ਚੰਡੀਗੜ੍ਹ : ਸੇਵਾ ਸਿੰਘ ਸੇਖਵਾਂ ਪੰਜਾਬ ਸਰਕਾਰ ਦੇ ਨਵੇਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਹੋਣਗੇ। ਪਹਿਲਾਂ ਇਹ ਵਿਭਾਗ ਉੱਪ ਮੁੱਖ ਮੰਤ
ਰੀ ਸੁਖਬੀਰ ਸਿੰਘ ਬਾਦਲ ਕੋਲ ਸੀ। ਇੱਥੇ ਜਾਰੀ ਸਰਕਾਰੀ ਬਿਆਨ ਦੇ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੇਖਵਾਂ ਨੂੰ ਇਸ ਵਿਭਾਗ ਦੇ ਇਲਾਵਾ ਐਨ ਆਰ ਆਈਜ਼ ਵੈਲਫੇਅਰ ਆਫ ਡਿਫੈਂਸ ਸਰਵਿਸਜ਼ ਤੇ ਪੈਨਸ਼ਨਰਜ਼ ਤੇ ਸ਼ਿਕਾਇਤ ਨਿਵਾਰਨ ਵਿਭਾਗ ਵੀ ਅਲਾਟ ਕੀਤੇ ਹਨ। ਇਹ ਤਿੰਨ ਵਿਭਾਗ ਸਵਰਗੀ ਅਕਾਲੀ ਆਗੂ ਕੈਪਟਨ ਕੰਵਲਜੀਤ ਸਿੰਘ ਦੇ ਕੋਲ ਸਨ ਤੇ ਉਹਨਾਂ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਖੁਦ ਇਨ੍ਹਾਂ ਦੀ ਦੇਖ ਰੇਖ ਕਰ ਰਹੇ ਸਨ। ਮੀਡੀਆ 'ਚ ਲਾਈਆਂ ਜਾ ਰਹੀਆਂ ਅਟਕਲਾਂ ਦੇ ਠੀਕ ਉਲਟ ਮੁੱਖ ਮੰਤਰੀ ਨੇ ਸਹਿਕਾਰਤਾ ਵਿਭਾਗ ਆਪਣੇ ਕੋਲ ਹੀ ਰੱਖ ਲਿਆ ਹੈ। ਪਹਿਲਾਂ ਇਹ ਵਿਭਾਗ ਵੀ ਕੈਪਟਨ ਕੰਵਲਜੀਤ ਸਿੰਘ ਦੇ ਕੋਲ ਹੀ ਸੀ ਤੇ ਮੀਡੀਆ 'ਚ ਇਹ ਕਿਹਾ ਜਾ ਰਿਹਾ ਸੀ ਕਿ ਇਹ ਵਿਭਾਗ ਸ਼ਾਇਦ ਸੀਨੀਅਰ ਅਕਾਲੀ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਦੇਣਗੇ, ਪਰ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਨੇ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਨੂੰ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਨਾਲ ਲਾ ਦਿੱਤਾ ਹੈ। ਨਵੇਂ ਲੋਕ ਸੰਪਰਕ ਮੰਤਰੀ ਨਿਯੁਕਤ ਹੋਣ ਦੇ ਨਾਲ ਹੀ ਵਿਭਾਗ ਦੇ ਸੈਕਟਰੀ ਤੇ ਡਾਇਰੈਕਟਰ ਵੀ ਬਦਲੇ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਤੇ ਐਡੀਸ਼ਨਲ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨ ਸਿੰਘ ਬਰਾੜ ਕ੍ਰਮਵਾਰ ਲੋਕ ਸੰਪਰਕ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ।
Thursday, October 29, 2009
ਸੇਵਾ ਸਿੰਘ ਸੇਖਵਾਂ ਐਨ ਆਰ ਆਈਜ਼ ਵਿਭਾਗ ਦੇ ਮੰਤਰੀ ਬਣੇ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ : ਜਨਰਲ ਇਜਲਾਸ 25 ਨੂੰ, ਜਥੇਦਾਰ ਮੱਕੜ ਮੁੜ ਪ੍ਰਧਾਨਗੀ ਦੇ ਦਾਅਵੇਦਾਰ
ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਕਾਰਜਕਾਰਨੀ ਕਮੇਟੀ ਨੇ 25 ਨਵੰਬਰ
