ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾ ਦਿੱਤਾ। ਪ੍ਰਮੋਸ਼ਨ ਹਾਸਲ ਕਰਨ ਵਾਲਿਆਂ 'ਚ ਐਨ.ਸੀ.ਪੀ. ਦੇ ਪ੍ਰਫ਼ੁੱਲ ਪਟੇਲ ਸ਼ਾਮਲ ਹਨ, ਜਿਨ੍ਹਾਂ ਨੂੰ ਨਾਗਰਿਕ ਉਡਾਣ ਮੰਤਰਾਲੇ ਤੋਂ ਹਟਾ ਕੇ ਕੈਬਨਿਟ ਮੰਤਰੀ ਦੇ ਰੂਪ ਵਿਚ ਭਾਰੀ ਉਦਯੋਗ ਮੰਤਰਾਲਾ ਸੌਂਪਿਆ ਗਿਆ ਹੈ। ਜਦੋਂਕਿ ਸ੍ਰੀ ਪ੍ਰਕਾਸ਼ ਜੈਸਵਾਲ ਨੂੰ ਕੋਲਾ ਵਿਭਾਗ 'ਚ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਲਮਾਨ ਖੁਰਸ਼ੀਦ ਨੂੰ ਜਲ ਸਰੋਤ ਮੰਤਰਾਲੇ ਦੀ ਵਾਗਡੋਰ ਸੰਭਾਲਦਿਆਂ ਵੇਨੀ ਪ੍ਰਸਾਦ ਵਰਮਾ ਨੂੰ ਇਸਪਾਤ ਆਜ਼ਾਦ ਰਾਜ ਮੰਤਰੀ ਅਤੇ ਅਜੇ ਮਾਕਨ ਨੂੰ ਖੇਡ ਤੇ ਯੁਵਾ ਮਾਮਲਿਆਂ ਦੇ ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾਇਆ ਗਿਆ ਹੈ। ਅਸ਼ਵਨੀ ਕੁਮਾਰ ਨੂੰ ਵੀ ਸੁਤੰਤਰ ਤੌਰ 'ਤੇ ਯੋਜਨਾ ਸੰਸਦੀ ਕਾਰਜ ਵਿਗਿਆਨ ਅਤੇ ਤਕਨੀਕੀ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ ਹੈ ਅਤੇ ਕੇ.ਸੀ. ਵੇਨੂ ਗੋਪਾਲ ਊਰਜਾ ਰਾਜ ਮੰਤਰੀ ਹੋਣਗੇ। ਫ਼ੇਰਬਦਲ ਦੀ ਖ਼ਾਸ ਗੱਲ ਇਹ ਰਹੀ ਕਿ ਕੁਮਾਰੀ ਸ਼ੈਲਜਾ ਤੋਂ ਜਿਥੇ ਟੂਰਿਜ਼ਮ ਵਿਭਾਗ ਵਾਪਸ ਲਿਆ ਗਿਆ, ਉਥੇ ਮਨੋਹਰ ਸਿੰਘ ਗਿੱਲ ਤੋਂ ਵੀ ਖੇਡ ਤੇ ਯੁਵਾ ਭਲਾਈ ਵਿਭਾਗ ਵਾਪਸ ਲੈ ਲਿਆ ਗਿਆ ਹੈ। Thursday, January 20, 2011
ਮਨਮੋਹਨ ਸਿੰਘ ਕੈਬਨਿਟ 'ਚ ਫ਼ੇਰਬਦਲ
ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾ ਦਿੱਤਾ। ਪ੍ਰਮੋਸ਼ਨ ਹਾਸਲ ਕਰਨ ਵਾਲਿਆਂ 'ਚ ਐਨ.ਸੀ.ਪੀ. ਦੇ ਪ੍ਰਫ਼ੁੱਲ ਪਟੇਲ ਸ਼ਾਮਲ ਹਨ, ਜਿਨ੍ਹਾਂ ਨੂੰ ਨਾਗਰਿਕ ਉਡਾਣ ਮੰਤਰਾਲੇ ਤੋਂ ਹਟਾ ਕੇ ਕੈਬਨਿਟ ਮੰਤਰੀ ਦੇ ਰੂਪ ਵਿਚ ਭਾਰੀ ਉਦਯੋਗ ਮੰਤਰਾਲਾ ਸੌਂਪਿਆ ਗਿਆ ਹੈ। ਜਦੋਂਕਿ ਸ੍ਰੀ ਪ੍ਰਕਾਸ਼ ਜੈਸਵਾਲ ਨੂੰ ਕੋਲਾ ਵਿਭਾਗ 'ਚ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਲਮਾਨ ਖੁਰਸ਼ੀਦ ਨੂੰ ਜਲ ਸਰੋਤ ਮੰਤਰਾਲੇ ਦੀ ਵਾਗਡੋਰ ਸੰਭਾਲਦਿਆਂ ਵੇਨੀ ਪ੍ਰਸਾਦ ਵਰਮਾ ਨੂੰ ਇਸਪਾਤ ਆਜ਼ਾਦ ਰਾਜ ਮੰਤਰੀ ਅਤੇ ਅਜੇ ਮਾਕਨ ਨੂੰ ਖੇਡ ਤੇ ਯੁਵਾ ਮਾਮਲਿਆਂ ਦੇ ਆਜ਼ਾਦ ਤੌਰ 'ਤੇ ਰਾਜ ਮੰਤਰੀ ਬਣਾਇਆ ਗਿਆ ਹੈ। ਅਸ਼ਵਨੀ ਕੁਮਾਰ ਨੂੰ ਵੀ ਸੁਤੰਤਰ ਤੌਰ 'ਤੇ ਯੋਜਨਾ ਸੰਸਦੀ ਕਾਰਜ ਵਿਗਿਆਨ ਅਤੇ ਤਕਨੀਕੀ ਮਾਮਲਿਆਂ ਦਾ ਰਾਜ ਮੰਤਰੀ ਬਣਾਇਆ ਗਿਆ ਹੈ ਅਤੇ ਕੇ.