ਅੱਜ ਦੀਆਂ ਖਬਰਾਂ/27 ਦਸੰਬਰ 2012
ਛੱਡੀ ਵਿਧਾਇਕੀ, ਬਣੇ ਸਿਰਫ ਚੇਅਰਮੈਨ
ਚੰਡੀਗੜ੍ਹ/ਗੌਤਮ ਰਿਸ਼ੀ
ਬੁਧਵਾਰ ਨੂੰ ਮੋਗਾ ਹਲਕੇ ਦੇ ਵਿਧਾਇਕ ਵਜੋਂ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਜੋਗਿੰਦਰਪਾਲ ਜੈਨ ਨੂੰ ਹਾਲਾਂਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਸੱਤਾ ਦਾ ਸੁਖ ਮਾਣਨ ਦਾ ਮੌਕਾ ਮਿਲ ਗਿਆ ਹੈ। ਪਰੰਤੂ ਵਿਧਾਇਕ ਵਜੋਂ ਅਹੁਦਾ ਗੁਆਉਣ ਤੋਂ ਬਾਅਦ ਉਨ੍ਹਾਂ ਨੂੰ ਅਜੇ ਸਿਰਫ ਚੇਅਰਮੈਨੀ ਨਾਲ ਹੀ ਨਿਵਾਜਿਆ ਗਿਆ ਹੈ।
ਮੁੱਖ ਮੰਤਰੀ ਨੇ ਫੌਰੀ ਪ੍ਰਭਾਵ ਨਾਲ ਬੁਧਵਾਰ ਸ਼ਾਮ ਨੂੰ ਹੀ ਸ੍ਰੀ ਜੈਨ ਨੂੰ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਸ੍ਰੀ ਜੈਨ ਨੂੰ ਪਾਰਟੀ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਵੀ ਐਲਾਨ ਦਿੱਤਾ ਹੈ, ਲੇਕਿਨ ਇਹ ਨਤੀਜਾ ਵਕਤ ਹੀ ਦੱਸੇਗਾ ਕਿ ਉਹ ਇਹ ਸੀਟ 'ਤੇ ਜਿੱਤ ਪ੍ਰਾਪਤ ਕਰਨਗੇ ਜਾਂ ਨਹੀਂ? ਅਕਾਲੀ ਦਲ ਲਈ ਅਸੰਬਲੀ ਵਿਚ ਇਕ ਸੀਟ ਵਧਣ ਜਾਂ ਨਾ ਵਧਣ ਬਾਰੇ ਵੀ ਜ਼ਿਮਨੀ ਚੋਣ 'ਚ ਹੀ ਤੈਅ ਹੋਵੇਗਾ।
ਚਰਚਾ ਚੱਲ ਰਹੀ ਸੀ ਕਿ ਜੋਗਿੰਦਰਪਾਲ ਜੈਨ ਨੂੰ ਵਜ਼ਾਰਤ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਨਾਲ ਉਨ੍ਹਾਂ ਦਾ ਸਿਆਸੀ ਤੇ ਵਿਧਾਨਿਕ ਕੱਦ ਵਧੇਗਾ, ਪ੍ਰੰਤੂ ਜਿਸ ਤਰ੍ਹਾਂ ਵਿਧਾਇਕੀ ਗੁਆਉਣ ਵਾਲੇ ਸ੍ਰੀ ਜੈਨ ਨੂੰ Ḕਚੇਅਰਮੈਨੀ' ਨਾਲ ਨਿਵਾਜਿਆ ਗਿਆ, ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸ੍ਰੀ ਜੈਨ ਮੁੜ ਚੋਣ ਲੜ ਕੇ ਜੇਕਰ ਜਿੱਤਦੇ ਵੀ ਹਨ, ਤਾਂ ਵੀ ਉਹ ਵਿਧਾਇਕ ਅਤੇ ਚੇਅਰਮੈਨ ਹੀ ਰਹਿਣਗੇ। ਇਹ ਆਮ ਪਿਰਤ ਹੈ ਕਿ ਸੱਤਾਧਾਰੀ ਪਾਰਟੀ ਦੇ ਕੱਦਾਵਰ ਜਾਂ ਚੋਣਾਂ 'ਚ ਹਾਰੇ ਹੋਏ ਆਗੂਆਂ ਨੂੰ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਜਾਂਦਾ ਹੈ। ਚੇਅਰਮੈਨ ਉਹੀ ਆਗੂ ਨਿਯੁਕਤ ਹੁੰਦੇ ਹਨ, ਜਿਹੜੇ ਵਜ਼ਾਰਤ ਵਿਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਹੁੰਦੇ।
ਸੁਭਾਵਿਕ ਤੌਰ 'ਤੇ ਸਵਾਲ ਉਠਣਾ ਲਾਜ਼ਮੀ ਹੈ ਕਿ 60 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਚੁਣੇ ਵਿਧਾਇਕ ਹੋਣਾ ਵੱਡਾ ਰੁਤਬਾ ਹੈ ਜਾਂ ਸਰਕਾਰ ਵਲੋਂ ਨਿਯੁਕਤ ਕੀਤਾ ਚੇਅਰਮੈਨ?
-----------------------------------
ਸਰਕਾਰ ਤੋਂ 'ਨਾਰਾਜ਼' ਦੀਪਇੰਦਰ ਸਿੰਘ ਢਿੱਲੋਂ ਤੇ ਮੰਗਤ ਰਾਏ ਬਾਂਸਲ ਨੂੰ ਵੀ ਕੀਤਾ ਖੁਸ਼
ਅੱਠ ਅਕਾਲੀ ਆਗੂ ਬਣੇ ਜਿਲ੍ਹਾ ਪਲਾਨਿੰਗ ਕਮੇਟੀਆਂ ਦੇ ਚੇਅਰਮੈਨ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਜਿਲ੍ਹਾ ਪਲਾਨਿੰਗ ਕਮੇਟੀਆਂ ਦੇ 8 ਚੇਅਰਮੈਨ ਨਿਯੁਕਤ ਕੀਤੇ ਹਨ। ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੰਨਾਂ ਨਿਯੁਕਤੀਆਂ ਸਬੰਧੀ ਫਾਈਲ 'ਤੇ ਬੁਧਵਾਰ ਸ਼ਾਮ ਨੂੰ ਸਹੀ ਪਾ ਦਿੱਤੀ ਸੀ ਅਤੇ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਨਿਯੁਕਤੀਆਂ ਵਿਚ ਕਾਂਗਰਸ ਛੱਡਕੇ ਅਕਾਲੀ ਦਲ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਕਾਂਗਰਸ ਤੋਂ ਬਾਗੀ ਹੋ ਕੇ ਡੇਰਾਬੱਸੀ ਹਲਕੇ ਦੀ ਚੋਣ ਲੜ ਚੁੱਕੇ ਦੀਪਇੰਦਰ ਸਿੰਘ ਢਿੱਲੋਂ ਦਾ ਨਾਂ ਵੀ ਸ਼ਾਮਲ ਹੈ।
ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਚੰਨੀ ਨੂੰ ਜਲੰਧਰ ਦੀ ਜਿਲ੍ਹਾ ਪਲਾਨਿੰਗ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਸਾਬਕਾ ਐਮਐਲਏ ਸਰਬਜੀਤ ਸਿੰਘ ਮੱਕੜ ਨੂੰ ਕਪੂਰਥਲਾ ਜਿਲ੍ਹੇ ਦੀ ਪਲਾਨਿੰਗ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ। ਮਲੋਟ ਦੇ ਵਿਧਾਇਕ ਮੁਕਤਸਰ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਬਣੇ ਹਨ। ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਲੁਧਿਆਣਾ ਦੀ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਬਣਾਏ ਗਏ ਹਨ, ਜਦਕਿ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਅੰਮ੍ਰਿਤਸਰ ਜਿਲ੍ਹਾ ਪਲਾਨਿੰਗ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਮਾਨਸਾ, ਅਕਾਲੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੂੰ ਪਟਿਆਲਾ ਅਤੇ ਪ੍ਰੇਮ ਸਿੰਘ ਵਲੇਚਾ ਨੂੰ ਫਾਜ਼ਿਲਕਾ ਦੀ ਜਿਲ੍ਹਾ ਪਲਾਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
-----------------------------------
ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਬਾਦਲ ਦਲ ਨੇ 15 ਉਮੀਦਵਾਰ ਐਲਾਨੇ
ਚੰਡੀਗੜ੍ਹ : ਸ਼੍ਰ੍ਰੋਮਣੀ ਅਕਾਲੀ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ 15 ਉਮੀਦਵਾਰ ਐਲਾਨ ਦਿੱਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਕੀਤੀ ਪਹਿਲੀ ਸੂਚੀ ਮੁਤਾਬਕ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਗਰੇਟਰ ਕੈਲਾਸ਼ (ਵਾਰਡ ਨੰਬਰ 8) ਤੋਂ ਚੋਣ ਲੜਣਗੇ। ਜਥੇਦਾਰ ਅਵਤਾਰ ਸਿੰਘ ਹਿੱਤ ਹਰੀ ਨਗਰ ਇਲਾਕੇ ਤੋਂ, ਓਂਕਾਰ ਸਿੰਘ ਥਾਪਰ ਸ਼ਿਵ ਨਗਰ ਤੋਂ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਚੰਡੋਕ ਰਜਿੰਦਰ ਨਗਰ ਤੋਂ ਚੋਣ ਲੜਣਗੇ। ਜਥੇਦਾਰ ਸੁਰਜੀਤ ਸਿੰਘ, ਹਰਮੀਤ ਸਿੰਘ ਕਾਲੇਕਾ, ਸਤਨਾਮ ਸਿੰਘ ਔਲਖ, ਹਰਮਨਜੀਤ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੈਪਟਨ ਇੰਦਰਪ੍ਰੀਤ ਸਿੰਘ, ਕੁਲਮੋਹਨ ਸਿੰਘ, ਐਮਪੀਐਸ ਚੱਢਾ, ਹਰਵਿੰਦਰ ਸਿੰਘ ਕੇਪੀ, ਮਨਦੀਪ ਕੌਰ ਬਖਸ਼ੀ ਅਤੇ ਪਰਜੀਤ ਸਿੰਘ ਰਾਣਾ ਵੀ ਵੱਖ ਵੱਖ ਵਾਰਡਾਂ ਤੋਂ ਉਮੀਦਵਾਰ ਬਣਾਏ ਗਏ ਹਨ।

No comments:
Post a Comment