ਨੂੰ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਆਉਂਦੇ ਵਰ੍ਹੇ ਦੇ ਸ਼ੁਰੂ ਵਿਚ ਹੋਣ ਦੇ ਆਸਾਰ ਹਨ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਇਕ ਸਾਲ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦੌੜ ਵਿਚ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਕ੍ਰਿਪਾਲ ਸਿੰਘ ਬਡੂੰਗਰ ਵੀ ਮਜ਼ਬੂਤ ਦਾਅਵੇਦਾਰ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਕਲਗੀਧਰ ਨਿਵਾਸ 'ਚ ਹੋਈ। ਜਥੇਦਾਰ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹੋਰਾਂ ਮਾਮਲਿਆਂ ਤੋਂ ਇਲਾਵਾ ਮੁੱਖ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਇਕ ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਇਸ ਕਰਕੇ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ ਕਿ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਆਉਣ ਵਾਲੀਆਂ ਹਨ। ਨਵੰਬਰ ਦੇ ਸਾਲਾਨਾ ਇਜਲਾਸ ਵਿਚ ਬਣਨ ਵਾਲੇ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਹੀ ਆਮ ਚੋਣਾਂ ਲੜੀਆਂ ਜਾਣਗੀਆਂ।ਜਥੇਦਾਰ ਮੱਕੜ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਬਣਨ ਲਈ ਤਿਆਰ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਤਾਂ ਪਾਰਟੀ ਲੀਡਰਸ਼ਿਪ ਨੇ ਹੀ ਕਰਨਾ ਹੈ, ਪਰ ਉਨ੍ਹਾਂ ਦਾ ਕੰਮ ਸਭ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿੰਨੀਆਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਹਨ ਅਤੇ ਕੋਈ ਰਿਸ਼ਤੇਦਾਰੀ ਨਹੀਂ ਪਾਲੀ।ਚੰਡੀਗੜ੍ਹ/ ਬਿਊਰੋ ਨਿਊਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਕਾਰਜਕਾਰਨੀ ਕਮੇਟੀ ਨੇ 25 ਨਵੰਬਰ ਨੂੰ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਹੈ। ਭਾਵੇਂ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵੀ ਆਉਂਦੇ ਵਰ੍ਹੇ ਦੇ ਸ਼ੁਰੂ ਵਿਚ ਹੋਣ ਦੇ ਆਸਾਰ ਹਨ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦਾ ਇਕ ਸਾਲ ਦਾ ਕਾਰਜਕਾਲ 25 ਨਵੰਬਰ ਨੂੰ ਖ਼ਤਮ ਹੋਣ ਜਾ ਰਿਹਾ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ ਸਾਲਾਨਾ ਜਨਰਲ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਦੌੜ ਵਿਚ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਬੀਬੀ ਜਗੀਰ ਕੌਰ ਅਤੇ ਕ੍ਰਿਪਾਲ ਸਿੰਘ ਬਡੂੰਗਰ ਵੀ ਮਜ਼ਬੂਤ ਦਾਅਵੇਦਾਰ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਕਲਗੀਧਰ ਨਿਵਾਸ 'ਚ ਹੋਈ। ਜਥੇਦਾਰ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਹੋਰਾਂ ਮਾਮਲਿਆਂ ਤੋਂ ਇਲਾਵਾ ਮੁੱਖ ਤੌਰ 'ਤੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਇਜਲਾਸ ਬੁਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਬਾਅਦ ਦੁਪਹਿਰ ਇਕ ਵਜੇ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਇਸ ਕਰਕੇ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ ਕਿ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਆਉਣ ਵਾਲੀਆਂ ਹਨ। ਨਵੰਬਰ ਦੇ ਸਾਲਾਨਾ ਇਜਲਾਸ ਵਿਚ ਬਣਨ ਵਾਲੇ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਹੀ ਆਮ ਚੋਣਾਂ ਲੜੀਆਂ ਜਾਣਗੀਆਂ।ਜਥੇਦਾਰ ਮੱਕੜ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਬਣਨ ਲਈ ਤਿਆਰ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਤਾਂ ਪਾਰਟੀ ਲੀਡਰਸ਼ਿਪ ਨੇ ਹੀ ਕਰਨਾ ਹੈ, ਪਰ ਉਨ੍ਹਾਂ ਦਾ ਕੰਮ ਸਭ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿੰਨੀਆਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਹਨ ਅਤੇ ਕੋਈ ਰਿਸ਼ਤੇਦਾਰੀ ਨਹੀਂ ਪਾਲੀ।
ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਨਾ ਜਾਣ ਸਿੱਖ : ਭਾਰਤ ਸਰਕਾਰ
ਆਈ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਵਿਚ ਲਗਾਤਾਰ ਵਿਆਪਕ ਪੱਧਰ 'ਤੇ ਫ਼ੈਲ ਰਹੀ ਹਿੰਸਾ ਅਤੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਭਾਰਤ ਸਰਕਾਰ ਨੇ ਖ਼ਾਸ ਤੌਰ 'ਤੇ ਪੰਜਾਬ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਅਤੇ ਵਿਆਪਕ ਹਿੰਸਾ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿਛਲੇ ਦਿਨੀਂ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਯਾਤਰੀਆਂ ਦਾ ਜਥਾ ਵੀ ਉਥੋਂ ਦੇ ਹਾਲਾਤ ਖ਼ਰਾਬ ਹੋ ਜਾਣ 'ਤੇ ਅੱਧ-ਵਿਚਾਲੇ ਵਾਪਸ ਆ ਗਿਆ ਸੀ। ਹੁਣ ਭਾਰਤ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਪਾਕਿਸਤਾਨ ਦੇ ਹਾਲਾਤਾਂ ਦੇ ਮੱਦੇਨਜ਼ਰ ਪਾਕਿ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ ਹੈ। ਇਹ ਅਪੀਲ ਸਿੱਖ ਭਾਈਚਾਰੇ ਲਈ ਇਸ ਸਮੇਂ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਅਗਲੇ ਕੁਝ ਦਿਨਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਪਾਕਿਸਤਾਨ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਸਨ। Saturday, October 24, 2009
ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੜ ਤੋਂ ਮੁੱਖ ਮੰਤਰੀ
