ਅਰ ਤੇ ਬਜ਼ੁਰਗ ਕਮਿਊਨਿਸਟ ਆਗੂ ਜੋਤੀ ਬਾਸੂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਪਿਛਲੇ ਕਈ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਕਰਕੇ ਹਸਪਤਾਲ 'ਚ ਜ਼ੇਰੇ-ਇਲਾਜ ਸ੍ਰੀ ਬਾਸੂ ਦੀ ਹਾਲਤ ਬੀਤੀ ਦੇਰ ਰਾਤ ਡਾਕਟਰਾਂ ਦੇ ਕਾਬੂ ਤੋਂ ਬਾਹਰ ਹੋ ਗਈ ਸੀ। ਇਕਦਮ ਉਨ੍ਹਾਂ ਦੇ ਗੁਰਦਿਆਂ ਤੇ ਫ਼ੇਫ਼ੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਖੂਨ ਦਾ ਦਬਾਅ ਵੀ ਖ਼ਤਰੇ ਤੋਂ ਹੇਠਾਂ ਤੱਕ ਘੱਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਮੁਕੰਮਲ ਤੌਰ 'ਤੇ ਵੈਂਟੀਲੇਟਰ ਤੇ ਬਣਾਉਟੀ ਸਾਹ ਪ੍ਰਣਾਲੀਆਂ 'ਤੇ ਰੱਖਿਆ ਗਿਆ ਹੈ।Saturday, January 16, 2010
ਬਜ਼ੁਰਗ ਕਮਿਊਨਿਸਟ ਆਗੂ ਜੋਤੀ ਬਾਸੂ ਨਹੀਂ ਰਹੇ
ਅਰ ਤੇ ਬਜ਼ੁਰਗ ਕਮਿਊਨਿਸਟ ਆਗੂ ਜੋਤੀ ਬਾਸੂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਪਿਛਲੇ ਕਈ ਦਿਨਾਂ ਤੋਂ ਸਿਹਤ ਖ਼ਰਾਬ ਹੋਣ ਕਰਕੇ ਹਸਪਤਾਲ 'ਚ ਜ਼ੇਰੇ-ਇਲਾਜ ਸ੍ਰੀ ਬਾਸੂ ਦੀ ਹਾਲਤ ਬੀਤੀ ਦੇਰ ਰਾਤ ਡਾਕਟਰਾਂ ਦੇ ਕਾਬੂ ਤੋਂ ਬਾਹਰ ਹੋ ਗਈ ਸੀ। ਇਕਦਮ ਉਨ੍ਹਾਂ ਦੇ ਗੁਰਦਿਆਂ ਤੇ ਫ਼ੇਫ਼ੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਖੂਨ ਦਾ ਦਬਾਅ ਵੀ ਖ਼ਤਰੇ ਤੋਂ ਹੇਠਾਂ ਤੱਕ ਘੱਟ ਗਿਆ, ਜਿਸ ਕਾਰਨ ਉਨ੍ਹਾਂ ਨੂੰ ਮੁਕੰਮਲ ਤੌਰ 'ਤੇ ਵੈਂਟੀਲੇਟਰ ਤੇ ਬਣਾਉਟੀ ਸਾਹ ਪ੍ਰਣਾਲੀਆਂ 'ਤੇ ਰੱਖਿਆ ਗਿਆ ਹੈ।Thursday, January 7, 2010
ਗੁਰਹਰਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਪਣੀ ਪਾਕਿਸਤਾਨੀ ਮਹਿਲਾ ਦੋਸਤ ਨੂੰ ਬਿਨਾ ਵੀਜ਼ਾ ਜੈਪੁਰ ਠਹਿਰਾਉਣ ਦੇ ਮਾਮਲੇ `ਚ ਉਲਝੇ
ਜੈਪੁਰ : ਬਿਨ੍ਹਾਂ ਵੀਜ਼ੇ ਤੋਂ
