਣ ਦੀ ਪਛਾਣ ਲੁਕਾਈ ਸੀ। ਸੋਢੀ ਸਮੇਤ ਕੁੱਲ ਚਾਰ ਮੈਂਬਰਾਂ ਨੂੰ ਕਮਰਾ ਨੰ. 133, 271 ਅਤੇ 370 ਦਿੱਤੇ ਗਏ ਸਨ। ਪ੍ਰਬੰਧਕਾਂ ਦੀ ਦਲੀਲ ਹੈ ਕਿ ਸੋਢੀ ਪੰਜਾਬ ਤੋਂ ਮੌਜੂਦਾ ਵਿਧਾਇਕ ਸੀ, ਇਸ ਕਰਕੇ ਉਨ੍ਹਾਂ ਉਸ ਦੇ ਅਹੁਦੇ ਦਾ ਸਨਮਾਨ ਕਰਦਿਆਂ ਵਧੇਰੇ ਪੁੱਛ-ਪੜਤਾਲ ਨਹੀਂ ਕੀਤੀ।

No comments:

Post a Comment