ਸੀ. ਵੇਨੂ ਗੋਪਾਲ ਊਰਜਾ ਰਾਜ ਮੰਤਰੀ ਹੋਣਗੇ। ਫ਼ੇਰਬਦਲ ਦੀ ਖ਼ਾਸ ਗੱਲ ਇਹ ਰਹੀ ਕਿ ਕੁਮਾਰੀ ਸ਼ੈਲਜਾ ਤੋਂ ਜਿਥੇ ਟੂਰਿਜ਼ਮ ਵਿਭਾਗ ਵਾਪਸ ਲਿਆ ਗਿਆ, ਉਥੇ ਮਨੋਹਰ ਸਿੰਘ ਗਿੱਲ ਤੋਂ ਵੀ ਖੇਡ ਤੇ ਯੁਵਾ ਭਲਾਈ ਵਿਭਾਗ ਵਾਪਸ ਲੈ ਲਿਆ ਗਿਆ ਹੈ। ਬਾਦਲਾਂ ਦੀ ਜੰਗ : ਮਾਘੀ ਮੇਲੇ ‘ਚ ਮਨਪ੍ਰੀਤ ਤੇ ਸੁਖਬੀਰ ਨੇ ਜੁਟਾਈ ਭੀੜ
ਦਰ ਸਿੰਘ ਦੇ ਮੁਕਾਬਲੇ ਮਨਪ੍ਰੀਤ ਬਾਦਲ ਦੀ ਰੈਲੀ ਵਿਚ ਵੱਡੀ ਗਿਣਤੀ ‘ਚ ਲੋਕਾਂ ਨੇ ਪਹੁੰਚ ਕੇ ਬਾਦਲ ਸਰਕਾਰ ਅਤੇ ਕਾਂਗਰਸ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਬਿਨਾ ਕੋਈ ਸਿਆਸੀ ਦਲ ਬਣਾਏ ਮਨਪ੍ਰੀਤ ਸਿੰਘ ਬਾਦਲ ਨੇ ਸ਼ਾਨਦਾਰ ਰੈਲੀ ਕਰਕੇ ਵਿਰੋਧੀਆਂ ਨੂੰ ਅਪਣੀ ਤਾਕਤ ਦਾ ਅਹਿਸਾਸ ਕਰਵਾ ਦਿਤਾ ਹੈ। ਦੂਸਰੇ ਪਾਸੇ ਆਮ ਲੋਕਾਂ ਨੇ ਵੀ ਇਹ ਜ਼ਾਹਿਰ ਕਰ ਦਿਤਾ ਹੈ ਕਿ ਉਹ ਬਿਨਾ ਕਿਸੇ ਦਬਾਅ ਦੇ ਰੈਲੀ ਵਿਚ ਪਹੁੰਚੇ ਸਨ। ਇਸ ਗੱਲ ਦਾ ਅੰਦਾਜ਼ਾ ਮੁਕਤਸਰ ਵਿਚ ਚਾਰੇ ਪਾਸੇ ਲੱਗੇ ਲੰਬੇ-ਲੰਬੇ ਟ੍ਰੈਫਿਕ ਜਾਮਾਂ ਤੋਂ ਲਗਾਇਆ ਜਾ ਸਕਦਾ ਸੀ।ਮੁਕਤਸਰ ਦਾ ਜ਼ਿਲ੍ਹਾ ਪ੍ਰਸ਼ਾਸ਼ਨ ਰੈਲੀ ਦੇ ਰਸ਼ ਨੂੰ ਕਾਬੂ ਕਰਨ ਵਿਚ ਬਿਲਕੁਲ ਨਾਕਾਮ ਰਿਹਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਭੀੜ ਇਕੱਠੀ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪਰ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਵਿਚ ਲੋਕਾਂ ਦਾ ਜੋਸ਼ ਘੱਟ ਨਜ਼ਰ ਆਇਆ। ਮਨਪ੍ਰੀਤ ਸਿੰਘ ਬਾਦਲ ਦੇ ਇਸ ਸ਼ਕਤੀ ਪ੍ਰਦਰਸ਼ਨ ਵਿਚ ਲੋਕਾਂ ਦੀ ਭਰਵੀਂ ਗਿਣਤੀ ਤੋਂ ਉਹ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਰੈਲੀ ਵਿਚ ਉਹ ਅਪਣੇ ਵਲੋਂ ਕੋਈ ਅਹਿਮ ਐਲਾਨ ਕਰਨਗੇ ਪਰ ਉਨ੍ਹਾਂ ਨੇ ਸਿਰਫ਼ ਏਨਾ ਕਿਹਾ ਕਿ ਉਹ ਇਥੇ ਵੋਟਾਂ ਮੰਗਣ ਨਹੀਂ ਬਲਕਿ ਲੋਕਾਂ ਨੂੰ ਇਨਸਾਫ਼ ਅਤੇ ਇਨਕਲਾਬ ਦੇ ਲਈ ਤਿਆਰ ਕਰਨ ਆਏ ਹਨ। ਮਨਪ੍ਰੀਤ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਬਾਰੇ ਵੀ ਅਜੇ ਪੱਤੇ ਨਹੀਂ ਖੋਲ੍ਹੇ, ਜਦਕਿ ਇਸੇ ਰੈਲੀ ਵਿਚ ਬੀਰਦਵਿੰਦਰ ਸਿੰਘ ਨੇ ਇਹ ਸੰਕੇਤ ਜ਼ਰੂਰ ਦਿਤਾ ਕਿ ਖਟਕੜ ਕਲਾਂ ਦੀ ਰੈਲੀ ਵਿਚ ਨਵੀਂ ਪਾਰਟੀ ਦਾ ਐਲਾਨ ਕਰ ਦਿਤਾ ਜਾਵੇਗਾ। ਬੀਰਦਵਿੰਦਰ ਸਿੰਘ ਨੇ ਮਤਾ ਪਾਸ ਕਰਦਿਆਂ ਹੋਇਆਂ ਕਿਹਾ ਕਿ 23 ਮਾਰਚ ਤੱਕ ਰਾਜਨੀਤਕ ਪਾਰਟੀ ਦੀਆਂ ਸੰਭਾਵਨਾਵਾਂ ਦੀ ਤਲਾਸ਼ ਜ਼ਰੂਰ ਕੀਤੀ ਜਾਵੇਗੀ।ਪਰਵਾਸੀ ਪੰਜਾਬੀ ਸੰਮੇਲਨ : 2000 ਲੋਕਾਂ ਦਾ ਪ੍ਰਬੰਧ ਸੀ, 150 ਪਹੁੰਚੇ
ਸੰਮੇਲਨ ਇਕ ਫਲਾਪ ਸ਼ੋਅ ਸਾਬਤ ਹੋਇਆ। ਜਲੰਧਰ ਵਿਚ ਲੰਘੇ ਮੰਗਲਵਾਰ ਨੂੰ ਕਰਵਾਏ ਇਸ ਸੰਮੇਲਨ ਵਿਚ ਲੰਬੀ ਉਡੀਕ ਤੋਂ ਬਾਅਦ ਵੀ ਪ੍ਰਬੰਧਕਾਂ ਨੂੰ ਐਨਆਰਆਈ ਮਹਿਮਾਨਾਂ ਦੇ ਦਰਸ਼ਨ ਦੁਰਲੱਭ ਹੋ ਗਏ। 2000 ਲੋਕਾਂ ਲਈ ਲੱਖਾਂ ਰੁਪਏ ਖਰਚ ਕਰਕੇ ਕਰਵਾਏ ਇਸ ਸੰਮੇਲਨ ਵਿਚ ਸਿਰਫ਼ 150 ਐਨਆਰਆਈਜ਼ ਪਹੁੰਚੇ। ਪਰਵਾਸੀ ਪੰਜਾਬੀ ਮਹਿਮਾਨਾਂ ਦੀ ਭੀੜ ਜੁਟਾਉਣ ਦਾ ਲੰਬਾ ਇੰਤਜਾਰ ਕਰਨ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਢਾਈ ਘੰਟੇ ਲੇਟ ਪਹੁੰਚੇ।ਪੰਜਾਬ ਸਰਕਾਰ ਵਲੋਂ ਕਰਵਾਏ ਗਏ ਇਸ ਫਲਾਪ ਸ਼ੋਅ ਵਿਚ ਜ਼ਿਆਦਾਤਰ ਕੁਰਸੀਆਂ ਖਾਲੀ ਰਹੀਆਂ, ਜਿਹੜੀਆਂ ਸੀਟਾਂ ਭਰੀਆਂ ਹੋਈਆਂ ਸਨ, ਉਨ੍ਹਾਂ ‘ਤੇ ਅਕਾਲੀ ਨੇਤਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਨਜ਼ਰ ਆਏ। ਇਥੋਂ ਤੱਕ ਕਿ ਮਿੰਨੀ ਪੰਜਾਬ ਕਹਾਉਣ ਵਾਲੇ ਕੈਨੇਡਾ ਤੋਂ ਸਿਰਫ਼ 20 ਬੰਦਿਆਂ ਨੇ ਹੀ ਅਪਣੇ ਨਾਂ ਦਰਜ ਕਰਵਾਏ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਦੌਰੇ ‘ਤੇ ਆਈ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਰੂਬੀ ਢੱਲਾ, ਸੁੱਖ ਧਾਲੀਵਾਲ ਅਤੇ ਪੀਟਰ ਸੰਧੂ ਵੀ ਸੰਮੇਲਨ ਤੋਂ ਦੂਰ ਰਹੇ। ਸਿਰਫ਼ ਯੂਕੇ ਦੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਹੀ ਸੰਮੇਲਨ ਵਿਚ ਸੰਬੋਧਨ ਕਰਨ ਲਈ ਪਹੁੰਚੇ।ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਪੰਥਕ ਰਾਜਨੀਤੀ ਗਰਮਾਈ
ਕਾਰਨ ਸੰਗਤਾਂ ਵਿਚ ਬਣੀ ਅਸਪੱਸ਼ਟਤਾ ਵਾਲੀ ਸਥਿਤੀ ਨੂੰ ਖ਼ਤਮ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਜਿਥੇ ਇਕੱਤਰਤਾ ਸੱਦਣ ਦੀ ਮੰਗ ਕੀਤੀ ਹੈ, ਉਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਪਣੇ ਸਟੈਂਡ ਕਾਰਨ ਵਿਵਾਦ ਵਿੱਚ ਘਿਰ ਗਏ ਹਨ। ਜਥੇਦਾਰ ਨੰਦਗੜ੍ਹ ਨੇ ਸਪੱਸ਼ਟ ਕੀਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਵਿਲੱਖਣਤਾ ਨੂੰ ਖ਼ਤਮ ਕੀਤੇ ਜਾਣ ਦੇ ਕੋਝੇ ਯਤਨਾਂ ਦਾ ਉਹ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਅਤੇ ਇਸ ਦੀ ਵਿਲੱਖਣਤਾ ਬਣਾਈ ਰੱਖਣ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ। ਓਧਰ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਸਮੇਤ ਕੁਝ ਪੰਥਕ ਆਗੂਆਂ ਨੇ ਜਥੇਦਾਰ ਨੰਦਗੜ੍ਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਦੀ ਮੰਗ ਕਰ ਦਿੱਤੀ ਹੈ। ਆਉਂਦੇ ਦਿਨਾਂ ਵਿਚ ਇਸ ਮਾਮਲੇ ਦੇ ਹੋਰ ਭਖਣ ਦੇ ਆਸਾਰ ਹਨ।ਦਸਮ ਪਾਤਸ਼ਾਹ ਦੀ ਕਲਗੀ ਅਸਲੀ ਨਹੀਂ’
ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਕਹਿ ਕੇ ਆਈ ਕਲਗੀ ਅਸਲੀ ਨਹੀਂ ਹੈ। ਸੀਨੀਅਰ ਆਈਪੀਐਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਅਤੇ ਲੁਧਿਆਣਾ ਦੇ ਕਮਲਜੀਤ ਸਿੰਘ ਬੋਪਰਾਏ ਦੀ ਇਕ ਟੀਮ ਪਹਿਲੀ ਜੁਲਾਈ 2009 ਨੂੰ ਇਹ ਕਲਗੀ, ਇੰਗਲੈਂਡ ਤੋਂ ਲਿਆਈ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਇਸ ਕਲਗੀ ਦਾ ਸੁਆਗਤ ਕੀਤਾ ਸੀ। ਸ਼ਰਧਾਲੂਆਂ ਨੇ ਹਵਾਈ ਅੱਡੇ ਤੋਂ ਦਰਬਾਰ ਸਾਹਿਬ ਤੱਕ 10.00 ਕਿਲੋਮੀਟਰ ਲੰਮੀ ਕਤਾਰ ਬਣਾ ਕੇ ਇਸ ‘ਨਿਸ਼ਾਨੀ‘ ਦੇ ਦਰਸ਼ਨ ਕੀਤੇ ਸਨ।