ਅਹਿਮਦਾਬਾਦ : ਗੁਜਰਾਤ ਸੀਆਈਡੀ ਨੇ ਆਸ਼ਰਮ ਗੁਰੂਕੁਲ 'ਚ ਪਿੱਛਲੇ ਸਾਲ ਦੋ ਲੜਕਿਆਂ ਦੀ ਸ਼ੱਕੀ ਮੌਤ ਦੇ ਸਿਲਸਿਲੇ 'ਚ ਆਸਾ
ਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਅੱਜ ਮਾਮਲਾ ਦਰਜ਼ ਕਰਵਾਇਆ।ਪੁਲਿਸ ਦੇ ਨੇ ਦੱਸਿਆ ਹੈ ਕਿ ਸੀਆਈਡੀ ਨੇ ਜਾਂਚ ਬਾਅਦ ਆਸਾਰਾਮ ਬਾਪੂ ਦੇ ਸੱਤ ਚੇਲਿਆਂ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 304 ਤਹਿਤ ਮਾਮਲਾ ਦਰਜ਼ ਕਰਵਾਇਆ ਹੈ।ਇਨ੍ਹਾ ਚੇਲਿਆਂ ਦੇ ਨਾਮ ਵਿਕਾਸ ਖੇਮਲਾ (ਯੋਗੇਸ਼ ਭਾਟੀ),ਉਦਯ ਸੰਘਨੀ,ਮਿਨਕੇਤਨ ਪਾਟਰਾ,ਪੰਕਜ਼ ਸਕਸੈਨਾ,ਜੈ ਝਾ ਅਤੇ ਕੌਸ਼ਿਕ ਵਾਨੀ ਹਨ।ਵਰਨਣਯੋਗ ਹੈ ਕਿ ਪਿੱਛਲੇ ਸਾਲ ਜੁਲਾਈ 'ਚ ਦੀਪੇਸ਼ ਅਤੇ ਅਭਿਸ਼ੇਕ ਨਾਮਕ ਦੋ ਲੜਕੇ ਗੁਰੂਕੁਲ ਤੋਂ ਲਾਪਤਾ ਹੋ ਗਏ ਸਨ ਅਤੇ ਅਗਲੇ ਦਿਨ ਉਨ੍ਹਾ ਦੀਆਂ ਲਾਸ਼ਾਂ ਆਸ਼ਰਮ ਦੇ ਨਜ਼ਦੀਕ ਸਾਬਰਮਤੀ ਨਦੀ ਦੇ ਕਿਨਾਰੇ 'ਤੇ ਪਾਏ ਗਏ ਸਨ।ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੁਆਰਾ ਇਨ੍ਹਾ ਮੌਤਾਂ ਕਾਰਣ ਜਾਦੂ ਟੂਨਾ ਦੱਸੇ ਜਾਣ ਦੇ ਬਾਅਦ ਇਸ ਦੇ ਖਿਲਾਫ਼ ਕਾਫ਼ੀ ਪ੍ਰਦਰਸ਼ਨ ਹੋਇਆ ਸੀ।ਜਨਤਾ ਦੇ ਗੁੱਸੇ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸੀਆਈਡੀ ਨੂੰ ਸੌਂਪ ਦਿੱਤੀ ਸੀ।ਦੋਨੋ ਬੱਚਿਆਂ ਦੀ ਮੌਤ ਦੀਆਂ ਹਾਲਤਾਂ ਅਤੇ ਪੁਲਿਸ ਦੀ ਜਾਂਚ 'ਤੇ ਨਿਗਰਾਨੀ ਲਈ ਉੱਚ ਅਦਾਲਤ ਦੇ ਰਿਟਾਇਰਡ ਜੱਜ ਦੀ ਪ੍ਰਧਾਨਗੀ 'ਚ ਇੱਕ ਆਯੋਗ ਦਾ ਗਠਨ ਵੀ ਕੀਤਾ ਗਿਆ ਸੀ।
No comments:
Post a Comment