ਤਾਜ਼ਾ ਖਬਰ

ਪੰਜਾਬੀਏ ਜ਼ੁਬਾਨੇ ਨੀ ਰਕਾਣੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਹਰੇ ਦੀ ਨੁਹਾਰ .. ਨੀਂ.., ਮਿੱਢੀਆਂ ਖਿਲਾਰੀ ਫਿਰੇ, ਨੀਂ ਬੁੱਲੇ ਦੀਏ ਕਾਫ਼ੀਏ, ਕੀਹਣੇ ਤੇਰਾ ਲਾਹ ਲਿਆ ਸ਼ਿੰਗਾਰ.. ਨੀਂ....

Thursday, July 22, 2010

ਸਭ ਤੋਂ ਵੱਧ ਐਚ-1 ਬੀ ਵੀਜ਼ੇ ਭਾਰਤੀਆਂ ਦੇ ਨਾਂ

ਵਾਸ਼ਿੰਗਟਨ : ਭਾਰਤੀ ਪੋ੍ਰ੍ਰਫੈਸ਼ਨਲਜ਼ ਅਮਰੀਕਾ ਦਾ ਐਚ-1 ਬੀ ਵੀਜ਼ਾ ਲੈਣ ਵਿਚ ਸਭ ਤੋਂ ਅੱਗੇ ਹਨ। ਪਿਛਲੇ ਸਾਲ ਇਸ ਕੈਟਾਗਰੀ ਦੇ ਕੁਲ ਵੀਜ਼ਿਆਂ ਵਿਚੋਂ ਇਕ ਤਿਹਾਈ ਵੀਜ਼ੇ ਭਾਰਤੀ ਪ੍ਰੋਫੈਸ਼ਨਲਜ਼ ਨੂੰ ਮਿਲੇ, ਹਾਲਾਂਕਿ ਇਹ ਗਿਣਤੀ ਪਿਛਲੇ ਦੋ ਸਾਲਾਂ ਵਿਚ ਮਿਲੇ ਵੀਜ਼ਿਆਂ ਦੇ ਮੁਕਾਬਲੇ ਘੱਟ ਹੈ। ਮੰਦੀ ਦੇ ਦੌਰ ਕਾਰਨ ਦੂਸਰੇ ਸਾਲ ਅਮਰੀਕਾ ਦਾ ਐਚ-1 ਬੀ ਵੀਜ਼ਾ ਲੈਣ ਲਈ ਲੋਕਾਂ ਦੇ ਰੁਝਾਨ ਵਿਚ ਕਮੀ ਆਈ ਹੈ। 2 ਜੁਲਾਈ ਤੱਕ ਇਸ ਵੀਜ਼ੇ ਲਈ ਸਿਰਫ24,200 ਅਰਜ਼ੀਆਂ ਮਿਲੀਆਂ।
ਅਮਰੀਕੀ ਨਾਗਰਿਕ ਅਤੇ ਪਰਵਾਸੀ ਸੇਵਾ (ਯੂਐਸਸੀਆਈਐਸ) ਨੂੰ ਹੁਣ ਤੱਕ ਇਸ ਵੀਜ਼ੇ ਲਈ 10,400 ਅਰਜ਼ੀਆਂ ਮਿਲੀਆਂ ਹਨ ਅਤੇ ਐਡਵਾਂਸ ਡਿਗਰੀ ਵਿਚ 5600 ਅਰਜ਼ੀਆਂ ਮਿਲੀਆਂ। 14 ਮਈ ਤੱਕ ਯੂਐਸਸੀਆਈਐਸ ਕੋਲ ਆਮ ਸ਼੍ਰੇਣੀ ਦੀਆਂ 19,000 ਅਤੇ ਐਡਵਾਂਸ ਡਿਗਰੀ ਸ਼੍ਰੇਣੀ ਵਿਚ 8,100 ਅਰਜ਼ੀਆਂ ਆਈਆਂ। ਹੋਮਲੈਂਡ ਸਕਿਊਰਿਟੀ ਦਾ ਕਹਿਣਾ ਹੈ ਕਿ 2009 ਵਿਚ 339,243 ਵਿਚੋਂ 123,002 ਵੀਜ਼ੇ ਕੇਵਲ ਭਾਰਤੀ ਲੋਕਾਂ ਨੂੰ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਕਿ ਅਮਰੀਕਾ ਐਚ-1ਬੀ ਵੀਜ਼ਾ ਕੰਪਿਊਟਰ ਪ੍ਰੋਗਰਾਮਰ, ਵਿਗਿਆਨੀਆਂ ਅਤੇ ਇੰਜੀਨੀਅਰਾਂ ਆਦਿ ਨੂੰ ਜਾਰੀ ਕਰਦਾ ਹੈ।

No comments:

Post a Comment