ਜੈਪੁਰ ਆ ਕੇ ਹੋਟਲ 'ਚ ਰਹਿਣ ਵਾਲੀ ਪਾਕਿਸਤਾਨੀ ਨਾਗਰਿਕ ਨਜ਼ਮੀ ਰਿਜ਼ਵੀ ਨੂੰ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਰਿਵਾਰਕ ਮੈਂਬਰ ਦੱਸਦਿਆਂ ਹੋਟਲ 'ਚ ਠਾਹਰ ਦਿੱਤੀ ਸੀ। ਨਜ਼ਮੀ, ਵਿਧਾਇਕ ਸੋਢੀ ਦੇ ਨਾਲ ਜੈਪੁਰ ਆਈ ਅਤੇ ਉਸ ਦੇ ਨਾਲ ਹੀ ਪਰਤ ਗਈ। ਮਾਮਲਾ ਬੇਪਰਦ ਹੋਣ 'ਤੇ ਖੁਫ਼ੀਆ ਪੁਲਿਸ ਨੇ ਭਵਿੱਖ 'ਚ ਨਜ਼ਮੀ ਰਿਜ਼ਵੀ ਨੂੰ ਭਾਰਤ ਆਉਣ ਤੋਂ ਰੋਕਣ ਲਈ ਬਲੈਕ ਲਿਸਟ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਲਈ ਰਾਜ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਦਿੱਤਾ ਗਿਆ ਹੈ। ਬਿਨ੍ਹਾਂ ਵੀਜ਼ਾ ਪਾਕਿਸਤਾਨੀ ਮਹਿਲਾ ਨੂੰ ਹੋਟਲ 'ਚ ਪਨਾਹ ਦੇਣ ਦੇ ਦੋਸ਼ 'ਚ ਪੰਜ ਤਾਰਾ ਹੋਟਲ ਜੈ-ਮਹੱਲ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਚਿੰਤਾਜਨਕ ਗੱਲ ਇਹ ਹੈ ਕਿ ਮਾਮਲੇ ਦੀ ਜਾਣਕਾਰੀ 31 ਦਸੰਬਰ ਨੂੰ ਹੋਟਲ ਵਲੋਂ ਐਸ.ਪੀ. ਸਾਊਥ ਜੋਸ ਮੋਹਨ ਨੂੰ ਦੇ ਦਿੱਤੀ ਗਈ, ਇਸ ਤੋਂ ਬਾਅਦ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕਾਰਵਾਈ ਨੂੰ ਲੈ ਕੇ ਜੈਡ.ਓ. ਆਫ਼ਿਸ ਦਾ ਮੂੰਹ ਦੇਖਦੇ ਰਹੇ । ਇਸੇ ਦੌਰਾਨ ਮਹਿਲਾ ਸਮੇਤ ਸਾਰੇ ਲੋਕ ਹੋਟਲ ਤੋਂ ਚੈਕ ਆਊਟ ਕਰ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ 2 ਜਨਵਰੀ ਨੂੰ ਜੋਨ ਆਫ਼ਿਸ ਨੇ ਹੋਟਲ ਜੈ-ਮਹੱਲ ਪ੍ਰਬੰਧਕਾਂ ਤੋਂ ਸਪੱਸ਼ਟੀਕਰਨ ਮੰਗਿਆ। ਜਿਸ ਦੇ ਜੁਆਬ 'ਚ ਹੋਟਲ ਦੇ ਜੀ.ਐਮ. ਸਮਰਾਟ ਦੱਤਾ ਵਲੋਂ ਪੁਲਿਸ ਨੂੰ ਲਿਖੇ ਗਏ ਪੱਤਰ ਵਿਚੋਂ ਇਹ ਤੱਥ ਉਭਰ ਕੇ ਸਾਹਮਣੇ ਆਏ ਕਿ ਪੰਜਾਬ ਦੇ ਵਿਧਾਨ ਸਭਾ ਹਲਕਾ ਗੁਰੂ ਹਰਿਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਨੇ ਹੀ ਨਜ਼ਮੀ ਦੇ ਪਾਕਿਸਤਾਨੀ ਹੋਣ ਦੀ ਪਛਾਣ ਲੁਕਾਈ ਸੀ। ਸੋਢੀ ਸਮੇਤ ਕੁੱਲ ਚਾਰ ਮੈਂਬਰਾਂ ਨੂੰ ਕਮਰਾ ਨੰ. 133, 271 ਅਤੇ 370 ਦਿੱਤੇ ਗਏ ਸਨ। ਪ੍ਰਬੰਧਕਾਂ ਦੀ ਦਲੀਲ ਹੈ ਕਿ ਸੋਢੀ ਪੰਜਾਬ ਤੋਂ ਮੌਜੂਦਾ ਵਿਧਾਇਕ ਸੀ, ਇਸ ਕਰਕੇ ਉਨ੍ਹਾਂ ਉਸ ਦੇ ਅਹੁਦੇ ਦਾ ਸਨਮਾਨ ਕਰਦਿਆਂ ਵਧੇਰੇ ਪੁੱਛ-ਪੜਤਾਲ ਨਹੀਂ ਕੀਤੀ।
Friday, January 1, 2010
ਸੱਜਣ ਕੁਮਾਰ ਨੂੰ ਚਾਰਜਸ਼ੀਟ ਕਰਨ ਦੀ ਪ੍ਰਵਾਨਗੀ