ਨ ਸੋਨੀਆ ਗਾਂਧੀ ਨੇ ਕਾਂਗਰਸ ਸੰਮਤੀ ਦੇ ਸੁਪਰ ਵਾਇਜ਼ਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਇਹ ਫੈਸਲਾ ਕੀਤਾ।ਇਹਨਾਂ ਸੁਪਰ ਵਾਇਜ਼ਰਾਂ ਨੇ ਗਾਂਧੀ ਨਾਲ ਉਹਨਾਂ ਦੇ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ।ਮੁਲਾਕਾਤ ਮਗਰੋਂ ਮਹਾਂਰਾਸ਼ਟਰ ਦੇ ਪ੍ਰਭਾਰੀ ਅਤੇ ਰੱਖਿਆ ਮੰਤਰੀ ਏਕੇ ਐਂਟਨੀ ਨੇ ਦੱਸਿਆ ਕਿ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਚਵਾਨ ਦੇ ਨਾਂ ਦੀ ਸਿਫਾਰਸ਼ ਕੀਤੀ।ਹਰਿਆਣਾ ਵਿਧਾਇਕ ਦਲ ਦਾ ਨੇਤਾ ਚੁਨਣ ਲਈ ਵੀ ਗਾਂਧੀ ਦੇ ਘਰ ਕਈ ਬੈਠਕਾਂ ਹੋਈਆਂ ਜਿੰਨ੍ਹਾਂ ਵਿਚ ਹੁੱਡਾ ਦੇ ਨਾਂ 'ਤੇ ਸਹਿਮਤੀ ਬਣੀ।ਚੌਹਾਨ ਅਤੇ ਹੁੱਡਾ ਦੇ ਸਹੁੰ ਚੁਕਾਈ ਸਮਾਰੋਹ ਬਾਰੇ ਅਜੇ ਕੋਈ ਅਧਿਕਾਰਕ ਐਲਾਣ ਨਹੀਂ ਹੋਇਆ ਹੈ ਪਰ ਸੂਤਰਾਂ ਮੁਤਾਬਕ ਹੁੱਡਾ ਸ਼ਾਮ ਤੱਕ ਸਹੁੰ ਚੁੱਕ ਸਕਦੇ ਹਨ।ਹੁੱਡਾ ਨੂੰ ਲਗਾਤਾਰ ਦੂਜੇ ਕਾਰਜਕਾਲ ਲਈ ਹਰਿਆਣਾ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਣ ਕੇਂਦਰੀ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਕੀਤਾ। ਅਮਰੀਕੀ ਫ਼ੌਜ ਵੱਲੋਂ ਸਾਬਤ ਸੂਰਤ ਸਿੱਖਾਂ ਦੀ ਭਰਤੀ ਨੂੰ ਪ੍ਰਵਾਨਗੀ
ਖ ਸੁਰੱਖਿਆ ਗਾਰਡਾਂ ਨੂੰ ਦਸਤਾਰ ਤੇ ਦਾੜ੍ਹੀ ਸਮੇਤ ਆਪਣੀ ਡਿਊਟੀ ਉਤੇ ਜਾਣ ਦੀ ਬਾਕਾਇਦਾ ਮਨਜ਼ੂਰੀ ਦਿੱਤੀ ਗਈ ਸੀ। ਇਹ ਸੱਚਮੁਚ ਸਿੱਖ ਕੌਮ ਲਈ ਇੱਕ ਮਾਣ ਵਾਲ਼ੀ ਗੱਲ ਹੈ। ਅਮਰੀਕਾ ਦੀ ਸਮੂਹ ਸਿੱਖ ਸੰਗਤ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਫ਼ੌਜ ਦੇ ਇਸ ਫ਼ੈਸਲੇ ਦਾ ਤਹਿ ਦਿਲੋਂ ਸੁਆਗਤ ਕੀਤਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਦਰਅਸਲ, ਕੈਪਟਨ ਕੰਵਲਜੀਤ ਸਿੰਘ ਕਲਸੀ ਨੂੰ ਹੁਣ ਆਪਣੀ ਦਾੜ੍ਹੀ, ਕੇਸਾਂ ਅਤੇ ਦਸਤਾਰ ਸਮੇਤ ਆਪਣੀ ਫ਼ੌਜੀ ਡਿਊਟੀ ਉਤੇ ਹਾਜ਼ਰ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਮਰੀਕੀ ਫ਼ੌਜ ਵਿੱਚ ਭਰਤੀ ਹੋਣ ਵਾਲ਼ੇ ਸ. ਕਲਸੀ ਪਹਿਲੇ ਸਾਬਤ ਸੂਰਤ ਸਿੱਖ ਹੋਣਗੇ। ਇਸ ਫ਼ੈਸਲੇ ਰਾਹੀਂ 1980ਵਿਆਂ ਤੋਂ ਚੱਲ ਰਹੀ ਉਸ ਫ਼ੌਜੀ ਨੀਤੀ ਨੂੰ ਰੱਦ ਨਹੀਂ ਕੀਤਾ ਗਿਆ ਹੈ, ਜਿਹੜੀ ਧਾਰਮਿਕ ਚਿੰਨ੍ਹ ਪਾਉਣ ਦੇ ਮਾਮਲਿਆਂ ਨੂੰ ਨਿਯੰਤ੍ਰਿਤ ਕਰਦੀ ਹੈ। ਸ. ਕਲਸੀ ਨੂੰ ਇਹ ਜਾਣਕਾਰੀ ਐਕਟਿੰਗ ਡਿਪਟੀ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਜਿਨਾ ਫ਼ਰੀਸੀ ਵੱਲੋਂ ਭੇਜੀ ਇੱਕ ਚਿੱਠੀ ਰਾਹੀਂ ਦਿੱਤੀ ਗਈ ਹੈ। ਫ਼ੌਜ ਨੇ ਸ. ਕਲਸੀ ਨੂੰ ਡਿਊਟੀ ਉਤੇ ਹਾਜ਼ਰ ਹੋਣ ਦੀ ਮਨਜ਼ੂਰੀ ਇੱਕ ਵਿਅਕਤੀਗਤ ਕੇਸ ਦੇ ਆਧਾਰ ਉਤੇ ਦਿੱਤੀ ਹੈ। ਫ਼ੌਜੀ ਅਧਿਕਾਰੀਆਂ ਨੇ ਇਹ ਪ੍ਰਵਾਨਗੀ ਦੇਣ ਤੋਂ ਪਹਿਲਾਂ ਯੂਨਿਟ ਦੇ ਸਾਰੇ ਨਿਯਮਾਂ ਦੀ ਪਾਲਣਾ, ਨੈਤਿਕਤਾ, ਅਨੁਸ਼ਾਸਨ, ਸੁਰੱਖਿਆ ਅਤੇ ਸਿਹਤ ਜਿਹੇ ਮੁੱਦਿਆਂ ’ਤੇ ਪੂਰੀ ਤਰ੍ਹਾਂ ਗ਼ੌਰ ਕੀਤਾ ਹੈ। ਫ਼ੌਜ ਦੇ ਤਰਜਮਾਨ ਸ੍ਰੀਮਤੀ ਜਿਲ ਮਿਊਲਰ ਨੇ ਕਿਹਾ ਕਿ ਅਜਿਹਾ ਕੋਈ ਸੰਕੇਤ ਨਹੀਂ ਮਿਲ਼ਿਆ ਕਿ ਇਸ ਸਬੰਧੀ ਸਮੁੱਚੀ ਨੀਤੀ ਉਤੇ ਕੋਈ ਗ਼ੌਰ ਕੀਤਾ ਗਿਆ ਹੈ। ਫ਼ਿਲਹਾਲ ਸਿਰਫ਼ ਸ੍ਰੀ ਕਲਸੀ ਦੇ ਵਿਅਕਤੀਗਤ ਮਾਮਲੇ ਉਤੇ ਗ਼ੌਰ ਕਰਦਿਆਂ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਪਰ ਇਸ ਪ੍ਰਵਾਨਗੀ ਨਾਲ਼ ਨਿਸਚਤ ਤੌਰ ਉਤੇ ਹੋਰਨਾਂ ਸਾਬਤ ਸੂਰਤ ਸਿੱਖਾਂ ਲਈ ਵੀ ਅਮਰੀਕੀ ਫ਼ੌਜ ਵਿੱਚ ਭਰਤੀ ਦਾ ਰਾਹ ਖੁੱਲ੍ਹੇਗਾ। ਸ. ਕਲਸੀ ਨੂੰ ਅਜਿਹੀ ਪ੍ਰਵਾਨਗੀ ਦਿੱਤੇ ਜਾਣ ਦਾ ਸਿੱਧਾ ਇਹੋ ਮਤਲਬ ਹੈ ਕਿ ਉਚ ਫ਼ੌਜੀ ਅਧਿਕਾਰੀ ਸਾਬਤ ਸੂਰਤ ਸਿੱਖਾਂ ਨੂੰ ਭਰਤੀ ਕਰਨ ਦੇ ਚਾਹਵਾਨ ਹਨ।
ਮਨਮੋਹਨ ਸਿੰਘ ਨਾਲ ਓਬਾਮਾ ਦਾ ਲਗਾਅ
ਓਬਾਮਾ ਦੀ ਨਜ਼ਰ 'ਚ ਭਾਰਤ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਹਨ।ਭਾਰਤੀ ਮੂਲ ਦੇ ਪ੍ਰਸਿੱਧ ਅਮਰੀਕੀ ਵਪਾਰੀ ਤੇ ਰਾਜਨੀਤਕ ਸ਼ਖ਼ਸੀਅਤ ਸ. ਸੰਤ ਸਿੰਘ ਛਤਵਾਲ ਨੇ ਬਰਾਕ ਓਬਾਮਾ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈਟ ਹਾਊਸ ਨੇ ਡਾ. ਮਨਮੋਹਨ ਸਿੰਘ ਦੀ 24 ਨਵੰਬਰ ਨੂੰ ਫੇਰੀ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਬਰਾਕ ਓਬਾਮਾ ਡਾ. ਮਨਮੋਹਨ ਸਿੰਘ ਦੀ ਸਖ਼ਸ਼ੀਅਤ ਤੋਂ ਬਹੁਤ ਪ੍ਰਭਾਵਿਤ ਹਨ, ਇਸੇ ਕਰਕੇ ਹੀ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ।ਓਬਾਮਾ ਨੇ ਆਪਣੇ ਰਾਸ਼ਟਰਪਤੀ ਕਾਲ ਦੌਰਾਨ ਡਾ. ਮਨਮੋਹਨ ਸਿੰਘ ਦੀ ਅਮਰੀਕਾ ਫੇਰੀ ਲਈ ਰੱਬ ਦਾ ਸ਼ੁਕਰਾਨਾ ਕੀਤਾ। ਮੀਟਿੰਗ ਦੌਰਾਨ ਸ. ਛਤਵਾਲ ਨਾਲ ਸੈਨੇਟਰ ਕ੍ਰਿਸਟੋਫਰ ਡੋਡ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਓਬਾਮਾ ਨਾਲ ਹੋਈ ਗੱਲਬਾਤ ਤੋਂ ਉਤਸ਼ਾਹਿਤ ਛਤਵਾਲ ਨੇ ਕਿਹਾ ਕਿ ਓਬਾਮਾ ਦੇ ਡਾ. ਮਨਮੋਹਨ ਸਿੰਘ ਪ੍ਰਤੀ ਇਨ੍ਹਾਂ ਵਿਚਾਰਾਂ ਨਾਲ ਉਹ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ।ਓਬਾਮਾ ਨੇ ਭਾਰਤ ਨਾਲ ਮਜ਼ਬੂਤ ਸੰਬੰਧਾਂ ਦੀ ਕਾਮਨਾ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਨਾਲ ਕੀਤੇ ਜਾਣ ਵਾਲੇ ਰਾਤ ਦੇ ਖਾਣੇ ਨੂੰ ਪਰਿਵਾਰਕ ਖਾਣੇ ਦਾ ਨਾਮ ਦਿੱਤਾ।Friday, October 23, 2009
ਸੁਖਬੀਰ-ਕਾਲੀਆ ਕਮੇਟੀ ਵਲੋਂ ਪੰਜਾਬ 'ਚ ਸਬਸਿਡੀਆਂ 'ਤੇ ਪੁਨਰਵਿਚਾਰ ਦਾ ਫ਼ੈਸਲਾ
