ਮਾਸਕੋ 'ਚ 19 ਸੈਂਟੀਮੀਟਰ ਬਰਫ਼ਬਾਰੀ ਦੇ ਬਾਅਦ 21 ਦਸੰਬਰ ਤੋਂ ਪਹਿਲਾਂ
ਦੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਬਰਫ਼ਬਾਰੀ ਕਾਰਣ ਲੱਗਭਗ 17 ਸੌ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ।ਯਾਂਡੇਕਸ ਸਰਚ ਇੰਝਣ ਮੁਤਾਬਕ ਸਵੇਰੇ ਅੱਠ ਵੱਜਕੇ ਦਸ ਮਿੰਟ ਤੋਂ ਲੈ ਕੇ ਦੁਪਹਿਰ 12 ਵੱਜਕੇ 20 ਮਿੰਟ ਤੱਕ ਟ੍ਰੈਫ਼ਿਕ ਜਾਮ ਦੀ ਲੰਬਾਈ 17 ਸੌ ਕਿੱਲੋਮੀਟਰ ਸੀ,ਜੋ ਕਿ ਸਧਾਰਣ 700 ਕਿਲੋਮੀਟਰ ਤੋਂ ਕਿਤੇ ਜ਼ਿਆਦਾ ਹੈ।ਪ੍ਰਸ਼ਾਸਨ ਨੇ ਲੋਕਾਂ ਨੂੰ ਸਰਵਜਨਕ ਵਾਹਨਾਂ ਦੇ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।ਐਤਵਾਰ ਨੂੰ ਸ਼ੁਰੂ ਹੋਈ ਇਸ ਬਰਫ਼ਬਾਰੀ ਨੂੰ ਹਟਾਉਣ ਲਈ ਲੱਗਭਗ 15 ਹਜ਼ਾਰ ਵਾਹਨ ਲਗਾਏ ਗਏ ਹਨ।ਨਵੇਂ ਸਾਲ ਦੀਆਂ ਛੁੱਟੀਆਂ ਦੇ ਚੱਲਦੇ ਭਾਰੀ ਸੰਖਿਆ 'ਚ ਅਤੇ ਵਾਹਨਾ ਦੇ ਆਉਣ ਦੀ ਆਸ਼ੰਕਾ ਹੈ,ਜਿਸ ਨਾਲ ਸਥਿੱਤੀ ਹੋਰ ਵੀ ਗੰਭੀਰ ਹੋ ਸਕਦੀ ਹੈ।ਮੌਸਮ ਵਿਭਾਗ ਅਨੁਸਾਰ ਅੱਜ ਬਰਫ਼ਬਾਰੀ ਨਾ ਹੋਣ ਅਤੇ ਦਿਨ ਦਾ ਤਾਪਮਾਨ ਜ਼ੀਰੋ ਤੋਂ 13 ਡਿਗਰੀ ਘੱਟ ਰਹਿ ਦੀ ਸੰਭਾਵਨਾ ਹੈ।
No comments:
Post a Comment