ਅੰਮ੍ਰਿਤਸਰ : ਕਲਗੀ ਵਿਵਾਦ ’ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਿਯੁਕਤ ਕਮੇਟੀ ਹਾਲੇ ਤੱਕ ਕਿਸੇ ਵੀ ਨਤੀਜੇ ਉਪਰ ਨਹੀਂ ਪਹੁੰਚ ਸਕੀ ਹੈ। ਪਰ ਸੰਭਾਵਨਾ ਹੈ ਕਿ ਸ੍ਰੋਮਣੀ ਕਮੇਟੀ ਇੰਗਲੈਂਡ ਤੋਂ ਕਲ
ਗੀ ਲਿਆਉਣ ਵਾਲੇ ਐਨਆਰਆਈ ਕਮਲਜੀਤ ਸਿੰਘ ਬੋਪਾਰਾਏ ਦੇ ਖਿਲਾਫ਼ ਮਤਾ ਪਾਸ ਕਰ ਸਕਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾਣ ਵਾਲੀ ਕਲਗੀ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ ਗਠਿਤ ਕੀਤੀ ਗਈ ਐਸਜੀਪੀਸੀ ਦੀ ਸਬ ਕਮੇਟੀ ਦੀ ਤੀਜੀ ਮੀਟਿੰਗ ਦੌਰਾਨ ਕੋਈ ਨਤੀਜਾ ਨਾ ਨਿਕਲ ਸਕਿਆ। ਮੀਟਿੰਗ ਦੌਰਾਨ ਬੋਪਾਰਾਏ ਅਤੇ ਐਚਐਸ ਸਿੱਧੂ ਨੂੰ ਸਵਾਲ ਪੁੱਛੇ ਗਏ ਅਤੇ ਅਗਲੀ ਮੀਟਿੰਗ ਛੇਤੀ ਸੱਦਣ ਦਾ ਐਲਾਨ ਕੀਤਾ ਗਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਵਾਦ ਦਾ ਅੰਤ ਕਰਦਿਆਂ ਸਬ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ’ਚ ਇਸ ਕਲਗੀ ਦੇ ਨਕਲੀ ਹੋਣ ਦੀ ਸਹਿਮਤੀ ਬਣ ਸਕਦੀ ਹੈ। ਕਮੇਟੀ ਦੇ ਮੈਂਬਰ ਦਬੀ ਜੁਬਾਨ ਵਿਚ ਮੰਨ ਚੁੱਕੇ ਹਨ ਕਿ ਕਲਗੀ ਨਕਲੀ ਹੈ। ਇਕ ਮੈਂਬਰ ਸੁਖਦਿਆਲ ਸਿੰਘ ਨੇ ਤਾਂ ਜਨਤਕ ਤੌਰ ’ਤੇ ਇਸ ਕਲਗੀ ਨੂੰ ਨਕਲੀ ਹੋਣ ਦਾ ਦਾਅਵਾ ਕੀਤਾ ਹੈ।
No comments:
Post a Comment