ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, October 21, 2010

ਰਾਸ਼ਟਰਪਤੀ ਬਰਾਕ ਓਬਾਮਾ ਨੇ ਟਾਲੀ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ

ਨਿਊਯਾਰਕ : ਰਾਸ਼ਟਰਪਤੀ ਬਰਾਕ ਓਬਾਮਾ ਨੇ ਸਿਰ 'ਤੇ ਕੱਪੜਾ ਬੰਨਣ ਤੋਂ ਡਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਰੱਦ ਕਰ ਦਿੱਤੀ। ਭਾਰਤ ਵਿਚ ਅਮਰੀਕੀ ਦੂਤਾਵਾਸ ਨੇ ਇਹ ਪੁਸ਼ਟੀ ਕਰ ਦਿੱਤੀ ਹੈ ਕਿ ਓਬਾਮਾ ਦੀ ਅੰਮ੍ਰਿਤਸਰ ਯਾਤਰਾ ਰੱਦ ਹੋ ਗਈ ਹੈ। ਓਬਾਮਾ ਨੂੰ ਡਰ ਹੈ ਕਿ ਸਿਰ 'ਤੇ ਕੱਪੜਾ ਬੰਨ੍ਹ ਕੇ ਖਿਚਵਾਈ ਗਈ ਫ਼ੋਟੋ ਅਮਰੀਕਾ 'ਚ ਉਨ੍ਹਾਂ ਅਫ਼ਵਾਹਬਾਜ਼ਾਂ ਨੂੰ ਹੋਰ ਬਲ ਦੇਵੇਗੀ, ਜਿਹੜੇ ਉਨ੍ਹਾਂ ਨੂੰ ਮੁਸਲਮਾਨ ਦੱਸਦੇ ਹਨ। ਜ਼ਿਕਰਯੋਗ ਹੈ ਕਿ 6 ਨਵੰਬਰ ਨੂੰ ਓਬਾਮਾ ਭਾਰਤ ਯਾਤਰਾ 'ਤੇ ਆ ਰਹੇ ਹਨ। ਉਨ੍ਹਾਂ ਨੇ 7 ਨਵੰਬਰ ਨੂੰ ਅੰਮ੍ਰਿਤਸਰ ਆਉਣਾ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜੱਲ੍ਹਿਆਂਵਾਲੇ ਬਾਗ 'ਚ ਜਾਣਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਜਾਣਾ ਸੀ। ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰ ਢੱਕਣ ਦੀ ਮਰਿਆਦਾ ਨੂੰ ਲੈ ਕੇ ਓਬਾਮਾ ਕਾਫ਼ੀ ਕਸੂਤੀ ਸਥਿਤੀ 'ਚ ਫ਼ਸ ਗਏ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀ ਅੰਮ੍ਰਿਤਸਰ ਯਾਤਰਾ ਟਾਲ ਦਿੱਤੀ। ਓਬਾਮਾ ਦੇ ਸਹਿਯੋਗੀਆਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸਿਰ ਢੱਕਣ ਨਾਲ ਓਬਾਮਾ ਦੀ ਤਸਵੀਰ ਇਕ ਮੁਸਲਮਾਨ ਵਜੋਂ ਪੇਸ਼ ਹੋਵੇਗੀ। ਭਾਰਤ ਸਥਿਤ ਅਮਰੀਕੀ ਦੂਤਾਵਾਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਓਬਾਮਾ ਅੰਮ੍ਰਿਤਸਰ ਨਹੀਂ ਜਾਣਗੇ।

No comments:

Post a Comment