ਆਮ ਟੈਕਸ 'ਚ ਅਰਬਾਂ ਡਾਲਰ ਦੇ ਵਾਧਾ ਅਤੇ
ਖਰਚਿਆਂ 'ਚ ਕਟੌਤੀ ਦਾ ਮਤਾ ਪ੍ਰਤੀਨਿਧ ਸਭਾ ਵਿਚ ਵੀ ਹੋਇਆ ਪਾਸ
ਵਾਸ਼ਿੰਗਟਨ : ਅਮਰੀਕਾ 'ਚ ਆਮ ਟੈਕਸ ਵਿਚ ਅਰਬਾਂ ਡਾਲਰ ਦੇ ਵਾਧੇ ਅਤੇ ਸਰਕਾਰੀ ਖਰਚਿਆਂ ਵਿਚ ਕਟੌਤੀ ਨੂੰ
ਟਾਲਣ ਦਾ ਮਤਾ ਸੀਨੇਟ ਤੋਂ ਬਾਅਦ ਪ੍ਰਤੀਨਿਧ ਸਭਾ ਵਿਚ ਵੀ ਪਾਸ ਹੋ ਗਿਆ ਹੈ। ਪ੍ਰਤੀਨਿਧ ਸਭਾ ਵਿਚ
ਡੈਮੋਕ੍ਰੇਟਿਕ ਮੈਂਬਰਾਂ ਨੇ ਇਸ ਮਤੇ ਦੇ ਪੱਖ ਵਿਚ ਵਧ ਚੜਕੇ ਹਿੱਸਾ ਲਿਆ। ਅਮਰੀਕੀ ਸਮੇਂ ਅਨੁਸਾਰ
ਮੰਗਲਵਾਰ ਰਾਤ ਹੋਈ ਵੋਟਿੰਗ ਵਿਚ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਵਲੋਂ ਮਤੇ ਦੇ ਪੱਖ ਵਿਚ 172
ਵੋਟਾਂ ਪਈਆਂ, ਜਦਕਿ ਰਿਪਬਲਿਕਨ ਪਾਰਟੀ ਦੀ ਤਰਫੋਂ 85 ਵੋਟਾਂ ਇਸ ਮਤੇ ਦੇ ਪੱਖ ਵਿਚ ਪਾਈਆਂ ਗਈਆਂ।
ਹੁਣ ਇਹ ਮਤਾ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾ ਰਿਹਾ ਹੈ। ਪ੍ਰਤੀਨਿਧ ਸਭਾ ਵਿਚ ਬਿੱਲ ਪਾਸ ਹੋਣ
ਤੋਂ ਤੁਰੰਤ ਬਾਅਦ ਬਰਾਕ ਓਬਾਮਾ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਬੱਜਟ ਨਾਲ ਸਬੰਧਤ
ਮਸਲੇ 'ਤੇ ਸਮਝੌਤੇ ਨੂੰ ਤਿਆਰ ਹਨ। ਇਸ ਤੋਂ ਪਹਿਲਾ ਅਮਰੀਕੀ ਸੀਨੇਟ ਨੇ ਉਸ ਮਸੌਦੇ ਉਤੇ ਅਪਣੀ
ਸਹਿਮਤੀ ਦੇ ਦਿੱਤੀ ਸੀ। ਇਹ ਇਕ ਸਮਝੌਤਾ ਹੈ ਜਿਸਦੇ ਤਹਿਤ ਆਮ ਟੈਕਸ ਵਿਚ ਅਰਬਾਂ ਡਾਲਰ ਦਾ ਵਾਧਾ
ਅਤੇ ਸਰਕਾਰੀ ਖਰਚਿਆਂ ਵਿਚ ਕਟੌਤੀ ਨੂੰ ਟਾਲਿਆ ਜਾ ਸਕੇਗਾ। ਮੰਨਿਆ ਜਾ ਰਿਹਾ ਸੀ ਕਿ ਜੇਕਰ ਇਸ
'ਫਿਸਕਲ ਕਲਿੱਫ' ਉਤੇ ਮੋਹਰ ਨਹੀਂ ਲੱਗਦੀ ਤਾਂ ਨਵੇਂ ਸਾਲ ਵਿਚ ਅਮਰੀਕਾ ਨੂੰ ਵੱਡੀ ਆਰਥਿਕ ਮੰਦੀ ਦਾ
ਸਾਹਮਣਾ ਕਰਨਾ ਪੈ ਸਕਦਾ ਸੀ। ਸੀਨੇਟਰਾਂ ਨੇ ਇਸ ਸਮਝੌਤੇ ਦੇ ਪੱਖ ਵਿਚ ਵੋਟਾਂ ਪਾਈਆਂ। ਹਾਲਾਂਕਿ ਇਸ
ਤੋਂ ਪਹਿਲਾਂ ਅਮਰੀਕਾ ਵਿਚ ਵਈਟ ਹਾਊਸ ਅਤੇ ਵਿਰੋਧੀ ਰਿਪਬਲਿਕਨ ਪਾਰਟੀ ਦਰਮਿਆਨ ਸਮਝੌਤੇ ਦੀ ਖਬਰ
ਦੇ ਬਾਵਜੂਦ ਅਮਰੀਕੀ ਸੰਸਦ ਵਿਚ 'ਫਿਸਕਲ ਕਲਿੱਫ' ਉਤੇ ਅੱਧੀ ਰਾਤ ਨੂੰ ਵੋਟਿੰਗ ਦੀ ਸਮਾਂ ਹੱਦ ਉਂਜ
ਹੀ ਬੀਤ ਗਈ ਸੀ।
ਰਿਪਬਲਿਕਨ ਪਾਰਟੀ ਨੇ ਟੈਕਸਾਂ ਵਿਚ ਜਬਰਦਸਤ ਵਾਧੇ ਅਤੇ ਸਰਕਾਰੀ ਖਰਚੇ ਵਿਚ
ਕਟੌਤੀ ਨੂੰ ਟਾਲਣ ਦੇ ਸਮਝੌਤੇ ਦਾ ਸਮਰਥਨ ਕੀਤਾ ਹੈ, ਜਿਸ ਤੋਂ ਬਾਅਦ ਉਪ ਰਾਸ਼ਟਰਪਤੀ ਜੋਅ ਬਾਇਡੇਨ
ਨੇ ਅਪਣੀ ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵਿਸ਼ਲੇਸ਼ਕਾਂ ਦਾ
ਮੰਨਣਾ ਹੈ ਕਿ ਜੇਕਰ 'ਫਿਸਕਲ ਕਲਿੱਫ' ਨੂੰ ਲਾਗੂ ਹੋਣ ਦਿੱਤਾ ਗਿਆ ਤਾਂ ਇਸ ਨਾਲ ਅਮਰੀਕਾ ਵਿਚ ਫਿਰ
ਤੋਂ ਮੰਦੀ ਆ ਸਕਦੀ ਹੈ। ਪ੍ਰੰਤੂ ਜੇਕਰ ਇਹ ਬਿੱਲ ਅਮਰੀਕੀ ਸੰਸਦ ਦੇ ਦੋਵੇਂ ਸਦਨਾਂ ਵਿਚ ਪਾਸ ਹੋ
ਗਿਆ ਤਾਂ ਇਸ ਦਾ ਅਸਰ ਘੱਟ ਤੋਂ ਘੱਟ ਹੋਵੇਗਾ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਨੇ
ਕਿਹਾ ਕਿ ਟੈਕਸ ਵਿਚ ਵਾਧੇ ਅਤੇ ਖਰਚੇ ਵਿਚ ਕਟੌਤੀ ਨੂੰ ਰੋਕਣ ਲਈ ਸਮਝੌਤਾ ਪਹੁੰਚ ਦੇ ਦਾਇਰੇ ਵਿਚ