ਡਾ. ਮਨਮੋਹਨ ਸਿੰਘ ਸਰਕਾਰ ਦੀਆਂ ਹਦਾਇਤਾਂ 'ਤੇ ਅਮਲ ਕਰਦਿਆਂ ਦਿੱਲੀ ਦੇ ਉਪ ਰਾਜਪਾਲ ਵਲੋਂ ਸੀਬੀਆਈ ਨੂੰ ਮਨਜੂਰੀ
ਨਵੀਂ ਦਿੱਲੀ : ਗ੍ਰਹਿ ਮੰਤਰੀ ਪੀ. ਚਿਦੰਬਰਮ ਵਲੋਂ ਤੈਅ ਕੀਤੀ ਸਮਾਂ ਸੀਮਾ ਦੇ ਅਨੁਰੂਪ ਦਿੱਲੀ ਦੇ ਉਪ ਰਾਜਪਾਲ ਤੇਜਿੰਦਰ ਖੰਨਾ ਨੇ ਸੀਬੀਆ
ਈ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਕੇਸ ਵਿਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਚਾਰਜਸ਼ੀਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸ੍ਰੀ ਖੰਨਾ ਵਲੋਂ ਸੀਬੀਆਈ ਨੂੰ ਸੱਜਣ ਕੁਮਾਰ ਖਿਲਾਫ ਮੁਕੱਦਮਾ ਚਲਾਉਣ ਦੀ ਮਨਜੂਰੀ ਦਿੱਤੀ ਗਈ ਹੈ। 25 ਸਾਲ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਦੰਗਿਆਂ ਦੇ ਇਕ ਕੇਸ ਵਿਚ ਇਸ ਕਾਂਗਰਸ ਆਗੂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਉਸਦੇ ਖਿਲਾਫ ਭਾਰਤੀ ਦੰਡ ਵਿਧਾਨ ਦੀ ਧਾਰਾ 153-ਏ (ਦੋ ਫਿਰਕਿਆਂ ਵਿਚਕਾਰ ਵੈਰ ਭਾਵਨਾ ਫੈਲਾਉਣ) ਦੇ ਦੋਸ਼ ਆਇਦ ਕੀਤੇ ਗਏ ਸਨ।ਅਦਾਲਤੀ ਕਾਰਵਾਈ ਲਈ ਮਨਜੂਰੀ ਦੀ ਇਹ ਖਬਰ ਉਸ ਵੇਲੇ ਆਈ ਜਦੋਂ ਗ੍ਰਹਿ ਮੰਤਰੀ ਪੀ. ਚਿਦੰਬਰਮ ਇੱਥੇ ਆਪਣੀ ਮਾਸਿਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਅਦਾਲਤੀ ਕਾਰਵਾਈ ਲਈ ਮਨਜ਼ੂਰੀ ਸਬੰਧੀ ਉਨ੍ਹਾਂ 16 ਦਸੰਬਰ, 2009 ਨੂੰ ਕੁਝ ਹਦਾਇਤਾਂ ਕੀਤੀਆਂ ਸਨ। ਇਸੇ ਮਹੀਨੇ ਦੇ ਸ਼ੁਰੂ ਵਿਚ ਉਹਨਾਂ ਰਾਜ ਸਭਾ ਵਿਚ ਆਖਿਆ ਸੀ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਸੱਜਣ ਕੁਮਾਰ ਖਿਲਾਫ ਮੁਕੱਦਮਾ ਚਲਾਉਣ ਲਈ ਸੀ ਬੀ ਆਈ ਦੀ ਬੇਨਤੀ ਬਾਰੇ ਮਹੀਨੇ ਦੇ ਅੰਤ ਤੱਕ ਫੈਸਲਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸੀ ਬੀ ਆਈ ਨੇ ਸੱਜਣ ਕੁਮਾਰ ਅਤੇ ਮਰਹੂਮ ਧਰਮਦਾਸ ਸ਼ਾਸਤਰੀ ਖਿਲਾਫ ਕੇਸਾਂ ਸਮੇਤ ਕੁੱਲ ਸੱਤ ਕੇਸਾਂ ਦੀ ਦੁਬਾਰਾ ਜਾਂਚ ਕੀਤੀ ਸੀ। ਚਾਰ ਕੇਸਾਂ ਵਿਚ ਸੀਬੀਆਈ ਨੇ ਮੁਲਜ਼ਮਾਂ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਉਪ ਰਾਜਪਾਲ ਤੋਂ ਆਗਿਆ ਮੰਗੀ ਸੀ।