ਕਰ ਲਿਆ ਹੈ। ਇਹ ਫ਼ੈਸਲਾ ਸਬਸਿਡੀਆਂ ਅਤੇ ਵਧੀਆਂ ਬਿਜਲੀ ਦਰਾਂ 'ਤੇ ਵਿਚਾਰ ਕਰਨ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਮਨੋਰੰਜਨ ਕਾਲੀਆ 'ਤੇ ਆਧਾਰਤ ਕਮੇਟੀ ਨੇ ਕੀਤਾ। ਕਮੇਟੀ ਦੀ ਉਚ ਪੱਧਰੀ ਮੀਟਿੰਗ ਦੌਰਾਨ ਸਬਸਿਡੀਆਂ ਤੋਂ ਇਲਾਵਾ ਸਾਸ਼ਨ ਨੂੰ ਬਿਹਤਰ ਬਣਾਉਣ ਅਤੇ ਸੱਤਾ 'ਚ ਭਾਈਵਾਲ ਅਕਾਲੀ-ਭਾਜਪਾ ਵਿਚਾਲੇ ਇਕਜੁਟਤਾ ਅਤੇ ਮਜ਼ਬੂਤੀ ਲਈ ਵੀ ਵਿਚਾਰ ਕੀਤਾ ਗਿਆ।ਯਾਦ ਰਹੇ ਕਿ ਪਿਛਲੇ ਦਿਨੀਂ ਰਾਜ 'ਚ ਭਖੇ ਸਬਸਿਡੀਆਂ ਦੇ ਮੁੱਦੇ ਦਰਮਿਆਨ ਵਧੀਆਂ ਬਿਜਲੀ ਦਰਾਂ ਨੂੰ ਵਾਪਸ ਲੈਣ ਲਈ ਭਾਜਪਾ ਨੇ ਅਕਾਲੀ ਦਲ 'ਤੇ ਦਬਾਅ ਪਾਇਆ ਸੀ। ਇਸ ਦੌਰਾਨ ਇਨ੍ਹਾਂ ਮਾਮਲਿਆਂ 'ਤੇ ਉਚ ਪੱਧਰੀ ਵਿਚਾਰ ਲਈ ਸੁਖਬੀਰ ਬਾਦਲ ਅਤੇ ਮਨੋਰੰਜਨ ਕਾਲੀਆ 'ਤੇ ਆਧਾਰ 2 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ। 22 ਸਤੰਬਰ ਨੂੰ ਗਠਿਤ ਕੀਤੀ ਇਸ ਕਮੇਟੀ ਨੇ ਇਕ ਮਹੀਨੇ ਅੰਦਰ ਆਪਣੀ ਰਿਪੋਰਟ ਦੇਣੀ ਸੀ ਪਰ ਕਮੇਟੀ ਦੀ ਪਹਿਲੀ ਮੀਟਿੰਗ ਹੀ ਦੋ ਮਹੀਨੇ ਬਾਅਦ ਸੰਭਵ ਹੋ ਸਕੀ। ਇਹ ਮੀਟਿੰਗ ਵੀ ਭਾਜਪਾ ਦੇ ਮੰਤਰੀ ਮਨੋਰੰਜਨ ਕਾਲੀਆ ਵਲੋਂ ਨਾਰਾਜ਼ਗੀ ਜਤਾਉਣ ਤੋਂ ਬਾਅਦ ਹੀ ਹੋਈ। ਮਨੋਰੰਜਨ ਕਾਲੀਆ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਸਬਸਿਡੀਆਂ ਦੇ ਮੁੱਦੇ 'ਤੇ ਅਗਲੀ ਮੀਟਿੰਗ ਵਿਚ ਠੋਸ ਮਤਾ ਲਿਆਂਦਾ ਜਾਵੇਗਾ, ਇਸ ਤੋਂ ਪਹਿਲਾਂ ਸਬਸਿਡੀਆਂ ਦੇ ਮੁੱਦੇ 'ਤੇ ਪੁਨਰਵਿਚਾਰ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਰਾਜ ਦੀ ਖਰਾਬ ਹੋ ਰਹੀ ਵਿੱਤੀ ਸਥਿਤੀ ਨੂੰ ਸੰਭਾਲਣ ਲਈ ਵੀ ਵਿਚਾਰ ਕੀਤਾ ਗਿਆ। ਇਸ ਦੌਰਾਨ ਕੁਝ ਨਵੇਂ ਟੈਕਸ ਲਗਾਉਣ ਉਤੇ ਵੀ ਚਰਚਾ ਕੀਤੀ ਗਈ, ਜਿਨ੍ਹਾਂ ਵਿਚ ਪ੍ਰਾਪਰਟੀ ਟੈਕਸ ਸ਼ਾਮਲ ਹੈ। ਜਥੇਦਾਰ ਝੀਡਾ ਦੋਸ਼ੀ ਕਰਾਰ, ਤਨਖਾਹ ਲਾਉਣ ਦਾ ਮਾਮਲਾ ਫਿਰ ਲਟਕਿਆ!
ਰਾ ਪ੍ਰਬੰਧਕ ਕਮੇਟੀ (ਐਡਹਾਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਪਰ ਉਨ੍ਹਾਂ ਨੂੰ ਤਨਖਾਹ ਲਾਉਣ ਦਾ ਫੈਸਲਾ ਰਾਖਵਾਂ ਰੱਖ ਲਿਆ ਗਿਆ। ਤਨਖਾਹ ਲਾਉਣ ਸਬੰਧੀ ਫੈਸਲਾ 15 ਨਵੰਬਰ ਜਾਂ ਇਸ ਤੋਂ ਬਾਅਦ ਹੋਣ ਵਾਲੀ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਲਿਆ ਜਾਵੇਗਾ। ਸ. ਝੀਂਡਾ ਅਤੇ ਉਨ੍ਹਾਂ ਦੇ ਸਾਥੀ ਜੋਗਾ ਸਿੰਘ, ਅਵਤਾਰ ਸਿੰਘ ਚੱਕੂ, ਕਮਲਜੀਤ ਸਿੰਘ ਅਜਰਾਣਾ ਅਤੇ ਹਜੂਰਾ ਸਿੰਘ ਅਕਾਲ ਤਖ਼ਤ ਸਾਹਬਿ ਦੇ ਆਦੇਸ਼ ਅਨੁਸਾਰ ਚੌਥੀ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਏ ਸਨ।