ਹੈ। ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ਵਿਚ ਪਾਸ ਟੈਕਸ ਕਟੌਤੀਆਂ ਦੀ ਸਮਾਂ ਹੱਦ 31 ਦਸੰਬਰ
ਦੀ ਅੱਧੀ ਰਾਤ ਨੂੰ ਪੂਰੀ ਹੋ ਗਈ, ਜਿਸ ਤੋਂ ਬਾਅਦ ਇਕ ਜਨਵਰੀ ਤੋਂ ਟੈਕਸ ਵਿਚ ਵਾਧੇ ਅਤੇ ਸਰਕਾਰੀ
ਖਰਚੇ ਵਿਚ ਕਟੌਤੀਆਂ ਲਾਗੂ ਹੋ ਗਈਆਂ।
ਟੈਕਸ ਪਾਲਿਸੀ ਸੈਂਟਰ ਦੇ ਇਕ ਅਨੁਮਾਨ ਮੁਤਾਬਕ ਜੇਕਰ ਚਾਰ
ਮੈਂਬਰਾਂ ਦੇ ਪਰਿਵਾਰ ਦੀ ਆਮਦਨ 75 ਹਜ਼ਾਰ ਡਾਲਰ ਹੈ ਤਾਂ ਉਸਦਾ ਟੈਕਸ ਵਾਧਾ ਲਗਭਗ 3300 ਡਾਲਰ
ਹੋਵੇਗਾ। ਆਮ ਲੋਕਾਂ ਅਤੇ ਅਰਥ ਵਿਵਸਥਾ ਉਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਕਾਫੀ ਸਮੇਂ
ਤੋਂ ਅਮਰੀਕਾ ਵਿਚ ਰਾਜਨੀਤਿਕ ਦਲਾਂ ਦਰਮਿਆਨ ਰੱਸਾਕਸ਼ੀ ਜਾਰੀ ਹੈ। ਤਜਵੀਜ਼ਸ਼ੁਦਾ ਸਮਝੌਤੇ ਵਿਚ ਟੈਕਸ
ਕਟੌਤੀਆਂ ਦਾ ਵਿਸਤਾਰ ਉਨ•ਾਂ ਲੋਕਾਂ ਤੱਕ ਕਰਨ ਦੀ ਯੋਜਨਾ ਹੈ, ਜਿੰਨਾਂ ਦੀ ਆਮਦਨ ਚਾਲ ਲੱਖ ਡਾਲਰ
ਤੋਂ ਘੱਟ ਹੈ। ਹਾਲਾਂਕਿ ਮੂਲ ਰੂਪ ਵਿਚ ਡੈਮੋਕ੍ਰੇਟਿਕ ਪਾਰਟੀ ਢਾਈ ਲੱਖ ਡਾਲਰ ਦੀ ਆਮਦਨ ਵਾਲੇ
ਲੋਕਾਂ ਤੱਕ ਹੀ ਟੈਕਸ ਵਿਚ ਕਟੌਤੀ ਦਾ ਫਾਇਦਾ ਪਹੁੰਚਾਉਣਾ ਚਾਹੁੰਦੀ ਸੀ। ਇਸ ਤੋਂ ਪਹਿਲਾਂ ਸ੍ਰੀ
ਓਬਾਮਾ ਨੇ ਕਿਹਾ ਕਿ ਉਹ 'ਫਿਸਕਲ ਕਲਿੱਫ' ਦੇ ਮੁੱਦੇ ਨੂੰ ਵਿਆਪਕ ਸੌਦੇਬਾਜ਼ੀ ਦੇ ਜ਼ਰੀਏ ਸੁਲਝਾਉਣਾ
ਚਾਹੁੰਣਗੇ, ਜਿਸ ਨਾਲ ਦੂਰਦਰਸ਼ੀ ਖਰਚੇ ਅਤੇ ਟੈਕਸ ਸਬੰਧੀ ਮੁੱਦਿਆਂ 'ਤੇ ਧਿਆਨ ਦਿੱਤਾ ਜਾਵੇ।
No comments:
Post a Comment