ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Friday, September 24, 2010

ਪਰਵਾਸੀ ਭਾਰਤੀ ਸੰਮੇਲਨ ਅਗਲੇ ਸਾਲ ਦਿੱਲੀ 'ਚ

ਨੌਵਾਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਅਗਲੇ ਸਾਲ 7 ਤੋਂ 9 ਜਨਵਰੀ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ ਕਰਵਾਇਆ ਜਾਵੇਗਾ। ਇਸ ਵਾਰ ਦੇ ਪਰਵਾਸੀ ਭਾਰਤੀ ਸੰਮੇਲਨ 'ਚ ਪੂਰਬ-ਉਤਰ ਖੇਤਰ ਦੇ ਸੂਬਿਆਂ ਦੀ ਵੱਡੀ ਭੂਮਿਕਾ ਹੋਵੇਗੀ। ਪਰਵਾਸੀ ਭਾਰਤੀ ਮਾਮਲਿਆਂ ਦਾ ਵਿਭਾਗ ਇਸ ਵਾਰ ਇਹ ਸੰਮੇਲਨ ਪੂਰਬ-ਉਤਰ ਖੇਤਰ ਵਿਕਾਸ ਵਿਭਾਗ ਅਤੇ ਉਦਯੋਗ ਸੰਗਠਨ ਸੀ.ਆਈ.ਆਈ. ਦੇ ਨਾਲ ਮਿਲ ਕੇ ਕਰ ਰਿਹਾ ਹੈ। ਇਸ 'ਚ ਸਿੱਕਮ ਸਮੇਤ ਪੂਰਬ-ਉਤਰ ਦੇ ਅੱਠ ਸੂਬਿਆਂ ਨੂੰ ਹਿੱਸੇਦਾਰ ਬਣਾਇਆ ਗਿਆ ਹੈ। ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਵਾਇਲਾਰ ਰਵੀ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਠ ਜਨਵਰੀ 2011 ਨੂੰ ਇਸ ਸੰਮੇਲਨ ਦਾ ਰਸਮੀ ਉਦਘਾਟਨ ਕਰਨਗੇ। ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ 9 ਜਨਵਰੀ ਨੂੰ ਸਮਾਪਤੀ ਸਮਾਗਮ 'ਚ ਪਰਵਾਸੀ ਭਾਰਤੀ ਸਨਮਾਨ ਪ੍ਰਦਾਨ ਕਰਨਗੇ। ਰਵੀ ਨੇ ਦੱਸਿਆ ਕਿ ਇਸ ਸੰਮੇਲਨ 'ਚ ਪਹਿਲੀ ਵਾਰ ਦੇਸ਼ ਦੇ ਪੂਰਬ-ਉਤਰ ਦੇ ਅੱਠ ਸੂਬਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਪਰਵਾਸੀ ਭਾਰਤੀਆਂ ਨੂੰ ਉਥੇ ਉਪਲਬਧ ਸੰਸਥਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਵਾਰ ਨੌਜਵਾਨ ਪਰਵਾਸੀ ਭਾਰਤੀਆਂ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਜੋੜਿਆ ਜਾ ਸਕੇ।

No comments:

Post a Comment