ਇਸਲਾਮਾਬਾਦ : ਜਜ਼ੀਆ (ਗ਼ੈਰ ਮੁਸਲਮਾਨਾਂ ‘ਤੇ ਲੱਗਣ ਵਾਲਾ ਟੈਕਸ) ਨਾ ਦੇਣ ਵਾਲੇ ਸਿੱਖ ਭਾਈਚਾਰੇ ਦੇ 11 ਘਰਾਂ ਨੂੰ ਤਾਲਿਬਾਨ ਦਹਿਸ਼ਤਗਰਦਾਂ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ।
ਪਾਕਿਸਤਾਨ ਦੇ ਅਸ਼ਾਂਤ ਔਰਾਕਜਈ ਕਬਾਇਲੀ ਖੇਤਰ ‘ਚ ਘੱਟ ਗਿਣਤੀ ਭਾਈਚਾਰੇ ਦੇ ਇਹ 11 ਘਰ ਤਹਿਰੀਕ ਏ ਤਾਲਿਬਾਨ ਦਹਿਸ਼ਤਗਰਦ ਜਥੇਬੰਦੀ ਦੇ ਮੁਖੀ ਬੈਤੁੱਲਾ ਮਹਿਸੂਦ ਦੇ ਡਿਪਟੀ ਹਕੀਮੁੱਲਾ ਮਹਿਸੂਦ ਦੇ ਹੁਕਮ ‘ਤੇ ਤਬਾਹ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਜਥੇਬੰਦੀ ਨੇ ਪਾਕਿਸਤਾਨੀ ਸਿੱਖ ਭਾਈਚਾਰੇ ਦੇ ਵਿਅਕਤੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਛੇਤੀ ਤੋਂ ਛੇਤੀ ਜਜ਼ੀਆ ਦੇਣ। ਮੀਡੀਆ ‘ਚ ਤਾਂ ਇਹ ਵੀ ਖ਼ਬਰਾਂ ਆਈਆਂ ਸੀ ਕਿ ਜਜ਼ੀਆ ਨਾ ਦੇਣ ਦੀ ਸੂਰਤ ‘ਚ ਇਨ੍ਹਾਂ ਵਿਅਕਤੀਆਂ ਨੂੰ ਘਰ ਛੱਡਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਜਥੇਬੰਦੀ ਨੇ ਸਿੱਖ ਭਾਈਚਾਰੇ ਦੇ ਵਿਅਕਤੀਆਂ ਤੋਂ 5 ਕਰੋੜ ਰੁਪਏ ਸਾਲਾਨਾ ਜਜ਼ੀਏ ਦੀ ਮੰਗ ਕੀਤੀ ਸੀ, ਜਿਸ ਦਾ ਇਹ ਵਿਅਕਤੀ ਪ੍ਰਬੰਧ ਨਾ ਕਰ ਸਕੇ। ਇਸ ਤੋਂ ਬਾਅਦ ਤਾਲਿਬਾਨ ਨੇ ਉਪਰੋਕਤ ਭਾਈਚਾਰੇ ਦੇ ਘਰਾਂ ਨੂੰ ਤਬਾਹ ਕਰ ਦਿੱਤਾ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਹ ਕਾਰਵਾਈ ਸ਼ਰੀਅਤ ਕਾਨੂੰਨ ਤਹਿਤ ਕੀਤੀ ਹੈ, ਕਿਉਂਕਿ ਸ਼ਰੀਅਤ ‘ਚ ਸਾਰੇ ਗ਼ੈਰ ਮੁਸਲਿਮਾਂ ਨੂੰ ਜਜ਼ੀਆ ਦੇਣ ਲਈ ਕਿਹਾ ਗਿਆ ਹੈ। ਦੱਸਣਾ ਬਣਦਾ ਹੈ ਕਿ ਮੇਰੋਜਈ ਦੇ ਕੋਲ ਫਿਰੋਜ਼ਖੇਲ ਖੇਤਰ ‘ਚ ਵੱਡੀ ਗਿਣਤੀ ‘ਚ ਸਿੱਖ ਪਰਿਵਾਰ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਤਾਲਿਬਾਨ ਨੇ ਜਜ਼ੀਆ ਦੇਣ ਲਈ ਦਬਾਅ ਬਣਾਉਣ ਵਾਸਤੇ ਸਿੱਖ ਭਾਈਚਾਰੇ ਦੇ ਵਿਅਕਤੀਆਂ ਦੀਆਂ ਤਿੰਨ ਦੁਕਾਨਾਂ ਤੇ ਦੋ ਮਕਾਨ ਖੋਹ ਲਏ ਸਨ। ਤਾਲਿਬਾਨ ਦੇ ਹਮਲੇ ਦੇ ਖ਼ਦਸ਼ਿਆਂ ਕਾਰਨ ਪਹਿਲਾਂ ਹੀ ਕੁਝ ਪਰਿਵਾਰ ਦੂਜੇ ਜ਼ਿਲ੍ਹਿਆਂ ‘ਚ ਚਲੇ ਗਏ ਹਨ।
No comments:
Post a Comment