ਫਰਵਰੀ 2005 ਵਿਚ ਜੀ ਟੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਸੀ ਬੀ ਆਈ ਨੇ 1 ਨਵੰਬਰ, 1984 ਨੂੰ ਸੁਲਤਾਨਪੁਰੀ ਤੇ ਮੰਗੋਲਪੁਰੀ ਇਲਾਕਿਆਂ ਵਿਚ ਹੋਏ ਦੰਗਿਆਂ ਦੇ ਚਾਰ ਕੇਸਾਂ ਵਿਚ ਮੁਕੱਦਮਿਆਂ ਲਈ ਮਨਜੂਰੀ ਮੰਗੀ ਸੀ। ਸੀਬੀਆਈ ਨੇ ਇਕ ਹੋਰ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਖਿਲਾਫ ਕੇਸ ਬੰਦ ਕਰਨ ਲਈ ਅਦਾਲਤ ਵਿਚ ਰਿਪੋਰਟ ਦਾਖਲ ਕਰਵਾਈ ਹੋਈ ਹੈ।
ਨਾਨਕਸ਼ਾਹੀ ਕੈਲੰਡਰ ਮਾਮਲੇ `ਤੇ ਸਿੰਘ ਸਾਹਿਬਾਨ ਦੇ ਹੱਥ ਖੜ੍ਹੇ
ਮਾਮਲਾ ਹੁਣ ਸ਼ੋ੍ਮਣੀ ਗੁਰਦੁਆਰਾ ਕਮੇਟੀ ਹਵਾਲੇ
ਅੰਮ੍ਰਿਤਸਰ: ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾ
ਹਿਬ ਦੇ ਸਕੱਤਰੇਤ ਵਿਚ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਿਸੇ ਸਿੱਟੇ `ਤੇ ਨਹੀਂ ਪੁੱਜ ਸਕੀ। ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ ਸੋਧਾਂ ਦੇ ਮਾਮਲੇ `ਤੇ ਕੀਤੇ ਵਿਰੋਧ ਦੇ ਚਲਦਿਆਂ ਸਿੰਘ ਸਾਹਿਬਾਨ ਦੀ ਕੋਈ ਇਕ ਰਾਏ ਨਾ ਬਣ ਸਕੀ। ਬੁਧਵਾਰ ਦੀ ਬੈਠਕ ਮੌਕੇ ਸਿੰਘ ਸਾਹਿਬਾਨ ਨੇ ਇਹ ਮਾਮਲਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਵਾਲੇ ਕਰ ਦਿੱਤਾ ਹੈ।
ਕੁਝ ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੁੰਮਾ `ਤੇ ਆਧਾਰਿਤ ਦੋ-ਮੈਂਬਰੀ ਕਮੇਟੀ ਵਲੋਂ ਦਿੱਤੀ ਰਿਪੋਰਟ ਨੂੰ ਆਧਾਰ ਬਣਾ ਕੇ ਇਸ `ਤੇ ਵਿਚਾਰ ਕੀਤਾ ਗਿਆ ਅਤੇ ਸੰਗਰਾਂਦਾਂ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਬਿਕਰਮੀ ਕੈਲੰਡਰ ਅਨੁਸਾਰ ਕੀਤੇ ਜਾਣ `ਤੇ ਸਹਿਮਤੀ ਬਣਾਉਣ ਦੇ ਯਤਨ ਹੋਏ ਪਰ ਦੋ ਜਥੇਦਾਰ ਅਜਿਹਾ ਕਰਨ `ਤੇ ਸਹਿਮਤ ਨਹੀਂ ਹੋਏ। ਇਹ ਕਿਹਾ ਗਿਆ ਕਿ ਅਜਿਹਾ ਹੋਣ ਨਾਲ ਇਹ ਨਾਨਕਸ਼ਾਹੀ ਕੈਲੰਡਰ ਨਹੀਂ ਰਹੇਗਾ।
Friday, December 25, 2009
ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਸਿਆਸੀ ਕਾਨਫਰੰਸਾਂ
ਫ਼ਤਿਹਗੜ੍ਹ ਸਾਹਿਬ : ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਫ਼ਤਿਹਗੜ੍ਹ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਦੂਜੇ
ਦਿਨ ਲੱਖਾਂ ਸੰਗਤਾਂ ਨੇ ਗੁਰਦੁਆਰਾ ਜੋਤੀ ਸਰੂਪ, ਠੰਡਾ ਬੁਰਜ ਤੇ ਸ਼ਹੀਦੀ ਅਸਥਾਨ 'ਤੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਦੇ ਨਾਲ ਹੀ ਅੱਜ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਸ਼ਹੀਦਾਂ ਦੀ ਧਰਤੀ ਫ਼ਤਿਹਗੜ੍ਹ ਸਾਹਿਬ 'ਚ ਆਪਣੀਆਂ ਕਾਨਫਰੰਸਾਂ ਕਰਕੇ ਇਕ-ਦੂਜੇ 'ਤੇ ਦੂਸ਼ਣਬਾਜ਼ੀ ਦੇ ਕੜ੍ਹ ਤੋੜੇ।ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਾਂਗਰਸ 'ਤੇ ਸਿੱਖਾਂ ਨਾਲ ਮੁੱਢ-ਕਦੀਮੋਂ ਦੁਸ਼ਮਣੀ ਪਾਲਣ ਦਾ ਦੋਸ਼ ਲਗਾਇਆ ਅਤੇ ਕਾਂਗਰਸ ਨੇ ਬਾਦਲ ਪਰਿਵਾਰ 'ਤੇ ਪੰਜਾਬ ਦਾ ਬੇੜਾ ਡੋਬਣ ਦੀ ਇਲਜ਼ਾਮਬਾਜ਼ੀ ਕੀਤੀ। ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜ਼ਰੀ ਕਾਂਗਰਸ ਦੀ ਕਾਨਫਰੰਸ 'ਚ ਰੜਕਦੀ ਰਹੀ। ਕਾਂਗਰਸ ਦੀ ਕਾਨਫਰੰਸ 'ਚ ਬੀਬੀ ਰਜਿੰਦਰ ਕੌਰ ਭੱਠਲ, ਜਗਮੀਤ ਸਿੰਘ ਬਰਾੜ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ।ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਟੇਜ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਣੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ। ਇਸ ਤੋਂ ਬਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰੈਲੀ 'ਚ ਸਿਮਰਨਜੀਤ ਸਿੰਘ ਮਾਨ ਨੇ ਖ਼ਾਲਿਸਤਾਨ ਦਾ ਰਾਗ ਅਲਾਪਿਆ। ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ ਅਤੇ ਖ਼ਾਲਸਾ ਐਕਸ਼ਨ ਕਮੇਟੀ ਵਲੋਂ ਸਾਂਝੀ ਸਟੇਜ ਤੋਂ ਡੇਰਾਵਾਦ ਨੂੰ ਜੜ੍ਹੋਂ ਪੁੱਟਣ ਦਾ ਅਹਿਦ ਕੀਤਾ। ਇਸ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਵਿਚ ਅਕਾਲ ਅਕੈਡਮੀ ਬੜੂ ਸਾਹਿਬ ਦੇ ਬੱਚਿਆਂ ਵਲੋਂ ਆਧੁਨਿਕ ਸਕੈਨਰਾਂ ਅਤੇ ਵੀਡੀਓ ਪ੍ਰਾਜੈਕਟਾਂ ਰਾਹੀਂ ਨਸ਼ਾਖੋਰੀ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਜੋ ਸ਼ਰਧਾਵਾਨ ਲੋਕਾਂ ਦੀ ਵੱਡੀ ਆਕਰਸ਼ਨ ਦਾ ਕੇਂਦਰ ਸੀ।