ਪਰ ਜਦ ਹਰਪ੍ਰੀਤ ਸਿੰਘ ਸਿੱਧੂ ਅਤੇ ਬੋਪਰਾਏ ਇਹ ਦੱਸਣ ‘ਚ ਨਾਕਾਮ ਰਹੇ ਕਿ ਉਹ ਇਹ ਕਲਗੀ ਕਿਥੋਂ ਲਿਆਏ ਹਨ ਤਾਂ ਇਸ ਦੇ ਅਸਲੀ ਹੋਣ ਬਾਰੇ ਸ਼ੰਕੇ ਖੜ੍ਹੇ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਦੀ ਜਾਂਚ ਲਈ ਇਕ ਕਮੇਟੀ ਕਾਇਮ ਕੀਤੀ ਗਈ। ਇਸ ਕਮੇਟੀ ਵਿਚ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਡਾ.ਕਿਰਪਾਲ ਸਿੰਘ, ਇਤਿਹਾਸਕ ਮਾਹਿਰ ਡਾ. ਬਲਵੰਤ ਸਿੰਘ ਢਿੱਲੋਂ, ਡਾ.ਸੁਖਦਿਆਲ ਸਿੰਘ, ਹਰਬੰਸ ਸਿੰਘ ਚਾਵਲਾ, ਮੋਹਣ ਸਿੰਘ, ਮਹਿੰਦਰ ਸਿੰਘ, ਐਸਪੀ ਸਿੰਘ, ਐਸਜੀਪੀਸੀ ਦੇ ਸਕੱਤਰ ਦਲਮੇਘ ਸਿੰਘ ਅਤੇ ਖੁਦ ਬੋਪਾਰਾਏ ਵੀ ਸ਼ਾਮਲ ਸਨ। ਇਸ ਕਮੇਟੀ ਦੀ ਇਕੋ ਹੀ ਮੀਟਿੰਗ ਅਗਸਤ 2009 ਵਿਚ ਚੰਡੀਗੜ੍ਹ ‘ਚ ਹੋਈ ਸੀ। ਮੀਟਿੰਗ ਵਿਚ ਹਰਪ੍ਰੀਤ ਸਿੰਘ ਸਿੱਧੂ ਅਤੇ ਬੋਪਰਾਏ ਨੇ ਇਹ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇਹ ਕਲਗੀ ਕਿਥੋਂ ਲਿਆਏ ਹਨ। ਹਾਲਾਂਕਿ ਇਸ ਬਾਰੇ ਜਾਂਚ ਦੀ ਕੋਈ ਰਿਪੋਰਟ ਨਹੀਂ ਆਈ ਜਿਸ ਨੂੰ ਇਸ ਫੈਸਲੇ ਦਾ ਆਧਾਰ ਬਣਾਇਆ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਸ ਕਲਗੀ ਦੀ ਪ੍ਰਾਚੀਨਤਾ ਬਾਰੇ ਪਤਾ ਲਾਉਣ ਲਈ ਇਸ ਦੀ ਕਾਰਬਨ ਡੇਟਿੰਗ ਪਰਖ ਦੀ ਗੱਲ ਵੀ ਚੱਲੀ ਪਰ ਵੱਖ ਵੱਖ ਧਾਰਮਿਕ ਅਤੇ ਵਿਗਿਆਨਕ ਪੱਖਾਂ ਤੋਂ ਇਸ ਬਾਰੇ ਨਾਂਹ ਪੱਖੀ ਹੁੰਗਾਰਾ ਮਿਲਣ ਕਰਕੇ ਇਹ ਨਹੀਂ ਕਰਵਾਈ ਗਈ।
ਫ਼ਿਲਮ ਅਦਾਕਾਰ ਵਿਵੇਕ ਸ਼ੌਕ ਨਹੀਂ ਰਹੇ
ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਹਨ। 47 ਸਾਲਾ ਵਿਵੇਕ ਸ਼ੌਕ ਨੇ ਜਲੰਧਰ ਦੂਰਦਰਸ਼ਨ ਤੋਂ ‘ਹਾਸਿਆਂ ਦੀ ਪਿਟਾਰੀ‘ ਪ੍ਰੋਗਰਾਮ ਤੋਂ ਅਪਣੀ ਅਦਾਕਾਰੀ ਅਤੇ ਕਾਮੇਡੀ ਦੀ ਸ਼ੁਰੂਆਤ ਕੀਤੀ ਅਤੇ ਕੁਝ ਹੀ ਸਾਲਾਂ ਵਿਚ ਉਹ ਬੌਲੀਵੁੱਡ ‘ਚ ਵੀ ਜਾਣੇ ਪਹਿਚਾਣੇ ਕਲਾਕਾਰ ਬਣ ਗਏ। ਪੰਜਾਬੀ ਫਿਲਮਾਂ, ਬੌਲੀਵੁੱਡ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿਚ ਅਮਿੱਟ ਛਾਪ ਛੱਡਣ ਵਾਲੇ ਵਿਵੇਕ ਸ਼ੌਕ ਦਾ ਥੀਏਟਰ ਦੀ ਦੁਨੀਆ ਵਿਚ ਵੱਡਾ ਨਾਂ ਸੀ। ਤਕਰੀਬਨ 54 ਫਿਲਮਾਂ ਵਿਚ ਉਨਾਂ ਨੇ ਕੰਮ ਕੀਤਾ, ਜਿਨ੍ਹਾਂ ਵਿਚੋਂ ਫਿਲਮ ‘ਗਦਰ-ਇਕ ਪ੍ਰੇਮ ਕਥਾ‘, ‘ਅੰਦਾਜ਼‘ ਅਤੇ ‘ਦਿਲ ਹੁਆ ਤੁਮਾਰਾ‘ ਵਿਚ ਨਿਭਾਏ ਕਿਰਦਾਰ ਤੋਂ ਕਾਫੀ ਪ੍ਰਸਿੱਧੀ ਮਿਲੀ ਸੀ। ਟੀਵੀ ਸਕਰੀਨ ‘ਤੇ ਉਨਾਂ ਨੇ ਕਾਮੇਡੀਅਨ ਜਸਪਾਲ ਭੱਟੀ ਨਾਲ ‘ਉਲਟਾ ਪੁਲਟਾ‘ ਅਤੇ ‘ਫਲਾਪ ਸ਼ੋਅ‘ ਵਿਚ ਵੀ ਅਪਣੀ ਪਹਿਚਾਣ ਗੂੜੀ ਕੀਤੀ। ‘ਨਾਲਾਇਕ‘ ਵਰਗੀਆਂ ਕੁਝ ਫਿਲਮਾਂ ਬਣਾਈਆਂ ਵੀ ਹਨ। ਉਨਾਂ ਦੀਆਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਅਜੇ ਰਿਲੀਜ਼ ਹੋਣੀਆਂ ਬਾਕੀ ਹਨ।ਵਿਵੇਕ ਸ਼ੌਕ ਅਪਣੇ ਪਿਤਾ ਧਰਮ ਸਿੰਘ ਸ਼ੌਕ ਤੇ ਮਾਤਾ ਪਦਮਾ ਸ਼ੌਕ ਦੇ ਲਾਡਲੇ ਪੁੱਤਰ ਅਤੇ ਭੈਣ ਬੱਬਲ ਦੇ ਇਕਲੌਤੇ ਭਰਾ ਸਨ। ਉਨ੍ਹਾਂ ਚੰਡੀਗੜ੍ਹ ਦੇ ਸੈਕਟਰ-35 ਦੇ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਤੋਂ ਮੁੱਢਲੀ ਸਿੱਖਿਆ ਲੈਣ ਉਪਰੰਤ ਇੰਜੀਨੀਅਰਿੰਗ ਦੀ ਪੜ੍ਹਾਈ ਚੰਡੀਗੜ੍ਹ ਦੇ ਸੈਕਟਰ 30 ਸੀਐੱਸਆਈਓ ਤੋਂ ਪੂਰੀ ਕੀਤੀ। ਟੀਵੀ ਦੇ ਪ੍ਰੋਗਰਾਮਾਂ ਦੇ ਸਫ਼ਰ ਤੋਂ ਹੁੰਦੇ ਹੋਏ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਅਪਣਾ ਨਿਵੇਕਲਾ ਸਥਾਨ ਬਣਾਇਆ।
Thursday, October 21, 2010
ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ
ਜਗਬੀਰ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਕੰਗ ਨੂੰ ਕਾਰਨ ਦੱਸੋ ਨੋਟਿਸ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਨੁਸ਼ਾਸਨੀ ਕਮੇਟੀ ਦੀ ਸਿ
ਫਾਰਸ਼ ’ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਮਨਪ੍ਰੀਤ ਦੇ ਦੋ ਹਮਾਇਤੀ ਵਿਧਾਇਕਾਂ ਜਗਬੀਰ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਕੰਗ ਨੂੰ 21 ਦਿਨ ਦਾ ਨੋਟਿਸ ਦੇ ਕੇ ਸਪਸ਼ਟੀਕਰਨ ਮੰਗ ਲਿਆ ਗਿਆ ਹੈ। ਸਰਕਾਰੀ ਹਲਕਿਆਂ ਦਾ ਦਾਅਵਾ ਹੈ ਕਿ ਬਰਤਰਫ਼ੀ ਦੇ ਬਾਵਜੂਦ ਮਨਪ੍ਰੀਤ ’ਤੇ ਦਲਬਦਲੀ ਕਾਨੂੰਨ ਦੇ ਨਿਯਮਾਂ ਅਧੀਨ ਅਕਾਲੀ ਦਲ ਦੇ ਵਿਧਾਇਕ ਵਜੋਂ ਪਾਰਟੀ ਦਾ ਵਿਪ੍ਹ ਲਾਗੂ ਰਹੇਗਾ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਕਿਹਾ ਸੀ ਕਿ ਕੇਂਦਰ ਪੰਜਾਬ ਸਿਰ ਚੜ੍ਹੇ ਕਰਜ਼ੇ ਵਿਚੋਂ 35000 ਕਰੋੜ ਰੁਪਏ ਕੁਝ ਸ਼ਰਤਾਂ ਨਾਲ ਮੁਆਫ਼ ਕਰਨ ਲਈ ਤਿਆਰ ਹੈ। ਇਸ ਦੇ ਬਾਅਦ ਉਨ੍ਹਾਂ ਨੇ ਮੀਡੀਆ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਵੀ ਆਲੋਚਨਾ ਕਰ ਦਿੱਤੀ। ਅਕਾਲੀ ਦਲ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਤਾਂ ਮਨਪ੍ਰੀਤ ਨੇ ਕਈ ਸੀਨੀਅਰ ਅਕਾਲੀ ਆਗੂਆਂ ਦੇ ਖ਼ਿਲਾਫ਼ ਟਿੱਪਣੀਆਂ ਕੀਤੀਆਂ। ਇਸ ਮੁੱਦੇ ’ਤੇ ਪਾਰਟੀ ਵੱਲੋਂ ਬਣੀ ਅਨੁਸ਼ਾਸਨੀ ਕਮੇਟੀ ਨੇ ਮਨਪ੍ਰੀਤ ਨੂੰ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਸੀ ਅਤੇ 20 ਅਕਤੂਬਰ ਨੂੰ ਪਾਰਟੀ ਦਫਤਰ ਆ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ, ਨਾਲ ਹੀ ਪਾਰਟੀ ਦੀ ਮੁਅੱਤਲੀ ਦੇ ਆਧਾਰ ’ਤੇ ਮੁੱਖ ਮੰਤਰੀ ਨੇ ਮਨਪ੍ਰੀਤ ਦੀ ਵਜ਼ਾਰਤ ਵਿਚੋਂ ਛੁੱਟੀ ਕਰ ਦਿੱਤੀ ਸੀ।
ਭ੍ਰਿਸ਼ਟਾਚਾਰ ਕੇਸ : ਬਾਦਲ ਪਰਿਵਾਰ ਬਰੀ
ਬਿਊਰੋ ਵੱਲੋਂ ਦਰਜ ਕੀਤੇ ਭ੍ਰਿਸ਼ਟਾਚਾਰ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ, ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਣੇ 10 ਵਿਅਕਤੀਆਂ ਨੂੰ ਭ੍ਰਿਸ਼ਟਾਚਾਰ, ਆਮਦਨ ਤੋਂ ਵੱਧ ਨਾਮੀ ਤੇ ਬੇਨਾਮੀ ਜਾਇਦਾਦ ਬਣਾਉਣ ਅਤੇ ਕਈ ਹੋਰ ਅਪਰਾਧਿਕ ਮਾਮਲਿਆਂ ’ਚੋਂ ਬਰੀ ਕਰ ਦਿੱਤਾ। ਇਸੇ ਨਾਲ ਅਦਾਲਤ ਨੇ ਮਾਮਲੇ ਦੇ ਤਫਤੀਸ਼ੀ ਅਫਸਰ ਤੇ ਉਸ ਸਮੇਂ ਦੇ ਐਸ.ਪੀ. (ਵਿਜੀਲੈਂਸ) ਸੁਰਿੰਦਰਪਾਲ ਸਿੰਘ ਵਿਰਕ ਅਤੇ ਮੌਜੂਦਾ ਆਈ.ਜੀ. ਬੀ.ਕੇ. ਉੱਪਲ ਅਤੇ ਹੋਰਨਾਂ ਅਧਿਕਾਰੀਆਂ ਖਿਲਾਫ ਮੁਕੱਦਮਾ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਮੁਲਜ਼ਮ ਖਿਲਾਫ ਠੋਸ ਸਬੂਤ ਸਾਹਮਣੇ ਨਹੀਂ ਆਏ ਅਤੇ ਨਾ ਹੀ ਵਿਜੀਲੈਂਸ ਪੇਸ਼ ਕਰ ਸਕੀ। ਵਿਜੀਲੈਂਸ ਨੂੰ ਫਿੱਟ ਲਾਹਣਤ ਪਾਉਂਦੇ ਹੋਏ ਕਿਹਾ ਕਿ ਉਸ ਨੇ ਗਲਤ ਤੱਥ ਪੇਸ਼ ਕਰਕੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ।