ਪਟਿਆਲਾ : ਪੰਜਾਬ ਦੇ ਸਿਰ ਲੱਗੇ ਕੁੜੀ ਮਾਰ ਦੇ ਕਲੰਕ ਨੂੰ ਕੌਮਾਂਤਰੀ ਪੱਧਰ ’ਤੇ ਸਾਫ਼ ਕਰਨ ਦੇ ਮਨਸ਼ੇ ਨਾਲ ਪੰਜਾਬੀ ਵਿੱਚ ਪਰਚਾ ਪੜ੍ਹਨ ਵਾਲੀ ਪੰਜਾਬ ਦੀ ਲੇਖਿਕਾ ਅਤੇ ਬੱਚਿਆਂ ਦੀ ਡਾਕਟਰ ਹਰਸ਼ਿੰਦਰ ਕੌਰ ਨੂੰ ਪੰਜਾਬ ਸਰਕਾਰ ਨੇ ਸਨਮਾਨ ਦੇਣ ਦੀ ਬਜਾਏ ਸਜ਼ਾ ਦੇ ਦਿੱਤੀ। ਉਸ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਬਰਖਾਸਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਡਾ. ਹਰਸਿੰਦਰ ਕੌਰ ਨੂੰ ਇੱਕ ਪੱਤਰ ਮਿਲਿਆ ਹੈ, ਜੋ ਕਿ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸ਼ਾਖਾ-2 ਵੱਲੋਂ ਜਾਰੀ ਕੀਤਾ ਗਿਆ ਹੈ। ਡਾ. ਹਰਸਿੰਦਰ ਕੌਰ ਦੀ ਚੰਡੀਗੜ੍ਹ ਵਿਖੇ ਬਦਲੀ ਕੀਤੀ ਗਈ ਹੈ। ਇਸ ਪੱਤਰ ਵਿੱਚ ਸਪੱਸ਼ਟ ਲਿਖਿਆ ਹੈ ਕਿ ਉਸ ਨੇ ਜਨੇਵਾ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਸ਼ਣ ਦਿੱਤਾ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਵੱਲੋਂ ਡਾਕਟਰ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਪੱਤਰ ਵਿੱਚ ਡਾ. ਹਰਸਿੰਦਰ ਕੌਰ ਨੂੰ ਰਲੀਵ ਹੋ ਕੇ ਪਿਤਰੀ ਵਿਭਾਗ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ੍ਹ ਮਿੰਨੀ ਸਕੱਤਰੇਤ ’ਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।ਪ ਹਿਲਾਂ ਡਾ. ਹਰਸਿੰਦਰ ਕੌਰ ਰਾਜਿੰਦਰਾ ਹਸਪਤਾਲ ’ਚ ਤਾਇਨਾਤ ਸੀ, ਪਰ ਹੁਣ ਉਸ ਨੂੰ ਹੈਡ ਆਫ਼ਿਸ ’ਚ ਹਾਜ਼ਰੀ ਪਾਉਣ ਦੇ ਹੁਕਮ ਦਿੱਤੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜਨੇਵਾ ’ਚ 2 ਜੂਨ ਤੋਂ 19 ਜੂਨ 2009 ਤੱਕ ਇੱਕ ਕਾਨਫਰੰਸ ਕੀਤੀ ਗਈ ਸੀ। ਯੁਨਾਈਟਿਡ ਨੈਸ਼ਨਲ ਹਿਊਮਨ ਰਾਈਟਸ ਕੌਂਸਲ (ਯੂਐਨਓ) ਵੱਲੋਂ ਕੀਤੀ ਗਈ ਇਸ ਕਾਨਫਰੰਸ ’ਚ ਡਾ. ਹਰਸਿੰਦਰ ਕੌਰ ਨੂੰ ਭਰੂਣ ਹੱਤਿਆ ਬਾਰੇ ਪਰਚਾ ਪੜ੍ਹਨ ਲਈ ਸੱਦਾ ਮਿਲਿਆ ਸੀ। ਪੰਜਾਬੀ ਵਿੱਚ ਪਰਚਾ ਪੜ੍ਹਨ ਕਰਕੇ ਉਸ ਦੀ ਕਾਫ਼ੀ ਚਰਚਾ ਹੋਈ ਸੀ। ਉਸ ਨੇ ਕਿਹਾ ਸੀ ਕਿ ਸਿੱਖ ਤਾਂ ਦੋ ਫੀਸਦੀ ਹੀ ਹਨ। ਫਿਰ ਪੰਜਾਬ ’ਤੇ ਕੁੜੀ ਮਾਰਾਂ ਦਾ ਇਹ ਦੋਸ਼ ਗਲਤ ਹੈ, ਜਿਸ ਨਾਲ ਕਾਨਫਰੰਸ ’ਚ ਬੈਠੇ ਵਿਦਵਾਨਾਂ ਨੇ ਵੀ ਸਹਿਮਤੀ ਪ੍ਰਗਟਾਈ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਵਿੱਚ ਕਿਸੇ ਵੀ ਕੁੜੀ ਨੂੰ ਮੁਫ਼ਤ ਵਿੱਦਿਆ ਨਹੀਂ ਮਿਲ ਰਹੀ। ਯੂਐਨਓ ਚਾਹੁੰਦੀ ਹੈ ਤਾਂ ਕਿਸੇ ਹੋਰ ਏਜੰਸੀ ਰਾਹੀਂ ਸਹਾਇਤਾ ਭੇਜੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਭੇਜੀ ਜਾਣ ਵਾਲੀ ਸਹਾਇਤਾ ਇੱਥੇ ਤੱਕ ਨਹੀਂ ਪੁੱਜ ਰਹੀ।
Pdf Download honda xl600 transalp service repair manual download Doc PDF
-
*Link Download honda xl600 transalp service repair manual download Free
eBook Reader App PDF*
Read honda xl600 transalp service repair manual download...
4 years ago
No comments:
Post a Comment