ਨਾਟਕਕਾਰ ਆਤਮਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ
ਕ 'ਤੱਤੀ ਤਵੀ ਦਾ ਸੱਚ' ਲਈ ਦਿੱਤਾ ਗਿਆ ਹੈ। ਇਸ ਨਾਟਕ ਵਿਚ ਉਨ੍ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ ਪ੍ਰਸੰਗਾਂ ਬਾਰੇ ਪ੍ਰਚਲਿਤ ਆਮ ਮਿੱਥਾਂ ਤੋੜੀਆਂ ਹਨ। ਨਾਟਕ ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਪਨਪੀ ਧਾਰਮਿਕ ਕੱਟੜਤਾ ਬਾਰੇ ਤਿੱਖੀ ਚਰਚਾ ਕੀਤੀ ਗਈ ਹੈ। ਇਹ ਪੁਰਸਕਾਰ ਅਗਲੇ ਸਾਲ 16 ਫ਼ਰਵਰੀ ਨੂੰ ਨਵੀਂ ਦਿੱਲੀ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿਚ ਦਿੱਤਾ ਜਾਵੇਗਾ।ਡਾ. ਆਤਮਜੀਤ ਦੂਜੀ ਪੀੜ੍ਹੀ ਦੇ ਉਨ੍ਹਾਂ ਚੋਟੀ ਦੇ ਨਾਟਕਕਾਰਾਂ ਵਿਚੋਂ ਹਨ, ਜਿਨ੍ਹਾਂ ਨੇ ਨਾਟਕ ਅਤੇ ਰੰਗਮੰਚ ਦੇ ਰਿਸ਼ਤੇ ਨੂੰ ਪੀਡਾ ਕਰਨ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਸ਼ੁਮਾਰ ਮੰਚ-ਸੂਝ ਵਾਲੇ ਚੋਟੀ ਦੇ ਨਾਟਕਕਾਰਾਂ ਵਿਚ ਹੁੰਦਾ ਹੈ। ਉਹ ਪੰਜਾਬੀ ਦੇ ਸ਼ਾਇਦ ਇਕੱਲੇ ਅਜਿਹੇ ਰੰਗਕਰਮੀ ਹਨ, ਜਿਨ੍ਹਾਂ ਨੇ ਆਪਣੇ ਨਾਟਕਾਂ ਵਿਚ ਸੰਗੀਤ ਦੀ ਇੰਨੀ ਭਰਵੀਂ ਵਰਤੋਂ ਕੀਤੀ। ਸੈਟ ਡਿਜ਼ਾਇਨਿੰਗ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ। ਉਨ੍ਹਾਂ ਨਾਟਕਾਂ ਵਿਚ ਆਧੁਨਿਕ ਸਰੋਕਾਰਾਂ ਬਾਰੇ ਡੱਟ ਕੇ ਗੱਲ ਤੋਰੀ। ਨਾਟਕਕਾਰ ਅਜਮੇਰ ਸਿੰਘ ਔਲਖ ਵਾਂਗ ਡਾ. ਆਤਮਜੀਤ ਨੇ ਵੀ ਸ਼ੁਰੂਆਤ ਭਾਵੇਂ ਯੂਨੀਵਰਸਿਟੀ ਮੁਕਾਬਲਿਆਂ ਲਈ ਤਿਆਰ ਕੀਤੇ ਜਾਂਦੇ ਨਾਟਕਾਂ ਤੋਂ ਕੀਤੀ, ਪਰ ਦੋਹਾਂ ਨੇ ਬਾਅਦ ਵਿਚ ਪੰਜਾਬੀ ਨਾਟਕ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਸਾਬਕਾ ਡੀਜੀਪੀ ਰਾਠੌਰ ਨੂੰ ਸਿਰਫ 6 ਮਹੀਨੇ ਦੀ ਸਜ਼ਾ