ਵਰਨਣਯੋਗ ਹੈ ਕਿ ਬੀਤੀ 19 ਸਤੰਬਰ ਨੂੰ ਪਹਿਲੀ ਵਾਰ ਸ. ਝੀਂਡਾ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਪੇਸ਼ ਹੋਏ ਸਨ। ਉਨ੍ਹਾਂ ਨੇ ਸਿੰਘ ਸਾਹਿਬਾਨ ਸਾਹਮਣੇੇ ਆਪਣਾ ਪੱਖ ਪੇਸ਼ ਕੀਤਾ ਸੀ ਅਤੇ ਸਿੰਘ ਸਾਹਿਬਾਨ ਨੇ ਇਹ ਕਿਹਾ ਸੀ ਕਿ ਉਨ੍ਹਾਂ ਪਾਸੋਂ ਸਪੱਸ਼ਟੀਕਰਨ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਪੜਤਾਲ ਕਰਕੇ ਅਗਲੀ ਕਾਰਵਾਈ 1 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਕੀਤੀ ਜਾਵੇਗੀ। ਇਕ ਅਕਤੂਬਰ ਨੂੰ ਹੋਈ ਮੀਟਿੰਗ ਤੋਂ ਬਾਅਦ ਸਿੰਘ ਸਾਹਿਬਾਨ ਨੇ ਸ. ਝੀਂਡਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ 14 ਅਕਤੂਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਸੀ।
ਅਮਰੀਕਾ 'ਚ ਸਿੰਘਾਂ ਦੀ ਸਰਦਾਰੀ, ਦਸਤਾਰ ਸਜਾਉਣ ਅਤੇ ਦਾੜ੍ਹੀ ਵਧਾਉਣ ਦੀ ਇਜਾਜ਼ਤ
ਦੇ ਇਸ ਫ਼ੈਸਲੇ ਨੂੰ ਸਿੱਖ ਭਾਈਚਾਰੇ ਵਿਚ ਇਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸਰਕਾਰ ਨੇ ਪੱਗ ਅਤੇ ਦਾੜ੍ਹੀ ਸਮੇਤ ਸੁਰੱਖਿਆ ਸੇਵਾਵਾਂ 'ਚ ਲਾਈ ਰੋਕ ਇਕ ਸਿੱਖ ਅਧਿਕਾਰੀ ਵਲੋਂ ਦਾਇਰ ਕੇਸ ਤੋਂ ਬਾਅਦ ਹਟਾਈ ਹੈ। ਇਕ ਸਿੱਖ ਅਧਿਕਾਰੀ ਨੇ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਇਕ ਕੇਸ ਪਾਇਆ ਸੀ। ਜਿਸ ਵਿਚ ਕਿਹਾ ਗਿਆ ਕਿ ਜਦੋਂ ਉਹ ਨੌਕਰੀ 'ਤੇ ਸੀ ਤਾਂ ਉਸ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਮਨਾਹੀ ਸੀ। ਹੁਣ ਅਮਰੀਕਾ ਨੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਸਿੱਖ ਅਧਿਕਾਰੀਆਂ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਬਹੁਤ ਵੱਡੀ ਜਿੱਤ ਹੈ। ਅਜਿਹਾ ਵੀ ਪਹਿਲੀ ਵਾਰ ਹੋਇਆ ਹੈ ਕਿ ਯੂਐਸ ਦੀ ਸੁਰੱਖਿਆ ਏਜੰਸੀ ਨੇ ਆਪਣੇ ਕਾਨੂੰਨ ਵਿਚ ਕੋਈ ਬਦਲਾਅ ਕੀਤਾ ਹੋਵੇ। ਅਮਰੀਕੀ ਸਿੱਖਾਂ ਦੇ ਇਕ ਗਰੁੱਪ 'ਸਿੱਖ ਕੁਲੀਸ਼ਨ' ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਇਕ ਸਿੱਖ ਸੁਰੱਖਿਆ ਅਧਿਕਾਰੀ ਵਲੋਂ ਵਿਤਕਰੇ ਬਾਰੇ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਸਿੱਖ ਸੁਰੱਖਿਆ ਮੁਲਾਜ਼ਮਾਂ 'ਤੇ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਬਾਰੇ ਲੱਗੀ ਹੋਈ ਰੋਕ ਹਟਾ ਲਈ ਗਈ ਹੈ। ਉਕਤ ਸਿੱਖ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਆਪਣੇ ਕੰਮ ਦੇ ਸਮੇਂ ਨਾ ਤਾਂ ਪਗੜੀ ਬੰਨ੍ਹ ਸਕਦਾ ਹੈ ਅਤੇ ਨਾ ਹੀ ਦਾੜ੍ਹੀ ਰੱਖ ਸਕਦਾ ਹੈ। ਇਸ ਮੁਕੱਦਮੇ ਬਾਰੇ ਹੋਏ ਫੈਸਲੇ ਨੇ ਸਿੱਖ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਬਾਰੇ ਇਕ ਵੱਡੀ ਜਿੱਤ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਕਾਨੂੰਨ ਬਣਾਉਣ ਵਾਲੀ ਇਕ ਫੈਡਰੈਸ ਸੰਸਥਾ ਨੇ ਸਿੱਖਾਂ ਦੇ ਭਰੋਸੇ ਨਾਲ ਸਬੰਧਤ ਵਸਤਾਂ ਨੂੰ ਅਪਨਾਉਣ ਪ੍ਰਤੀ ਉਦਾਰਤਾ ਦਿਖਾਈ ਹੈ। ਮੇਜਰ ਗਿੱਲ ਨਾਂ ਨਾਲ ਪ੍ਰਸਿੱਧ ਰਘਬੀਰ ਸਿੰਘ ਦੀ ਸ਼ਿਕਾਇਤ 'ਤੇ ਸਿੱਖ ਕੁਲੀਸ਼ਨ ਅਤੇ ਸਾਨ ਫਰਾਂਸਿਸਕੋ ਦੀ ਮਨੁੱਖੀ ਅਧਿਕਾਰਾਂ ਬਾਰੇ ਵਕੀਲਾਂ ਦੀ ਕਮੇਟੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਕਾਰਨ ਇਹ ਮੁਕੱਦਮਾ ਦਾਇਰ ਕੀਤਾ ਗਿਆ ਸੀ। ਮੇਜਰ ਗਿੱਲ 34 ਸਾਲ ਤੱਕ ਭਾਰਤੀ ਫੌਜ ਵਿਚ ਕੰਮ ਕਰ ਚੁੱਕੇ ਹਨ। ਉਹ 5 ਸਾਲ ਪਹਿਲਾਂ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ ਅਤੇ ਉਥੋਂ ਦੀ ਇਕ ਕੰਪਨੀ ਵਿਚ ਨੌਕਰੀ ਕਰਨ ਲੱਗ ਪਏ ਸਨ। ਇਸ ਕੰਪਨੀ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹੈਟ ਪਾਉਣ ਲਈ ਕਿਹਾ ਗਿਆ ਸੀ ਅਤੇ ਦਾੜ੍ਹੀ ਰੱਖਣ ਦੀ ਮਨਾਹੀ ਸੀ, ਇਸ ਕਾਰਨ ਮੇਜਰ ਸਿੰਘ ਨਾ ਸਿਰ 'ਤੇ ਪਗੜੀ ਬੰਨ੍ਹ ਸਕਦੇ ਸਨ ਤੇ ਨਾ ਦਾੜ੍ਹੀ ਰੱਖ ਸਕਦੇ ਸਨ। ਸਿੱਖ ਕੁਲੀਸ਼ਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਬੰਧਤ ਵਿਭਾਗ 2005 ਵਿਚ ਗਲਤ ਤਰੀਕੇ ਨਾਲ ਬਰਖਾਸਤ ਕੀਤੇ ਗਏ ਰਘਬੀਰ ਸਿੰਘ ਨੂੰ ਹਰਜਾਨਾ ਦੇਣ ਲਈ ਵੀ ਰਾਜ਼ੀ ਹੋ ਗਿਆ ਹੈ। ਰਘੁਬੀਰ ਸਿੰਘ ਨੂੰ ਦਾੜ੍ਹੀ ਰੱਖਣ ਅਤੇ ਪੱਗ ਪਹਿਨਣ ਕਾਰਨ ਬਰਖਾਸਤ ਕਰ ਦਿੱਤਾ ਗਿਆ ਸੀ।
Friday, October 9, 2009
ਜਾਣੇ ਪਛਾਣੇ ਪੰਜਾਬੀ ਗੀਤਕਾਰ ਇੰਦਰਜੀਤ ਹਸਨਪੁਰੀ ਨਹੀਂ ਰਹੇ
ਦਾਖਲ ਸਨ। ਉਨ੍ਹਾਂ ਦੀ ਉਮਰ 80 ਸਾਲ ਸੀ। ਪੰਜਾਬੀ ਗੀਤਕਾਰੀ ਤੇ ਫਿਲਮ ਜਗਤ ਵਿੱਚ ਹਸਨਪੁਰੀ ਇੱਕ ਜਾਣਿਆ ਪਛਾਣਿਆ ਨਾਂ ਸੀ। ਉਨ੍ਹਾਂ ਦੇ ਕਿੰਨੇ ਹੀ ਗੀਤ ਪੰਜਾਬ ਵਿੱਚ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਈ ਪੰਜਾਬੀ ਫਿਲਮਾਂ ਦੀ ਸਕਰਿਪਟ ਵੀ ਲਿਖੀ, ਜਿਨ੍ਹਾਂ ਵਿੱਚ ਤੇਰੀ ਮੇਰੀ ਇੱਕ ਜਿੰਦੜੀ, ਦਾਜ, ਸੁਖੀ ਪਰਿਵਾਰ ਆਦਿ ਸ਼ਾਮਲ ਹਨ। ਹਿੰਦੀ ਫਿਲਮ ਦਹੇਜ ਦੀ ਸਕਰਿਪਟ ਵੀ ਉਨ੍ਹਾਂ ਲਿਖੀ। ਇਸ ਤੋਂ ਇਲਾਵਾ ਉਨ੍ਹਾਂ ਦੁਆਰਾ ਕਈ ਸੁਪਰ ਹਿੱਟ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਗਏ, ਜਿਨ੍ਹਾਂ ਵਿਚ ਮਨ ਜੀਤੇ ਜਗਜੀਤ, ਦੁਖ ਭੰਜਨ ਤੇਰਾ ਨਾਮ ਅਤੇ ਲੌਂਗ ਦਾ ਲਿਸ਼ਕਾਰਾ ਜ਼ਿਕਰਯੋਗ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਵੀ ਪ੍ਰਕਾਸ਼ਤ ਹੋਈਆਂ। ਉਨ੍ਹਾਂ ਦੇ ਤਿੰਨ ਲੜਕੇ ਤੇ ਇੱਕ ਲੜਕੀ ਹੈ। ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿਖਿਆ ਤੇ ਭਾਸ਼ਾ ਬਾਰੇ ਮੰਤਰੀ ਡਾ ਉਪਿੰਦਰਜੀਤ ਕੌਰ ਨੇ ਇੰਦਰਜੀਤ ਹਸਨਪੁਰੀ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।