ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, October 21, 2010

ਗਾਇਕ ਹਰਭਜਨ ਮਾਨ ਨੂੰ ਡੇਂਗੂ

ਲੁਧਿਆਣਾ : ਡੇਂਗੂ ਦੇ ਪ੍ਰਕੋਪ ਨਾਲ਼ ਜਿੱਥੇ ਆਮ ਜਨਤਾ ਦਹਿਸ਼ਤ 'ਚ ਹੈ, ਉੱਥੇ ਡੇਂਗੂ ਨੇ ਸੈਲੀਬ੍ਰਿਟੀਜ਼ ਵੀ ਘੇਰ ਲਿਆ ਹੈ। ਪੰਜਾਬੀ ਐਕਟਰ ਅਤੇ ਗਾਇਕ ਹਰਭਜਨ ਮਾਨ ਸਥਾਨਕ ਇਕ ਹਸਪਤਾਲ ਵਿੱਚ ਦਾਖਲ ਹੈ, ਕਿਉਂਕਿ ਉਹਨਾਂ ਨੂੰ ਡੇਂਗੂ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਹਰਭਜਨ ਮਾਨ ਦੇ ਇੱਕ ਨਜ਼ਦੀਕੀ ਸੂਤਰ ਅਨੁਸਾਰ ਉਹ ਕੁਝ ਦਿਨ ਪਹਿਲਾਂ ਮੁੰਬਈ ਗਏ ਹੋਏ ਸਨ ਅਤੇ ਮੁੰਬਈ ਤੋਂ ਪਰਤਦੇ ਹੀ ਹਰਭਜਨ ਬਿਮਾਰ ਹੋ ਗਏ, ਜਿਹਨਾਂ ਨੂੰ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਦੀ ਹਾਲਤ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।

No comments:

Post a Comment