ਪੁਲਿਸ ਮੁਖੀ ਰਾਠੌਰ ਨੂੰ ਆਖਰ 19 ਸਾਲਾਂ ਬਾਅਦ ਆਪਣੇ ਗੁਨਾਹ ਦਾ ਫਲ ਚੱਖਣਾ ਹੀ ਪਿਆ। 1990 ਵਿਚ ਟੈਨਿਸ ਖਿਡਾਰੀ ਰੂਚਿਕਾ ਆਤਮ ਹੱਤਿਆ ਮਾਮਲੇ ਵਿਚ ਸੀਬੀਆਈ ਦੀ ਅਦਾਲਤ ਨੇ ਉਹਨਾਂ ਨੂੰ ਸਿਰਫ਼ 6 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਹਰਿਆਣਾ ਦਾ ਇਹ ਹਾਈ ਪ੍ਰੋਫਾਈਲ ਸਾਬਕਾ ਪੁਲਿਸ ਅਧਿਕਾਰੀ 1990 ਵਿਚ ਆਈ ਜੀ ਰੈਂਕ 'ਤੇ ਅਤੇ ਹਰਿਆਣਾ ਲਾਅਨ ਟੈਨਿਸ ਐਸੋਸੀਏਸ਼ਨ ਦਾ ਮੁਖੀ ਸੀ। ਉਸ 'ਤੇ ਰੂਚਿਕਾ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਸੀ। 14 ਸਾਲਾ ਰੂਚਿਕਾ ਇਕ ਪ੍ਰਤਿਭਾਸ਼ਾਲੀ ਟੈਨਿਸ ਖਿਡਾਰਨ ਸੀ। ਛੇੜਛਾੜ ਦੇ ਮਾਮਲੇ ਵਿਚ ਇਨਸਾਫ ਵਿਚ ਦੇਰੀ ਦੇ ਸਿੱਟੇ ਵਜੋਂ ਪ੍ਰੇਸ਼ਾਨ ਰੂਚਿਕਾ ਨੇ 1993 ਵਿਚ ਆਤਮ ਹੱਤਿਆ ਕਰ ਲਈ ਸੀ। ਸਜ਼ਾ ਤੋਂ ਇਲਾਵਾ ਰਾਠੌਰ ਨੂੰ ਨਾਂਮਾਤਰ ਇਕ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ।Tuesday, December 22, 2009
ਵੱਖਰੀ ਕਮੇਟੀ ਲਈ ਹਰਿਆਣਾ ਦੇ ਸਿੱਖ ਜਾਣਗੇ ਹਾਈਕੋਰਟ
ਉਹ ਹਰਿਆਣਾ 'ਚ ਵੱਖਰੀ ਕਮੇਟੀ ਬਣਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਕੌਮੀ ਘੱਟ ਗਿਣਤੀ ਆਯੋਗ ਦੀ ਟੀਮ ਨੂੰ ਮਿਲ ਕੇ ਆਏ ਸ. ਨਲਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਸੂਬੇ 'ਚ ਸ਼੍ਰੋਮਣੀ ਕਮੇਟੀ ਚੋਣਾਂ ਕਰਵਾ ਕੇ ਹਰਿਆਣਾ ਦੇ ਸਿੱਖਾਂ ਨੂੰ ਪੰਜਾਬ ਕਮੇਟੀ ਦੇ ਅਧੀਨ ਕਰਨ ਦਾ ਪ੍ਰਬੰਧ ਕਰ ਰਹੀ ਹੈ, ਪਰ ਇਹ ਕੋਸ਼ਿਸ਼ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇਸ ਬਾਬਤ ਘੱਟ ਗਿਣਤੀ ਆਯੋਗ ਦੇ ਮੈਂਬਰਾਂ ਨੂੰ ਤਿੰਨ ਸੂਤਰੀ ਮੰਗ ਪੱਤਰ ਵੀ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਅਗਲੇ ਸਾਲ ਦੀ ਮਈ-ਜੂਨ ਤੱਕ ਸਰਕਾਰ ਦੇ ਫ਼ੈਸਲੇ ਦੀ ਉਡੀਕ ਕਰੇਗੀ ਤੇ ਇਸ ਤੋਂ ਬਾਅਦ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਜਾਵੇਗੀ।ਸ: ਨਲਵੀ ਨੇ ਹਰਿਆਣਾ 'ਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ ਵੀ ਆਯੋਗ ਨੂੰ ਦਬਾਅ ਪਾਉਣ ਦੀ ਅਪੀਲ ਕੀਤੀ।ਹੌਲੀਵੁੱਡ ਅਭਿਨੇਤਰੀ ਮਰਫ਼ੀ ਦਾ ਦੇਹਾਂਤ
ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਮਰੀਕੀ ਅਭਿਨੇਤਰੀ ਬ੍ਰਿਟਨੀ ਮਰਫ਼ੀ ਦਾ ਕੱਲ੍ਹ ਦੇਰ ਰਾਤ ਇੱਥੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਲਾਸ ਐਂਜਲਿਸ ਸਥਿਤ ਇੱਕ ਨਿੱਜੀ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਮਰਫ਼ੀ ਹੌਲੀਵੁੱਡ ਹਿਲਸ ਸਥਿਤ ਆਪਣੇ ਘਰ ਵਿੱਚ ਬੇਹੋਸ਼ ਹੋ ਗਈ, ਜਿਸਦੀ ਸੂਚਨਾ ਉਹਨਾਂ ਦੀ ਮਾਂ ਨੇ ਦਿੱਤੀ। ਹਸਪਤਾਲ ਵਿੱਚ ਭਰਤੀ ਕਰਵਾਉਣ ਦੇ ਦੋ ਘੰਟਿਆਂ ਦੇ ਅੰਦਰ ਹੀ ਮਰਫ਼ੀ ਨੇ ਦਮ ਤੋੜ੍ਹ ਦਿੱਤਾ।ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਮਰਫ਼ੀ ਦੀ ਮੌਤ ਕਿਸੇ ਸ਼ੱਕੀ ਸਥਿਤੀਆਂ ਵਿੱਚ ਨਹੀਂ ਹੋਈ ਲੱਗਦੀ ਹੈ, ਪ੍ਰੰਤੂ ਉਹਨਾਂ ਦਾ ਪੋਸਟਮਾਰਟਮ ਅਗਲੇ ਕੁੱਝ ਦਿਨਾਂ ਵਿੱਚ ਕਰਵਾਇਆ ਜਾਵੇਗਾ। ਬਰਫ਼ਬਾਰੀ ਨੇ ਤੋੜਿਆ ਸੌ ਸਾਲਾਂ ਦਾ ਰਿਕਾਰਡ
ਦੇ ਸੌ ਸਾਲਾਂ ਦਾ ਰਿਕਾਰਡ ਟੁੱਟ ਗਿਆ ਅਤੇ ਇਸ ਬਰਫ਼ਬਾਰੀ ਕਾਰਣ ਲੱਗਭਗ 17 ਸੌ ਕਿੱਲੋਮੀਟਰ ਲੰਬਾ ਜਾਮ ਲੱਗ ਗਿਆ।ਯਾਂਡੇਕਸ ਸਰਚ ਇੰਝਣ ਮੁਤਾਬਕ ਸਵੇਰੇ ਅੱਠ ਵੱਜਕੇ ਦਸ ਮਿੰਟ ਤੋਂ ਲੈ ਕੇ ਦੁਪਹਿਰ 12 ਵੱਜਕੇ 20 ਮਿੰਟ ਤੱਕ ਟ੍ਰੈਫ਼ਿਕ ਜਾਮ ਦੀ ਲੰਬਾਈ 17 ਸੌ ਕਿੱਲੋਮੀਟਰ ਸੀ,ਜੋ ਕਿ ਸਧਾਰਣ 700 ਕਿਲੋਮੀਟਰ ਤੋਂ ਕਿਤੇ ਜ਼ਿਆਦਾ ਹੈ।ਪ੍ਰਸ਼ਾਸਨ ਨੇ ਲੋਕਾਂ ਨੂੰ ਸਰਵਜਨਕ ਵਾਹਨਾਂ ਦੇ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।ਐਤਵਾਰ ਨੂੰ ਸ਼ੁਰੂ ਹੋਈ ਇਸ ਬਰਫ਼ਬਾਰੀ ਨੂੰ ਹਟਾਉਣ ਲਈ ਲੱਗਭਗ 15 ਹਜ਼ਾਰ ਵਾਹਨ ਲਗਾਏ ਗਏ ਹਨ।ਨਵੇਂ ਸਾਲ ਦੀਆਂ ਛੁੱਟੀਆਂ ਦੇ ਚੱਲਦੇ ਭਾਰੀ ਸੰਖਿਆ 'ਚ ਅਤੇ ਵਾਹਨਾ ਦੇ ਆਉਣ ਦੀ ਆਸ਼ੰਕਾ ਹੈ,ਜਿਸ ਨਾਲ ਸਥਿੱਤੀ ਹੋਰ ਵੀ ਗੰਭੀਰ ਹੋ ਸਕਦੀ ਹੈ।ਮੌਸਮ ਵਿਭਾਗ ਅਨੁਸਾਰ ਅੱਜ ਬਰਫ਼ਬਾਰੀ ਨਾ ਹੋਣ ਅਤੇ ਦਿਨ ਦਾ ਤਾਪਮਾਨ ਜ਼ੀਰੋ ਤੋਂ 13 ਡਿਗਰੀ ਘੱਟ ਰਹਿ ਦੀ ਸੰਭਾਵਨਾ ਹੈ।