ਹੋਰਨਾਂ ਪੰਜਾਬੀ ਗਾਇਕਾਂ ਉਤੇ
ਵੀ ਸ਼ਿਕੰਜਾ ਕਸਣ ਲਈ ਦਬਾਅ ਬਣਿਆ
ਗੁੜਗਾਉਂ, ਲਖਨਊ : ਬੇਹੱਦ ਅਸ਼ਲੀਲ ਗੀਤ ਗਾਉਣ
ਦੇ ਦੋਸ਼ ਹੇਠ ਪੰਜਾਬੀ ਰੈਪ ਗਾਇਕ ਹਨੀ ਸਿੰਘ ਖਿਲਾਫ ਲਖਨਊ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ।
ਅਮਿਤਾਭ ਠਾਕੁਰ ਨਾਂ ਦੇ ਵਿਅਕਤੀ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਹਨੀ ਸਿੰਘ ਵਲੋਂ ਲਿਖੇ ਗਾਣੇ
ਬੇਹੱਦ ਅਸ਼ਸ਼ੀਲ ਤੇ ਅਭੱਦਰ ਹਨ, ਜੋ ਸਮਾਜ ਵਿਚ ਔਰਤਾਂ ਪ੍ਰਤੀ ਅਪਮਾਨ ਅਤੇ ਗੰਭੀਰ ਅਪਰਾਧਾਂ ਨੂੰ
ਵਧਾਉਣ ਦਾ ਕੰਮ ਕਰਦੇ ਹਨ। ਐਫਆਈਆਰ ਧਾਰਾ 292, 293 ਤੇ 294 ਦੇ ਤਹਿਤ ਦਰਜ ਕੀਤੀ ਗਈ ਹੈ।
ਕਾਬਿਲੇਗੌਰ ਹੈ ਕਿ 'ਚੇਂਜ ਡੌਟ ਓਆਰਜੀ' ਵੈਬਸਾਈਟ ਉਤੇ ਸਮਾਜ ਸੇਵੀ ਕਲਪਨਾ ਮਿਸ਼ਰਾ ਨੇ ਆਨਲਾਈਨ
ਪਟੀਸ਼ਨ ਦੇ ਜ਼ਰੀਏ ਗੁੜਗਾਉਂ ਦੇ ਇਕ ਹੋਟਲ ਵਿਚ ਹੋ ਰਹੇ ਨਵੇਂ ਵਰ•ੇ ਦੇ ਸਮਾਗਮ ਵਿਚ ਹਨੀ ਸਿੰਘ ਦੇ
ਪ੍ਰੋਗਰਾਮ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਵਿਚ ਹਨੀ ਸਿੰਘ ਦੇ ਲਿਖੇ ਤੇ ਗਾਏ ਗੀਤ ਦੇ
ਅਸ਼ਲੀਲ ਬੋਲ ਵੀ ਦਿੱਤੇ ਗਏ ਅਤੇ ਪਟੀਸ਼ਨ ਰਾਹੀਂ ਹੋਟਲ ਦੇ ਜੀਐਮ ਨੂੰ ਪ੍ਰੋਗਰਾਮ ਰੱਦ ਕਰਨ ਦੀ ਮੰਗ
ਕੀਤੀ ਗਈ। ਮੀਡੀਆ ਵਿਚ ਮਾਮਲਾ ਉਛਲਣ ਤੋਂ ਬਾਅਦ ਹੋਟਲ ਨੇ ਹਨੀ ਸਿੰਘ ਦਾ ਪ੍ਰੋਗਰਾਮ ਰੱਦ ਕਰਨ ਦਾ
ਐਲਾਨ ਕਰ ਦਿੱਤਾ। ਹਨੀ ਸਿੰਘ ਦੇ ਇਸ ਪ੍ਰੋਗਰਾਮ ਵਿਚ ਨੌਜਵਾਨ ਜੋੜੇ ਦੀ ਐਂਟਰੀ ਟਿਕਟ 15,000 ਰੁਪਏ
ਰੱਖੀ ਗਈ ਸੀ ਅਤੇ ਹਨੀ ਸਿੰਘ ਦੀ ਮਾਫੀਆ ਮੁਡੀਹਰ ਦੀ ਪੇਸ਼ਕਾਰੀ ਰੱਖੀ ਗਈ ਸੀ।
ਕਾਬਿਲੇਗੌਰ ਹੈ
ਕਿ ਪੰਜਾਬੀ ਸੰਗੀਤ ਵਿਚ ਇਕਦਮ ਮਸ਼ਹੂਰੀ ਖੱਟਣ ਤੋਂ ਬਾਅਦ ਹਨੀ ਸਿੰਘ ਨੇ ਹਾਲ ਹੀ ਦੌਰਾਨ ਕਈ ਫਿਲਮਾਂ
ਵਿਚ ਗੀਤ ਅਤੇ ਰੈਪ ਦੇ ਰਾਹੀਂ ਐਂਟਰੀ ਕੀਤੀ ਹੈ। ਹਨੀ ਸਿੰਘ ਦਾ ਇਕ ਗੀਤ ਭਾਰਤ ਵਿਚ ਯੂ ਟਿਊਬ 'ਤੇ
ਸਾਲ 2012 ਦਾ ਸਭ ਤੋਂ ਵੱਧ ਸੁਣਿਆ ਗੀਤ ਵੀ ਚੁਣਿਆ ਗਿਆ ਹੈ। ਹਾਲਾਂਕਿ ਹਨੀ ਸਿੰਘ ਦਾ ਵਿਰੋਧ
