ਇੰਟਰਨੈਸ਼ਨਲ ਕਾਨਫਰੰਸ ਆਨ ਨਿਊਰੋਸਾਇੰਸ ਵਿਚ ਮਾਹਰ ਕਰਨਗੇ ਚਰਚਾ
ਚੰਡੀਗੜ : ਮਰਹੂਮ ਪੰਜਾਬੀ ਸਾਹਿਤਕਾਰ ਸੰਤੋਖ਼ ਸਿੰਘ ਧੀਰ ਹੁਣ ਸਾਰੀ ਦੁਨੀਆ ਦੇ ਸਿਹਤ ਵਿਗਿਆਨੀਆਂ ਲਈ ਖੋਜ ਦਾ ਵਿਸ਼ਾ ਬਣਨ ਜਾ ਰਹੇ ਹਨ। ਸਿਹਤ ਵਿਗਿਆਨੀ ਇਹ ਜਾਨਣਾ ਚਾਹੁੰਦੇ ਹਨ ਕਿ ਆਖ਼ਰੀ 90 ਸਾਲ ਤੋਂ ਵੱਧ ਉਮਰ ਦੇ ਇਸ ਬਜ਼ੁਰਗ ਲੇਖਕ ਵਿਚ ਕੀ ਸੀ ਜੋ ਉਸ ਵਿਚ ਆਖ਼ਰੀ ਸਮੇਂ ਤੱਕ ਚਮਕਦਾ ਰਿਹਾ। ਇਹ ਜਾਨਣ ਲਈ ਉਨਾਂ ਦੇ ਦਿਮਾਗ ’ਤੇ ਚੀਨ ਵਿਚ ਖੋਜ ਸ਼ੁਰੂ ਕੀਤੀ ਜਾਵੇਗੀ। ਪੀਜੀਆਈ ਹੀ ਨਹੀਂ ਬਲਕਿ ਦੁਨੀਆ ਦੇ ਕਈ ਸਿਹਤ ਵਿਗਿਆਨੀ ਉਨਾਂ ਦੇ ਦਿਮਾਗ ਦਾ ਅਧਿਐਨ ਕਰਨਗੇ।20 ਅਤੇ 21 ਮਾਰਚ ਨੂੰ ਚੀਨ ਵਿਚ ਆਯੋਜਿਤ ਹੋਣ ਵਾਲੀ ਇੰਟਰਨੈਸ਼ਨਲ ਕਾਨਫਰੰਸ ਆਨ ਨਿਊਰੋਸਾਇੰਸ ਵਿਚ ਸੰਤੋਖ਼ ਸਿੰਘ ਧੀਰ ਦੇ ਦਿਮਾਗ ਨਾਲ ਸਬੰਧਤ ਦਸਤਾਵੇਜਾਂ ਨੂੰ ਪੀਜੀਆਈ ਇੰਟਰਨੈਸ਼ਨਲ ਫੈਕਲਟੀਜ਼ ਸਾਹਮਣੇ ਪੇਸ਼ ਕਰੇਗਾ। ਪੀਜੀਆਈ ਦੇ ਐਨਾਟਮੀ ਵਿਭਾਗ ਦੀ ਪ੍ਰੋ. ਡੇ ਜੀ ਸਾਹਨੀ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਸਾਰੀ ਦੁਨੀਆ ਦੇ ਸਿਹਤ ਵਿਗਿਆਨੀ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਉਹ ਸੰਤੋਖ਼ ਸਿੰਘ ਧੀਰ ਦੇ ਦਿਮਾਗ ਦੇ ‘ਗ੍ਰੇ ਮੈਟਰਸ’ (ਬੌਧਿਕ ਸਮਰਥਾ ਵਾਲਾ ਹਿੱਸਾ) ’ਤੇ ਅਧਿਐਨ ਕਰਨਗੇ। ਉਸ ਤੋਂ ਬਾਅਦ ਬ੍ਰੇਨ ਦੇ ਖੱਬੇ ਪਾਸੇ ਦੇ ਹਿੱਸੇ ਵਿਚ ਮੌਜੂਦ ‘ਬ੍ਰੋਂਕ ਸੈਲਜ਼’ (ਲੇਖਕ ਸਮਰਥਾ ਪਰਖ਼ਣ ਵਾਲੀਆਂ ਕੋਸ਼ਿਕਾਵਾਂ) ਦੀ ਥਿਕਨੈਸ ਜਾਂਚੀ ਜਾਵੇਗੀ। ਹੁਣ ਤੱਕ ਇਹ ਮੰਨਿਆ ਜਾਂਦਾ ਹੈ ਕਿ ਬ੍ਰੋਂਕ ਸੈਲਜ਼ ਦੀ ਥਿਕਨੈਸ ਜਿੰਨੀ ਜ਼ਿਆਦਾ ਹੋਵੇਗੀ ਉਸ ਵਿਅਕਤੀ ਦੀ ਲਿਖਣ ਦੀ ਸਮਰਥਾ ਉਨੀ ਹੀ ਜ਼ਿਆਦਾ ਤੇਜ਼ ਹੋਵੇਗੀ। 20 ਮਾਰਚ ਤੋਂ ਪਹਿਲਾਂ ਤੱਕ ਇਸ ਸਬੰਧੀ ਪੂਰੀ ਜਾਣਕਾਰੀ ਇਕੱਠੀ ਕਰ ਲਈ ਜਾਵੇਗੀ, ਤਾਂ ਕਿ ਉਸ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਿਆ ਜਾ ਸਕੇ।
No comments:
Post a Comment