ਅਦਾਲਤ ਨੇ ਬਰੀ ਕੀਤੇ ਮੁਲਜ਼ਮਾਂ ਨੂੰ 50-50 ਹਜ਼ਾਰ ਰੁਪਏ ਦਾ ਨਿੱਜੀ ਮੁਚੱਲਕਾ ਅਤੇ ਇੰਨੀ ਰਕਮ ਦੇ ਜ਼ਮਾਨਤੀ ਬਾਂਡ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਕਿਸੇ ਵਿਅਕਤੀ ਵੱਲੋਂ ਇਸ ਕੇਸ ਦੇ ਫੈਸਲੇ ਨੂੰ ਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਬਰੀ ਕੀਤੇ ਮੁਲਜ਼ਮਾਂ ਨੂੰ ਉਸ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।ਰਾਮ ਜਨਮ ਭੂਮੀ ਬਨਾਮ ਬਾਬਰੀ ਮਸਜਿਦ : ਵਿਵਾਦਤ ਥਾਂ ਵੰਡੇਗੀ ਤਿੰਨ ਹਿੱਸਿਆਂ 'ਚ
Friday, September 24, 2010
ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਦੇ ਫ਼ੈਸਲੇ ਨੂੰ ਇਕ ਹਫ਼ਤੇ ਲਈ ਟਾਲ ਦਿੱਤਾ
ਦਿੱਤਾ ਹੈ। ਇਲਾਹਾਬਾਦ ਹਾਈਕੋਰਟ ਵਲੋਂ ਇਸ ਮਾਮਲੇ 'ਚ ਜ਼ਮੀਨੀ ਹੱਕ ਬਾਰੇ ਫ਼ੈਸਲਾ ਕੱਲ੍ਹ ਨੂੰ ਸੁਣਾਇਆ ਜਾਣਾ ਸੀ, ਪਰ ਇਸ ਮਾਮਲੇ 'ਤੇ ਫ਼ੈਸਲਾ ਟਾਲਣ ਦੀ ਇਕ ਅਪੀਲ 'ਤੇ ਗੌਰ ਕਰਦਿਆਂ ਸੁਪਰੀਮ ਕੋਰਟ ਨੇ ਫ਼ੈਸਲੇ 'ਤੇ ਰੋਕ ਲਗਾ ਦਿੱਤੀ, ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।ਸੁਪਰੀਮ ਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਦੱਸਿਆ ਹੈ ਕਿ ਬਾਬਰੀ ਮਸਜਿਦ ਮਾਮਲੇ 'ਤੇ ਅਗਲੀ ਸੁਣਵਾਈ 28 ਤਰੀਕ ਨੂੰ ਹੋਵੇਗੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਇਲਾਹਾਬਾਦ ਹਾਈਕੋਰਟ ਨੇ ਫ਼ੈਸਲਾ ਟਾਲਣ ਦੀ ਅਪੀਲ ਰੱਦ ਕਰਕੇ ਪਟੀਸ਼ਨਰ ਨੂੰ ਜ਼ੁਰਮਾਨਾ ਵੀ ਕੀਤਾ ਸੀ, ਜਿਸ ਤੋਂ ਬਾਅਦ ਪਟੀਸ਼ਨਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨਰ ਅਨੁਸਾਰ ਰਾਮਜਨਮ ਭੂਮੀ-ਬਨਾਮ ਬਾਬਰੀ ਮਸਜਿਦ ਮਾਮਲੇ ਦਾ ਹੱਲ ਅਦਾਲਤ ਤੋਂ ਬਾਹਰ ਵਧੀਆ ਢੰਗ ਨਾਲ ਹੋ ਸਕਦਾ ਹੈ ਅਤੇ ਇਸ ਲਈ ਕੁਝ ਸਮਾਂ ਦਿੱਤੇ ਜਾਣ ਦੀ ਲੋੜ ਹੈ।