ਪਹਿਲਾਂ ਹੀ ਕਈ ਸੰਗਠਨਾਂ ਵਲੋਂ ਕੀਤਾ ਜਾ ਰਿਹਾ ਹੈ, ਲੇਕਿਨ ਕੌਮੀਂ ਪੱਧਰ 'ਤੇ ਇਹ ਪਹਿਲਾ ਮਾਮਲਾ
ਹੈ ਜਦੋਂ ਹਨੀ ਸਿੰਘ ਦਾ ਜਨਤਕ ਵਿਰੋਧ ਹੋਇਆ ਹੈ। ਪਟੀਸ਼ਨ ਵਿਚ ਹਨੀ ਸਿੰਘ ਦੇ ਗੀਤ 'ਆਈ ਐਮ ਰੈਪਿਸਟ'
ਨੂੰ ਆਧਾਰ ਬਣਾ ਕੇ ਕਿਹਾ ਗਿਆ ਹੈ ਕਿ ਅਜਿਹੀ ਮਾਨਸਿਕਤਾ ਦੇ ਗੀਤ ਅਤੇ ਲੋਕ ਹੀ ਸਮਾਜ ਵਿਚ ਜਬਰ
ਜਨਾਹ ਦੀਆਂ ਘਟਨਾਵਾਂ ਦਾ ਕਾਰਨ ਬਣਦੇ ਹਨ। ਪਟੀਸ਼ਨ ਉਤੇ ਭਾਰਤ ਦੇ ਨਾਮੀ ਪੱਤਰਕਾਰਾਂ ਵੀਰ ਸਿੰਘਵੀ
ਅਤੇ ਬਰਖਾ ਦੱਤ ਨੇ ਵੀ ਹਸਤਾਖਰ ਕੀਤੇ ਹਨ।
ਪੰਜਾਬ ਵਿਚ ਸਰਗਰਮ ਇਸਤਰੀ ਜਾਗ੍ਰਿਤੀ ਮੰਚ ਨੇ ਹਨੀ
ਸਿੰਘ, ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਵਿਰੁਧ ਲੱਚਰ ਗਾਣੇ ਗਾਉਣ ਦਾ ਦੋਸ਼ ਲਗਾਉਂਦਿਆਂ ਇੰਨਾਂ
ਵਿਰੁਧ ਮੁਕੱਦਮੇ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਓਧਰ ਹਨੀ ਸਿੰਘ ਨੇ ਵੀ ਮੀਡੀਆ ਵਿਚ
ਸਪੱਸ਼ਟੀਕਰਨ ਦਿੱਤਾ ਹੈ ਕਿ ਦੱਸਿਆ ਜਾ ਰਿਹਾ ਅਸ਼ਲੀਲ ਗਾਣਾ ਉਸ ਨੇ ਨਹੀਂ ਲਿਖਿਆ, ਬਲਕਿ ਕਿਸੇ ਦੀ
ਸ਼ਰਾਰਤ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਉਹ ਅਪਣੇ ਵਕੀਲ ਦੇ ਰਾਹੀਂ ਕਾਨੂੰਨੀ ਕਾਰਵਾਈ
ਕਰੇਗਾ।
ਸ਼ੀਲਾ ਦੀਕਸ਼ਤ ਲੱਚਰ ਗਾਣਿਆਂ 'ਤੇ ਨੱਚੀਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ
ਵਲੋਂ ਇਕ ਪ੍ਰੋਗਰਾਮ ਵਿਚ ਹਨੀ ਸਿੰਘ ਨਾਲ ਲੱਚਰ ਗਾਣਿਆਂ 'ਤੇ ਨੱਚਣ ਕਾਰਨ ਵਿਵਾਦ ਖੜਾ ਹੋ ਗਿਆ ਹੈ।
ਇਕ ਵੀਡੀਓ ਚਰਚਾ ਵਿਚ ਆਇਆ ਹੈ, ਜਿਸ ਵਿਚ ਮੁੱਖ ਮੰਤਰੀ ਹਨੀ ਸਿੰਘ, ਜੇ ਸਟਾਰ ਤੇ ਹੋਰਨਾਂ ਨਾਲ ਹੱਥ
ਫੜਕੇ ਨੱਚ ਰਹੀ ਹੈ ਅਤੇ ਉਹ ਲੱਚਰ ਗਾਣੇ ਗਾ ਰਹੇ ਹਨ। ਇਹ ਵੀਡੀਓ ਅਕਤੂਬਰ 2012 ਦਾ ਹੈ ਉਹ ਮੁੱਖ
ਮਹਿਮਾਨ ਵਜੋਂ ਪਹੁੰਚੇ ਸਨ। ਸ਼ੀਲਾ ਦੀਕਸ਼ਤ ਨਾਲ ਇਕ ਹੋਰ ਮੰਤਰੀ ਕਿਰਨ ਵਾਲੀਆ ਵੀ ਨੱਚਦੀ ਨਜ਼ਰ ਆ ਰਹੀ
ਹੈ। ਸੋਸ਼ਲ ਮੀਡੀਆ ਉਪਰ ਲੋਕਾਂ ਨੇ ਇਸ ਦਾ ਕਾਫੀ ਬੁਰਾ ਮਨਾਇਆ ਹੈ।
No comments:
Post a Comment